ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

19 ਕੰਪਨੀਆਂ ਨੇ ਆਈ ਟੀ ਹਾਰਡਵੇਅਰ ਲਈ ਪੀ ਐੱਲ ਆਈ ਸਕੀਮ ਤਹਿਤ ਆਪਣੀਆਂ ਅਰਜ਼ੀਆਂ ਦਾਇਰ ਕੀਤੀਆਂ ਹਨ


ਇਹ ਵਿਸ਼ਵ ਦੇ ਨਾਲ ਨਾਲ ਸਵਦੇਸ਼ੀ ਕੰਪਨੀਆਂ ਤੋਂ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਸੰਦਰਭ ਵਿੱਚ ਬਹੁਤ ਵੱਡੀ ਸਫਲਤਾ ਹੈ — ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਇਹ ਸ਼ਬਦ ਸਕੀਮ ਤਹਿਤ ਅਰਜ਼ੀ ਵਿੰਡੋ ਦੀ ਸਮਾਪਤੀ ਤੇ ਕਹੇ ਹਨ

ਆਉਂਦੇ 4 ਸਾਲਾਂ ਵਿੱਚ 1.60 ਲੱਖ ਕਰੋੜ ਰੁਪਏ ਦਾ ਉਤਪਾਦਨ ਅਤੇ 60,000 ਕਰੋੜ ਰੁਪਏ ਦੀ ਬਰਾਮਦ ਹੋਣ ਦੀ ਸੰਭਾਵਨਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਨੂੰ ਮਿਲਿਆ ਵੱਡਾ ਹੁੰਗਾਰਾ

Posted On: 04 MAY 2021 1:11PM by PIB Chandigarh

ਕੁਲ 19 ਕੰਪਨੀਆਂ ਨੇ 03—03—2021 ਨੂੰ ਨੋਟੀਫਾਈ ਕੀਤੀ ਗਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਪੀ ਐੱਲ ਆਈ) ਤਹਿਤ ਆਈ ਟੀ ਹਾਰਡਵੇਅਰ ਲਈ ਆਪਣੀਆਂ ਅਰਜ਼ੀਆਂ ਦਾਇਰ ਕੀਤੀਆਂ ਹਨ । ਇਸ ਸਕੀਮ ਲਈ ਅਰਜ਼ੀਆਂ 30—04—2021 ਤੱਕ ਦਾਇਰ ਕਰਨ ਲਈ ਸਮਾਂ ਦਿੱਤਾ ਗਿਆ ਸੀ । ਸਕੀਮ ਤਹਿਤ 01—04—2021 ਤੋਂ ਇੰਸੈਂਟਿਵਸ ਮਿਲਣ ਯੋਗ ਹਨ ।
ਜਿਹੜੀਆਂ ਇਲੈਕਟ੍ਰੋਨਿਕਸ ਹਾਰਡਵੇਅਰ ਉਤਪਾਦਨ ਕੰਪਨੀਆਂ ਨੇ ਇਸ ਸ਼੍ਰੇਣੀ ਤਹਿਤ ਅਰਜ਼ੀਆਂ ਦਾਇਰ ਕੀਤੀਆਂ ਹਨ , ਉਹਨਾਂ ਵਿੱਚ ਡੈੱਲ , ਆਈ ਸੀ ਟੀ (ਵਿਸਟਰੌਨ) , ਫਲੈਕਸਟ੍ਰੋਨਿਕਸ , ਰਾਈਜਿ਼ੰਗ ਸਟਾਰਸ ਹਾਈਟੈੱਕ (ਫੋਕਸਕੋਨ) ਅਤੇ ਲਾਵਾ ਸ਼ਾਮਲ ਹਨ ।
ਸਵਦੇਸ਼ੀ ਕੰਪਨੀਆਂ ਦੀ ਸ਼੍ਰੇਣੀ ਤਹਿਤ 14 ਕੰਪਨੀਆਂ ਨੇ ਅਰਜ਼ੀਆਂ ਦਾਇਰ ਕੀਤੀਆਂ ਹਨ , ਜਿਹਨਾਂ ਵਿੱਚ ਡਿਕਸਨ , ਇਨਫੋ ਪਾਵਰ (ਜੇ ਵੀ ਆਫ ਸਹਿਸਰਾ ਅਤੇ ਮੀਟੈੱਕ) , ਭਗਵਤੀ (ਮਾਈਕ੍ਰੋਮੈਕਸ) , ਸਾਈਰਮਾ , ਆਰਬਿਕ , ਨਿਊਲਿੰਕ , ਆਪਟੀਮਸ , ਨੈੱਟਵੈੱਬ , ਵੀ ਵੀ ਡੀ ਐੱਨ , ਸਮਾਇਲ ਇਲੈਕਟ੍ਰੋਨਿਕਸ , ਪਨਾਸ਼ੇ ਡੀਜੀ ਲਾਈਫ , ਐੱਚ ਐੱਲ ਬੀ ਐੱਸ , ਆਰ ਡੀ ਪੀ ਵਰਕ ਸਟੇਸ਼ਨਸ ਅਤੇ ਕੋਕੋਨਿਕਸ ਸ਼ਾਮਲ ਹਨ । ਇਹਨਾਂ ਕੰਪਨੀਆਂ ਵੱਲੋਂ ਮਹੱਤਵਪੂਰਨ ਤਰੀਕੇ ਨਾਲ ਆਪਣੇ ਉਤਪਾਦਨ ਨੂੰ ਵਧਾਉਣ ਦੀ ਸੰਭਾਵਨਾ ਹੈ ਅਤੇ ਆਈ ਟੀ ਹਾਰਡਵੇਅਰ ਉਤਪਾਦਨ ਵਿੱਚ ਕੌਮੀ ਚੈਂਪੀਅਨ ਕੰਪਨੀਆਂ ਤੱਕ ਬਣਨ ਦੀ ਸੰਭਾਵਨਾ ਹੈ ।
ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਪੀ ਐੱਲ ਆਈ) ਆਈ ਟੀ ਹਾਰਡਵੇਅਰ ਲਈ 03—03—2021 ਨੂੰ ਨੋਟੀਫਾਈ ਕੀਤੀ ਗਈ ਸੀ । ਪੀ ਐੱਲ ਆਈ ਸਕੀਮ 4 ਸਾਲਾਂ ਦੇ ਸਮੇਂ (ਮਾਲੀ ਵਰ੍ਹਾ 2021—22 ਤੋਂ ਮਾਲੀ ਵਰ੍ਹਾ 2024—25) ਲਈ ਯੋਗ ਕੰਪਨੀਆਂ ਜੋ ਮਿੱਥੇ ਖੇਤਰਾਂ ਤਹਿਤ (ਮਾਲੀ ਵਰ੍ਹਾ 2019—20 ਨੂੰ ਅਧਾਰ ਵਰ੍ਹਾ) ਤਹਿਤ ਵਸਤਾਂ ਦੀ ਕੁੱਲ ਵਧੀ ਹੋਈ ਵਿਕਰੀ ਤੇ 4% ਤੋਂ 2% , 1% ਤੱਕ ਇੰਸੈਂਟਿਵ ਦਿੱਤਾ ਜਾਂਦਾ ਹੈ ।
ਸਕੀਮ ਤਹਿਤ ਅਰਜ਼ੀਆਂ ਦੀ ਵਿੰਡੋ ਦੀ ਸਮਾਪਤੀ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਰਵੀ ਸ਼ੰਕਰ ਪ੍ਰਸਾਦ , ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨਾਲੋਜੀ , ਸੰਚਾਰ , ਕਾਨੂੰਨ ਤੇ ਨਿਆਂ ਮੰਤਰੀ ਨੇ ਕਿਹਾ ਕਿ ਆਈ ਟੀ ਹਾਰਡਵੇਅਰ ਲਈ ਪੀ ਐੱਲ ਆਈ ਸਕੀਮ ਵਿਸ਼ਵ ਦੀਆਂ ਕੰਪਨੀਆਂ ਦੇ ਨਾਲ ਨਾਲ , ਸਵਦੇਸ਼ੀ ਕੰਪਨੀਆਂ , ਜੋ ਇਲੈਕਟ੍ਰੋਨਿਕਸ ਹਾਰਡਵੇਅਰ ਉਤਪਾਦਾਂ ਨੂੰ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ , ਦੀਆਂ ਪ੍ਰਾਪਤ ਅਰਜ਼ੀਆਂ ਦੇ ਸੰਦਰਭ ਵਿੱਚ ਬਹੁਤ ਵੱਡੀ ਸਫਲਤਾ ਰਹੀ ਹੈ । ਉਦਯੋਗ ਨੇ ਮੇਹਨਤੀ ਭਾਰਤ ਦੀ ਉੱਨਤੀ ਵਿੱਚ ਇੱਕ ਵਿਸ਼ਵ ਪੱਧਰ ਦੀ ਉਤਪਾਦਨ ਮੰਜਿ਼ਲ ਵਜੋਂ ਫਿਰ ਤੋਂ ਵਿਸ਼ਵਾਸ ਦਿਖਾਇਆ ਹੈ ਅਤੇ ਇਹ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ — ਇੱਕ ਸਵੈ ਨਿਰਭਰ ਭਾਰਤ ਦੇ ਦਿੱਤੇ ਸੱਦੇ ਨਾਲ ਮੇਲ ਖਾਂਦਾ ਹੈ । ਮੰਤਰੀ ਨੇ ਕਿਹਾ ,"ਅਸੀਂ ਆਸਵੰਦ ਹਾਂ ਅਤੇ ਇੱਕ ਮਜ਼ਬੂਤ ਵਾਤਾਵਰਨ ਪ੍ਰਣਾਲੀ ਰਾਹੀਂ ਵੈਲਿਊ ਚੇਨ ਅਤੇ ਵਿਸ਼ਵੀ ਵੈਲਿਊ ਚੇਨ ਨਾਲ ਏਕੀਕ੍ਰਿਤ ਕਰਨ ਲਈ ਅੱਗੇ ਵੱਧ ਰਹੇ ਹਨ । ਜਿਸ ਨਾਲ ਦੇਸ਼ ਵਿੱਚ ਇਲੈਕਟ੍ਰੋਨਿਕਸ ਉਤਪਾਦਨ ਵਾਤਾਵਰਨ ਪ੍ਰਣਾਲੀ ਮਜ਼ਬੂਤ ਕੀਤੀ ਜਾ ਰਹੀ ਹੈ"।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਦੂਰ ਦ੍ਰਿਸ਼ਟੀ ਦੀਆਂ ਪਹਿਲਕਦਮੀਆਂ ਜਿਵੇਂ "ਡਿਜੀਟਲ ਇੰਡੀਆ" "ਮੇਕ ਇਨ ਇੰਡੀਆ" ਪ੍ਰੋਗਰਾਮਾਂ ਦੌਰਾਨ ਭਾਰਤ ਨੇ ਪਿਛਲੇ ਪੰਜ ਸਾਲਾਂ ਵਿੱਚ ਇਲੈਕਟ੍ਰੋਨਿਕਸ ਉਤਪਾਦਨ ਵਿੱਚ ਬੇਮਿਸਾਲ ਵਾਧਾ ਦੇਖਿਆ ਹੈ । ਕੌਮੀ ਨੀਤੀ ਇਲੈਕਟ੍ਰੋਨਿਕਸ 2019 ਭਾਰਤ ਨੂੰ ਇਲੈਕਟ੍ਰੋਨਿਕ ਸਿਸਟਮ ਡਿਜ਼ਾਈਨ ਅਤੇ ਮੈਨੂਫੈਕਚਰਿੰਗ (ਈ ਐੱਸ ਡੀ ਐੱਮ) ਲਈ ਇੱਕ ਵਿਸ਼ਵ ਹੱਬ ਦੀ ਕਲਪਨਾ ਕਰਦਾ ਹੈ । ਇਸ ਵਿੱਚ ਅਕਾਰ ਅਤੇ ਪੈਮਾਨਾ , ਬਰਾਮਦ ਨੂੰ ਉਤਸ਼ਾਹਿਤ ਕਰਨਾ ਅਤੇ ਸਵਦੇਸ਼ੀ ਵੈਲਿਊ ਐਡੀਸ਼ਨ ਵਧਾਉਣ ਲਈ ਧਿਆਨ ਕੇਂਦਰਿਤ ਕੀਤਾ ਗਿਆ ਹੈ , ਤਾਂ ਜੋ ਉਦਯੋਗ ਲਈ ਇੱਕ ਯੋਗ ਵਾਤਾਵਰਣ ਤਿਆਰ ਕਰਕੇ ਇਸ ਨੂੰ ਵਿਸ਼ਵ ਪੱਧਰ ਤੇ ਮੁਕਾਬਲਾ ਕਰਨ ਲਈ ਤਿਆਰ ਕੀਤਾ ਜਾ ਸਕੇ ।
ਪ੍ਰੋਡਕਸ਼ਨ ਲਿੰਕਡ ਸਕੀਮ ਮੋਬਾਈਲ ਫੋਨ (ਹੈਂਡਸੈੱਟਸ ਤੇ ਕੰਪੋਨੈਂਟਸ) ਉਤਪਾਦਨ ਵਿੱਚ ਨਿਵੇਸ਼ ਲਿਆਉਣ ਵਿੱਚ ਮਿਲੀ ਸਫਲਤਾ ਤੋਂ ਬਾਅਦ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਈ ਟੀ ਹਾਰਡਵੇਅਰ ਉਤਪਾਦਾਂ ਨਹੀ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ ਐੱਲ ਆਈ) ਸਕੀਮ ਨੂੰ ਮਨਜ਼ੂਰੀ ਦਿੱਤੀ ਹੈ ।
ਪ੍ਰਸਤਾਵਿਤ ਸਕੀਮ ਤਹਿਤ ਆਈ ਟੀ ਹਾਰਡਵੇਅਰ ਸੈਗਮੈਂਟਸ ਦਾ ਟੀਚਾ ਮਿਥਿਆ ਗਿਆ ਹੈ ਤੇ ਇਸ ਵਿੱਚ ਲੈਪਟੋਪਸ , ਟੈਬਲੇਟਸ , ਆਲ ਇੰਨ ਵੰਨ ਪਰਸਨਲ ਕੰਪਿਊਟਰਜ਼ (ਪੀ ਸੀਜ਼) ਅਤੇ ਸਰਵਰਜ਼ ਸ਼ਾਮਲ ਕੀਤੇ ਗਏ ਹਨ । ਸਕੀਮ ਦਾ ਸਵਦੇਸ਼ੀ ਉਤਪਾਦਨ ਨੂੰ ਹੁਲਾਰਾ ਦੇਣ ਲਈ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਦਾ ਪ੍ਰਸਤਾਵ ਹੈ ਅਤੇ ਇਹਨਾਂ ਆਈ ਟੀ ਹਾਰਡਵੇਅਰ ਉਤਪਾਦਾਂ ਦੀ ਵੈਲਿਊ ਚੇਨ ਵਿੱਚ ਵੱਡੇ ਨਿਵੇਸ਼ ਆਕਰਸਿ਼ਤ ਕਰਨ ਦਾ ਵੀ ਪ੍ਰਸਤਾਵ ਹੈ ।
ਆਉਂਦੇ 4 ਸਾਲਾਂ ਵਿੱਚ ਇਸ ਸਕੀਮ ਤਹਿਤ 1,60,000 ਕਰੋੜ ਰੁਪਏ ਦਾ ਕੁੱਲ ਉਤਪਾਦਨ ਹੋਣ ਦੀ ਸੰਭਾਵਨਾ ਹੈ । ਕੁੱਲ ਉਤਪਾਦਨ ਵਿੱਚੋਂ ਆਈ ਟੀ ਹਾਰਡਵੇਅਰ ਕੰਪਨੀਆਂ ਨੇ 1,35,000 ਕਰੋੜ ਰੁਪਏ ਤੋਂ ਵੱਧ ਦਾ ਉਤਪਾਦਨ ਦਾ ਪ੍ਰਸਤਾਵ ਦਿੱਤਾ ਹੈ ਅਤੇ ਸਵਦੇਸ਼ੀ ਕੰਪਨੀਆਂ ਨੇ 25,000 ਕਰੋੜ ਰੁਪਏ ਤੋਂ ਵੱਧ ਉਤਪਾਦਨ ਦਾ ਪ੍ਰਸਤਾਵ ਦਿੱਤਾ ਹੈ।
ਇਹ ਸਕੀਮ ਵੱਲੋਂ ਬਰਾਮਦ ਨੂੰ ਉਤਸ਼ਾਹਿਤ ਕਰਕੇ ਮਹੱਤਵਪੂਰਨ ਵਾਧਾ ਕਰਨ ਦੀ ਸੰਭਾਵਨਾ ਹੈ । ਆਉਂਦੇ ਚਾਰ ਸਾਲਾਂ ਵਿੱਚ 1,60,000 ਕਰੋੜ ਦੇ ਕੁੱਲ ਉਤਪਾਦਨ ਵਿੱਚੋਂ ਬਰਾਮਦ 37% ਤੋਂ ਵੱਧ ਦਾ ਯੋਗਦਾਨ ਪਾ ਕੇ 60,000 ਕਰੋੜ ਰੁਪਏ ਆਉਣ ਦੀ ਸੰਭਾਵਨਾ ਹੈ ।
ਸਕੀਮ 2,350 ਕਰੋੜ ਰੁਪਏ ਰਾਸ਼ੀ ਇਲੈਕਟ੍ਰੋਨਿਕਸ ਉਤਪਾਦਨ ਵਿੱਚ ਵਧੀਕ ਨਿਵੇਸ਼ ਲਿਆਵੇਗੀ ।
ਇਹ ਸਕੀਮ ਆਉਂਦੇ 4 ਸਾਲਾਂ ਵਿੱਚ ਲਗਭਗ 37,500 ਸਿੱਧੇ ਰੁਜ਼ਗਾਰ ਮੌਕੇ ਪੈਦਾ ਕਰੇਗੀ ਤੇ ਇਸ ਦੇ ਨਾਲ ਹੀ ਸਿੱਧੇ ਰੁਜ਼ਾਗਰ ਦੇ ਕਰੀਬ 3 ਗੁਣਾ ਵਧੇਰੇ ਅਸਿੱਧੇ ਰੁਜ਼ਗਾਰ ਵੀ ਪੈਦਾ ਕਰੇਗੀ ।
ਸਵਦੇਸ਼ੀ ਵੈਲਿਊ ਐਡੀਸ਼ਨ ਮੌਜੂਦਾ 5—12% ਤੋਂ ਵੱਧ ਕੇ 16.35ਤੱਕ ਹੋ ਜਾਣ ਦੀ ਸੰਭਾਵਨਾ ਹੈ ।
ਭਾਰਤ ਵਿੱਚ 225 ਤੱਕ ਇਲੈਕਟ੍ਰੋਨਿਕਸ ਦੀ ਮੰਗ ਕਈ ਗੁਣਾ ਵਧਣ ਦੀ ਸੰਭਾਵਨਾ ਹੈ , ਕੇਂਦਰੀ ਮੰਤਰੀ ਨੇ ਵਿਸ਼ਵਾਸ਼ ਪ੍ਰਗਟ ਕੀਤਾ ਹੈ ਕਿ ਪੀ ਐੱਲ ਆਈ ਸਕੀਮ ਅਤੇ ਭਾਰਤ ਨੂੰ ਇਲੈਕਟ੍ਰੋਨਿਕਸ ਉਤਪਾਦਨ ਵਿੱਚ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਹੋਰ ਪਹਿਲਕਦਮੀਆਂ ਭਾਰਤ ਨੂੰ ਇੱਕ ਮੁਕਾਬਲੇ ਯੋਗ ਮੰਜਿ਼ਲ ਬਣਾਉਣ ਵਿੱਚ ਮਦਦ ਕਰਨਗੀਆਂ ਅਤੇ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣਗੀਆਂ । ਇਸ ਸਕੀਮ ਤਹਿਤ ਇਲੈਕਟ੍ਰੋਨਿਕਸ ਉਤਪਾਦਨ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਸਵਦੇਸ਼ੀ ਚੈਂਪੀਅਨ ਕੰਪਨੀਆਂ ਵਿਸ਼ਵ ਪੈਮਾਨੇ ਦੇ ਮਕਸਦ ਦੇ ਨਾਲ ਨਾਲ ਵੋਕਲ ਫਾਰ ਲੋਕਲ ਨੂੰ ਇੱਕ ਵੱਡਾ ਹੁਲਾਰਾ ਦੇਣਗੀਆਂ ।   

 

********************************

ਆਰ ਕੇ ਜੇ / ਐੱਮ



(Release ID: 1715961) Visitor Counter : 230