ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਦਾ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਬਾਅਦ ਹਰਿਆਣਾ ਅਤੇ ਤੇਲੰਗਾਨਾ ਲਈ ਵੀ ਅਭਿਯਾਨ


ਭਾਰਤੀ ਰੇਲਵੇ ਦੁਆਰਾ ਤਰਲ ਮੈਡੀਕਲ ਆਕਸੀਜਨ ਢੁਲਾਈ ਦਾ ਅੰਕੜਾ ਅਗਲੇ 24 ਘੰਟਿਆਂ ਵਿੱਚ 640 ਮੀਟ੍ਰਿਕ ਟਨ ਪਹੁੰਚ ਜਾਵੇਗਾ

76 ਮੀਟ੍ਰਿਕ ਟਨ ਤਰਲ ਆਕਸੀਜਨ ਲੈ ਕੇ ਉੱਤਰ ਪ੍ਰਦੇਸ਼ ਪਹੁੰਚੀ 5ਵੀਂ ਆਕਸੀਜਨ ਐਕਸਪ੍ਰੈੱਸ, 6ਵੀਂ ਰਸਤੇ ਵਿੱਚ

ਰਾਜਾਂ ਨੂੰ ਰਾਹਤ ਪਹੁੰਚਾਉਣ ਲਈ ਭਾਰਤੀ ਰੇਲਵੇ ਦਾ ਆਕਸੀਜਨ ਐਕਸਪ੍ਰੈੱਸ ਅਭਿਯਾਨ ਜਾਰੀ

Posted On: 29 APR 2021 4:16PM by PIB Chandigarh

ਭਾਰਤੀ ਰੇਲਵੇ ਦਾ ਰਾਜਾਂ ਨੂੰ ਰਾਹਤ ਪਹੁੰਚਾਉਣ ਦੇ ਕ੍ਰਮ ਵਿੱਚ ਆਕਸੀਜਨ ਐਕਸਪ੍ਰੈੱਸ ਅਭਿਯਾਨ ਲਗਾਤਾਰ ਜਾਰੀ ਹੈ। ਇਹ ਅਭਿਯਾਨ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਦੇ ਬਾਅਦ ਹੁਣ ਹਰਿਆਣਾ ਅਤੇ ਤੇਲੰਗਾਨਾ ਲਈ ਵੀ ਸ਼ੁਰੂ ਕਰ ਦਿੱਤਾ ਗਿਆ ਹੈ। 

ਅਭਿਯਾਨ ਨੂੰ ਤੇਜ਼ ਗਤੀ ਨਾਲ ਸੰਚਾਲਿਤ ਕਰਨ ਦੇ ਕ੍ਰਮ ਵਿੱਚ ਤਿੰਨ ਹੋਰ ਰੇਲਗੱਡੀਆਂ ਜਾਂ ਤਾਂ ਆਕਸੀਜਨ ਲੈ ਕੇ ਮੰਜਿਲ ਦੇ ਵੱਲ ਵੱਧ ਰਹੀ ਹੈ ਜਾਂ ਖਾਲੀ ਰੇਲਗੱਡੀਆਂ ਤਰਲ ਆਕਸੀਜਨ ਲੈਣ ਲਈ ਆਕਸੀਜਨ ਪਲਾਂਟ ਲਈ ਰਵਾਨਾ ਹੋ ਚੁੱਕੀਆਂ ਹਨ। ਇੱਕ ਅਨੁਮਾਨ ਦੇ ਤਹਿਤ ਅਗਲੇ 24 ਘੰਟਿਆਂ ਵਿੱਚ ਭਾਰਤੀ ਰੇਲਵੇ ਦੁਆਰਾ ਕੁਲ ਤਰਲ ਮੈਡੀਕਲ ਆਕਸੀਜਨ ਦੀ ਢੁਆਈ ਦਾ ਅੰਕੜਾ 640 ਮੀਟ੍ਰਿਕ ਟਨ ਦੇ ਪੱਧਰ ‘ਤੇ ਪਹੁੰਚ ਜਾਵੇਗਾ।  

ਉੱਤਰ ਪ੍ਰਦੇਸ਼ ਪਹੁੰਚੀ 5ਵੀਂ ਆਕਸੀਜਨ ਐਕਸਪ੍ਰੈੱਸ ਤੋਂ 5  ਟੈਂਕਰਾਂ ਵਿੱਚ ਅੱਜ 76.29 ਮੀਟ੍ਰਿਕ ਟਨ ਮੈਡੀਕਲ ਆਕਸੀਜਨ ਪਹੁੰਚਾਈ ਗਈ। ਇਨ੍ਹਾਂ ਵਿੱਚੋਂ ਇੱਕ ਟੈਂਕਰ ਵਾਰਾਣਸੀ ਉਤਰਿਆ ਜਦਕਿ 4 ਟੈਂਕਰਾਂ ਨੂੰ ਲਖਨਊ ਪਹੁੰਚਾਇਆ ਗਿਆ। ਉੱਤਰ ਪ੍ਰਦੇਸ਼ ਲਈ 6ਵੀਂ ਆਕਸੀਜਨ ਐਕਸਪ੍ਰੈੱਸ ਆਪਣੀ ਮੰਜ਼ਿਲ ਦੇ ਵੱਲ ਦੌੜ ਰਹੀ ਹੈ ਅਤੇ ਇਸ ਦੀ ਕੱਲ੍ਹ  ਸਵੇਰੇ 30 ਅਪ੍ਰੈਲ, 2021 ਨੂੰ ਲਖਨਊ ਪਹੁੰਚਣ ਦੀ ਸੰਭਾਵਨਾ ਹੈ, ਜੋ 4 ਟੈਂਕਰਾਂ ਵਿੱਚ 33.18 ਮੀਟ੍ਰਿਕ ਟਨ ਆਕਸੀਜਨ ਲੈ ਕੇ ਆ ਰਹੀ ਹੈ। ਖਾਲੀ ਟੈਂਕਰਾਂ ਨੂੰ ਲੈ ਕੇ ਇੱਕ ਹੋਰ ਆਕਸੀਜਨ ਐਕਸਪ੍ਰੈੱਸ ਦੇ ਆਕਸੀਜਨ ਪਲਾਂਟਾਂ ਤੋਂ ਅਗਲੀ ਖੇਪ ਲੈਣ ਲਈ ਅੱਜ ਲਖਨਊ ਤੋਂ ਰਵਾਨਾ ਹੋਣ ਦੀ ਸੰਭਾਵਨਾ ਹੈ। 

ਹਰਿਆਣਾ ਪਹਿਲੀ ਆਕਸਜੀਨ ਐਕਸਪ੍ਰੈੱਸ ਤੋਂ ਦੋ ਟੈਂਕਰਾਂ ਵਿੱਚ ਆਕਸੀਜਨ ਪ੍ਰਾਪਤ ਕਰੇਗਾ ਜਿਸ ਦੇ ਅੱਜ ਓਡੀਸ਼ਾ ਦੇ ਅੰਗੁਲ ਤੋਂ ਰਾਵਾਨਾ ਹੋਣ ਦੇ ਸੰਕੇਤ ਹਨ। ਇਸ ਦੇ ਇਲਾਵਾ, ਓਡੀਸ਼ਾ ਦੇ ਰਾਓਰਕੇਲਾ ਪਲਾਂਟ ਤੋਂ ਆਕਸੀਜਨ ਲੈਣ ਲਈ ਫਰੀਦਾਬਾਦ ਤੋਂ ਰਵਾਨਾ ਹੋਈ ਰੇਲਗੱਡੀ ਆਪਣੇ ਮਾਰਗ ‘ਤੇ ਅੱਗੇ ਵਧ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਹਰਿਆਣਾ ਨੂੰ ਆਕਸੀਜਨ ਐਕਸਪ੍ਰੈੱਸ ਦੇ ਦੁਆਰਾ ਆਕਸੀਜਨ ਦੀ ਨਿਰੰਤਰ ਸਪਲਾਈ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਰਾਜ ਵਿੱਚ ਕੋਵਿਡ-19 ਮਰੀਜ਼ਾਂ ਲਈ ਵਧੇਰੇ ਆਕਸੀਜਨ ਦੀ ਉਪਲੱਬਧਤਾ ਸੁਨਿਸ਼ਚਿਤ ਹੋ ਸਕੇਗੀ। 

ਤੇਲੰਗਾਨਾ ਸਰਕਾਰ ਨੇ ਵੀ ਭਾਰਤੀ ਰੇਲਵੇ ਨੂੰ ਆਕਸੀਜਨ ਐਕਸਪ੍ਰੈੱਸ ਚਲਾਉਣ ਦੀ ਬੇਨਤੀ ਕੀਤੀ ਸੀ। ਇਸ ਕ੍ਰਮ ਵਿੱਚ ਤੇਲੰਗਾਨਾ ਦੇ ਸਿਕੰਦਰਾਬਾਦ ਤੋਂ ਅੰਗੁਲ ਲਈ 5 ਖਾਲੀ ਟੈਂਕਰ ਲੈ ਕੇ ਆਕਸੀਜਨ ਐਕਸਪ੍ਰੈੱਸ ਰਵਾਨਾ ਹੋ ਚੁੱਕੀ ਹੈ ਅਤੇ ਇਸ ਦੇ ਕੱਲ੍ਹ ਅੰਗੁਲ ਪਹੁੰਚਣ ਦੀ ਸੰਭਾਵਨਾ ਹੈ।

ਸੰਕਟ ਦੀ ਇਸ ਘੜੀ ਵਿੱਚ ਰਾਜਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਆਕਸੀਜਨ ਢੁਲਾਈ ਨਾਲ ਜੁੜੀਆਂ ਸੇਵਾਵਾਂ ਉਪਲੱਬਧ ਕਰਾਉਣ ਲਈ ਭਾਰਤੀ ਰੇਲਵੇ ਪੂਰੀ ਤਿਆਰੀ ਨਾਲ ਕੰਮ ਕਰ ਰਿਹਾ ਹੈ। ਰੇਲਵੇ ਆਕਸੀਜਨ ਐਕਸਪ੍ਰੈੱਸ ਦੀ ਡਿਲੀਵਰੀ ਸੁਨਿਸ਼ਚਿਤ ਕਰਨ ਲਈ ਸਾਰੇ ਸੰਭਵ ਵਿਕਲਪਾਂ ਦਾ ਉਪਯੋਗ ਕਰ ਰਿਹਾ ਹੈ। ਰੇਲਵੇ ਦੁਆਰਾ ਪਹੁੰਚਾਈ ਜਾ ਰਹੀ ਆਕਸੀਜਨ ਦਾ ਉਪਯੋਗ ਰਾਜ ਸਰਕਾਰਾਂ ਦੁਆਰਾ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। 

ਤਰਲ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਕਈ ਰੁਕਵਟਾਂ ਵੀ ਹਨ, ਜਿਸ ਵਿੱਚ ਕਰਾਇਓਜੈਨਿਕ ਕਾਰਗੋ ਦੀ ਉਪਲੱਬਧਤਾ, ਇਨ੍ਹਾਂ ਨੂੰ ਲੈ ਕੇ ਚਲਣ ਵਾਲੀਆਂ ਰੇਲਗੱਡੀਆਂ ਦੀ ਅਧਿਕ ਜਾ ਘੱਟ ਰਫਤਾਰ, ਇਨ੍ਹਾਂ ਨੂੰ ਉਤਾਰਣ ਲਈ ਉਪਯੁਕਤ ਪ੍ਰਬੰਧ ਆਦਿ ਸ਼ਾਮਿਲ ਹਨ। ਨਾਲ ਹੀ ਆਕਸੀਜਨ ਐਕਸਪ੍ਰੈੱਸ ਦੇ ਲਈ ਮਾਰਗਾਂ  ਦਾ ਨਿਰਧਾਰਣ ਵੀ ਇੱਕ ਚੁਣੌਤੀ ਹੈ ਜਿਸ ਵਿੱਚ ਘੱਟੋ ਘੱਟ ਰੁਝਿਆ ਰੇਲ ਮਾਰਗਾਂ ਦੇ ਇਸਤੇਮਾਲ ਦਾ ਯਤਨ ਰਹਿੰਦਾ ਹੈ ਕਿਉਂਕਿ ਮਾਰਗਾਂ ਵਿੱਚ ਕਈ ਆਰਯੂਬੀ ਅਤੇ ਐੱਫਓਬੀ ਵੀ ਆਉਂਦੇ ਹਨ। 

*****

ਡੀਜੇਐੱਨ/ਐੱਮਕੇਵੀ



(Release ID: 1715065) Visitor Counter : 172