ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੀਨੀਅਰ ਆਈਆਈਐੱਸ ਅਧਿਕਾਰੀ ਮਣੀਕਾਂਤ ਠਾਕੁਰ ਦਾ ਦੇਹਾਂਤ


ਆਈਆਈਐੱਸ ਭਾਈਚਾਰੇ ਨੇ ਸੀਨੀਅਰ ਆਈਆਈਐੱਸ ਅਧਿਕਾਰੀ ਨਰੇਂਦਰ ਕੌਸ਼ਲ ਨੂੰ ਵੀ ਯਾਦ ਕੀਤਾ, ਜੋ ਪਿਛਲੇ ਹਫ਼ਤੇ ਕੋਰੋਨਾ ਦੇ ਖ਼ਿਲਾਫ਼ ਜ਼ਿੰਦਗੀ ਦੀ ਜੰਗ ਹਾਰੇ ਸੀ

Posted On: 25 APR 2021 2:02PM by PIB Chandigarh

ਸੀਨੀਅਰ ਆਈਆਈਐੱਸ ਅਧਿਕਾਰੀ ਮਣੀਕਾਂਤ ਠਾਕੁਰ ਦਾ ਅੱਜ ਸਵੇਰੇ ਕੋਵਿਡ-19 ਦੇ ਕਾਰਨ ਦੇਹਾਂਤ ਹੋ ਗਿਆ। ਉਹ ਦਿੱਲੀ ਵਿੱਚ ਸਥਿਤ ਸਫ਼ਦਰਜੰਗ ਹਸਪਤਾਲ ਵਿੱਚ ਦਾਖਲ ਸਨ।

 

 

ਸ਼੍ਰੀ ਠਾਕੁਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਮੀਡੀਆ ਦੇ ਪ੍ਰਮੁੱਖ ਵਜੋਂ ਸੇਵਾ ਨਿਭਾ ਰਹੇ ਸਨ। ਭਾਰਤੀ ਸੂਚਨਾ ਸੇਵਾ (ਆਈਆਈਐੱਸ) ਵਿੱਚ 30 ਸਾਲਾਂ ਦੇ ਆਪਣੇ ਸ਼ਾਨਦਾਰ ਕਰੀਅਰ ਵਿੱਚ, ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕੀਤਾ ਇਨ੍ਹਾਂ ਵਿੱਚ ਬਿਊਰੋ ਆਵ੍ ਆਊਟਰੀਚ ਐਂਡ ਕਮਿਊਨੀਕੇਸ਼ਨ, ਆਕਾਸ਼ਵਾਣੀ (ਏਆਈਆਰ) ਦੀ ਨਿਊਜ਼ ਸਰਵਿਸਿਜ਼ ਡਿਵੀਜ਼ਨ ਅਤੇ ਡੀਡੀ ਨਿਊਜ਼ ਸ਼ਾਮਲ ਹਨ ਉਨ੍ਹਾਂ ਨੇ ਆਕਾਸ਼ਵਾਣੀ ਸਮਾਚਾਰ ਅਤੇ ਡੀਡੀ ਨਿਊਜ਼ ਵਿੱਚ ਹੈੱਡ ਆਵ੍ ਰਿਪੋਰਟਿੰਗ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਸੰਭਾਲੀਆਂ ਸਨ

 

ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਅਕਾਸ਼ਵਾਣੀ ਸਮਾਚਾਰ, ਦੂਰਦਰਸ਼ਨ ਸਮਾਚਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰੈੱਸ ਕਲੱਬ ਆਵ੍ ਇੰਡੀਆ ਨੇ ਸ਼੍ਰੀ ਠਾਕੁਰ ਦੇ ਦੇਹਾਂਤ ’ਤੇ ਸੋਗ ਪ੍ਰਗਟਾਇਆ ਹੈ।

 

ਉੱਥੇ ਹੀ ਆਈਆਈਐੱਸ ਭਾਈਚਾਰੇ ਨੇ ਸੀਨੀਅਰ ਆਈਆਈਐੱਸ ਅਧਿਕਾਰੀ ਸ਼੍ਰੀ ਨਰੇਂਦਰ ਕੌਸ਼ਲ ਨੂੰ ਵੀ ਯਾਦ ਕੀਤਾ ਉਹ ਉੱਤਰਾਖੰਡ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਦੇ ਅਹੁਦੇ ’ਤੇ ਸੇਵਾਰਤ ਸਨ ਬੀਤੀ 18 ਅਪ੍ਰੈਲ ਨੂੰ ਸ਼੍ਰੀ ਨਰੇਂਦਰ ਕੌਸ਼ਲ ਏਮਸ ਰਿਸ਼ੀਕੇਸ਼ ਵਿੱਚ ਕੋਰੋਨਾ ਦੇ ਖ਼ਿਲਾਫ਼ ਆਪਣੀ ਲੜਾਈ ਹਾਰ ਗਏ ਸਨ

 

 

ਦੋਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਪੇਸ਼ੇਵਰ ਸਮਰੱਥਾ ਅਤੇ ਲੋਕ ਸੇਵਾ ਨੂੰ ਲੈ ਕੇ ਉਨ੍ਹਾਂ ਦੇ ਸਮਰਪਣ ਦੇ ਲਈ ਯਾਦ ਕੀਤਾ ਜਾਵੇਗਾ

 

****

 

ਡੀਐੱਸ/ ਐੱਮਐੱਸ



(Release ID: 1713973) Visitor Counter : 102