ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸੋਧੇ ਉਦਯੋਗਿਕ ਨਾਈਟ੍ਰੋਜਨ ਪਲਾਂਟ ਤੋਂ ਮੈਡੀਕਲ ਆਕਸੀਜਨ ਦਾ ਉਤਪਾਦਨ


30 ਉਦਯੋਗ ਪਛਾਣੇ ਗਏ , ਉਨ੍ਹਾਂ ਦੇ ਜਲਦੀ ਤੋਂ ਜਲਦੀ ਸੰਚਾਲਨ ਲਈ ਯਤਨ ਜਾਰੀ


Posted On: 01 MAY 2021 2:42PM by PIB Chandigarh

ਕੋਵਿਡ 19 ਮਹਾਮਾਰੀ ਸਥਿਤੀ ਨੂੰ ਵਿਚਾਰਦਿਆਂ ਤੇ ਦੇਸ਼ ਵਿੱਚ ਮੈਡੀਕਲ ਉਦੇਸ਼ ਲਈ ਆਕਸੀਜਨ ਦੀ ਉਪਲਬਧਤਾ ਨੂੰ ਹੋਰ ਵਧਾਉਣ ਖਾਤਿਰ ਕੇਂਦਰ ਸਰਕਾਰ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਜਿਸ ਕੋਲ ਉਦਯੋਗਿਕ ਇਕਾਈਆਂ ਦਾ ਸਮੁੱਚਾ ਡਾਟਾਬੇਸ ਹੈ, ਨੂੰ ਅਜਿਹੇ ਉਦਯੋਗਾਂ ਦਾ ਪਤਾ ਲਾਉਣ ਅਤੇ ਜਿਨ੍ਹਾਂ ਕੋਲ ਵਾਧੂ ਨਾਈਟ੍ਰੋਜਨ ਪਲਾਂਟਸ ਹਨ ਤੇ ਮੌਜੂਦਾ ਨਾਈਟ੍ਰੋਜਨ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਪਰਿਵਰਤਨ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਆਖਿਆ ਹੈ । ਸੀ ਪੀ ਸੀ ਬੀ ਨੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੀ ਮਦਦ ਨਾਲ ਅਜਿਹੇ ਸੰਭਾਵੀ ਉਦਯੋਗਾਂ ਦੀ ਪਛਾਣ ਕੀਤੀ ਹੈ, ਜਿੱਥੇ ਮੌਜੂਦਾ ਨਾਈਟ੍ਰੋਜਨ ਪੈਦਾ ਕਰਨ ਵਾਲੇ ਪਲਾਂਟਾਂ ਨੂੰ ਆਕਸੀਜਨ ਦੇ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ । ਸੰਭਾਵੀ ਉਦਯੋਗਿਕ ਇਕਾਈਆਂ ਅਤੇ ਮਾਹਰਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਹੈ ।

ਤਕਰੀਬਨ 30 ਉਦਯੋਗਾਂ ਦੀ ਪਛਾਣ ਕੀਤੀ ਗਈ ਹੈ ਅਤੇ ਨਾਈਟ੍ਰੋਜਨ ਪਲਾਂਟਾਂ ਵਿੱਚ ਸੋਧ ਕਰਕੇ ਮੈਡੀਕਲ ਆਕਸੀਜਨ ਦੇ ਉਤਪਾਦਨ ਲਈ ਯਤਨ ਸ਼ੁਰੂ ਹੋ ਗਏ ਹਨ । ਕੁਝ ਪਲਾਂਟਾਂ ਨੂੰ ਆਕਸੀਜਨ ਸਪਲਾਈ ਕਰਨ ਲਈ ਉਨ੍ਹਾਂ ਦੇ ਨੇੜਲੇ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਤੇ ਕੁਝ ਪਲਾਂਟ ਜਿਨ੍ਹਾਂ ਨੂੰ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਸੰਭਵ ਨਹੀਂ ਹੈ , ਉਨ੍ਹਾਂ ਨੂੰ ਉਸ ਜਗ੍ਹਾ ਤੇ ਹੀ ਆਕਸੀਜਨ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ ।

ਐੱਮ ਐੱਸ ਯੂ ਪੀ ਐੱਮ ਲਿਮਟਡ ਨੇ ਇੱਕ 50 ਐੱਮ ਐੱਨ ਐੱਮ 3/ਘੰਟਾ ਸਮਰੱਥਾ ਵਾਲਾ ਨਾਈਟ੍ਰੋਜਨ ਪਲਾਂਟ ਜੋ ਜੀਓਲਾਈਟ ਮਾਲੀਕਿਊਲਰ ਸੀਵ ਨੂੰ ਵਰਤ ਕੇ ਆਕਸੀਜਨ ਪੈਦਾ ਕਰਦਾ ਹੈ,  ਨੂੰ ਐੱਲ ਜੀ ਰੋਟਰੀ ਹਸਪਤਾਲ , ਵਾਪੀ (ਗੁਜਰਾਤ) ਵਿੱਚ ਲਗਾਇਆ ਗਿਆ ਹੈ । ਇਹ ਪਲਾਂਟ 0.5 ਟਨ ਪ੍ਰਤੀਦਿਨ ਆਕਸੀਜਨ ਪੈਦਾ ਕਰ ਰਿਹਾ ਹੈ ਅਤੇ ਇਸ ਦਾ ਸੰਚਾਲਨ 27/04/2021 ਤੋਂ ਕੀਤਾ ਗਿਆ ਹੈ । ਯੂ ਪੀ ਐੱਲ ਲਿਮਟਡ ਤਿੰਨ ਹੋਰ ਪਲਾਂਟਾਂ ਵਿੱਚ ਵੀ ਪਰਿਵਰਤਨ ਕਰਨ ਦੀ ਪ੍ਰਕਿਰਿਆ ਤਹਿਤ ਹੈ । ਆਕਸੀਜਨ ਪਲਾਂਟਾਂ ਵਿੱਚ ਪਰਿਵਰਤਨ ਹੋਣ ਤੋਂ ਬਾਅਦ ਇਨ੍ਹਾਂ ਪਲਾਂਟਾਂ ਨੂੰ ਸੂਰਤ ਤੇ ਅੰਕਲੇਸ਼ਵਰ ਦੇ ਹਸਪਤਾਲਾਂ ਵਿੱਚ ਲਗਾਇਆ ਜਾਵੇਗਾ ।

ਮੌਜੂਦਾ ਨਾਈਟ੍ਰੋਜਨ ਪਲਾਂਟਾਂ ਵਿੱਚ ਕਾਰਬਨ ਮਾਲੀਕਿਊਲਰ ਸੀਵ (ਸੀ ਐੱਮ ਐੱਸ) ਨਾਲ ਜ਼ੀਓਲਾਈਟ ਮਾਲੀਕਿਊਲਰ ਸੀਵ ਅਤੇ ਕੁਝ ਹੋਰ ਪਰਿਵਰਤਨ, ਜਿਵੇਂ ਆਕਸੀਜਨ ਐਨਾਲਾਈਜ਼ਰ ਲਗਾ ਕੇ, ਕੰਟਰੋਲ ਪੈਨਲ ਪ੍ਰਣਾਲੀ , ਵਾਲਵਸ ਦੇ ਪਰਵਾਹ ਵਿੱਚ ਪਰਿਵਰਤਨ ਕਰਕੇ ਮੈਡੀਕਲ ਵਰਤੋਂ ਲਈ ਆਕਸੀਜਨ ਪੈਦਾ ਕੀਤੀ ਜਾ ਸਕਦੀ ਹੈ । ਜ਼ੈੱਡ ਐੱਮ ਐੱਸ ਦੀ ਉਪਲਬਧਤਾ ਦੇ ਨਾਲ ਅਜਿਹੇ ਸੋਧੇ ਪਲਾਂਟ 4—5 ਦਿਨਾਂ ਵਿੱਚ ਹੀ ਲਗਾਏ ਜਾ ਸਕਦੇ ਹਨ ਜਦਕਿ ਨਵੇਂ ਆਕਸੀਜਨ ਪਲਾਂਟ ਲਗਾਉਣ ਲਈ ਘੱਟੋ ਘੱਟ 3/4 ਹਫ਼ਤੇ ਲੱਗ ਸਕਦੇ ਹਨ ।

ਆਨਸਾਈਨ ਪਲਾਂਟਾਂ ਵਿੱਚ ਪੈਦਾ ਕੀਤੀ ਗਈ ਆਕਸੀਜਨ ਨੂੰ ਕੰਪ੍ਰੈੱਸ ਕਰਨਾ ਹੋਵੇਗਾ ਅਤੇ ਹਸਪਤਾਲਾਂ ਤੱਕ ਪਹੁੰਚਾਉਣ ਲਈ ਹਾਈ ਪ੍ਰੈਸ਼ਰ ਕੰਪ੍ਰੈਸਰ ਦੀ ਵਰਤੋਂ ਕਰਦਿਆਂ ਸਿਲੰਡਰਾਂ ਅਤੇ ਵਿਸ਼ੇਸ਼ ਟੈਂਕਰਾਂ ਵਿੱਚ ਭਰਨਾ ਹੁੰਦਾ ਹੈ । ਇਨ੍ਹਾਂ ਉਦਯੋਗਾਂ ਨੂੰ ਜਲਦੀ ਤੋਂ ਜਲਦੀ ਕੰਮ ਪੂਰਾ ਕਰਨ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ।

 


https://ci5.googleusercontent.com/proxy/1if1-JPhOM78CLXsldTEnyu_WvVZfHmZJqzoznWD7k2tDA4Bk0-Ncb8G4WJgKgFnt8KkxW-NzfP6qz0attWG6AKdPMD_djE5ptzXFJQ7xOZyHPokGwaSSaExqQ=s0-d-e1-ft#https://static.pib.gov.in/WriteReadData/userfiles/image/image001TM8R.jpg


*********************

ਜੀ ਕੇ
 



(Release ID: 1715406) Visitor Counter : 254