ਵਿੱਤ ਮੰਤਰਾਲਾ
ਕਸਟਮ ਅਥਾਰਟੀ ਕੋਲ 3,000 ਆਕਸੀਜਨ ਕੰਸਨਟ੍ਰੇਟਰਾਂ ਦੀ ਕੋਈ ਖੇਪ ਲੰਬਿਤ ਨਹੀਂ ਹੈ : ਵਿੱਤ ਮੰਤਰਾਲਾ
प्रविष्टि तिथि:
03 MAY 2021 8:25PM by PIB Chandigarh
ਕਸਟਮ ਅਥਾਰਟੀਆਂ ਕੋਲ 3,000 ਆਕਸੀਜਨ ਕੰਸਨਟ੍ਰੇਟਰਾਂ ਦੀ ਖੇਪ ਬਾਰੇ ਮਾਮਲਾ ਮਾਨਯੋਗ ਦਿੱਲੀ ਹਾਈ ਕੋਰਟ ਵਿੱਚ ਉਠਿਆ ਅਤੇ ਇਸ ਬਾਰੇ ਸਰਕਾਰੀ ਵਕੀਲ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਕਸਟਮ ਅਥਾਰਟੀਆਂ ਕੋਲ ਅਜਿਹੀ ਕੋਈ ਖੇਪ ਬਕਾਇਆ ਨਹੀਂ ਹੈ।
ਹਾਲਾਂਕਿ, ਸੋਸ਼ਲ ਮੀਡੀਆ 'ਤੇ ਇਹ ਖ਼ਬਰਾਂ ਹਨ ਕਿ 3,000 ਆਕਸੀਜਨ ਕੰਸਨਟ੍ਰੇਟਰ ਕਸਟਮ ਅਥਾਰਟੀ ਕੋਲ ਪਏ ਹਨ। ਖੇਤਰੀ ਇਕਾਈਆਂ ਦੀ ਜਾਂਚ ਕੀਤੀ ਗਈ ਹੈ ਅਤੇ ਕਸਟਮਜ਼ ਵਿੱਚ ਅਜਿਹੀ ਕੋਈ ਖੇਪ ਨਹੀਂ ਹੈ। ਹਾਲਾਂਕਿ, ਟਵਿੱਟਰ 'ਤੇ ਇੱਕ ਤਸਵੀਰ ਵੀ ਪੋਸਟ ਕੀਤੀ ਗਈ ਹੈ, ਜੇ ਕਿਸੇ ਨੂੰ ਜਾਣਕਾਰੀ ਹੈ ਕਿ ਇਹ ਖੇਪ ਕਿੱਥੇ ਹੈ, ਤਾਂ ਸਾਨੂੰ ਇਸ ਬਾਰੇ ਦੱਸਿਆ ਜਾ ਸਕਦਾ ਹੈ ਅਤੇ ਅਸੀਂ ਤੁਰੰਤ ਕਾਰਵਾਈ ਕਰਾਂਗੇ।
****
ਆਰਐੱਮ/ਐੱਮਵੀ/ਕੇਐੱਮਐਨ
(रिलीज़ आईडी: 1715822)
आगंतुक पटल : 207