ਰੇਲ ਮੰਤਰਾਲਾ
ਆਕਸੀਜਨ ਐਕਸਪ੍ਰੈੱਸ ਨੇ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ ਅਤੇ ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਕੁੱਲ 510 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ
ਹਰਿਆਣਾ ਨੂੰ ਪਹਿਲੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕਰਨ ਜਾ ਰਿਹਾ ਹੈ, 5 ਖਾਲੀ ਕੰਟੇਨਰ ਫਰੀਦਾਬਾਦ ਤੋਂ ਰੁੜਕੇਲਾ ਲਈ ਰਵਾਨਾ
ਆਕਸੀਜਨ ਐਕਸਪ੍ਰੈੱਸ ਦੀ ਪਹਿਲੀ ਖੇਪ ਮੱਧ ਪ੍ਰਦੇਸ਼ ਪਹੁੰਚੀ
Posted On:
28 APR 2021 4:00PM by PIB Chandigarh
ਭਾਰਤੀ ਰੇਲ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਰਲ ਮੈਡੀਕਲ ਆਕਸੀਜਨ ਪਹੁੰਚਾਉਣ ਦੀ ਯਾਤਰਾ ਜਾਰੀ ਹੈ। ਹੁਣ ਤੱਕ 510 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ (ਐੱਲਐੱਸਓ) ਮਹਾਰਾਸ਼ਟਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਪਹੁੰਚਾਈ ਗਈ ਹੈ।
ਹਰਿਆਣਾ ਸਰਕਾਰ ਨੇ ਵੀ ਆਕਸੀਜਨ ਐਕਸਪ੍ਰੈੱਸ ਲਈ ਭਾਰਤੀ ਰੇਲਵੇ ਨੂੰ ਬੇਨਤੀ ਕੀਤੀ ਹੈ। ਵਰਤਮਾਨ ਵਿੱਚ, ਖਾਲੀ ਟੈਂਕਰ ਫਰੀਦਾਬਾਦ ਵਿੱਚ ਲੋਡ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਰੁੜਕੇਲਾ ਵਿੱਚ ਭਰਨ ਲਈ ਭੇਜਿਆ ਜਾਏਗਾ। ਹੁਣ ਤੱਕ ਦੀ ਯੋਜਨਾ ਦੇ ਅਨੁਸਾਰ ਹਰੇਕ 5 ਟੈਂਕਰਾਂ ਦੀ ਸਮਰੱਥਾ ਵਾਲੀਆਂ 2 ਆਕਸੀਜਨ ਐਕਸਪ੍ਰੈੱਸ ਵਿਸ਼ੇਸ਼ ਰੂਪ ਤੋਂ ਹਰਿਆਣਾ ਲਈ ਚਲਾਈ ਜਾਣਗੀਆਂ।
ਮੱਧ ਪ੍ਰਦੇਸ਼ ਨੇ ਅੱਜ ਸਵੇਰੇ 64 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਦੇ ਨਾਲ ਆਪਣੀ ਪਹਿਲੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕੀਤੀ ਹੈ। ਮੱਧ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਇਨ੍ਹਾਂ ਟੈਂਕਰਾਂ ਨੂੰ ਉਤਾਰਿਆ ਗਿਆ। ਇਨ੍ਹਾਂ ਵਿੱਚੋਂ ਜਬਲਪੁਰ ਵਿੱਚ 1 ਟੈਂਕਰ, ਭੋਪਾਲ ਵਿੱਚ 2 ਟੈਂਕਰ ਸਾਗਰ ਵਿੱਚ 3 ਟੈਂਕਰ ਉਤਾਰੇ ਗਏ ਹਨ।
ਲਖਨਊ ਲਈ ਚੌਥੀ ਆਕਸੀਜਨ ਐਕਸਪ੍ਰੈੱਸ ਅੱਜ ਐੱਲਐੱਮਓ ਦੇ ਤਿੰਨ ਟੈਂਕਰਾਂ ਨੂੰ ਲੈ ਕੇ ਲਖਨਊ ਪਹੁੰਚੇਗੀ। ਇੱਕ ਹੋਰ ਖਾਲੀ ਰੈਕ (6) ਲਖਨਊ ਤੋਂ ਬੋਕਾਰੋ ਦੇ ਰਸਤੇ ਵਿੱਚ ਹੈ, ਜੋ ਉੱਤਰ ਪ੍ਰਦੇਸ਼ ਵਿੱਚ ਆਕਸੀਜਨ ਦੀ ਸਪਲਾਈ ਕਰਨ ਵਾਲੇ ਆਕਸੀਜਨ ਟੈਂਕਰ ਦਾ ਇੱਕ ਹੋਰ ਸੈਟ ਲਿਆਏਗਾ। ਆਕਸੀਜਨ ਐਕਸਪ੍ਰੈੱਸ ਉੱਤਰ ਪ੍ਰਦੇਸ਼ ਨੂੰ ਨਿਰੰਤਰ ਰਾਜ ਦੇ ਨਿਵਾਸੀਆਂ ਲਈ ਨਿਰਵਿਘਨ ਆਕਸੀਜਨ ਦੀ ਸਪਲਾਈ ਸੁਨਿਸ਼ਚਿਤ ਕਰ ਰਹੀ ਹੈ।
ਭਾਰਤੀ ਰੇਲਵੇ ਨੇ ਹੁਣ ਤੱਕ ਉੱਤਰ ਪ੍ਰਦੇਸ਼ ਨੂੰ 202 ਮੀਟ੍ਰਿਕ ਟਨ, ਮਹਾਰਾਸ਼ਟਰ ਨੂੰ 174 ਮੀਟ੍ਰਿਕ ਟਨ, ਦਿੱਲੀ ਨੂੰ 70 ਮੀਟ੍ਰਿਕ ਟਨ ਅਤੇ ਮੱਧ ਪ੍ਰਦੇਸ਼ ਨੂੰ 64 ਮੀਟ੍ਰਿਕ ਟਨ ਤਰਲ ਆਕਸੀਜਨ ਪਹੁੰਚਾਈ ਹੈ।
****
ਡੀਜੇਐੱਨ/ਐੱਮਕੇਵੀ
(Release ID: 1714865)
Visitor Counter : 205