ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਹਲਕੇ ਅਤੇ ਗ਼ੈਰ-ਲੱਛਣੀ ਕੋਵਿਡ -19 ਮਾਮਲਿਆਂ ਲਈ ਘਰੇਲੂ ਇਕਾਂਤਵਾਸ ਦੇ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ
Posted On:
30 APR 2021 12:02PM by PIB Chandigarh
ਭਾਰਤ ਸਰਕਾਰ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਨਾਲ ਨੇੜਿਓਂ ਤਾਲਮੇਲ ਅਤੇ ਸਹਿਯੋਗ ਨਾਲ ਦੇਸ਼ ਵਿੱਚ ਕੋਵਿਡ -19 ਪ੍ਰਤਿਕ੍ਰਿਆ ਅਤੇ ਪ੍ਰਬੰਧਨ ਦੀ ਅਗਵਾਈ ਕਰ ਰਹੀ ਹੈ। ਕੋਵਿਡ -19 ਦੀ ਰੋਕਥਾਮ ਅਤੇ ਪ੍ਰਬੰਧਨ ਲਈ ਕਈ ਰਣਨੀਤਕ ਅਤੇ ਵਿਆਪਕ ਉਪਾਅ ਕੀਤੇ ਗਏ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ 2ਜੁਲਾਈ 2020 ਨੂੰ ਇਸ ਵਿਸ਼ੇ 'ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਸੋਧ ਕੇ ਜਾਰੀ ਕੀਤਾ ਹੈ।
ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਿਹੜੇ ਮਰੀਜ਼ਾਂ ਨੂੰ ਡਾਕਟਰੀ ਤੌਰ 'ਤੇ ਹਲਕੇ / ਗੈਰ-ਲੱਛਣੀ ਤੌਰ 'ਤੇ ਨਿਰਧਾਰਤ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਘਰ ਵਿੱਚ ਇਕਾਂਤਵਾਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਗੈਰ-ਲੱਛਣੀ ਕੋਵਿਡ -19 ਕੇਸ:-
ਗੈਰ-ਲੱਛਣੀ ਕੇਸ ਪ੍ਰਯੋਗਸ਼ਾਲਾ ਦੁਆਰਾ ਪੁਸ਼ਟੀ ਕੀਤੇ ਕੇਸ ਹਨ, ਜੋ ਕਿ ਕਿਸੇ ਲੱਛਣ ਦਾ ਪ੍ਰਗਟਾਵਾ ਨਹੀਂ ਕਰਦੇ ਅਤੇ ਜਿਨ੍ਹਾਂ ਦੀ ਕਮਰੇ ਦੀ ਹਵਾ ਵਿੱਚ ਆਕਸੀਜਨ ਸੈਚੂਰੇਸ਼ਨ 94% ਤੋਂ ਵੱਧ ਹੁੰਦੀ ਹੈ। ਕਲੀਨਿਕਲ ਤੌਰ 'ਤੇ ਨਿਰਧਾਰਤ ਹਲਕੇ ਕੇਸ ਉਹ ਮਰੀਜ਼ ਹਨ ਜੋ ਉਪਰਲੇ ਸਾਹ ਪ੍ਰਣਾਲੀ ਦੇ ਲੱਛਣਾਂ (ਅਤੇ / ਜਾਂ ਬੁਖਾਰ) ਦੇ ਬਿਨਾਂ ਸਾਹ ਦੀ ਰੁਕਾਵਟ ਅਤੇ ਕਮਰੇ ਦੀ ਹਵਾ ਵਿੱਚ ਆਕਸੀਜਨ ਸੇਚੂਰੇਸ਼ਨ 94% ਤੋਂ ਵੱਧ ਹੋਣ ਦੇ ਹੁੰਦੇ ਹਨ।
1. ਘਰੇਲੂ ਇਕਾਂਤਵਾਸ ਲਈ ਯੋਗ ਮਰੀਜ਼
I. ਇਲਾਜ ਕਰਨ ਵਾਲੇ ਮੈਡੀਕਲ ਅਫਸਰ ਦੁਆਰਾ ਮਰੀਜ਼ ਨੂੰ ਡਾਕਟਰੀ ਤੌਰ 'ਤੇ ਹਲਕੇ / ਗੈਰ-ਲੱਛਣੀ ਕੇਸ ਵਜੋਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ।
II. ਅਜਿਹੇ ਮਾਮਲਿਆਂ ਵਿੱਚ ਉਨ੍ਹਾਂ ਦੀ ਰਿਹਾਇਸ਼ 'ਤੇ ਸਵੈ-ਇਕਾਂਤਵਾਸ ਕਰਨ ਅਤੇ ਪਰਿਵਾਰਕ ਸੰਪਰਕ ਨੂੰ ਵੱਖ ਕਰਨ ਲਈ ਲੋੜੀਂਦੀ ਸਹੂਲਤ ਹੋਣੀ ਚਾਹੀਦੀ ਹੈ।
III. ਦੇਖਭਾਲ ਕਰਨ ਵਾਲੇ ਨੂੰ 24 x7 ਦੇ ਅਧਾਰ 'ਤੇ ਦੇਖਭਾਲ ਪ੍ਰਦਾਨ ਕਰਨ ਲਈ ਉਪਲਬਧ ਹੋਣਾ ਚਾਹੀਦਾ ਹੈ। ਦੇਖਭਾਲ ਕਰਨ ਵਾਲੇ ਅਤੇ ਹਸਪਤਾਲ ਦੇ ਵਿਚਕਾਰ ਇੱਕ ਸੰਚਾਰ ਲਿੰਕ ਘਰੇਲੂ ਇਕਾਂਤਵਾਸ ਦੀ ਪੂਰੀ ਮਿਆਦ ਲਈ ਇੱਕ ਸ਼ਰਤ ਹੈ।
IV. 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਮਰੀਜ਼ ਅਤੇ ਸਹਿ ਰੋਗ ਵਾਲੀਆਂ ਹਾਲਤਾਂ ਜਿਵੇਂ ਹਾਈਪਰਟੈਨਸ਼ਨ, ਡਾਇਬਟੀਜ਼, ਦਿਲ ਦੀ ਬਿਮਾਰੀ, ਗੰਭੀਰ ਫੇਫੜੇ / ਜਿਗਰ / ਗੁਰਦੇ ਦੀ ਬਿਮਾਰੀ, ਸੇਰੇਬਰੋ-ਵੈਸਕੂਲਰ ਬਿਮਾਰੀ ਆਦਿ ਦੇ ਇਲਾਜ ਕਰਨ ਵਾਲੇ ਡਾਕਟਰੀ ਅਧਿਕਾਰੀ ਦੁਆਰਾ ਸਹੀ ਮੁਲਾਂਕਣ ਤੋਂ ਬਾਅਦ ਹੀ ਘਰ ਵਿੱਚ ਇਕਾਂਤਵਾਸ ਕਰਨ ਦੀ ਆਗਿਆ ਦਿੱਤੀ ਜਾਏਗੀ।
V. ਕਮਜ਼ੋਰ ਪ੍ਰਤੀਰੋਧਕਤਾ ਵਾਲੀ ਸਥਿਤੀ (ਐਚਆਈਵੀ, ਟ੍ਰਾਂਸਪਲਾਂਟ ਕਰਵਾਉਣ ਵਾਲੇ ਮਰੀਜ, ਕੈਂਸਰ ਥੈਰੇਪੀ ਆਦਿ) ਤੋਂ ਪੀੜਤ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਅਤੇ ਇਲਾਜ ਕਰਨ ਵਾਲੇ ਮੈਡੀਕਲ ਅਧਿਕਾਰੀ ਦੁਆਰਾ ਸਹੀ ਮੁਲਾਂਕਣ ਕਰਨ ਤੋਂ ਬਾਅਦ ਹੀ ਅਜਿਹਾ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ।
VI. ਦੇਖਭਾਲ ਕਰਨ ਵਾਲੇ ਅਤੇ ਅਜਿਹੇ ਮਾਮਲਿਆਂ ਦੇ ਸਾਰੇ ਨੇੜਲੇ ਸੰਪਰਕਾਂ ਨੂੰ ਪ੍ਰੋਟੋਕੋਲ ਦੇ ਅਨੁਸਾਰ ਅਤੇ ਇਲਾਜ ਕਰਨ ਵਾਲੇ ਮੈਡੀਕਲ ਅਧਿਕਾਰੀ ਦੁਆਰਾ ਦੱਸੇ ਅਨੁਸਾਰ ਹਾਈਡ੍ਰੋਕਸਾਈਕਲੋਰੋਕਿਨ ਪ੍ਰੋਫਾਈਲੈਕਸਿਸ ਲੈਣੀ ਚਾਹੀਦੀ ਹੈ।
VII. ਇਸ ਤੋਂ ਇਲਾਵਾ, ਹੋਰ ਮੈਂਬਰਾਂ ਲਈ ਘਰੇਲੂ -ਕੁਆਰੰਟੀਨ ਬਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਲਈ ਵਾਧੂ ਹਦਾਇਤਾਂhttps://www.mohfw.gov.in/pdf/Guidelinesforhomequarantine.pdf, 'ਤੇ ਉਪਲੱਭਧ ਹਨ ।
2. ਮਰੀਜ ਲਈ ਹਦਾਇਤ
I. ਮਰੀਜ਼ ਨੂੰ ਆਪਣੇ ਆਪ ਨੂੰ ਦੂਜੇ ਘਰਾਂ ਦੇ ਮੈਂਬਰਾਂ ਤੋਂ ਅਲੱਗ ਕਰਨਾ ਚਾਹੀਦਾ ਹੈ, ਪਛਾਣ ਕੀਤੇ ਕਮਰੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਘਰ ਦੇ ਹੋਰ ਲੋਕਾਂ ਤੋਂ ਦੂਰ ਰਹਿਣਾ ਹੈ, ਖ਼ਾਸਕਰ ਬਜ਼ੁਰਗਾਂ ਅਤੇ ਸਹਿ ਰੋਗ ਵਾਲੀਆਂ ਹਾਲਤਾਂ ਜਿਵੇਂ ਹਾਈਪਰਟੈਨਸ਼ਨ, ਕਾਰਡੀਓਵੈਸਕੁਲਰ ਬਿਮਾਰੀ, ਮੂਤਰ ਪ੍ਰਣਾਲੀ ਸਬੰਧੀ ਬਿਮਾਰੀ ਆਦਿ।
II. ਮਰੀਜ਼ ਨੂੰ ਇੱਕ ਚੰਗੀ ਹਵਾਦਾਰੀ ਵਾਲੇ ਕਮਰੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਤਾਜ਼ੀ ਹਵਾ ਨੂੰ ਅੰਦਰ ਆਉਣ ਲਈ ਖਿੜਕੀਆਂ ਨੂੰ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ।
III. ਮਰੀਜ਼ ਨੂੰ ਹਰ ਸਮੇਂ ਟ੍ਰਿਪਲ ਲੇਅਰ ਮੈਡੀਕਲ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਵਰਤੋਂ ਦੇ 8 ਘੰਟਿਆਂ ਜਾਂ ਗੰਦੇ ਅਤੇ ਗਿੱਲੇ ਮਾਸਕ ਨੂੰ ਹਟਾ ਦਿਓ। ਦੇਖਭਾਲ ਵਾਲੇ ਕਮਰੇ ਵਿੱਚ ਜਾਣ ਦੀ ਸਥਿਤੀ ਵਿੱਚ, ਦੇਖਭਾਲ ਕਰਨ ਵਾਲਾ ਅਤੇ ਮਰੀਜ਼ ਦੋਵੇਂ ਐਨ 95 ਮਾਸਕ ਦੀ ਵਰਤੋਂ ਕਰਨ ਬਾਰੇ ਵਿਚਾਰ ਕਰ ਸਕਦੇ ਹਨ।
IV. ਮਾਸਕ ਨੂੰ ਸਿਰਫ 1% ਸੋਡੀਅਮ ਹਾਈਪੋਕਲੋਰਾਈਟ ਨਾਲ ਰੋਗਾਣੂ ਮੁਕਤ ਕਰਨ ਤੋਂ ਬਾਅਦ ਹੀ ਸੁੱਟਿਆ ਜਾਣਾ ਚਾਹੀਦਾ ਹੈ।
V. ਲੋੜੀਂਦੇ ਹਾਈਡ੍ਰੇਸ਼ਨ ਨੂੰ ਬਣਾਈ ਰੱਖਣ ਲਈ ਮਰੀਜ਼ ਨੂੰ ਆਰਾਮ ਕਰਨਾ ਚਾਹੀਦਾ ਹੈ ਅਤੇ ਤਰਲ ਪਦਾਰਥ ਕਾਫ਼ੀ ਮਾਤਰਾ ਵਿੱਚ ਪੀਣਾ ਚਾਹੀਦਾ ਹੈ।
VI. ਹਰ ਸਮੇਂ ਸਾਹ ਲੈਣ ਲਈ ਸਲਾਹ ਦੀ ਪਾਲਣਾ ਕਰੋ।
VII. ਘੱਟੋ ਘੱਟ 40 ਸਕਿੰਟ ਲਈ ਸਾਬਣ ਅਤੇ ਪਾਣੀ ਨਾਲ ਵਾਰ ਵਾਰ ਹੱਥ ਧੋਣਾ ਜਾਂ ਅਲਕੋਹਲ-ਅਧਾਰਤ ਸੈਨੀਟਾਈਜ਼ਰ ਨਾਲ ਸਾਫ ਕਰੋ।
VIII. ਪਰਿਵਾਰ ਦੇ ਹੋਰ ਲੋਕਾਂ ਨਾਲ ਨਿੱਜੀ ਚੀਜ਼ਾਂ ਸਾਂਝੀਆਂ ਨਾ ਕਰੋ।
IX. ਅਕਸਰ ਛੂਹੇ ਜਾਣ ਵਾਲੀ (ਟੈਬਲੇਟ, ਡੋਰਕਨੋਬਸ, ਹੈਂਡਲਜ, ਆਦਿ) ਕਮਰੇ ਵਿਚਲੀ ਸਤਹ ਦੀ ਸਫਾਈ ਨੂੰ ਯਕੀਨੀ ਬਣਾਓ ਜੋ 1%ਹਾਈਪੋਕਲੋਰਾਈਟ ਨਾਲ ਕੀਤੀ ਜਾ ਸਕਦੀ ਹੈ।
X. ਪਲਸ ਆਕਸੀਮੀਟਰ ਨਾਲ ਖੂਨ ਦੀ ਆਕਸੀਜਨ ਸੈਚੂਰਸ਼ਨ ਦੀ ਸਵੈ-ਨਿਗਰਾਨੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
XI. ਰੋਗੀ ਰੋਜ਼ਾਨਾ ਤਾਪਮਾਨ ਦੀ ਨਿਗਰਾਨੀ ਨਾਲ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰੇਗਾ ਅਤੇ ਹੇਠਾਂ ਦੱਸੇ ਅਨੁਸਾਰ ਲੱਛਣ ਦੀ ਕੋਈ ਵਿਗੜ ਜਾਣ 'ਤੇ ਤੁਰੰਤ ਰਿਪੋਰਟ ਕਰੇਗਾ।
ਨਿਗਰਾਨੀ ਚਾਰਟ
ਲੱਛਣਾਂ ਦਾ ਦਿਨ ਅਤੇ ਸਮਾਂ (ਹਰ 4ਘੰਟੇ)
|
ਤਾਪਮਾਨ
|
ਦਿਲ ਦੀ ਗਤੀ (ਪਲਸ ਆਕਸੀਮੀਟਰ ਤੋਂ)
|
SpO2% (ਪਲਸ ਆਕਸੀਮੀਟਰ ਤੋਂ)
|
ਮਹਿਸੂਸ ਕੀਤਾ: (ਬਿਹਤਰ / ਇੱਕ ਸਮਾਨ / ਮਾੜਾ)
|
ਸਾਹ : (ਬਿਹਤਰ / ਇੱਕ ਸਮਾਨ/ ਮਾੜਾ )
|
|
|
|
|
|
|
|
|
|
|
|
|
3. ਦੇਖਭਾਲ ਕਰਨ ਵਾਲਿਆਂ ਲਈ ਨਿਰਦੇਸ਼
I. ਮਾਸਕ:
· ਦੇਖਭਾਲ ਕਰਨ ਵਾਲੇ ਨੂੰ ਟ੍ਰਿਪਲ ਲੇਅਰ ਮੈਡੀਕਲ ਮਾਸਕ ਪਾਉਣਾ ਚਾਹੀਦਾ ਹੈ। ਮਰੀਜ ਨਾਲ ਇੱਕ ਕਮਰੇ ਵਿੱਚ ਐਨ 95 ਮਾਸਕ ਪਹਿਨਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।
· ਮਾਸਕ ਵਰਤੋਂ ਦੇ ਦੌਰਾਨ ਮਾਸਕ ਦੇ ਅਗਲੇ ਹਿੱਸੇ ਨੂੰ ਛੂਹਣਾ ਜਾਂ ਸੰਭਾਲਣਾ ਨਹੀਂ ਚਾਹੀਦਾ।
· ਜੇ ਮਾਸਕ ਗਿੱਲਾ ਹੋ ਜਾਂਦਾ ਹੈ ਜਾਂ ਗੰਦਾ ਹੋ ਜਾਂਦਾ ਹੈ, ਤਾਂ ਇਸ ਨੂੰ ਤੁਰੰਤ ਬਦਲ ਦੇਣਾ ਚਾਹੀਦਾ ਹੈ।
· ਵਰਤੋਂ ਤੋਂ ਬਾਅਦ ਮਾਸਕ ਨੂੰ ਹਟਾ ਦਿਓ ਅਤੇ ਮਾਸਕ ਦੇ ਨਿਪਟਾਰੇ ਤੋਂ ਬਾਅਦ ਹੱਥਾਂ ਦੀ ਸਫਾਈ ਕਰੋ।
· ਆਪਣੇ ਚਿਹਰੇ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
II. ਹੱਥਾਂ ਦੀ ਸਫਾਈ
· ਹੱਥਾਂ ਦੀ ਸਫਾਈ ਨੂੰ ਬੀਮਾਰ ਵਿਅਕਤੀ ਜਾਂ ਉਸਦੇ ਨਜ਼ਦੀਕੀ ਵਾਤਾਵਰਣ ਨਾਲ ਸੰਪਰਕ ਕਰਨ ਤੋਂ ਬਾਅਦ ਲਾਜ਼ਮੀ ਤੌਰ 'ਤੇ ਯਕੀਨੀ ਬਣਾਉਣਾ ਲਾਜ਼ਮੀ ਹੈ।
· ਭੋਜਨ ਤਿਆਰ ਕਰਨ ਤੋਂ ਪਹਿਲਾਂ ਅਤੇ ਖਾਣ ਤੋਂ ਪਹਿਲਾਂ, ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਅਤੇ ਜਦੋਂ ਵੀ ਹੱਥ ਗੰਦੇ ਲੱਗਦੇ ਹਨ, ਸਾਫ਼ ਕਰਨੇ ਚਾਹੀਦੇ ਹਨ।
· ਹੱਥ ਧੋਣ ਲਈ ਘੱਟੋ ਘੱਟ 40 ਸਕਿੰਟ ਲਈ ਸਾਬਣ ਅਤੇ ਪਾਣੀ ਦੀ ਵਰਤੋਂ ਕਰੋ। ਜੇਕਰ ਹੱਥ ਦੇਖਣ ਨੂੰ ਗੰਦੇ ਨਹੀਂ ਲਗਦੇ ਤਾਂ ਅਲਕੋਹਲ-ਅਧਾਰਤ ਸੇਨੇਟਾਈਜਰ ਦੀ ਵਰਤੋਂ ਕੀਤੀ ਜਾ ਸਕਦੀ ਹੈ।
· ਸਾਬਣ ਅਤੇ ਪਾਣੀ ਦੀ ਵਰਤੋਂ ਕਰਨ ਤੋਂ ਬਾਅਦ, ਹੱਥਾਂ ਨੂੰ ਸੁਕਾਉਣ ਲਈ ਡਿਸਪੋਸੇਬਲ ਕਾਗਜ਼ ਦੇ ਤੌਲੀਏ ਦੀ ਵਰਤੋਂ ਕਰਨਾ ਫਾਇਦੇਮੰਦ ਹੈ। ਜੇ ਉਪਲਬਧ ਨਹੀਂ, ਤਾਂ ਸਮਰਪਿਤ ਸਾਫ਼ ਕੱਪੜੇ ਦੇ ਤੌਲੀਏ ਦੀ ਵਰਤੋਂ ਕਰੋ ਅਤੇ ਜਦੋਂ ਉਹ ਗਿੱਲੇ ਹੋ ਜਾਣ ਤਾਂ ਉਨ੍ਹਾਂ ਨੂੰ ਬਦਲੋ।
· ਦਸਤਾਨਿਆਂ ਨੂੰ ਹਟਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਦੀ ਸਫਾਈ ਕਰੋ।
III. ਮਰੀਜ਼ ਦਾ ਆਲਾ ਦੁਆਲਾ
· ਮਰੀਜ਼ ਦੇ ਸਰੀਰ ਦੇ ਤਰਲਾਂ ਖ਼ਾਸਕਰ ਮੂੰਹ ਜਾਂ ਸਾਹ ਦੇ ਸਿੱਧੇ ਸੰਪਰਕ ਤੋਂ ਪਰਹੇਜ਼ ਕਰੋ, ਮਰੀਜ਼ ਨੂੰ ਸੰਭਾਲਣ ਵੇਲੇ ਡਿਸਪੋਸੇਬਲ ਦਸਤਾਨੇ ਦੀ ਵਰਤੋਂ ਕਰੋ।
· ਉਸ ਦੇ ਨਜ਼ਦੀਕੀ ਵਾਤਾਵਰਣ ਵਿੱਚ ਸੰਭਾਵਿਤ ਦੂਸ਼ਿਤ ਚੀਜ਼ਾਂ ਦੇ ਸੰਪਰਕ ਤੋਂ ਬਚੋ (ਉਦਾਹਰਣ ਲਈ, ਸਿਗਰੇਟ ਵੰਡਣ, ਭਾਂਡੇ, ਪਕਵਾਨ, ਪੀਣ ਵਾਲੇ ਪਦਾਰਥ, ਵਰਤੇ ਤੌਲੀਏ ਜਾਂ ਬਿਸਤਰੇ ਦੇ ਲਿਨਨ ਵਰਤਣ ਤੋਂ ਪਰਹੇਜ਼ ਕਰੋ)
· ਮਰੀਜ਼ ਨੂੰ ਉਸਦੇ ਕਮਰੇ ਵਿੱਚ ਭੋਜਨ ਜ਼ਰੂਰ ਦੇਣਾ ਚਾਹੀਦਾ ਹੈ। ਮਰੀਜ਼ ਦੁਆਰਾ ਵਰਤੇ ਜਾਣ ਵਾਲੇ ਬਰਤਨ ਸਾਬਣ / ਡਿਟਰਜੈਂਟ ਅਤੇ ਪਾਣੀ ਨਾਲ ਪਹਿਨੇ ਦਸਤਾਨੇ ਨਾਲ ਸਾਫ਼ ਕੀਤੇ ਜਾਣੇ ਚਾਹੀਦੇ ਹਨ। ਬਰਤਨ ਮੁੜ ਵਰਤੇ ਜਾ ਸਕਦੇ ਹਨ।
· ਦਸਤਾਨੇ ਉਤਾਰਨ ਜਾਂ ਵਰਤਣ ਵਾਲੀਆਂ ਚੀਜ਼ਾਂ ਨੂੰ ਸੰਭਾਲਣ ਤੋਂ ਬਾਅਦ ਹੱਥ ਸਾਫ ਕਰੋ। ਮਰੀਜ਼ ਦੁਆਰਾ ਵਰਤੀਆਂ ਜਾਂਦੀਆਂ ਸਤਹ, ਕੱਪੜੇ ਜਾਂ ਲਿਨੇਨ ਦੀ ਸਫਾਈ ਜਾਂ ਪ੍ਰਬੰਧਨ ਕਰਦਿਆਂ ਟ੍ਰਿਪਲ ਲੇਅਰ ਮੈਡੀਕਲ ਮਾਸਕ ਅਤੇ ਡਿਸਪੋਸੇਜਲ ਦਸਤਾਨਿਆਂ ਦੀ ਵਰਤੋਂ ਕਰੋ।
· ਦਸਤਾਨਿਆਂ ਨੂੰ ਲਾਹੁਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥਾਂ ਦੀ ਸਫਾਈ ਕਰੋ।
IV. ਬਾਇਓਮੈਡੀਕਲ ਕੂੜੇ ਦਾ ਨਿਪਟਾਰਾ
ਪ੍ਰਭਾਵਸ਼ਾਲੀ ਰਹਿੰਦ-ਖੂੰਹਦ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਘਰਾਂ ਅੰਦਰ ਸੰਕਰਮਣ ਦੇ ਹੋਰ ਪ੍ਰਸਾਰ ਨੂੰ ਰੋਕਿਆ ਜਾ ਸਕੇ। ਕੂੜੇ ਕਰਕਟ (ਮਾਸਕ,ਡਿਸਪੋਸੇਜਲ ਚੀਜ਼ਾਂ, ਭੋਜਨ ਪੈਕਟ ਆਦਿ) ਦਾ ਨਿਪਟਾਰਾ ਸੀਪੀਸੀਬੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਜਾਣਕਾਰੀhttp://cpcbenvis.nic.in/pdf/1595918059_mediaphoto2009.pdf) 'ਤੇ ਉਪਲਬਧ ਹੈ।
4. ਘਰੇਲੂ ਇਕਾਂਤਵਾਸ ਵਿੱਚ ਹਲਕੇ / ਗੈਰ-ਲੱਛਣ ਮਰੀਜ਼ਾਂ ਦਾ ਇਲਾਜ
I. ਮਰੀਜ਼ਾਂ ਨੂੰ ਇਲਾਜ ਕਰਨ ਵਾਲੇ ਡਾਕਟਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਵਿਗੜਣ ਦੀ ਸਥਿਤੀ ਵਿੱਚ ਤੁਰੰਤ ਰਿਪੋਰਟ ਕਰਨੀ ਚਾਹੀਦੀ ਹੈ।
II. ਇਲਾਜ ਕਰਨ ਵਾਲੇ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੋਰ ਸਹਿ-ਰੋਗ ਸੰਬੰਧੀ ਬਿਮਾਰੀਆਂ ਲਈ ਦਵਾਈਆਂ ਜਾਰੀ ਰੱਖੋ।
III. ਬੁਖਾਰ, ਜ਼ੁਕਾਮ ਅਤੇ ਖੰਘ ਦੇ ਲੱਛਣ ਪ੍ਰਬੰਧਨ ਦੀ ਪਾਲਣਾ ਕਰਨ ਲਈ ਮਰੀਜ਼ਾਂ ਦੀ ਜਿੰਮੇਵਾਰੀ ਹੈ।
IV. ਮਰੀਜ਼ ਦਿਨ ਵਿੱਚ ਦੋ ਵਾਰ ਗਰਮ ਪਾਣੀ ਦੀਆਂ ਗਰਾਰੇ ਕਰ ਸਕਦੇ ਹਨ ਜਾਂ ਭਾਫ ਨਾਲ ਸਾਹ ਲੈ ਸਕਦੇ ਹਨ।
V. ਜੇ ਬੁਖਾਰ ਨੂੰ ਗੋਲੀ ਦੀ ਵੱਧ ਤੋਂ ਵੱਧ ਖੁਰਾਕ ਨਾਲ ਨਿਯੰਤਰਣ ਨਹੀਂ ਕੀਤਾ ਜਾਂਦਾ ਹੈ, ਪੈਰਾਸੀਟਾਮੋਲ 650 ਮਿਲੀਗ੍ਰਾਮ ਦਿਨ ਵਿੱਚ ਚਾਰ ਵਾਰ, ਜਾਂ ਇਲਾਜ ਕਰਨ ਵਾਲੇ ਡਾਕਟਰ ਨਾਲ ਸਲਾਹ ਕਰੋ ਜੋ ਹੋਰ ਦਵਾਈਆਂ ਜਿਵੇਂ ਨਾਨ-ਸਟੀਰੌਇਡਅਲ ਐਂਟੀ-ਇਨਫਲੇਮੇਟਰੀ ਡਰੱਗ (ਐਨਐਸਏਆਈਡੀ) ਨੂੰ ਸਲਾਹ ਦੇ ਸਕਦਾ ਹੈ (ਉਦਾਹਰਣ ਲਈ: ਨੈਪਰੋਕਸੇਨ 250 ਮਿਲੀਗ੍ਰਾਮ ਦਿਨ ਵਿੱਚ ਦੋ ਵਾਰ)
VI. ਇਵਰਮੇਕਟਿਨ ਗੋਲੀ 3 ਤੋਂ 5 ਦਿਨਾਂ ਲਈ(ਦਿਨ ਵਿੱਚ ਇੱਕ ਵਾਰ 200 ਐਮਸੀਜੀ / ਕਿਲੋ, ਖਾਲੀ ਪੇਟ ਲੈਣੀ ਹੈ) 'ਤੇ ਵਿਚਾਰ ਕੀਤੀ ਜਾ ਸਕਦੀ ਹੈ।
VII. ਇਨਹਲੇਸ਼ਨਲ ਬੁਊਡਸੋਨਾਇਡ (5 ਤੋਂ 7 ਦਿਨਾਂ ਲਈ ਰੋਜ਼ਾਨਾ ਦੋ ਵਾਰ 800 ਐਮਸੀਜੀ ਦੀ ਖੁਰਾਕ 'ਤੇ ਸਪੇਸ ਨਾਲ ਇਨਹੇਲਰਾਂ ਦੁਆਰਾ ਦਿੱਤੇ ਜਾਂਦੇ ਹਨ) ਜੇ ਬਿਮਾਰੀ ਦੇ ਸ਼ੁਰੂ ਹੋਣ ਦੇ 5 ਦਿਨਾਂ ਤੋਂ ਬਾਅਦ ਲੱਛਣ (ਬੁਖਾਰ ਅਤੇ / ਜਾਂ ਖੰਘ) ਨਿਰੰਤਰ ਹੁੰਦੇ ਹਨ।
VIII. ਰੇਮਡੇਸਿਵਿਰ ਜਾਂ ਕਿਸੇ ਹੋਰ ਜਾਂਚ ਦੇ ਇਲਾਜ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਮੈਡੀਕਲ
ਪੇਸ਼ੇਵਰ ਦੁਆਰਾ ਲਿਆ ਜਾਣਾ ਚਾਹੀਦਾ ਹੈ ਅਤੇ ਸਿਰਫ ਹਸਪਤਾਲ ਦੀ ਸੈਟਿੰਗ ਵਿੱਚ ਹੀ ਦਿੱਤਾ ਜਾਣਾ
ਚਾਹੀਦਾ ਹੈ। ਘਰ ਵਿੱਚ ਰੇਮਡੇਸਿਵਿਰ ਖਰੀਦਣ ਜਾਂ ਪ੍ਰਬੰਧਿਤ ਕਰਨ ਦੀ ਕੋਸ਼ਿਸ਼ ਨਾ ਕਰੋ।
IX. ਨਰਮ ਰੋਗ ਵਿੱਚ ਸੰਕੇਤਕ ਤੌਰ 'ਤੇ ਮੂੰਹ ਰਾਹੀਂ ਸਟੀਰੌਇਡ ਨਹੀਂ ਲੈਣੇ ਚਾਹੀਦੇ, ਜੇ ਲੱਛਣ 7 ਦਿਨਾਂ ਤੋਂ ਵੱਧ ਜਾਰੀ ਰਹਿੰਦੇ ਹਨ (ਲਗਾਤਾਰ ਬੁਖਾਰ,ਖੰਘ ਹੋਰ ਵਧ ਰਹੀ ਹੈ) ਘੱਟ ਖੁਰਾਕ ਓਰਲ ਸਟੀਰੌਇਡਜ਼ ਨਾਲ ਇਲਾਜ ਲਈ ਇਲਾਜ ਕਰਨ ਵਾਲੇ ਡਾਕਟਰ ਨਾਲ ਸਲਾਹ ਕਰੋ।
X. ਆਕਸੀਜਨ ਸੇਚੂਰੇਸ਼ਨ ਹੇਠਾਂ ਆਉਣ ਜਾਂ ਸਾਹ ਦੀ ਰੁਕਾਵਟ ਦੇ ਮਾਮਲੇ ਵਿੱਚ, ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਹੋਣਾ ਚਾਹੀਦਾ ਹੈ ਅਤੇ ਇਲਾਜ ਕਰਨ ਵਾਲੇ ਡਾਕਟਰ / ਨਿਗਰਾਨੀ ਟੀਮ ਦੀ ਤੁਰੰਤ ਸਲਾਹ ਲੈਣੀ ਚਾਹੀਦੀ ਹੈ।
5. ਡਾਕਟਰੀ ਸਹਾਇਤਾ ਕਦੋਂ ਲੈਣੀ ਹੈ
I. ਮਰੀਜ਼ / ਦੇਖਭਾਲ ਕਰਨ ਵਾਲੇ ਆਪਣੀ ਸਿਹਤ ਦੀ ਨਿਗਰਾਨੀ ਕਰਦੇ ਰਹਿਣਗੇ। ਜੇ ਗੰਭੀਰ ਸੰਕੇਤ ਜਾਂ ਲੱਛਣ ਵਿਕਸਿਤ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਇਹ ਲੱਛਣ ਹੋ ਸਕਦੇ ਹਨ-
II. ਸਾਹ ਲੈਣ ਵਿੱਚ ਮੁਸ਼ਕਲ,
III. ਆਕਸੀਜਨ ਸੇਚੂਰੇਸ਼ਨ ਵਿੱਚ ਗਿਰਾਵਟ (SpO2 <94% ਕਮਰੇ ਦੀ ਹਵਾ ਵਿੱਚ)
IV. ਛਾਤੀ ਵਿੱਚ ਲਗਾਤਾਰ ਦਰਦ / ਦਬਾਅ,
V. ਮਾਨਸਿਕ ਉਲਝਣ
6. ਘਰੇਲੂ ਇਕਾਂਤਵਾਸ ਨੂੰ ਕਦੋਂ ਖ਼ਤਮ ਕਰਨਾ ਹੈ
ਮਰੀਜ਼ ਦੇ ਲੱਛਣ ਬੰਦ ਹੋਣ ਤੋਂ ਘੱਟੋ ਘੱਟ 10 ਦਿਨ ਬੀਤ ਜਾਣ 'ਤੇ (ਜਾਂ ਗ਼ੈਰ-ਲੱਛਣੀ ਮਾਮਲਿਆਂ ਲਈ ਨਮੂਨਾ ਲੈਣ ਦੀ ਮਿਤੀ ਤੋਂ) ਅਤੇ 3 ਦਿਨਾਂ ਲਈ ਬੁਖਾਰ ਨਾ ਹੋਣ 'ਤੇ ਘਰੇਲੂ ਇਕਾਂਤਵਾਸ ਖਤਮ ਕੀਤਾ ਜਾਵੇਗਾ।
ਘਰੇਲੂ ਇਕਾਂਤਵਾਸ ਖ਼ਤਮ ਹੋਣ ਦੇ ਬਾਅਦ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ।
7. ਰਾਜ / ਜ਼ਿਲ੍ਹਾ ਸਿਹਤ ਅਥਾਰਟੀਆਂ ਦੀ ਭੂਮਿਕਾ
I. ਰਾਜਾਂ / ਜ਼ਿਲ੍ਹਿਆਂ ਨੂੰ ਘਰ ਦੇ ਇਕਾਂਤਵਾਸ ਦੇ ਸਾਰੇ ਮਾਮਲਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ।
II. ਘਰ ਵਿੱਚ ਅਲੱਗ ਥਲੱਗ ਰਹਿਣ ਵਾਲਿਆਂ ਦੀ ਸਿਹਤ ਸਥਿਤੀ ਦੀ ਨਿਗਰਾਨੀ ਫੀਲਡ ਸਟਾਫ / ਨਿਗਰਾਨੀ ਟੀਮਾਂ ਦੁਆਰਾ ਰੋਜ਼ਾਨਾ ਦੇ ਅਧਾਰ 'ਤੇ ਮਰੀਜ਼ਾਂ ਦਾ ਪਾਲਣ ਕਰਨ ਲਈ ਇੱਕ ਸਮਰਪਿਤ ਕਾਲ ਸੈਂਟਰ ਦੇ ਨਾਲ ਨਿੱਜੀ ਮੁਲਾਕਾਤ ਦੁਆਰਾ ਕੀਤੀ ਜਾਣੀ ਚਾਹੀਦੀ ਹੈ।
III. ਹਰੇਕ ਕੇਸ ਦੀ ਕਲੀਨਿਕਲ ਸਥਿਤੀ ਫੀਲਡ ਸਟਾਫ / ਕਾਲ ਸੈਂਟਰ (ਸਰੀਰ ਦਾ ਤਾਪਮਾਨ, ਨਬਜ਼ ਦੀ ਦਰ ਅਤੇ ਆਕਸੀਜਨ ਸੰਤ੍ਰਿਪਤ) ਦੁਆਰਾ ਦਰਜ ਕੀਤੀ ਜਾਏਗੀ। ਫੀਲਡ ਸਟਾਫ ਮਰੀਜ਼ ਨੂੰ ਇਹਨਾਂ ਮਾਪਦੰਡਾਂ ਨੂੰ ਮਾਪਣ ਲਈ ਮਾਰਗ ਦਰਸ਼ਨ ਕਰੇਗਾ ਅਤੇ ਨਿਰਦੇਸ਼ਾਂ (ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ) ਪ੍ਰਦਾਨ ਕਰੇਗਾ। ਘਰਾਂ ਵਿੱਚ ਅਲੱਗ ਥਲੱਗ ਰਹਿਣ ਵਾਲੇ ਲੋਕਾਂ ਦੀ ਰੋਜ਼ਾਨਾ ਨਿਗਰਾਨੀ ਕਰਨ ਲਈ ਇਸ ਢਾਂਚੇ ਦਾ ਸਖਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ।
IV. ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੇ ਵੇਰਵਿਆਂ ਨੂੰ ਕੋਵਿਡ -19 ਪੋਰਟਲ ਅਤੇ ਸੁਵਿਧਾ ਐਪ 'ਤੇ ਵੀ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਰਾਜ ਅਤੇ ਜ਼ਿਲ੍ਹਾ ਸੀਨੀਅਰ ਅਧਿਕਾਰੀਆਂ ਨੂੰ ਰਿਕਾਰਡਾਂ ਦੇ ਅਪਡੇਸ਼ਨ ਦੀ ਨਿਗਰਾਨੀ ਕਰਨੀ ਚਾਹੀਦੀ ਹੈ।
V. ਉਲੰਘਣਾ ਜਾਂ ਇਲਾਜ ਦੀ ਜ਼ਰੂਰਤ ਦੀ ਸਥਿਤੀ ਵਿੱਚ ਮਰੀਜ਼ ਨੂੰ ਬਦਲਣ ਲਈ ਇੱਕ ਢੰਗ ਸਥਾਪਤ ਕਰਨਾ ਅਤੇ ਲਾਗੂ ਕਰਨਾ ਪੈਂਦਾ ਹੈ। ਇਸਦੇ ਲਈ ਸਮਰਪਿਤ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਕਮਿਊਨਿਟੀ ਵਿੱਚ ਇਸਦਾ ਵਿਆਪਕ ਪ੍ਰਚਾਰ ਵੀ ਕੀਤਾ ਜਾਵੇਗਾ। ਸਾਰੇ ਪਰਿਵਾਰਕ ਮੈਂਬਰ ਅਤੇ ਨੇੜਲੇ ਸੰਪਰਕ ਫੀਲਡ ਸਟਾਫ ਦੁਆਰਾ ਪ੍ਰੋਟੋਕੋਲ ਦੇ ਅਨੁਸਾਰ ਨਿਰੀਖਣ ਅਤੇ ਜਾਂਚ ਕੀਤੀ ਜਾਵੇਗੀ।
****************
ਐਮਵੀ
ਐਚਐਫਡਬਲਯੂ/ ਘਰੇਲੂ ਇਕਾਂਤਵਾਸ ਲਈ ਸੋਧੇ ਦਿਸ਼ਾ ਨਿਰਦੇਸ਼ / 30 ਅਪ੍ਰੈਲ 2021/1
(Release ID: 1715088)
Visitor Counter : 401