ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਦੇ ਪਹਿਲੇ ਸੋਲਰ ਸਪੇਸ ਮਿਸ਼ਨ ਤੋਂ ਪ੍ਰਾਪਤ ਹੋਣ ਵਾਲੇ ਅੰਕੜਿਆਂ ਨੂੰ ਆਸਾਨ ਬਣਾਉਣ ਲਈ ਕਮਿਊਨਿਟੀ ਸਰਵਿਸ ਸੈਂਟਰ ਦੀ ਸਥਾਪਨਾ

Posted On: 27 APR 2021 1:21PM by PIB Chandigarh

ਭਾਰਤ ਦੇ ਪਹਿਲੇ ਸੋਲਰ ਸਪੇਸ ਮਿਸ਼ਨ ਤੋਂ ਪ੍ਰਾਪਤ ਹੋਣ ਵਾਲੇ ਅੰਕੜਿਆਂ ਨੂੰ ਇੱਕ ਵੈਬ ਇੰਟਰਫੇਸ ‘ਤੇ ਇਕੱਠਾ ਕਰਨ ਲਈ ਇੱਕ ਕਮਿਊਨਿਟੀ ਸਰਵਿਸ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ,  ਤਾਂਕਿ ਉਪਯੋਗਕਰਤਾ ਇਸ ਅੰਕੜਿਆਂ ਨੂੰ ਤੱਤਕਾਲ ਦੇਖ ਸਕਣ ਅਤੇ ਵਿਗਿਆਨੀ ਨਿਯਮ ਨਾਲ ਉਸ ਦਾ ਵਿਸ਼ਲੇਸ਼ਣ ਕਰ ਸਕਣ।

 C:\Users\Punjabi\Desktop\image0017KM6.jpg 

ਆਦਿਤਿਯ L1 ਸਪੋਰਟ ਸੈੱਲ (ਏਐੱਲ1ਐੱਸਸੀ) ਦੇ ਨਾਮ ਤੋਂ ਤਿਆਰ ਕੀਤਾ ਗਿਆ ਇਹ ਸਰਵਿਸ ਸੈਂਟਰ, ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਅਤੇ ਭਾਰਤ ਸਰਕਾਰ  ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਨੁਸਾਰ ਨਿੱਜੀ ਸੰਸਥਾ ਆਰੀਆਭੱਟ ਰਿਸਰਚ ਇੰਸਟੀਚਿਊਟ ਆਵ੍ ਆਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਈਐੱਸ) ਦਾ ਸੰਯੁਕਤ ਕੋਸ਼ਿਸ਼ ਹੈ।  ਇਸ ਕੇਂਦਰ ਦਾ ਉਪਯੋਗ ਗੇਸਟ ਆਬਜ਼ਰਵਰ ਦੁਆਰਾ ਵਿਗਿਆਨੀ ਅੰਕੜਿਆਂ  ਦੇ ਵਿਸ਼ਲੇਸ਼ਣ ਅਤੇ ਵਿਗਿਆਨ ਨਿਗਰਾਨੀ ਪ੍ਰਸਤਾਵ ਤਿਆਰ ਕਰਨ ਵਿੱਚ ਕੀਤਾ ਜਾਵੇਗਾ।

ਏਐੱਲ1ਐੱਸਸੀ ਦੀ ਸਥਾਪਨਾ ਏਆਰਆਈਈਐੱਸ ਦੇ ਉਤਰਾਖੰਡ ਸਥਿਤ ਹਲਦਵਾਨੀ ਪਰਿਸਰ ਵਿੱਚ ਕੀਤਾ ਗਿਆ ਹੈ,  ਜੋ ਇਸਰੋ  ਦੇ ਨਾਲ ਸੰਯੁਕਤ ਰੂਪ ਕੰਮ ਕਰੇਗਾ ਤਾਂਕਿ ਭਾਰਤ ਦੇ ਪਹਿਲੇ ਸੋਲਰ ਸਪੇਸ ਮਿਸ਼ਨ ਆਦਿਤਿਯ L1 ਨਾਲ ਮਿਲਣ ਵਾਲੇ ਸਾਰੇ ਵਿਗਿਆਨਕ ਵੇਰਵਾ ਅਤੇ ਅੰਕੜਿਆਂ ਦਾ ਅਧਿਕਤਮ ਵਿਸ਼ਲੇਸ਼ਣ  (ਵਰਤੋ) ਕੀਤਾ ਜਾ ਸਕੇ।

ਇਹ ਕੇਂਦਰ ਵਿਦਿਆਰਥੀਆਂ ਅਤੇ ਵੱਖ-ਵੱਖ ਖੋਜ ਸੰਸਥਾਨਾਂ, ਯੂਨੀਵਰਸਿਟੀ, ਸਕੂਲ ਆਦਿ ਦੇ ਸਿੱਖਿਅਕਾਂ ਅਤੇ ਆਦਿਤਿਯ L1 ਪੇਲੋਡ ਟੀਮ ਅਤੇ ਖਗੋਲ ਜਗਤ ਦੇ ਖੋਜ ਨਾਲ ਜੁੜੀ ਕਮਿਊਨਿਟੀ  ਦਰਮਿਆਨ ਇੱਕ ਗਿਆਨ ਵਾਹਕ ਤੰਤਰ  ਦੇ ਰੂਪ ਵਿੱਚ ਕੰਮ ਕਰੇਗਾ।  ਇਸ ਕੇਂਦਰ ਤੋਂ ਇਹ ਉਮੀਦ ਹੈ ਕਿ ਇਹ ਆਦਿਤਿਯ L1 ਨਿਗਰਾਨੀ  ਲਈ ਭਲੀ-ਭਾਂਤ  ਪ੍ਰਸਤਾਵ ਤਿਆਰ ਕਰਨ ਵਿੱਚ ਗੇਸਟ ਆਬਜ਼ਰਵਰ ਅਤੇ ਖੋਜਕਾਰਾਂ ਲਈ ਵਿਸ਼ੇਸ਼ ਪ੍ਰਾਰੂਪ ਵਿਕਸਿਤ ਕਰੇਗਾ ਅਤੇ ਉਨ੍ਹਾਂ ਦੀ ਸਹਾਇਤਾ ਕਰੇਗਾ ਨਾਲ ਹੀ ਵਿਗਿਆਨੀ ਅੰਕੜਿਆਂ ਦੇ ਰਖ-ਰਖਾਅ ਲਈ ਜ਼ਰੂਰੀ ਵਿਸ਼ਲੇਸ਼ਕ ਸਾਫਟਵੇਅਰ  ਦੇ ਪ੍ਰਾਰੂਪ ਅਤੇ ਉਸ ਦੇ ਵਿਕਾਸ ਵਿੱਚ ਇਸਰੋ ਦੀ ਸਹਾਇਤਾ ਕਰੇਗਾ।

ਇਹ ਕੇਂਦਰ ਦੁਨੀਆ ਦੀ ਹੋਰ ਵੈਧਸ਼ਾਲਾ ਨਾਲ ਵੀ ਜੁੜੇਗਾ ਅਤੇ ਸੌਰ ਮਿਸ਼ਨ ਨਾਲ ਜੁੜੇ ਅੰਕੜੇ ਉਪਲੱਬਧ ਕਰਾਏਗਾ, ਜੋ ਆਦਿਤਿਯ L1 ਤੋਂ ਪ੍ਰਾਪਤ ਹੋਣ ਵਾਲੇ ਵੇਰਵੇ ਵਿੱਚ ਪੂਰਕ ਹੋ ਸਕਦੇ ਹਨ ਅਤੇ ਉਪਯੋਗਕਰਤਾਵਾਂ ਨੂੰ ਆਦਿਤਿਯ L1 ਦੀ ਆਪਣੀ ਸਮਰੱਥਾ ਤੋਂ ਅੱਗੇ ਦਾ ਵਿਗਿਆਨੀ ਟੀਚਾ ਪ੍ਰਾਪਤ ਕਰਨ ਯੋਗ ਬਣਾ ਸਕਦੇ ਹਨ ।

ਹੋਰ ਵੈਧਸ਼ਾਲਾਵਾਂ ਤੋਂ ਪ੍ਰਾਪਤ ਹੋਣ ਵਾਲੇ ਅੰਕੜੇ ਸੂਰਜ  ਦੇ ਸਵਰੂਪ ਸੰਬੰਧੀ ਗਿਆਨ ਦਾ ਅਧਾਰ ਤਿਆਰ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ , ਜਿਸ ਵਿੱਚ ਸੂਰਜ ਦੀ ਸਤ੍ਹਾ ਤੋਂ ਲੈ ਕੇ ਹੇਲੀਯੋ ਸਫੀਅਰ ਤੱਕ  ਦੇ ਵੇਰਵੇ ਦਾ ਸਾਰੰਸ਼ ਸ਼ਾਮਲ ਹੋ ਸਕਦਾ ਹੈ।  ਇਹ ਗਿਆਨ ਦਾ ਅਧਾਰ ਵਿਗਿਆਨਕ ਸਮੁਦਾਏ ਲਈ ਸੂਰਜ ਦੀ ਸਤ੍ਹਾ ਅਤੇ ਹੇਲੀਯੋ ਸਫੀਅਰ ਦੀ ਆਪਸੀ ਸੰਰਚਨਾ ਨੂੰ ਆਪਸ ਵਿੱਚ ਜੋੜਕੇ ਉਸ ਦਾ ਅਧਿਐਨ ਕਰਨ ਵਿੱਚ ਕਾਫ਼ੀ ਸਹਾਇਕ ਹੋ ਸਕਦਾ ਹੈ।

ਇਸ ਕੇਂਦਰ ਏਐੱਲ1ਐੱਸਸੀ ਦੇ ਇਲਾਵਾ ਡੇਟਾ ਵਿਸ਼ਲੇਸ਼ਣ ਅਤੇ ਭਲੀ-ਭਾਂਤ  ਪ੍ਰਸਤਾਵ ਤਿਆਰ ਕਰਨ  ਦੇ ਉਦੇਸ਼ ਤੋਂ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਉਪਯੋਗਕਰਤਾਵਾਂ ਲਈ ਪੰਦਰਵਾੜੇ ਸਿਖਲਾਈ ਵੀ ਉਪਲੱਬਧ ਕਰਾਇਆ ਜਾਵੇਗਾ।  ਇਸ ਕ੍ਰਮ ਵਿੱਚ ਭਾਰਤ ਦੇ ਵੱਖ-ਵੱਖ ਸਥਾਨਾਂ ‘ਤੇ 2-3 ਦਿਨਾਂ ਦੀਆਂ ਛੋਟੀਆਂ- ਛੋਟੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ,  ਜੋ ਵਿਸ਼ੇਸ਼ ਰੂਪ ਤੋਂ ਅਜਿਹੀਆਂ ਯੂਨੀਵਰਸਿਟੀਆਂ ਵਿੱਚ ਆਯੋਜਿਤ ਕੀਤਾ ਜਾਵੇਗਾ ਜਿੱਥੇ ਆਦਿਤਿਯ L1 ਨਾਲ ਜੁੜੇ ਅੰਕੜਿਆਂ ਨੂੰ ਡਾਉਨਲੋਡ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਦੀ ਸੁਵਿਧਾ ਉਪਲੱਬਧ ਨਹੀਂ ਹੈ।  ਇਸ ਦੇ ਇਲਾਵਾ ਏਐੱਲ1ਐੱਸਸੀ ਦੇ ਮਾਧਿਅਮ ਰਾਹੀਂ ਔਨਲਾਇਨ ਨਿਰੰਤਰ ਈ-ਵਰਕਸ਼ਾਪ ਅਤੇ ਔਨਲਾਇਨ ਮੰਚ ‘ਤੇ ਗਿਆਨ ਸਮੱਗਰੀ ਉਪਲੱਬਧ ਕਰਵਾਉਣ ਦੀ ਵੀ ਯੋਜਨਾ ਹੈ।

ਇਹ ਕੇਂਦਰ ਆਦਿਤਿਯ L1 ਤੋਂ ਪ੍ਰਾਪਤ ਹੋਣ ਵਾਲੇ ਅੰਕੜਿਆਂ ਨੂੰ ਨਾ ਸਿਰਫ ਭਾਰਤ ਵਿੱਚ ਬਲਕਿ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਸੁਲਕ ਕਰਾਏਗਾ ਤਾਂਕਿ ਇਸ ਮਿਸ਼ਨ ਤੱਕ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਲੋਕ ਪਹੁੰਚ ਸਕਣ।  ਇਹ ਹਰ ਇੱਕ ਇੱਛੁਕ ਵਿਅਕਤੀ ਨੂੰ ਅੰਕੜਿਆਂ ਦਾ ਵਿਗਿਆਨਕ ਵਿਸ਼ਲੇਸ਼ਣ ਕਰਨ ਦੀ ਛੋਟ ਦੇਵੇਗਾ। 

***************

ਆਰਪੀ/ਡੀਐੱਸਟੀ ਮੀਡਿਆ



(Release ID: 1714745) Visitor Counter : 177