PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 02 MAY 2021 7:51PM by PIB Chandigarh

 

 C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ 15.68 ਕਰੋੜ ਤੋਂ ਪਾਰ ਹੋਈ

  • ਪ੍ਰਧਾਨ ਮੰਤਰੀ ਨੇ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਪਲਾਂਟਾਂ ਵਿੱਚ ਤਬਦੀਲ ਕਰਨ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ

  • ਪ੍ਰਧਾਨ ਮੰਤਰੀ ਨੇ ਮੈਡੀਕਲ ਉਦੇਸ਼ਾਂ ਲਈ ਗੈਸੀਅਸ ਆਕਸੀਜਨ ਦੀ ਵਰਤੋਂ ਦੀ ਸਮੀਖਿਆ ਕੀਤੀ

  • ਕੈਬਨਿਟ ਸਕੱਤਰ ਨੇ ਦਿੱਲੀ ਵਿੱਚ ਕੋਵਿਡ-19 ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ

  • ਦਿੱਲੀ ਨੂੰ 120 ਮੀਟ੍ਰਿਕ ਟਨ ਤਰਲ ਆਕਸੀਜਨ ਦੇ ਨਾਲ ਦੂਸਰੀ ਆਕਸੀਜਨ ਐਕਸਪ੍ਰੈੱਸ ਮਿਲੀ
     

 

#Unite2FightCorona

#IndiaFightsCorona

C:\Users\user\Desktop\narinder\2021\April\12 April\image002K6JY.jpg

 

ਦੇਸ਼ ਭਰ ਵਿੱਚ ਟੀਕਾਕਰਣ ਮੁਹਿੰਮ ਦੇ ਫੇਜ਼-3 ਦੇ ਸ਼ੁਰੂ ਹੋਣ 'ਤੇ ਭਾਰਤ ਦੀ ਕੁੱਲ ਕੋਵਿਡ 19 ਟੀਕਾਕਰਣ ਕਵਰੇਜ 15.68 ਕਰੋੜ ਤੋਂ ਪਾਰ ਹੋਈ

  • ਦੇਸ਼ ਭਰ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ-19 ਵੈਕਸੀਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 15.68 ਕਰੋੜ ਨੂੰ ਪਾਰ ਕਰ ਗਈ ਹੈ, ਜਦਕਿ ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਫੇਜ਼ -3 ਦੀ ਕੱਲ੍ਹ ਸ਼ੁਰੂਆਤ ਕੀਤੀ ਗਈ ਸੀ।

  • ਪਿਛਲੇ 24 ਘੰਟਿਆਂ ਵਿੱਚ 18 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੈ।

  • ਕੌਮੀ ਪੱਧਰ 'ਤੇ ਕੁੱਲ ਮੌਤ ਦਰ ਲਗਾਤਾਰ ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.10 ਫੀਸਦੀ 'ਤੇ ਖੜ੍ਹੀ ਹੈ।

  • 4 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ। ਇਹ ਹਨ-  ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਲਕਸ਼ਦੀਪ, ਅਰੁਣਾਚਲ ਪ੍ਰਦੇਸ਼, ਅਤੇ ਮਿਜ਼ਰਮ।

https://pib.gov.in/PressReleseDetail.aspx?PRID=1715478

 

ਪ੍ਰਧਾਨ ਮੰਤਰੀ ਨੇ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਪਲਾਂਟਾਂ ਵਿੱਚ ਤਬਦੀਲ ਕਰਨ ਦੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ

ਮੌਜੂਦਾ ਪ੍ਰੈਸ਼ਰ ਸਵਿੰਗ ਅਧਿਸੋਖਣ (ਪੀਐੱਸਏ) ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਤਬਦੀਲ ਕਰਨ ਦੀ ਪ੍ਰਕਿਰਿਆ ’ਤੇ ਚਰਚਾ ਕੀਤੀ ਗਈ। ਉਦਯੋਗਾਂ ਨਾਲ ਵਿਚਾਰ-ਚਰਚਾ ਦੇ ਬਾਅਦ ਹੁਣ ਤੱਕ 14 ਉਦਯੋਗਾਂ ਦੀ ਪਹਿਚਾਣ ਕੀਤੀ ਗਈ ਹੈ ਜਿੱਥੇ ਨਾਈਟ੍ਰੋਜਨ ਪਲਾਂਟਾਂ ਦੇ ਰੂਪਾਂਤਰਣ ਦਾ ਕੰਮ ਪ੍ਰਗਤੀ ’ਤੇ ਹੈ। ਇਸ ਦੇ ਇਲਾਵਾ ਉਦਯੋਗ ਸੰਘਾਂ ਦੀ ਮਦਦ ਨਾਲ 37 ਨਾਈਟ੍ਰੋਜਨ ਪਲਾਂਟਾਂ ਦੀ ਇਸ ਕਾਰਜ ਲਈ ਪਹਿਚਾਣ ਕੀਤੀ ਗਈ ਹੈ।

https://pib.gov.in/PressReleasePage.aspx?PRID=1715505

 

ਪ੍ਰਧਾਨ ਮੰਤਰੀ ਨੇ ਮੈਡੀਕਲ ਉਦੇਸ਼ਾਂ ਲਈ ਗੈਸੀਅਸ ਆਕਸੀਜਨ ਦੀ ਵਰਤੋਂ ਦੀ ਸਮੀਖਿਆ ਕੀਤੀ

ਸਟੀਲ ਪਲਾਂਟ, ਪੈਟਰੋਕੈਮੀਕਲ ਇਕਾਈਆਂ ਦੇ ਨਾਲ ਰਿਫਾਈਨਰੀਆਂ, ਰਿੱਚ ਕੰਬਸਟਨ ਪ੍ਰੋਸੈੱਸ ਦੀ ਵਰਤੋਂ ਕਰਨ ਵਾਲੇ ਉਦਯੋਗਾਂ, ਪਾਵਰ ਪਲਾਂਟਾਂ ਜਿਹੇ ਕਈ ਉਦਯੋਗਾਂ ਦੇ ਪਾਸ ਆਕਸੀਜਨ ਪਲਾਂਟ ਹਨ ਜੋ ਗੈਸੀਅਸ ਆਕਸੀਜਨ ਪੈਦਾ ਕਰਦੇ ਹਨ ਜੋ ਪ੍ਰਕਿਰਿਆ ਵਿੱਚ ਵਰਤੀ ਜਾਂਦੀ ਹੈ। ਇਸ ਆਕਸੀਜਨ ਦੀ ਮੈਡੀਕਲ ਵਰਤੋਂ ਕੀਤੀ ਜਾ ਸਕਦੀ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਅਜਿਹੇ ਪਲਾਂਟਾਂ ਦੇ ਨੇੜੇ ਅਸਥਾਈ ਹਸਪਤਾਲ ਬਣਾ ਕੇ ਥੋੜ੍ਹੇ ਸਮੇਂ ਵਿੱਚ ਲਗਭਗ 10,000 ਆਕਸੀਜਨ ਸੁਸੱਜਿਤ ਬੈੱਡ ਉਪਲਬਧ ਕਰਵਾਏ ਜਾ ਸਕਦੇ ਹਨ।

https://pib.gov.in/PressReleasePage.aspx?PRID=1715504

 

ਕੈਬਨਿਟ ਸਕੱਤਰ ਨੇ ਦਿੱਲੀ ਵਿੱਚ ਕੋਵਿਡ-19 ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਅੱਜ ਦਿੱਲੀ ਵਿੱਚ ਕੋਵਿਡ -19 ਦੀ ਰੋਕਥਾਮ ਲਈ ਤਿਆਰੀਆਂ ਦੇ ਵੱਖ-ਵੱਖ ਪਹਿਲੂਆਂ ਦਾ ਜਾਇਜ਼ਾ ਲਿਆ। ਦਿੱਲੀ ਸਰਕਾਰ (ਜੀਐਨਸੀਟੀਡੀ) ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿੱਚ ਐਕਟਿਵ ਮਾਮਲਿਆਂ, ਮੌਤਾਂ ਅਤੇ ਪੋਜ਼ੀਟਿਵ ਦਰ, ਬੁਨਿਆਦੀ ਮੈਡੀਕਲ ਢਾਂਚੇ ਦੀ ਉਪਲਬਧਤਾ ਅਤੇ ਵਿਸਥਾਰ ਯੋਜਨਾਵਾਂ; ਆਕਸੀਜਨ ਦੀ ਉਪਲਬਧਤਾ ਦੀ ਸਥਿਤੀ;  ਘਰੇਲੂ ਇਕਾਂਤਵਾਸ ਦੀਆਂ ਪ੍ਰਕਿਰਿਆਵਾਂ ਅਤੇ ਹੈਲਪਲਾਈਨ; ਐਂਬੂਲੈਂਸ ਸੇਵਾਵਾਂ; ਅਤੇ ਟੈਸਟਿੰਗ ਦੇ ਤਾਜ਼ਾ ਰੁਝਾਨਾਂ ਦੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ।

https://pib.gov.in/PressReleasePage.aspx?PRID=1715543

 

ਦਿੱਲੀ ਨੂੰ 120 ਮੀਟ੍ਰਿਕ ਟਨ ਤਰਲ ਆਕਸੀਜਨ ਦੇ ਨਾਲ ਦੂਸਰੀ ਆਕਸੀਜਨ ਐਕਸਪ੍ਰੈੱਸ ਮਿਲੀ

ਭਾਰਤੀ ਰੇਲਵੇ ਨੇ ਹੁਣ ਤੱਕ ਦੇਸ਼ ਭਰ ਦੇ ਕਈ ਰਾਜਾਂ ਵਿੱਚ 74 ਟੈਂਕਰਾਂ ਵਿੱਚ 1094 ਮੀਟ੍ਰਿਕ ਟਨ ਐੱਲਐੱਮਓ ਪਹੁੰਚਾਈ ਹੈ।  19 ਆਕਸੀਜਨ ਐਕਸਪ੍ਰੈੱਸ ਪਹਿਲਾਂ ਹੀ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ ਅਤੇ ਆਕਸੀਜਨ ਨਾਲ ਭਰੀਆਂ 2 ਹੋਰ ਆਕਸੀਜਨ ਐਕਸਪ੍ਰੈੱਸ 4 ਟੈਂਕਰਾਂ ਵਿੱਚ 61.46 ਮੀਟ੍ਰਿਕ ਟਨ  ( ਲਗਭਗ)  ਐੱਲਐੱਮਓ ਲੈ ਕੇ ਚਲ ਰਹੀਆਂ  ਹਨ।

https://pib.gov.in/PressReleasePage.aspx?PRID=1715525

 

ਨਾਗਾਲੈਂਡ ਰਾਜ ਸਰਕਾਰ ਦੀ ਮੰਗ ‘ਤੇ ਰੇਲਵੇ ਨੇ ਅੱਜ ਦੀਮਾਪੁਰ ਵਿੱਚ 10 ਆਈਸੋਲੇਸ਼ਨ ਕੋਚ ਤੈਨਾਤ ਕੀਤੇ

ਕੋਵਿਡ ਦੇ ਖ਼ਿਲਾਫ਼ ਸਾਂਝੀ ਲੜਾਈ ਵਿੱਚ ਰਾਸ਼ਟਰ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਰੇਲ ਮੰਤਰਾਲੇ  ਨੇ, ਆਪਣੇ ਬਹੁ-ਆਯਾਮੀ ਪਹਿਲਾਂ ਦੇ ਵਿੱਚ,  ਕਰੀਬ  64,000 ਬਿਸਤਰਿਆਂ  ਦੇ ਨਾਲ ਲਗਭਗ 4,000 ਆਈਸੋਲੇਸ਼ਨ ਕੋਚ ਨੂੰ ਤੈਨਾਤ ਕੀਤਾ ਹੈ। ਅਜੇ ਦੇਸ਼  ਦੇ ਕਈ ਹਿੱਸਿਆਂ ਵਿੱਚ 213 ਆਈਸੋਲੇਸ਼ਨ ਕੋਚ ਇਸਤੇਮਾਲ ਕੀਤੇ ਜਾ ਰਹੇ ਹਨ। ਅੱਜ ਦੀ ਤਾਰੀਖ ਤੱਕ ਇਨ੍ਹਾਂ ਆਈਸੋਲੇਸ਼ਨ ਕੋਚ ਵਿੱਚ 3200 ਤੋਂ ਜ਼ਿਆਦਾ ਫ੍ਰੀ ਬੈੱਡ ਉਪਲੱਬਧ ਹਨ।

https://pib.gov.in/PressReleasePage.aspx?PRID=1715500

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 16.54 ਕਰੋੜ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

78 ਲੱਖ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ (78,60,779) ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬੱਧ ਹਨ। ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 56 ਲੱਖ ਤੋਂ ਵੀ ਜ਼ਿਆਦਾ (56,20,670) ਟੀਕਾਕਰਣ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।

https://pib.gov.in/PressReleasePage.aspx?PRID=1715481

 

ਮਹੱਤਵਪੂਰਨ ਟਵੀਟ

 

 

 

 

 

 

 

 

 

 

****

 

ਐੱਮਵੀ/ਏਪੀ



(Release ID: 1715641) Visitor Counter : 169