ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਸਰਕਾਰ ਅਤੇ ਯੁਨਾਈਟਿਡ ਕਿੰਗਡਮ ਆਵ੍ ਗ੍ਰੇਟ ਬ੍ਰਿਟੇਨ ਤੇ ਉੱਤਰੀ ਆਇਰਲੈਂਡ ਦੀ ਸਰਕਾਰ ਦੇ ਦਰਮਿਆਨ ਕਸਟਮਸ ਸਹਿਯੋਗ ਅਤੇ ਕਸਟਮ ਮਾਮਲਿਆਂ ਵਿੱਚ ਆਪਸੀ ਪ੍ਰਸ਼ਾਸਨਿਕ ਸਹਾਇਤਾ ’ਤੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 28 APR 2021 11:56AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ਭਾਰਤ ਸਰਕਾਰ ਅਤੇ ਯੁਨਾਈਟਿਡ ਕਿੰਗਡਮ ਆਵ੍ ਗ੍ਰੇਟ ਬ੍ਰਿਟੇਨ ਤੇ ਉੱਤਰੀ ਆਇਰਲੈਂਡ ਦੀ ਸਰਕਾਰ ਦਰਮਿਆਨ ਕਸਟਮਸ ਸਹਿਯੋਗ  ਅਤੇ ਕਸਟਮਸ ਮਾਮਲਿਆਂ ਵਿਚ ਆਪਸੀ ਪ੍ਰਸ਼ਾਸਨਿਕ ਸਹਾਇਤਾ ’ਤੇ ਇੱਕ ਸਮਝੌਤੇ ਉੱਤੇ ਦਸਤਖਤ ਕਰਨ ਅਤੇ ਇਸ ਦੀ ਪੁਸ਼ਟੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

 

ਪ੍ਰਭਾਵ:

 

ਇਸ ਸਮਝੌਤੇ ਨਾਲ ਕਸਟਮਸ ਨਾਲ ਜੁੜੇ ਅਪਰਾਧਾਂ ਦੀ ਰੋਕਥਾਮ ਅਤੇ ਜਾਂਚ ਲਈ ਉਪਯੋਗੀ ਜਾਣਕਾਰੀ ਦੀ ਉਪਲਬਧਤਾ ਵਿੱਚ ਸਹਾਇਤਾ ਮਿਲੇਗੀ। ਇਸ ਸਮਝੌਤੇ ਤੋਂ ਵਪਾਰ ਨੂੰ ਸੁਵਿਧਾਜਨਕ ਬਣਾਉਣ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਕੀਤੇ ਜਾਣ ਵਾਲੇ ਮਾਲ ਦੀ ਕਾਰਗਰ ਕਲੀਅਰੈਂਸ ਸੁਨਿਸ਼ਚਿਤ ਹੋਣ ਦੀ ਵੀ ਉਮੀਦ ਹੈ।

 

ਲਾਗੂਕਰਨ ਦੀ ਰਣਨੀਤੀ ਅਤੇ ਟੀਚੇ:

 

ਸਬੰਧਿਤ ਸਰਕਾਰਾਂ ਦੁਆਰਾ ਪ੍ਰਵਾਨਗੀ ਮਿਲਣ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਜਾਣਗੇ। ਇਹ ਸਮਝੌਤਾ ਦੋਵਾਂ ਧਿਰਾਂ ਦੇ ਵਿਧੀਵਤ ਅਧਿਕਾਰਿਤ ਪ੍ਰਤੀਨਿਧੀਆਂ ਦੁਆਰਾ ਦਸਤਖਤ ਕੀਤੇ ਜਾਣ ਤੋਂ ਬਾਅਦ ਵਾਲੇ ਮਹੀਨੇ ਦੇ ਪਹਿਲੇ ਦਿਨ ਤੋਂ ਲਾਗੂ ਹੋ ਜਾਵੇਗਾ।

 

************

 

ਡੀਐੱਸ



(Release ID: 1714605) Visitor Counter : 187