ਰੇਲ ਮੰਤਰਾਲਾ

ਰੇਲਵੇ ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਉਪਯੋਗ ਲਈ ਵਧੇਰੇ ਕੋਵਿਡ ਦੇਖਭਾਲ ਕੋਚਾਂ ਨੂੰ ਰਵਾਨਾ ਕੀਤਾ

ਮੱਧ ਪ੍ਰਦੇਸ਼ ਵਿੱਚ ਆਈਸੋਲੇਸ਼ਨ ਕੋਚ ਜਬਲਪੁਰ ਵਿੱਚ ਉਪਲੱਬਧ ਕਰਵਾਏ ਜਾਣਗੇ

ਮਹਾਰਾਸ਼ਟਰ ਵਿੱਚ ਨੰਦੁਰਬਾਰ ਤੋਂ ਆਈਸੋਲੇਸ਼ਨ ਕੋਚਾਂ ਨੂੰ ਪਾਲਘਰ ਪਹੁੰਚਾਇਆ ਗਿਆ

ਦੇਸ਼ ਦੇ ਅਲਗ-ਅਲਗ ਹਿੱਸਿਆਂ ਵਿੱਚ ਇਸ ਸਮੇਂ 191 ਰੇਲ ਕੋਚਾਂ ਨੂੰ ਕੋਵਿਡ ਦੇਖਭਾਲ ਕੋਚਾਂ ਦੇ ਰੂਪ ਵਿੱਚ ਉਪਯੋਗ ਵਿੱਚ ਲਿਆਇਆ ਜਾ ਰਿਹਾ ਹੈ

ਇਨ੍ਹਾਂ ਰੇਲ ਕੋਚਾਂ ਵਿੱਚ 2929 ਮੁਫ਼ਤ ਬੈੱਡ ਉਪਲੱਬਧ ਹਨ

ਇਸ ਦੇ ਇਲਾਵਾ ਵੱਖ-ਵੱਖ ਰਾਜਾਂ ਦੇ ਉਪਯੋਗ ਲਈ ਰੇਲਵੇ ਨੇ ਲਗਭਗ 64000 ਬੈੱਡ ਤਿਆਰ ਰੱਖੇ ਹਨ

ਰੇਲਵੇ ਦੁਆਰਾ ਉਪਲੱਬਧ ਕਰਾਈ ਜਾ ਰਹੀ ਖਾਨਪਾਨ ਸੁਵਿਧਾ ਅਤੇ ਸਿਹਤ ‘ਤੇ ਇਨ੍ਹਾਂ ਕੋਚਾਂ ਵਿੱਚ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ

Posted On: 01 MAY 2021 3:06PM by PIB Chandigarh

ਰੇਲ ਮੰਤਰਾਲਾ ਕੋਵਿਡ-19 ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਆਪਣੀ ਪੂਰੀ ਸਮਰੱਥਾ ਤੋਂ ਰਾਸ਼ਟਰ ਨੂੰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ।  ਆਪਣੀ ਬਹੁ-ਪੱਧਰੀ ਪਹਿਲ  ਦੇ ਤਹਿਤ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਲਗਭਗ 4000 ਕੋਵਿਡ ਦੇਖਭਾਲ ਕੋਚਾਂ ਨੂੰ ਉਪਲੱਬਧ ਕਰਵਾਇਆ ਹੈ ਜਿਨ੍ਹਾਂ ਦੀ ਕੁੱਲ ਸਮਰੱਥਾ ਲਗਭਗ 64000 ਬੈੱਡਾਂ ਦੀ ਹੈ।

ਰਾਜਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਮਦਦ ਕਰਨ ਅਤੇ ਆਪਣੀ ਵੱਖ-ਵੱਖ ਪਹਿਲ ਨੂੰ ਜਾਰੀ ਰੱਖਣ  ਦੇ ਕ੍ਰਮ ਵਿੱਚ ਭਾਰਤੀ ਰੇਲਵੇ ਨੇ ਸੱਤਾ ਦੇ ਵਿਕੇਂਦਰੀਕਰਣ ਦੀ ਕਾਰਜ ਯੋਜਨਾ ਸ਼ੁਰੂ ਕੀਤੀ ਹੈ ਜਿਸ ਦੇ ਅਨੁਸਾਰ ਰੇਲ ਮੰਡਲਾਂ ਅਤੇ ਰੇਲ ਖੰਡਾਂ ਨੂੰ ਹੋਰ ਅਧਿਕਾਰ ਦਿੱਤੇ ਜਾ ਰਹੇ ਹਨ ਤਾਂਕਿ ਉਮੀਦਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਵੱਖ-ਵੱਖ ਸਮਝੌਤਿਆਂ ਦਾ ਅਨੁਪਾਲਨ ਹੋ ਸਕੇ।  ਇਹ ਰੇਲ ਕੋਚ ਆਸਾਨੀ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਲਿਜਾਏ ਜਾ ਸਕਦੇ ਹਨ ਅਤੇ ਮੰਗ ਦੇ ਅਨੁਸਾਰ ਰੇਲਵੇ ਨੈੱਟਵਰਕ ‘ਤੇ ਕਿਤੇ ਵੀ ਉਪਲੱਬਧ ਹੋ ਸਕਦੇ ਹਨ ।

ਇਸ ਕ੍ਰਮ ਵਿੱਚ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਹੁਣ ਤੱਕ ਕੁੱਲ 191 ਰੇਲ ਕੋਚ ਕੋਵਿਡ ਦੇਖਭਾਲ ਕੇਂਦਰ ਦੇ ਰੂਪ ਵਿੱਚ ਉਪਲੱਬਧ ਕਰਵਾਏ ਗਏ ਹਨ,  ਜਿਨ੍ਹਾਂ ਦੀ ਕੁੱਲ ਬੈੱਡ ਸਮਰੱਥਾ 2990 ਹੈ।  ਇਸ ਸਮੇਂ ਕੋਵਿਡ ਦੇਖਭਾਲ ਕੋਚਾਂ ਦਾ ਇਸਤੇਮਾਲ ਦਿੱਲੀ, ਮਹਾਰਾਸ਼ਟਰ  (ਅਜਨੀ, ਆਈਸੀਡੀ, ਨੰਦੁਰਬਾਰ),  ਮੱਧ  ਪ੍ਰਦੇਸ਼  (ਤੀਹੀ, ਇੰਦੌਰ ਦੇ ਨਜ਼ਦੀਕ) ਦੁਆਰਾ ਕੀਤਾ ਜਾ ਰਿਹਾ ਹੈ।  ਰੇਲਵੇ ਨੇ 50 ਕੋਵਿਡ ਦੇਖਭਾਲ ਕੋਚਾਂ ਨੂੰ ਉੱਤਰ ਪ੍ਰਦੇਸ਼ ਵਿੱਚ ਫੈਜ਼ਾਬਾਦ , ਭਦੋਹੀ , ਵਾਰਾਣਾਸੀ ,  ਬਰੇਲੀ ਅਤੇ ਨਜੀਬਾਬਾਦ ਵਿੱਚ ਤੈਨਾਤ ਰੱਖਿਆ ਹੈ। ਮਹਾਰਾਸ਼ਟਰ  ਦੇ ਨੰਦੁਰਬਾਰ ਵਿੱਚ ਉਪਲੱਬਧ ਕੋਵਿਡ ਦੇਖਭਾਲ ਕੋਚਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ‘ਤੇ ਪਾਲਘਰ ਟ੍ਰਾਂਸਫਰ ਕੀਤਾ ਜਾ ਰਿਹਾ ਹੈ।  ਭਾਰਤੀ ਰੇਲਵੇ ਦੇ ਆਈਸੋਲੇਸ਼ਨ ਕੋਚ ਮੱਧ  ਪ੍ਰਦੇਸ਼  ਦੇ ਜਬਲਪੁਰ ਵੀ ਪਹੁੰਚਾਏ ਜਾ ਰਹੇ ਹਨ ।

ਵੱਖ-ਵੱਖ ਰਾਜਾਂ ਨੂੰ ਭਾਰਤੀ ਰੇਲਵੇ ਦੁਆਰਾ ਉਪਲੱਬਧ ਕਰਵਾਏ ਗਏ ਕੋਚਾਂ ਦੀ ਤਾਜਾ ਸਥਿਤੀ ਇਸ ਪ੍ਰਕਾਰ ਹੈ:

ਮਹਾਰਾਸ਼ਟਰ  ਦੇ ਨੰਦੁਰਬਾਰ ਵਿੱਚ ਬੀਤੇ 2 ਦਿਨਾਂ ਵਿੱਚ 6 ਨਵੇਂ ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਜਦੋਂ ਕਿ ਹੁਣ ਤੱਕ 10 ਮਰੀਜ਼ਾਂ ਨੂੰ ਇਸ ਕੋਵਿਡ ਦੇਖਭਾਲ ਕੋਚਾਂ ਨੂੰ ਆਈਸੋਲੇਸ਼ਨ ਦੀ ਮਿਆਦ ਪੂਰਨ ਹੋਣ  ਦੇ ਬਾਅਦ ਛੁੱਟੀ ਦੇ ਦਿੱਤੀ ਗਈ ।  ਵਰਤਮਾਨ ਸਮੇਂ ਵਿੱਚ 43 ਮਰੀਜ਼ ਇਸ ਦੇਖਭਾਲ ਸੁਵਿਧਾ ਦਾ ਲਾਭ ਪ੍ਰਾਪਤ ਕਰ ਰਹੇ ਹਨ।  ਹੁਣ ਤੱਕ ਕੁੱਲ 92 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਜਿਨ੍ਹਾਂ ਵਿਚੋਂ ਰਾਜ ਸਿਹਤ ਅਧਿਕਾਰੀਆਂ ਦੁਆਰਾ 57 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਇਸ ਸਮੇਂ 314 ਬੈੱਡ ਉਪਲੱਬਧ ਹਨ।

ਦਿੱਲੀ ਵਿੱਚ ਭਾਰਤੀ ਰੇਲਵੇ ਨੇ ਰਾਜ ਸਰਕਾਰ ਦੀ ਕੁੱਲ 75 ਕੋਵਿਡ ਦੇਖਭਾਲ ਕੋਚਾਂ ਦੀ ਮੰਗ ਪੂਰੀ ਕੀਤੀ ਜਿਨ੍ਹਾਂ ਦੀ ਕੁੱਲ ਸਮਰੱਥਾ 1200 ਬੈੱਡਾਂ ਦੀ ਹੈ। ਇਨ੍ਹਾਂ ਵਿਚੋਂ 50 ਰੇਲ ਕੋਚ ਸ਼ਕੂਰਬਸਤੀ ਵਿੱਚ ਜਦੋਂਕਿ 25 ਕੋਚ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਤੈਨਾਤ ਕੀਤੇ ਗਏ ਹਨ। ਇੱਥੇ ਹੁਣ ਤੱਕ ਕੁੱਲ 4 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ ਹੈ ਅਤੇ ਇੱਕ ਮਰੀਜ਼ ਨੂੰ ਛੁੱਟੀ ਦਿੱਤੀ ਗਈ। ਦਿੱਲੀ ਵਿੱਚ ਇਨ੍ਹਾਂ ਦੇਖਭਾਲ ਕੋਚਾਂ ਵਿੱਚ 1196 ਬੈੱਡ ਉਪਲੱਬਧ ਹਨ।

ਮੱਧ ਪ੍ਰਦੇਸ਼ ਰਾਜ ਸਰਕਾਰ ਦੀ ਮੰਗ ਦੇ ਕ੍ਰਮ ਵਿੱਚ ਪੱਛਮੀ  ਰੇਲਵੇ ਦੀ ਰਤਲਾਮ ਡਿਵੀਜਨ ਨੇ ਇੰਦੌਰ  ਦੇ ਕਰੀਬ ਤੀਹੀ ਵਿੱਚ 22 ਕੋਵਿਡ ਦੇਖਭਾਲ ਕੋਚ ਉਪਲੱਬਧ ਕਰਾਏ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 320 ਬੈੱਡਾਂ ਦੀ ਹੈ। ਇੱਥੇ ਹੁਣ ਤੱਕ 6 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ। ਭੋਪਾਲ ਵਿੱਚ 20 ਦੇਖਭਾਲ ਕੋਚ ਉਪਲੱਬਧ ਕਰਵਾਏ ਗਏ ਜਿੱਥੇ ਹੁਣ ਤੱਕ 20 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਅਤੇ ਚਾਰ ਲੋਕਾਂ ਨੂੰ ਇਲਾਜ ਦੇ ਬਾਅਦ ਛੁੱਟੀ ਦਿੱਤੀ ਗਈ।  ਇੱਥੇ 276 ਬੈੱਡ ਹੁਣ ਵੀ ਉਪਲੱਬਧ ਹਨ।

ਇਨ੍ਹਾਂ ਸਾਰੇ ਰਾਜਾਂ ਵਿੱਚ ਹੁਣ ਤੱਕ ਉਪਲੱਬਧ ਕਰਵਾਏ ਗਏ ਕੋਵਿਡ ਦੇਖਭਾਲ ਕੋਚਾਂ ਵਿੱਚ ਕੁੱਲ 123 ਲੋਕਾਂ ਨੂੰ ਭਰਤੀ ਕੀਤਾ ਗਿਆ ਜਿਨ੍ਹਾਂ ਵਿਚੋਂ 62 ਲੋਕਾਂ ਨੂੰ ਛੁੱਟੀ ਦਿੱਤੀ ਗਈ ।  ਵਰਤਮਾਨ ਸਮੇਂ ਵਿੱਚ ਇਨ੍ਹਾਂ ਸਥਾਨਾਂ ‘ਤੇ 61 ਮਰੀਜ਼ ਇਸ ਸੁਵਿਧਾ ਦਾ ਲਾਭ ਪ੍ਰਾਪਤ ਕਰ ਰਹੇ ਹਨ। ਜਦੋਂ ਕਿ ਇਨ੍ਹਾਂ ਸਥਾਨਾਂ ‘ਤੇ 2929 ਬੈੱਡ ਉਪਯੋਗ ਲਈ ਉਪਲੱਬਧ ਹਨ।

ਉੱਤਰ ਪ੍ਰਦੇਸ਼ ਵਿੱਚ ਰਾਜ ਸਰਕਾਰ ਨੇ ਹੁਣ ਤੱਕ ਕੋਵਿਡ ਦੇਖਭਾਲ ਕੋਚਾਂ ਦੀ ਮੰਗ ਨਹੀਂ ਕੀਤੀ ਸੀ ਇਸ ਦੇ ਬਾਵਜੂਦ ਫੈਜ਼ਾਬਾਦ, ਭਦੋਹੀ, ਵਾਰਾਣਾਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਹਰੇਕ ਸਥਾਨ ‘ਤੇ 10-10 ਕੋਚ ਉਪਲੱਬਧ ਕਰਵਾਏ ਗਏ ਹਨ ਇਨ੍ਹਾਂ 50 ਕੋਵਿਡ ਦੇਖਭਾਲ ਕੋਚਾਂ ਦੀ ਕੁੱਲ ਸਮਰੱਥਾ 800 ਬੈੱਡਾਂ ਦੀ ਹੈ। 

****

ਡੀਜੇਐੱਨ/ਐੱਮਕੇਵੀ


(Release ID: 1715720) Visitor Counter : 172