ਇਸਪਾਤ ਮੰਤਰਾਲਾ
ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਲਈ ਸਹਿਯੋਗੀ ਵਜੋਂ ਇਸਪਾਤ ਖੇਤਰ ਦੀਆਂ ਕੰਪਨੀਆਂ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰ ਰਹੀਆਂ ਹਨ
ਬੀਤੇ ਕੱਲ੍ਹ ਇਸਪਾਤ ਖੇਤਰ ਨੇ 3474 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਕੀਤਾ ਸੀ
ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੇ ਉਤਪਾਦਨ ਨੂੰ ਵਧਾਉਣ ਅਤੇ ਇਸ ਦੀ ਵੰਡ ਲਈ ਹਰ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਹਨ
Posted On:
25 APR 2021 3:35PM by PIB Chandigarh
ਕੇਂਦਰੀ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੇ ਮਾਰਗਦਰਸ਼ਨ ਅਤੇ ਨਿਰਦੇਸ਼ਨ ਵਿੱਚ ਇਸਪਾਤ ਖੇਤਰ ਵਿੱਚ ਇਸਪਾਤ ਮੰਤਰਾਲੇ ਦੇ ਤਹਿਤ ਜਨਤਕ ਖੇਤਰ ਦੇ ਉੱਦਮ ਅਤੇ ਹੋਰ ਨਿਜੀ ਕੰਪਨੀਆਂ ਜ਼ਰੂਰਤ ਦੇ ਇਸ ਸਮੇਂ ਵਿੱਚ ਰਾਸ਼ਟਰ ਦੇ ਨਾਲ ਹਨ ਅਤੇ ਤਰਲ ਮੈਡੀਕਲ ਆਕਸੀਜਨ ਉਪਲੱਬਧ ਕਰਵਾਉਣ ਨੂੰ ਲੈ ਕੇ ਸਰਕਾਰ ਦੇ ਯਤਨਾਂ ਦੇ ਪੂਰਕ ਦੇ ਰੂਪ ਵਿੱਚ ਆਪਣਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰ ਰਹੀਆਂ ਹਨ ।
ਇਸਪਾਤ ਪਲਾਂਟਾਂ ਦੀ ਕੁੱਲ ਰੋਜ਼ਾਨਾ ਆਕਸੀਜਨ ਉਤਪਾਦਨ ਸਮਰੱਥਾ 2834 ਮੀਟ੍ਰਿਕ ਟਨ ਹੈ । ਇਸਪਾਤ ਖੇਤਰ ਵਿੱਚ 33 ਆਕਸੀਜਨ ਪਲਾਂਟ ( ਸੀਪੀਐੱਸਈ ਅਤੇ ਨਿਜੀ , ਦੋਵੇਂ ਮਿਲਾ ਕੇ ) ਹਨ। ਇਨ੍ਹਾਂ ਵਿਚੋਂ 29 ਪਲਾਂਟਾਂ ਦਾ ਸੰਚਾਲਨ ਨਿਯਮਿਤ ਤੌਰ ‘ਤੇ ਕੀਤਾ ਜਾ ਰਿਹਾ ਹੈ । 24 ਅਪ੍ਰੈਲ, 2021 ਨੂੰ ਕੀਤੀ ਗਈ ਰਿਪੋਰਟ ਦੇ ਮੁਤਾਬਕ ਇਸਪਾਤ ਖੇਤਰ ਵਿੱਚ ਐੱਲਐੱਮਓ ਉਤਪਾਦਨ ਦੀ 2834 ਮੀਟ੍ਰਿਕ ਟਨ ਪ੍ਰਤੀਦਿਨ ਸਮਰੱਥਾ ਦੀ ਤੁਲਨਾ ਵਿੱਚ ਐੱਲਐੱਮਓ ਦਾ ਉਤਪਾਦਨ 3474 ਮੀਟ੍ਰਿਕ ਟਨ ਹੈ । ਇਹ ਐੱਲਐੱਮਓ ਉਤਪਾਦਨ ਸਮਰੱਥਾ ਤੋਂ ਅਧਿਕ ਹੈ, ਕਿਉਂਕਿ ਜ਼ਿਆਦਾਤਰ ਇਕਾਈਆਂ ਨੇ ਨਾਈਟ੍ਰੋਜਨ ਅਤੇ ਆਰਗਨ ਗੈਸ ਦੇ ਉਤਪਾਦਨ ਨੂੰ ਘੱਟ ਕਰ ਦਿੱਤਾ ਹੈ ਅਤੇ ਕੇਵਲ ਐੱਲਐੱਮਓ ਦਾ ਉਤਪਾਦਨ ਕਰ ਰਹੀਆਂ ਹਨ । ਇਨ੍ਹਾਂ ਸਾਰੇ ਯਤਨਾਂ ਦੇ ਚਲਦੇ ਜਨਤਕ ਅਤੇ ਨਿਜੀ ਖੇਤਰ ਦੇ ਇਸਪਾਤ ਪਲਾਂਟਾਂ ਦੁਆਰਾ 2894 ਟਨ ਤਰਲ ਮੈਡੀਕਲ ਆਕਸੀਜਨ ਕਈ ਰਾਜਾਂ ਵਿੱਚ ਭੇਜੇ ਗਏ । ਇਸ ਤੋਂ ਇੱਕ ਹਫਤੇ ਪਹਿਲਾਂ ਇਹ ਅੰਕੜਾ 1500/1700 ਟਨ ਪ੍ਰਤੀਦਿਨ ਸੀ ।
ਇਸਪਾਤ ਪਲਾਂਟ ਨੂੰ ਕੁਝ ਆਮ ਉਦੇਸ਼ਾਂ ਜਿਵੇਂ ; ਲਾਂਸਿੰਗ ਅਤੇ ਗੈਸ ਕਟਿੰਗ ਦੇ ਇਲਾਵਾ ਮੁੱਖ ਰੂਪ ਨਾਲ ਇਸਪਾਤ ਬਣਾਉਣ ਅਤੇ ਬਲਾਸਟ ਫਰਨੇਸ ਵਿੱਚ ਆਕਸੀਜਨ ਵਧਾਉਣ ਲਈ ਗੈਸੀ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਏਕੀਕ੍ਰਿਤ ਇਸਪਾਤ ਪਲਾਂਟ ਵਿੱਚ ਕੈਪਟਿਵ ਆਕਸੀਜਨ ਪਲਾਂਟਾਂ ਨੂੰ ਮੁੱਖ ਤੌਰ ‘ਤੇ ਆਕਸੀਜਨ, ਨਾਈਟ੍ਰੋਜਨ ਅਤੇ ਆਰਗਨ ਦੇ ਗੈਸੀ ਉਤਪਾਦਾਂ ਦੇ ਉਤਪਾਦਨ ਲਈ ਡਿਜਾਇਨ ਕੀਤੇ ਜਾਂਦੇ ਹਨ। ਇਸ ਦੇ ਬਾਅਦ ਲੋੜੀਂਦੇ ਦਬਾਅ ‘ਤੇ ਪ੍ਰਕਿਰਿਆ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਪ੍ਰੈਸ਼ਰ ਰਿਡਕਸ਼ਨ ਐਂਡ ਮੈਨੇਜਮੇਂਟ ਸਿਸਟਮ (ਪੀਆਰਐੱਮਐੱਸ ) ਦੇ ਮਾਧਿਅਮ ਰਾਹੀਂ ਭੇਜ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਦੇ ਪਲਾਂਟ ਆਪਣੀ ਚਰਮ ਸਮਰੱਥਾ ‘ਤੇ 5-6 ਫੀਸਦੀ ਅਧਿਕਤਮ ਤਰਲ ਆਕਸੀਜਨ ( ਐੱਲਓਐੱਕਸ) ਦਾ ਉਤਪਾਦਨ ਕਰ ਸਕਦੇ ਹਨ , ਜੋ ਉਦਯੋਗਿਕ ਆਕਸੀਜਨ ਦੀ ਤੁਲਨਾ ਵਿੱਚ ਇੱਕ ਬਹੁਤ ਜ਼ਿਆਦਾ ਸ਼ੁੱਧ ਉਤਪਾਦ ਹੈ। ਇਹ ਪਲਾਂਟ ਕੇਵਲ ਕੁਝ ਗੈਸੀ ਆਕਸੀਜਨ ਦਾ ਤਿਆਗ ਕਰਕੇ ਅਤੇ ਪ੍ਰਕਿਰਿਆ ਮਾਪਦੰਡਾਂ ਨੂੰ ਅਨੁਕੂਲ ਬਣਾ ਕੇ ਐੱਲਓਐਕਸ ਉਤਪਾਦਨ ਨੂੰ ਸੁਧਾਰ ਸਕਦੇ ਹਨ ।
ਇਸ ਵਿੱਚ ਤਰਲ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਅਤੇ ਇਸ ਦੀ ਵੰਡ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ । ਇਸ ਦੇ ਲਈ ਸਾਰੇ ਆਕਸੀਜਨ ਪਲਾਂਟ, ਚਾਹੇ ਉਹ ਨਿਜੀ ਹੋਣ ਜਾਂ ਜਨਤਕ , ਦਿਨ - ਰਾਤ ਲਗਾਤਾਰ ਕੰਮ ਕਰ ਰਹੇ ਹਨ ਅਤੇ ਆਕਸੀਜਨ ਦੀ ਵੰਡ ਕਰ ਰਹੇ ਹਨ । ਇਸ ਦੇ ਇਲਾਵਾ ਇਸਪਾਤ ਪਲਾਂਟ ਆਕਸੀਜਨ ਸਿਲੰਡਰਾਂ ਨੂੰ ਵੀ ਭਰ ਰਹੇ ਹਨ ਅਤੇ ਰਾਜਾਂ/ਹਸਪਤਾਲਾਂ ਨੂੰ ਇਨ੍ਹਾਂ ਦੀ ਸਪਲਾਈ ਕਰ ਰਹੇ ਹਨ ।
ਜਨਤਕ ਅਤੇ ਨਿਜੀ ਖੇਤਰ ਦੇ ਇਸਪਾਤ ਪਲਾਂਟ ਕਈ ਰਾਜਾਂ ਵਿੱਚ ਤਰਲ ਆਕਸੀਜਨ ਦੀ ਸਪਲਾਈ ਲਈ ਸਖਤ ਮਿਹਨਤ ਕਰ ਰਹੇ ਹਨ । ਸੇਲ ਦੁਆਰਾ ਤਰਲ ਮੈਡੀਕਲ ਆਕਸੀਜਨ ਦੀ ਔਸਤ ਸਪਲਾਈ 800 ਟਨ ਪ੍ਰਤੀਦਿਨ ਤੋਂ ਅਧਿਕ ਹੋ ਗਈ ਹੈ । 23 ਅਪ੍ਰੈਲ ਨੂੰ 1150 ਟਨ ਐੱਲਐੱਮਓ ਵੰਡੇ ਗਏ ਸਨ ਅਤੇ ਬੀਤੇ ਕੱਲ੍ਹ ਯਾਨੀ 24 ਅਪ੍ਰੈਲ ਨੂੰ ਵੰਡੀ ਗਈ ਮਾਤਰਾ 960 ਟਨ ਸੀ । ਸੇਲ ਲਗਾਤਾਰ ਐੱਲਐੱਮਓ ਦੀ ਸਪਲਾਈ ਵਧਾ ਰਿਹਾ ਹੈ ।
ਉੱਥੇ ਹੀ ਅਗਸਤ , 2020 ਤੋਂ 24 ਅਪ੍ਰੈਲ , 2021 ਤੱਕ ਭਿਲਾਈ , ਬੋਕਾਰੋ , ਰਾਉਰਕੇਲਾ , ਦੁਰਗਾਪੁਰ ਅਤੇ ਬਰਨਪੁਰ ਸਥਿਤ ਸੇਲ ਦੇ ਏਕੀਕ੍ਰਿਤ ਇਸਪਾਤ ਪਲਾਂਟਾਂ ਤੋਂ ਕੁਲ 39,647 ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਗਈ । ਇਸ ਦੇ ਇਲਾਵਾ ਜਿੱਥੇ ਤੱਕ ਰਾਸ਼ਟਰੀ ਇਸਪਾਤ ਨਿਗਮ ਲਿਮਿਟੇਡ ( ਆਰਆਈਐੱਨਐੱਲ ) ਦਾ ਸੰਬੰਧ ਹੈ , ਪਿਛਲੇ ਵਿੱਤੀ ਸਾਲ 2020-21 ਵਿੱਚ ਉਸ ਨੇ 8842 ਟਨ ਐੱਲਐੱਮਓ ਦੀ ਸਪਲਾਈ ਕੀਤੀ ਸੀ । ਉੱਥੇ ਹੀ ਚਾਲੂ ਵਿੱਤੀ ਸਾਲ ਵਿੱਚ 13 ਅਪ੍ਰੈਲ ਤੋਂ ਅੱਜ ਸਵੇਰੇ ਤੱਕ 1300 ਟਨ ਤੋਂ ਅਧਿਕ ਮੈਡੀਕਲ ਆਕਸੀਜਨ ਭੇਜੀ ਜਾ ਚੁੱਕੀ ਹੈ । ਇਸ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ 100 ਟਨ ਤੋਂ 140 ਟਨ ਤੱਕ ਦਾ ਵਾਧਾ ਹੋਇਆ ਹੈ । 22 ਅਪ੍ਰੈਲ ਨੂੰ ਪਹਿਲਾਂ ਆਕਸੀਜਨ ਐਕਸਪ੍ਰੈੱਸ ਨੂੰ ਆਰਆਈਐੱਨਐੱਲ ਵਿਸ਼ਾਖਾਪਟਨਮ ਇਸਪਾਤ ਪਲਾਂਟ ਤੋਂ 100 ਟਨ ਤਰਲ ਆਕਸੀਜਨ ਦੇ ਨਾਲ ਮਹਾਰਾਸ਼ਟਰ ਰਵਾਨਾ ਕੀਤਾ ਗਿਆ ਸੀ , ਜਿਸ ਦੇ ਨਾਲ ਉੱਥੇ ਦੇ ਕੋਵਿਡ ਮਰੀਜ਼ਾਂ ਲਈ ਆਕਸੀਜਨ ਦੀਆਂ ਤੱਤਕਾਲ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ।
*****
ਵਾਈਬੀ
(Release ID: 1714009)
Visitor Counter : 228