ਵਿੱਤ ਮੰਤਰਾਲਾ

8873.6 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐਸਡੀਆਰਐਫ) ਲਈ ਅਡਵਾਂਸ ਵਿੱਚ ਜਾਰੀ ਕੀਤੀ ਗਈ


ਐਸਡੀਆਰਐਫ ਦੀ 50% ਰਕਮ ਦੀ ਵਰਤੋਂ ਰਾਜਾਂ ਵੱਲੋਂ ਕੋਵਿਡ-19 ਕੰਟੇਨਮੈਂਟ ਉਪਾਵਾਂ ਲਈ ਕੀਤੀ ਜਾ ਸਕਦੀ ਹੈ

Posted On: 01 MAY 2021 8:55AM by PIB Chandigarh

ਇੱਕ ਵਿਸ਼ੇਸ਼ ਪ੍ਰਬੰਧ ਦੇ ਤੌਰ ਤੇਵਿੱਤ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਤੇ ਵਿੱਤੀ ਮੰਤਰਾਲੇ ਦੇ ਖਰਚਾ ਵਿਭਾਗ ਨੇ ਰਾਜਾਂ ਨੂੰ ਸਾਲ 2021-22 ਲਈ ਰਾਜ ਆਫ਼ਤ  ਰਾਹਤ  ਫੰਡ (ਐਸਡੀਆਰਐਫ) ਦੇ ਕੇਂਦਰੀ ਹਿੱਸੇ ਦੀ ਪਹਿਲੀ ਕਿਸ਼ਤ ਨਾਰਮਲ ਸ਼ਡਿਊਲ ਤੋਂ ਪਹਿਲਾਂ ਅਡਵਾਂਸ ਵਿੱਚ ਜਾਰੀ ਕਰ ਦਿੱਤੀ ਹੈ। ਰਾਜਾਂ ਨੂੰ 8737.6 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਆਮ ਤੌਰ 'ਤੇਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਐਸਡੀਆਰਐਫ ਦੀ ਪਹਿਲੀ ਕਿਸ਼ਤ ਜੂਨ ਮਹੀਨੇ ਵਿੱਚ ਜਾਰੀ ਕੀਤੀ ਜਾਂਦੀ ਹੈ। ਹਾਲਾਂਕਿਆਮ ਪ੍ਰਕਿਰਿਆ ਵਿਚ ਢਿੱਲ ਦੇ ਨਾਲਨਾ ਸਿਰਫ ਐਸਡੀਆਰਐਫ ਅਡਵਾਂਸ ਵਿੱਚ ਜਾਰੀ ਕੀਤਾ ਗਿਆ ਹੈ ਬਲਕਿ ਪਿਛਲੇ ਵਿੱਤੀ ਵਰ੍ਹੇ ਵਿਚ ਰਾਜਾਂ ਨੂੰ ਪ੍ਰਦਾਨ ਕੀਤੀ ਗਈ ਰਕਮ ਦੀ ਵਰਤੋਂ ਸਰਟੀਫਿਕੇਟ ਦੀ ਉਡੀਕ ਕੀਤੇ ਬਗੈਰ ਵੀਇਹ ਰਕਮ ਜਾਰੀ ਕੀਤੀ ਗਈ ਹੈ। ਜਾਰੀ ਕੀਤੀ ਗਈ ਰਕਮ ਦੇ 50% ਤੱਕ ਅਰਥਾਤ 4436..8 ਕਰੋੜ ਰੁਪਏ ਦੀ ਰਕਮ ਰਾਜਾਂ ਵੱਲੋਂ ਕੋਵਿਡ-19 ਦੇ ਰੋਕਥਾਮ ਉਪਾਵਾਂ ਲਈ ਵੀ ਵਰਤੀ ਜਾ ਸਕਦੀ ਹੈ। 

ਐਸਡੀਆਰਐਫ ਤੋਂ ਪ੍ਰਾਪਤ ਹੋਈ ਰਾਸ਼ੀ ਰਾਜਾਂ ਵੱਲੋਂ ਕੋਵਿਡ-19 ਦੀ ਰੋਕਥਾਮ ਨਾਲ ਜੁੜੇ ਵੱਖ-ਵੱਖ ਉਪਾਵਾਂ ਲਈ ਵਰਤੀ ਜਾ ਸਕਦੀ ਹੈ ਜਿਸ ਵਿੱਚ ਹਸਪਤਾਲਾਂਵੈਂਟੀਲੇਟਰਾਂਏਅਰ ਪਿਉਰੀਫਾਇਰਜ਼ਐਂਬੂਲੈਂਸ ਸੇਵਾਵਾਂ ਨੂੰ ਮਜ਼ਬੂਤ ਕਰਨਕੋਵਿਡ -19 ਹਸਪਤਾਲਾਂਕੋਵਿਡ ਕੇਅਰ ਸੈਂਟਰਾਂ ਵਿੱਚ ਆਕਸੀਜਨ ਪੈਦਾ ਕਰਨ ਅਤੇ ਸਟੋਰੇਜ ਪਲਾਂਟਾਂ ਦੀ ਲਾਗਤ ਨੂੰ ਪੂਰਾ ਕਰਨ, ਖਪਤਯੋਗ ਵਸਤਾਂ, ਥਰਮਲ ਸਕੈਨਰਾਂਨਿੱਜੀ ਸੁਰੱਖਿਆ ਉਪਕਰਣਾਂ, ਟੈਸਟਿੰਗ ਲੈਬਾਰਟਰੀਆਂਟੈਸਟਿੰਗ ਕਿੱਟਾਂਕੰਟੇਨਮੈਂਟ ਜ਼ੋਨ ਆਦਿ ਦੇ ਖਰਚੇ ਵੀ ਸ਼ਾਮਲ ਹਨ। 

-------------------------------------------------

 ਆਰ ਐਮ/ਐਮ ਵੀ/ਕੇ ਐਮ ਐਨ 


(Release ID: 1715403) Visitor Counter : 244