ਵਿੱਤ ਮੰਤਰਾਲਾ

ਸੀ ਬੀ ਆਈ ਸੀ ਨੇ ਵਪਾਰ , ਉਦਯੋਗ ਅਤੇ ਵਿਅਕਤੀਆਂ ਨੂੰ ਸਹਿਯੋਗ ਦੇਣ ਲਈ ਸਮਰਪਿਤ ਸਹਾਇਤਾ ਡੈਸਕ ਸ਼ੁਰੂ ਕੀਤਾ ਹੈ


ਇਹ ਸਹਾਇਤਾ ਡੈਸਕ ਆਕਸੀਜਨ ਅਤੇ ਆਕਸੀਜਨ ਨਾਲ ਸੰਬੰਧਤ ਉਪਕਰਨਾਂ ਸਮੇਤ ਕੋਵਿਡ 19 ਲਈ ਦਰਾਮਦ ਕਰਨ ਲਈ ਕਸਟਮਸ ਕਲੀਅਰੈਂਸ ਵਿੱਚ ਤੇਜ਼ੀ ਲਿਆਵੇਗਾ

Posted On: 26 APR 2021 1:47PM by PIB Chandigarh

ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸੇਜ਼ ਅਤੇ ਕਸਟਮਸ (ਸੀ ਬੀ ਆਈ ਸੀ) ਨੇ ਵਪਾਰ , ਉਦਯੋਗ ਅਤੇ ਵਿਅਕਤੀਆਂ ਨੂੰ ਸਹਿਯੋਗ ਦੇਣ ਅਤੇ ਕੋਵਿਡ 19 ਨਾਲ ਸੰਬੰਧਤ ਦਰਾਮਦ ਸੰਬੰਧੀ ਪੁੱਛਗਿੱਛ ਦੇ ਹੱਲ ਲਈ ਕਸਟਮਸ ਕਲੀਅਰੈਂਸ ਵਿੱਚ ਤੇਜ਼ੀ ਲਿਆਉਣ ਲਈ ਸਮਰਪਿਤ ਸੇਵਾ ਡੈਸਕ ਸਥਾਪਿਤ ਕੀਤਾ ਹੈ । ਜਿਵੇਂ ਕਿ ਤੁਸੀਂ ਜਾਣਦੇ ਹੋ ਭਾਰਤ ਸਰਕਾਰ ਕੋਵਿਡ ਸੰਬੰਧੀ ਦਰਾਮਦ ਲਈ ਨਿਰਵਿਘਨ ਤੇ ਜਲਦੀ ਤੋਂ ਜਲਦੀ ਕਸਟਮਸ ਕਲੀਅਰੈਂਸ ਦੇਣ ਲਈ ਵਚਨਬੱਧ ਹੈ ਤਾਂ ਜੋ ਇਹ ਵਰਤੋਂ ਕਰਨ ਵਾਲਿਆਂ / ਲਾਭਪਾਤਰੀਆਂ ਨੂੰ ਸਮੇਂ ਸਿਰ ਪਹੁੰਚ ਸਕੇ । 
ਵੱਖ ਵੱਖ ਹਲਕਿਆਂ ਤੋਂ ਵਿਭਾਗ ਨੂੰ ਪੁੱਛਗਿੱਛ ਅਤੇ ਬੇਨਤੀਆਂ ਪ੍ਰਾਪਤ ਹੋਈਆਂ ਹਨ । ਇਹ ਵੱਖ ਵੱਖ ਮੰਤਰਾਲਿਆਂ ਤੋਂ ਪੰਜੀਕਰਨ ਲੋੜਾਂ ਸੰਬੰਧੀ ਕਲੀਅਰੈਂਸ ਪ੍ਰਕਿਰਿਆ ਬਾਰੇ ਜਾਨਣ ਅਤੇ ਟੈਕਸਾਂ ਵਿੱਚ ਦਿੱਤੇ ਛੋਟ ਲਾਭਾਂ ਦੀ ਉਪਲਬੱਧਤਾ ਨਾਲ ਸੰਬੰਧਤ ਹਨ । ਇਸ ਪ੍ਰਕਿਰਿਆ ਨੂੰ ਠੀਕ ਠਾਕ ਕਰਨ ਅਤੇ ਉਪਾਅ ਸੰਬੰਧੀ ਸਿ਼ਕਾਇਤਾਂ ਤੇ ਸਾਰੇ ਸਵਾਲਾਂ ਦੇ ਹੱਲ ਲਈ ਸੀ ਬੀ ਆਈ ਸੀ ਵੱਲੋਂ ਸਮਰਪਿਤ ਸੈੱਲ—1 ਸਥਾਪਿਤ ਕੀਤਾ ਗਿਆ ਹੈ । 
ਵਪਾਰ ਸੰਬੰਧੀ ਕਲੀਅਰੈਂਸ ਦੇ ਸਹਿਯੋਗ ਲਈ ਇੱਕ ਆਨਲਾਈਨ ਫਾਰਮ ਯੂ ਆਰ ਐੱਲ  (https://t.co/IAOQenWwO2)  ਤਹਿਤ ਬਣਾਇਆ ਗਿਆ ਹੈ , ਜਿਸ ਰਾਹੀਂ ਜਲਦੀ ਤੋਂ ਜਲਦੀ ਸਿ਼ਕਾਇਤਾਂ ਦੇ ਹੱਲ ਲਈ ਇੱਕ ਬਣੇ ਬਣਾਏ ਫਾਰਮੈਟ ਤਹਿਤ ਵੇਰਵੇ ਮੰਗੇ ਜਾਂਦੇ ਹਨ । ਆਮ ਪੁੱਛਗਿੱਛ ਲਈ ਯੂਜ਼ਰਜ  icegatehelpdesk@icegate.gov.in  ਈ—ਮੇਲ ਰਾਹੀਂ ਵੇਰਵੇ ਭੇਜ ਸਕਦੇ ਹਨ । ਟੋਲ ਫ੍ਰੀ ਨੰਬਰ 1800—3010—1000 ਤੇ ਕਾਲ ਕਰ ਸਕਦੇ ਹਨ । ਸਹਾਇਤਾ ਡੈਸਕ ਰਾਹੀਂ ਪ੍ਰਾਪਤ ਹੋ ਰਹੀਆਂ ਬੇਨਤੀਆਂ ਨੂੰ ਸਹਾਇਤਾ ਡੈਸਕ ਜਲਦੀ ਤੋਂ ਜਲਦੀ ਹੱਲ ਲਈ ਨਿਗਰਾਨੀ ਕਰੇਗਾ । 
ਹੋਰ ਸਥਾਨਕ ਪੱਧਰ ਤੇ ਸਿ਼ਕਾਇਤਾਂ ਦੇ ਹੱਲ ਲਈ ਜ਼ੋਨਲ ਪੱਧਰ ਨੋਡਲ ਅਧਿਕਾਰੀ ਵੀ ਨਾਮਜ਼ਦ ਕੀਤੇ ਗਏ ਹਨ ਅਤੇ ਇਸ ਨੂੰ ਯੂ ਆਰ ਐੱਲ  (https://www.cbic.gov.in/resources//htdocs-cbec/CBIC%20Nodal%20Officers%20for%20Covid%2019%20Revised.pdf) ਤੇ ਦੇਖਿਆ ਜਾ ਸਕਦਾ ਹੈ ।

ਸ਼੍ਰੀ ਗੌਰਵ ਮਸਲਦਾਨ , ਸੰਯੁਕਤ ਸਕੱਤਰ ਕਸਟਮਸ ਵਸਤਾਂ ਦੀ ਜਲਦੀ ਕਲੀਅਰੈਂਸ , ਕੋਵਿਡ ਸੰਬੰਧੀ ਉਪਕਰਨ ਅਤੇ ਕੱਚੀ ਸਮੱਗਰੀ , ਵਿਸ਼ੇਸ਼ ਕਰਕੇ ਆਕਸੀਜਨ ਤੇ ਆਕਸੀਜਨ ਸੰਬੰਧਤ ਉਪਕਰਨ ਅਤੇ ਸਿ਼ਕਾਇਤਾਂ ਦੇ ਉਚਿਤ ਨਿਵਾਰਨ ਲਈ ਸੀ ਬੀ ਆਈ ਸੀ ਵਿੱਚ ਨੋਡਲ ਅਧਿਕਾਰੀ ਹੋਣਗੇ । ਸਹਾਇਤਾ ਡੈਸਕ ਜਾਂ ਜ਼ੋਨਲ ਅਧਿਕਾਰੀਆਂ ਰਾਹੀਂ ਸਿ਼ਕਾਇਤਾਂ ਦਾ ਹੱਲ ਨਾ ਹੋਣ ਦੇ ਕੇਸ ਵਿੱਚ ਉਹਨਾਂ ਨੂੰ ਐੱਸ ਐੱਮ ਐੱਸ ਜਾਂ ਵਾਟਸ ਐਪ ਨੰਬਰ 9810619628 ਜਾਂ ਈ—ਮੇਲ  masaldan.gaurav[at]nic[dot]in  ਤੇ ਖੁੱਦ ਵਿਸਥਾਰ ਦੇ ਕੇ ਭੇਜਿਆ ਜਾ ਸਕਦਾ ਹੈ । 

************************


ਆਰ ਐੱਮ / ਐੱਮ ਵੀ / ਕੇ ਐੱਮ ਐੱਨ 


(Release ID: 1714147) Visitor Counter : 214