ਰੇਲ ਮੰਤਰਾਲਾ

ਭਾਰਤੀ ਰੇਲਵੇ ਅਗਲੇ 24 ਘੰਟਿਆਂ ਵਿੱਚ 140 ਮੀਟ੍ਰਿਕ ਟਨ ਤੋਂ ਵੱਧ ਲਿਕਵਿਡ ਆਕਸੀਜਨ ਪਹੁੰਚਾਵੇਗੀ


70 ਮੀਟ੍ਰਿਕ ਟਨ ਲਿਕਵਿਡ ਮੈਡੀਕਲ ਆਕਸੀਜਨ ਲੈ ਕੇ ਇੱਕ ਆਕਸੀਜਨ ਐਕਸਪ੍ਰੈੱਸ ਅੱਜ ਰਾਤ ਦਿੱਲੀ ਦੇ ਲਈ ਰਵਾਨਾ ਹੋਵੇਗੀ

ਭਾਰਤੀ ਰੇਲਵੇ ਨੇ ਸੰਭਾਵਿਤ ਆਕਸੀਜਨ ਟਰਾਂਸਪੋਟੇਸ਼ਨ ਦੇ ਲਈ ਕਈ ਰੂਟਾਂ ਦੀ ਪਛਾਣ ਕੀਤੀ

ਰੈਂਪਸ ਅਤੇ ਰੈਕਸ ਤਿਆਰ

Posted On: 25 APR 2021 6:19PM by PIB Chandigarh

ਭਾਰਤੀ ਰੇਲਵੇ, ਮਿਸ਼ਨ ਮੋਡ ਵਿੱਚ, ਅਗਲੇ 24 ਘੰਟਿਆਂ ਵਿੱਚ 140 ਮੀਟ੍ਰਿਕ ਟਨ ਤੋਂ ਵੱਧ ਲਿਕਵਿਡ ਆਕਸੀਜਨ ਪਹੁੰਚਾਉਣ ਜਾ ਰਿਹਾ ਹੈ। ਇਸ ਸਮੇਂ 9 ਟੈਂਕਰ ਪਹਿਲਾਂ ਤੋਂ ਹੀ ਪਰਿਚਾਲਨ ਵਿੱਚ ਹਨ, ਜਿਨ੍ਹਾਂ ਵਿੱਚ 5 ਅੱਜ ਰਾਤ ਲਖਨਊ ਪਹੁੰਚਣਗੇ। ਲਿਕਵਿਡ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਬਾਕੀ 4 ਕੰਟੇਨਰਾਂ, ਜੋ ਕਿ ਪਹਿਲਾਂ ਹੀ ਬੋਕਾਰੋ ਤੋਂ ਚਲ ਚੁੱਕੇ ਹਨ, ਕੱਲ੍ਹ ਸਵੇਰੇ ਤੱਕ ਲਖਨਊ ਪਹੁੰਚਣ ਦੀ ਉਮੀਦ ਹੈ।

ਹੁਣ ਤੱਕ, ਆਕਸੀਜਨ ਐਕਸਪ੍ਰੈੱਸ ਰੇਲ ਗੱਡੀਆਂ ਮੁੰਬਈ ਤੋਂ ਵਿਜਾਗ ਦੇ ਵਿਚਕਾਰ ਨਾਗਪੁਰ ਦੇ ਰਸਤੇ ਨਾਸਿਕ ਤੱਕ ਅਤੇ ਲਖਨਊ ਤੋਂ ਬੋਕਾਰੋ ਤੱਕ ਅਤੇ ਵਾਪਸੀ ਲਈ ਚੱਲੀਆਂ ਹਨ। ਹੁਣ ਤੱਕ ਲਗਭਗ 150 ਟਨ ਲਿਕਵਿਡ ਆਕਸੀਜਨ ਵਾਲੇ ਕੁੱਲ 10 ਕੰਟੇਨਰਾਂ ਦੀ ਢੁਆਈ ਕੀਤੀ ਜਾ ਚੁੱਕੀ ਹੈ।

ਵਰਤਮਾਨ ਵਿੱਚ, 9 ਟੈਂਕਰ ਪਹਿਲਾਂ ਤੋਂ ਹੀ ਰਸਤੇ ਵਿੱਚ ਹਨ। ਇਨ੍ਹਾਂ ਵਿੱਚੋਂ 5 ਟੈਂਕਰ ਅੱਜ ਰਾਤ ਲਖਨਊ ਪਹੁੰਚ ਜਾਣਗੇ। ਲਿਕਵਿਡ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਬਾਕੀ 4 ਕੰਟੇਨਰਾਂ, ਜੋ ਕਿ ਪਹਿਲਾਂ ਹੀ ਬੋਕਾਰੋ ਤੋਂ ਚੱਲ ਚੁੱਕੇ ਹਨ, ਅੱਜ ਰਾਤ ਲਖਨਊ ਪਹੁੰਚਣ ਦੀ ਉਮੀਦ ਹੈ।

4 ਟੈਂਕਰਾਂ (ਲਗਭਗ 70 ਮੀਟ੍ਰਿਕ ਟਨ ਐੱਲਐੱਮਓ) ਨੂੰ ਲੈ ਕੇ ਇੱਕ ਆਕਸੀਜਨ ਐਕਸਪ੍ਰੈੱਸ ਰੇਲਗੱਡੀ ਅੱਜ ਰਾਤ ਛੱਤੀਸਗੜ੍ਹ ਦੇ ਰਾਏਗੜ੍ਹ ਤੋਂ ਦਿੱਲੀ ਦੇ ਲਈ ਰਵਾਨਾ ਹੋਵੇਗੀ।

ਭਾਰਤੀ ਰੇਲਵੇ ਨੇ ਦਿੱਲੀ ਸਰਕਾਰ ਨੂੰ ਰੋਡ ਟੈਂਕਰਾਂ ਨੂੰ ਪ੍ਰਾਪਤ ਕਰਨ ਦੇ ਲਈ ਸੂਚਿਤ ਵੀ ਕਰ ਦਿੱਤਾ ਹੈ। ਭਾਰਤੀ ਰੇਲਵੇ ਦੁਰਗਾਪੁਰ ਤੋਂ ਦਿੱਲੀ ਤੱਕ ਕੰਟੇਨਰ ਵੈਗਨਾਂ ਦੇ ਜ਼ਰੀਏ ਆਕਸੀਜਨ ਕੰਟੇਨਰਾਂ ਦੀ ਢੁਆਈ ਲਈ ਵੀ ਤਿਆਰ ਹੈ।

ਭਾਰਤੀ ਰੇਲਵੇ ਹੇਠ ਲਿਖੇ ਰੂਟਾਂ ਦੇ ਜ਼ਰੀਏ ਆਕਸੀਜਨ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ:

ਮਹਾਰਾਸ਼ਟਰ ਵਿੱਚ ਵਧੇਰੇ ਲਿਕਵਿਡ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਲਈ, ਭਾਰਤੀ ਰੇਲਵੇ ਨੇ ਜਾਮਨਗਰ ਤੋਂ ਮੁੰਬਈ ਤੱਕ ਅਤੇ ਵਿਜਾਗ / ਅੰਗੁਲ ਤੋਂ ਨਾਗਪੁਰ / ਪੁਣੇ ਦੇ ਲਈ ਆਕਸੀਜਨ ਦੀ ਟਰਾਂਸਪੋਰਟ ਦੀ ਯੋਜਨਾ ਬਣਾਈ ਹੈ।

ਭਾਰਤੀ ਰੇਲਵੇ ਨੇ ਤੇਲੰਗਾਨਾ ਨੂੰ ਲਿਕਵਿਡ ਮੈਡੀਕਲ ਆਕਸੀਜਨ ਪਹੁੰਚਾਉਣ ਦੇ ਲਈ ਅੰਗੁਲ ਤੋਂ ਸਿਕੰਦਰਾਬਾਦ ਤੱਕ ਦੇ ਰਸਤੇ ਦੀ ਪਛਾਣ ਕੀਤੀ ਹੈ।

ਆਂਧਰਾ ਪ੍ਰਦੇਸ਼ ਦੇ ਲਈ, ਭਾਰਤੀ ਰੇਲਵੇ ਨੇ ਲਿਕਵਿਡ ਮੈਡੀਕਲ ਆਕਸੀਜਨ ਨੂੰ ਅੰਗੁਲ ਤੋਂ ਵਿਜੈਵਾੜਾ ਤੱਕ ਲਿਜਾਣ ਦੀ ਯੋਜਨਾ ਬਣਾਈ ਹੈ।

ਮੱਧ ਪ੍ਰਦੇਸ਼ ਦੇ ਲਈ, ਭਾਰਤੀ ਰੇਲਵੇ ਨੇ ਲਿਕਵਿਡ ਮੈਡੀਕਲ ਆਕਸੀਜਨ ਦੀ ਟਰਾਂਸਪੋਟੇਸ਼ਨ ਦੇ ਲਈ ਜਮਸ਼ੇਦਪੁਰ ਤੋਂ ਜਬਲਪੁਰ ਤੱਕ ਦੇ ਰਸਤੇ ਦੀ ਪਛਾਣ ਕੀਤੀ ਹੈ।

ਇੱਕ ਕ੍ਰਾਇਓਜੇਨਿਕ ਕਾਰਗੋ ਹੋਣ ਦੇ ਚਲਦੇ ਲਿਕਵਿਡ ਆਕਸੀਜਨ ਦੇ ਟਰਾਂਸਪੋਰਟ ਵਿੱਚ ਕਈ ਸੀਮਾਵਾਂ ਹੁੰਦੀਆਂ ਹਨ ਜਿਵੇਂ ਕਿ ਇਸ ਨੂੰ ਲਿਜਾਣ ਦੇ ਲਈ ਵੱਧ ਤੋਂ ਵੱਧ ਨਿਸ਼ਚਿਤ ਗਤੀ ਤੇ ਇਸ ਨੂੰ ਲੋਡ ਕਰਨ ਤੇ ਰੈਂਪ ਦੀ ਉਪਲਬਧਤਾ ਆਦਿ ਕਈ ਸੀਮਾਵਾਂ ਦੇ ਅੰਦਰ ਇਸ ਦਾ ਟਰਾਂਸਪੋਰਟ ਕਰਨਾ ਪੈਂਦਾ ਹੈ।  ਲਿਕਵਿਡ ਆਕਸੀਜਨ ਦੇ ਟਰਾਂਸਪੋਰਟ ਦੇ ਲਈ ਰੂਟ (ਰੂਟ ਮੈਪਿੰਗ) ਕਰਨ ਦੇ ਕ੍ਰਮ ਵਿੱਚ (ਵੱਖ-ਵੱਖ ਆਰਯੂਬੀਜ਼ ਅਤੇ ਐਫਓਬੀਜ਼ ਦੇ ਕਾਰਨ) ਉਸ ਰੂਟ ਵਿੱਚ ਵੱਧ ਤੋਂ ਵੱਧ ਕਲੀਯਰੈਂਸ ਦੀ ਉਪਲਬਧਤਾ ਦਾ ਵੀ ਧਿਆਨ ਰੱਖਣਾ ਹੁੰਦਾ ਹੈ।

 

****

ਡੀਜੇਐੱਨ/ਐੱਮਕੇਵੀ


(Release ID: 1714146) Visitor Counter : 153