ਇਸਪਾਤ ਮੰਤਰਾਲਾ
ਸਟੀਲ ਪਲਾਂਟਸ ਨੇ ਕੀਤੀ 3131 ਮੀਟ੍ਰਿਕ ਟਨ ਲਿਕੁਇਡ ਮੈਡੀਕਲ ਆਕਸੀਜਨ ਸਪਲਾਈ;
ਸਟੀਲ ਪਲਾਂਟ ਹੋਰ LMO ਉਪਲਬਧ ਕਰਵਾਉਣ ਲਈ ਆਪਣੇ ਸੁਰੱਖਿਆ ਭੰਡਾਰਾਂ ’ਚੋਂ ਸਪਲਾਈ ਕਰਨ ਦੇ ਇੱਛੁਕ;
ਨਾਈਟ੍ਰੋਜਨ ਤੇ ਆਰਗਨ ਦੇ ਟੈਂਕਰਾਂ ਨੂੰ ਆਕਸੀਜਨ ਲਿਜਾਣ ਵਾਲੇ ਟੈਂਕਰਾਂ ’ਚ ਤਬਦੀਲ ਕੀਤਾ ਜਾ ਰਿਹਾ ਹੈ
Posted On:
26 APR 2021 4:41PM by PIB Chandigarh
ਜਨਤਕ ਅਤੇ ਨਿਜੀ ਖੇਤਰ ਦੇ ਸਟੀਲ ਪਲਾਂਟਸ ਨੇ 25 ਅਪ੍ਰੈਲ, 2021 ਨੂੰ ਵਿਭਿੰਨ ਰਾਜਾਂ ਨੂੰ 3131.84 ਮੀਟ੍ਰਿਕ ਟਨ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਸਪਲਾਈ ਕੀਤੀ ਹੈ; ਜਦ ਕਿ ਇਸ ਦੇ ਮੁਕਾਬਲੇ ਇਸ ਤੋਂ ਪਿਛਲੇ ਦਿਨ 2,894 ਟਨ ਦੀ ਸਪਲਾਈ ਕੀਤੀ ਗਈ ਸੀ। ਇਸ ਤੋਂ ਇੱਕ ਹਫ਼ਤਾ ਪਹਿਲਾਂ, ਰੋਜ਼ਾਨਾ ਔਸਤਨ 1500 ਤੋਂ 1700 ਮੀਟ੍ਰਿਕ ਆਕਸੀਜਨ ਭੇਜੀ ਜਾ ਰਹੀ ਸੀ। 25 ਅਪ੍ਰੈਲ ਨੂੰ ਉਤਪਾਦਨ 3468.6 ਮੀਟ੍ਰਿਕ ਟਨ ਸੀ।
ਸਟੀਲ (ਇਸਪਾਤ) ਦੇ ਪਲਾਂਟ ਵਿਭਿੰਨ ਪਹਿਲਕਦਮੀਆਂ ਲੈ ਕੇ LMO ਦੀ ਸਪਲਾਈ ਵਧਾਉਣ ਦੇ ਯੋਗ ਹੋਏ ਹਨ; ਜਿਵੇਂ ਕਿ ਉਨ੍ਹਾਂ ਨੇ ਨਾਈਟ੍ਰੋਜਨ ਤੇ ਆਰਗਨ ਦਾ ਉਤਪਾਦਨ ਘਟਾਇਆ ਹੈ ਤੇ ਬਹੁਤੇ ਪਲਾਂਟਸ ਵਿੱਚ ਸਿਰਫ਼ ‘ਲਿਕੁਇਡ ਮੈਡੀਕਲ ਆਕਸੀਜਨ’ (LMO) ਦਾ ਹੀ ਉਤਪਾਦਨ ਹੋ ਰਿਹਾ ਹੈ।
ਸਟੀਲ ਦੇ ਪਲਾਂਟਸ ਲਈ ਆਮ ਤੌਰ ਉੱਤੇ ਆਪਣੇ ਸਟੋਰੇਜ ਟੈਂਕਾਂ ਵਿੱਚ LMO ਦਾ 3.5 ਦਿਨਾਂ ਦਾ ਸੁਰੱਖਿਆ ਸਟਾੱਕ ਰੱਖਣਾ ਜ਼ਰੂਰੀ ਹੁੰਦਾ ਹੈ, ਜਿਸ ਦਾ ਕਿ ਵਾਸ਼ਪੀਕਰਣ ਹੋ ਜਾਂਦਾ ਹੈ ਤੇ ਆਕਸੀਜਨ ਪਲਾਂਟਸ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਸਾਹਮਣੇ ਆਉਣ ਉੱਤੇ ਹੀ ਉਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਟੀਲ ਦੇ ਉਤਪਾਦਕਾਂ ਨਾਲ ਨਿਰੰਤਰ ਗੱਲਬਾਤ ਕਰ ਕੇ ਸੁਰੱਖਿਆ ਸਟਾਕ ਵੀ ਘਟਾ ਕੇ 0.5 ਦਿਨਾਂ ਦਾ ਕਰ ਦਿੱਤਾ ਗਿਆ ਹੈ, ਜਦ ਕਿ ਪਹਿਲਾਂ ਇਹ ਸਟਾਕ 3.5 ਦਿਨਾਂ ਦਾ ਰੱਖਿਆ ਜਾਂਦਾ ਰਿਹਾ ਹੈ, ਜਿਸ ਕਾਰਣ LMO ਦੀ ਸਪਲਾਈ ਵਿੱਚ ਚੋਖਾ ਵਾਧਾ ਹੋਇਆ ਹੈ।
LMO ਦੀ ਤੇਜ਼ ਰਫ਼ਤਾਰ ਆਵਾਜਾਈ ਸੁਵਿਧਾਜਨਕ ਬਣਾਉਣ ਲਈ DPIIT ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਨਾਈਟ੍ਰੋਜਨ ਤੇ ਆਰਗਨ ਦੇ ਕੁਝ ਖ਼ਾਸ ਟੈਂਕਰਾਂ ਨੂੰ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਵਿੱਚ ਤਬਦੀਲ ਕੀਤਾ ਗਿਆ ਹੈ। ਅੱਜ ਦੀ ਤਰੀਕ ਤੱਕ 8,345 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਨਾਈਟ੍ਰੋਜਨ ਦੇ 765 ਟੈਂਕਰਾਂ ਅਤੇ 7,642 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਆਰਗਨ ਦੇ 434 ਟੈਂਕਰਾਂ ਨੂੰ ਇੰਝ ਤਬਦੀਲ ਕੀਤਾ ਜਾ ਚੁੱਕਾ ਹੈ। ਆਕਸੀਜਨ ਲਿਜਾਣ ਲਈ ਉਨ੍ਹਾਂ ਦੇ ਹਿੱਸੇ ਨੂੰ ਤਬਦੀਲ ਕਰਨ ਦੀ ਇਜਾਜ਼ਤ ਪੈਟਰੋਲੀਅਮ ਤੇ ਵਿਸਫ਼ੋਟਕ ਸੁਰੱਖਿਆ ਸੰਗਠਨ (PESO) ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇੰਝ ਰਾਜਾਂ ਨੂੰ LMO ਲਿਆਉਣ–ਲਿਜਾਦ ਦਾ ਵੱਡਾ ਅੜਿੱਕਾ ਖ਼ਤਮ ਹੋ ਜਾਵੇਗਾ। ਅੱਜ ਦੀ ਤਰੀਕ ਤੱਕ 15,900 ਮੀਟ੍ਰਿਕ ਟਨ ਦੀ ਸਮਰੱਥਾ ਵਾਲੇ 1,172 ਟੈਂਕਰ LMO ਲਈ ਉਪਲਬਧ ਹਨ।
ਭਿਲਾਈ ਸਟੀਲ ਪਲਾਂਟ ਨੇ ਆਪਣੀ ਤਰਲ ਆਕਸੀਜਨ ਦਾ ਉਤਪਾਦਨ 15 ਮੀਟ੍ਰਿਕ ਟਨ ਤੱਕ ਵਧਾਉਣ ਲਈ ਥੋੜ੍ਹੇ ਸਮੇਂ ਲਈ ਸ਼ਟ–ਡਾਊਨ ਰੱਖਿਆ ਸੀ। ਇਹ ਸ਼ਟ–ਡਾਊਨ ਸਪਲਾਈਜ਼ ਦੇ ਰਾਹ ਵਿੱਚ ਨਹੀਂ ਆਵੇਗਾ। ਇਹੋ ਜਿਹੀਆਂ ਹਦਾਇਤਾਂ ਹੀ ਕੇਂਦਰ ਦੇ ਜਨਤਕ ਖੇਤਰ ਦੇ ਉਨ੍ਹਾਂ ਅਦਾਰਿਆਂ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਆਪਣੇ ਸਟੀਲ ਪਲਾਂਟ ਹਨ ਕਿ ਉਹ ਆਪਣੀ ਸਮਰੱਥਾ ਵਿੱਚ ਵਾਧਾ ਕਰਨ ਦੀ ਸੰਭਾਵਨਾ ਦੀ ਖੋਜ ਕਰਨ।
****
ਵਾਈਬੀ
(Release ID: 1714385)
Visitor Counter : 185