ਰੱਖਿਆ ਮੰਤਰਾਲਾ

ਛਾਉਣੀ ਬੋਰਡ ਕੋਵਿਡ-19 ਵਾਧੇ ਨਾਲ ਲੜਾਈ ਵਿੱਚ ਨਾਗਰਿਕ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ

Posted On: 30 APR 2021 4:27PM by PIB Chandigarh

ਛਾਉਣੀ ਬੋਰਡਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿਵਲ ਪ੍ਰਸ਼ਾਸਨ / ਰਾਜ ਸਰਕਾਰਾਂ ਨੂੰ ਕੋਵਿਡ-19 ਦੀ ਮੌਜੂਦਾ ਸਥਿਤੀ ਤੇ ਕਾਬੂ ਪਾਉਣ ਲਈ ਸਹਾਇਤਾ ਦਾ ਹੱਥ ਵਧਾਇਆ ਹੈ। ਉਹ ਨਾ ਸਿਰਫ ਇਸਦੇ ਵਸਨੀਕਾਂ, ਬਲਕਿ ਉਨ੍ਹਾਂ ਸਾਰਿਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਨ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ। 

ਇਸ ਸਮੇਂ 39 ਛਾਉਣੀ ਬੋਰਡ (ਸੀਬੀ) 1,240 ਬੈੱਡਾਂ ਵਾਲੇ 40 ਜਨਰਲ ਹਸਪਤਾਲਾਂ ਦੀ ਦੇਖਭਾਲ ਕਰ ਰਹੇ ਹਨ। ਪੁਣੇ, ਕਿਰਕੀ ਅਤੇ ਦੇਵਲਾਲੀ ਦੇ ਸੀਬੀ ਹਸਪਤਾਲਾਂ ਵਿਚ 304 ਬੈੱਡ ਹਨ, ਜਿਨ੍ਹਾਂ ਨੂੰ ਸਮਰਪਿਤ ਕੋਵਿਡ ਹਸਪਤਾਲਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਕਿਰਕੀ, ਦੇਵਲਾਲੀ, ਦੇਹੁਰੋਡ, ਝਾਂਸੀ ਅਤੇ ਅਹਿਮਦਨਗਰ ਦੇ ਛਾਉਣੀ ਜਨਰਲ ਹਸਪਤਾਲਾਂ (ਸੀਜੀਐਚ'ਜ਼) ਨੂੰ 418 ਬੈੱਡਾਂ ਵਾਲੇ ਕੋਵਿਡ ਕੇਅਰ ਕੇਂਦਰਾਂ ਵੱਜੋਂ ਨਾਮਜਦ ਕੀਤਾ ਗਿਆ ਹੈ। ਦੇਹੁਰੋਡ ਵਿਖੇ ਇਕ ਸਮਰਪਿਤ ਕੋਵਿਡ ਸਿਹਤ ਕੇਂਦਰ ਤਿਆਰ ਹੈ ਅਤੇ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ, ਜਦੋਂ ਕਿ ਛੇ ਬਿਸਤਰੇ ਵਾਲੀ ਆਈਸੀਯੂ ਸਹੂਲਤ ਸੀਜੀਐਚ, ਕਿਰਕੀ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ। ਆਕਸੀਜਨ ਸਹਾਇਤਾ 37 ਸੀਬੀ'ਜ ਵਿਚ ਉਪਲਬਧ ਹੈ ਅਤੇ ਇਸ ਸਮੇਂ ਉਨ੍ਹਾਂ ਕੋਲ 658 ਸਿਲੰਡਰਾਂ ਦਾ ਭੰਡਾਰ ਹੈ। 

ਸਾਰੇ 39 ਸੀਜੀਐਚ'ਜ  ਵਿੱਚ ਬੁਖਾਰ ਕਲੀਨਿਕਾਂ ਵੀ ਸਥਾਪਿਤ ਕੀਤੀਆਂ ਗਈਆਂ ਹਨ, ਜਿੱਥੇ ਕੋਵਿਡ -19 ਦੇ ਲੱਛਣ ਵਾਲੇ ਮਰੀਜ਼ਾਂ ਨੂੰ ਕੋਵਿਡ-19 ਦੇ ਇਲਾਜ ਦੀਆਂ ਸਹੂਲਤਾਂ ਲਈ ਰੈਫਰ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਤਾਲਮੇਲ ਨਾਲ ਰੈਪਿਡ ਐਂਟੀਜੇਨ ਅਤੇ ਆਰਟੀ-ਪੀਸੀਆਰ ਟੈਸਟ ਬਾਕਾਇਦਾ ਆਯੋਜਿਤ ਕੀਤੇ ਜਾ ਰਹੇ ਹਨ, ਜਦਕਿ ਜ਼ਿਆਦਾਤਰ ਛਾਉਣੀਆਂ ਵਿੱਚ ਟੀਕਾਕਰਨ ਕੇਂਦਰ ਵੀ ਸਥਾਪਤ ਕੀਤੇ ਗਏ ਹਨ।

ਸਮਰਪਿਤ ਟੀਮਾਂ ਛਾਉਣੀ ਦੇ ਖੇਤਰਾਂ ਦੇ ਅੰਦਰ ਜਨਤਕ ਥਾਵਾਂ ਨੂੰ ਨਿਯਮਤ ਤੌਰ ਤੇ ਸੈਨੇਟਾਈਜ਼ ਕਰ ਰਹੀਆਂ ਹਨ ਅਤੇ ਵਸਨੀਕਾਂ ਨੂੰ ਈ-ਛਾਵਨੀ ਪੋਰਟਲ ਰਾਹੀਂ ਆਨ ਲਾਈਨ ਸੇਵਾਵਾਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।  ਛਾਉਣੀ ਬੋਰਡ ਦੇਸ਼ ਭਰ ਵਿਚ ਰੱਖਿਆ ਮੰਤਰਾਲੇ ਅਧੀਨ ਸਿਵਿਕ ਸੰਸਥਾ ਹਨ। 

ਕੋਵਿਡ -19 ਮਾਮਲਿਆਂ ਵਿਚ ਹੋਏ ਤਾਜ਼ਾ ਵਾਧੇ ਤੋਂ ਬਾਅਦ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 20 ਅਪ੍ਰੈਲ ਨੂੰ ਅਤੇ ਫਿਰ 24 ਅਪ੍ਰੈਲ ਨੂੰ ਸਮੀਖਿਆ ਬੈਠਕਾਂ ਕੀਤੀਆਂ ਅਤੇ ਸੈਨਿਕ ਬਲਾਂ ਅਤੇ ਰੱਖਿਆ ਮੰਤਰਾਲੇ ਦੀਆਂ ਹੋਰ ਕਈ ਸੰਸਥਾਵਾਂ ਨੂੰ ਮੌਜੂਦਾ ਸਥਿਤੀ ਤੇ ਕਾਬੂ ਪਾਉਣ ਲਈ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ। ਮੌਜੂਦਾ ਸਥਿਤੀ ਨੂੰ ਲੈ ਕੇ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕ ਸੰਕਟ ਦੇ ਸਮੇਂ ਵਿਚ ਹਥਿਆਰਬੰਦ ਸੈਨਾਵਾਂ ਵੱਲ ਵੇਖਦੇ ਹਨ ਕਿਉਂਕਿ ਉਨ੍ਹਾਂ ਨੂੰ ਸੈਨਾਵਾਂ ਤੇ ਵੱਡੀ ਉਮੀਦ ਅਤੇ ਭਰੋਸਾ ਹੈ।

 *******************************

 

 ਏ ਬੀ ਬੀ /ਨਾਮਪੀ /ਕੇ ਏ /ਡੀ ਕੇ /ਸੈਵੀ /ਏ ਡੀ ਏ 


(Release ID: 1715205) Visitor Counter : 213