ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੌਰਾਨ ਬਜ਼ੁਰਗਾਂ ਅਤੇ ਉਨ੍ਹਾਂ ਦੇ ਆਸ਼ਰਤਾਂ ਦੀਆਂ ਜਰੂਰਤਾਂ ਪੂਰਾ ਕਰਨ ਲਈ 51 ਉੱਚ ਦਬਾਅ ਵਾਲੇ ਈਸੀਚਐੱਸ ਪੋਲੀਕਲੀਨਕਾਂ ਵਿੱਚ ਠੇਕਾ ਪ੍ਰਣਾਲੀ ਤੇ ਵਾਧੂ ਸਟਾਫ ਦੀ ਆਰਜੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ
Posted On:
27 APR 2021 10:56AM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦਾ ਕੋਵਿਡ-19 ਸੰਕਟ ਨੂੰ ਦੂਰ ਕਰਨ ਲਈ ਦੇਸ਼ ਭਰ ਵਿੱਚ 51 ਉੱਚ ਦਬਾਅ ਵਾਲੇ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ (ਈਸੀਐੱਚਐੱਸ) ਪੌਲੀਕਲੀਨਿਕਾਂ ਵਿੱਚ ਅਧਿਕਾਰਤ ਤੋਂ ਵੱਧ ਵਾਧੂ ਠੇਕੇ ਤੇ ਸਟਾਫ ਦੀ ਅਸਥਾਈ ਤੌਰ ਤੇ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਠੇਕਾ ਪ੍ਰਣਾਲੀ ਸਟਾਫ, ਜਿਸ ਵਿਚ ਇਕ ਮੈਡੀਕਲ ਅਫਸਰ, ਨਰਸਿੰਗ ਸਹਾਇਕ, ਫਾਰਮਾਸਿਸਟ, ਡਰਾਈਵਰ ਅਤੇ ਚੌਕੀਦਾਰ ਸ਼ਾਮਲ ਹੈ, ਦੀ ਪਛਾਣ ਕੀਤੇ ਗਏ ਈਸੀਐਚਐਸ ਪੌਲੀਕਲੀਨਿਕਾਂ ਲਈ ਆਮ ਕੰਮਕਾਜੀ ਘੰਟਿਆਂ ਤੋਂ ਇਲਾਵਾ ਰਾਤ ਦੀ ਡਿਊਟੀ ਵਾਸਤੇ ਸਟੇਸ਼ਨ ਹੈਡ ਕੁਆਰਟਰਾਂ ਵੱਲੋਂ ਤਿੰਨ ਮਹੀਨੇ ਦੇ ਅਰਸੇ ਲਈ ਨਿਯੁਕਤੀ ਕੀਤੀ ਜਾਵੇਗੀ।
ਕਵਰ ਕੀਤੇ ਜਾਣ ਵਾਲੇ ਉੱਚ ਦਬਾਅ ਵਾਲੇ ਈਸੀਐਸਐਸ ਪੋਲੀਕਲੀਨਿਕਸ ਲਖਨਉ, ਦਿੱਲੀ ਕੈਂਟ (ਬੀਐਚਡੀਸੀ), ਬੰਗਲੌਰ (ਸ਼ਹਿਰੀ), ਦੇਹਰਾਦੂਨ, ਕੋਟਪੁਟਲੀ, ਅੰਮ੍ਰਿਤਸਰ, ਮੇਰਠ, ਚੰਡੀਗੜ੍ਹ, ਜੰਮੂ, ਨਵੀਂ ਦਿੱਲੀ (ਲੋਧੀ ਰੋਡ), ਸਿਕੰਦਰਾਬਾਦ, ਆਗਰਾ, ਅੰਬਾਲਾ, ਗਰੇਟਰ ਨੋਇਡਾ, ਗੁਰਦਾਸਪੁਰ, ਪੁਣੇ, ਤ੍ਰਿਵੇਂਦਰਮ, ਜਲੰਧਰ, ਕਾਨਪੁਰ, ਗੁੜਗਾਓਂ, ਗੁੜਗਾਓਂ (ਸੋਹਣਾ ਰੋਡ), ਹੁਸ਼ਿਆਰਪੁਰ, ਮੁਹਾਲੀ, ਚੰਡੀਮੰਦਰ, ਇਲਾਹਾਬਾਦ, ਗਾਜ਼ੀਆਬਾਦ (ਹਿੰਡਨ), ਪਠਾਨਕੋਟ, ਜੋਧਪੁਰ, ਲੁਧਿਆਣਾ, ਰੋਪੜ, ਤਰਨਤਾਰਨ / ਪੱਟੀ, ਕੋਲਕਾਤਾ, ਦਾਣਾਪੁਰ (ਪਟਨਾ) , ਖੜਕੀ (ਪੁਣੇ), ਪਾਲਮਪੁਰ, ਬਰੇਲੀ, ਕੋਲਹਾਪੁਰ, ਯੋਲ, ਦੱਖਣੀ ਪੁਣੇ (ਲੋਹੇਗਾਓਂ), ਵਿਸ਼ਾਖਾਪਟਨਮ, ਜੈਪੁਰ, ਗੁੰਟੂਰ, ਬੈਰਕਪੁਰ, ਚੇਨਈ, ਗੋਰਖਪੁਰ, ਪਟਿਆਲਾ, ਨੋਇਡਾ, ਭੋਪਾਲ, ਕੋਚੀ, ਵੇਲੌਰ ਅਤੇ ਰਾਂਚੀ ਵਿੱਚ ਹਨ।
ਇਹ ਕਦਮ ਰਾਤ ਦੇ ਸਮੇਂ ਵੀ ਉਨ੍ਹਾਂ ਇਲਾਕਿਆਂ ਵਿਚ ਬਜ਼ੁਰਗਾਂ ਅਤੇ ਉਨ੍ਹਾਂ ਤੇ ਨਿਰਭਰ ਲੋਕਾਂ ਨੂੰ ਤੁਰੰਤ ਗੰਭੀਰ ਡਾਕਟਰੀ ਸਹਾਇਤਾ ਦੀ ਉਪਲਬਧਤਾ ਨੂੰ ਯਕੀਨੀ ਬਣਾਏਗਾ। ਇਸ ਮਨਜ਼ੂਰੀ ਦੀ ਵੈਧਤਾ 15 ਅਗਸਤ 2021 ਤੱਕ ਲਈ ਹੈ।
--------------------------------
ਏ ਬੀ ਬੀ /ਨਾਮਪੀ /ਕੇ ਏ /ਡੀ ਕੇ /ਸੈਵੀ /ਏ ਡੀ ਏ
(Release ID: 1714317)
Visitor Counter : 179