ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਨੇ ਆਕਸੀਜਨ ਅਤੇ ਆਕਸੀਜਨ ਨਾਲ ਜੁੜੇ ਉਪਕਰਣਾਂ ਦੀ ਸਪਲਾਈ ਵਧਾਉਣ ਦੇ ਉਪਾਰਾਲਿਆਂ ਤੇ ਇਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ


ਆਕਸੀਜਨ ਅਤੇ ਆਕਸੀਜਨ ਨਾਲ ਜੁੜੇ ਉਪਕਰਣਾਂ 'ਤੇ ਮੁੱਢਲੀ ਕਸਟਮ ਡਿਊਟੀ ਅਤੇ ਸਿਹਤ ਸੈੱਸ ਮਾਫ ਕੀਤੀ ਜਾਵੇਗੀ

ਕੋਵਿਡ ਨਾਲ ਸੰਬੰਧਤ ਟੀਕਿਆਂ ਨੂੰ ਮੁੱਢਲੀ ਕਸਟਮ ਡਿਊਟੀ ਤੋਂ ਮੁਕਤ ਕੀਤਾ ਜਾਵੇਗਾ

ਇਹ ਉਪਾਅ ਇਨ੍ਹਾਂ ਚੀਜ਼ਾਂ ਦੀ ਉਪਲਬਧਤਾ ਨੂੰ ਵਧਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਸਸਤਾ ਬਣਾਉਣਗੇ

Posted On: 24 APR 2021 2:40PM by PIB Chandigarh

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਆਕਸੀਜਨ ਦੀ ਉਪਲਬਧਤਾ ਨੂੰ ਵਧਾਉਣ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਘਰ ਅਤੇ ਹਸਪਤਾਲਾਂ, ਦੋਹਾਂ ਵਿੱਚ ਹੀ ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੇ ਉਪਕਰਣਾਂ ਦੀ ਤੁਰੰਤ ਜਰੂਰਤ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਆਕਸੀਜਨ ਅਤੇ ਡਾਕਟਰੀ ਸਪਲਾਈ ਦੀ ਉਪਲਬਧਤਾ ਨੂੰ ਵਧਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ।

 

ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਕਿ ਹਾਲ ਹੀ ਵਿੱਚ ਰੇਮਡੇਸਿਵਿਰ ਅਤੇ ਇਸ ਦੇ ਏਪੀਆਈ ਉੱਤੇ ਮੁੱਢਲੀ ਕਸਟਮ ਡਿਊਟੀ ਵਿੱਚ ਛੋਟ ਦਿੱਤੀ ਗਈ ਸੀ। ਇਹ ਸੁਝਾਅ ਦਿੱਤਾ ਗਿਆ ਕਿ ਮਰੀਜ਼ਾਂ ਨੂੰ ਆਕਸੀਜਨ ਉਪਲਬਧ ਕਰਾਉਣ ਨਾਲ ਜੁੜੇ ਉਪਕਰਣਾਂ ਦੀ ਦਰਾਮਦ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਉਨ੍ਹਾਂ ਦੇ ਉਤਪਾਦਨ ਅਤੇ ਉਪਲਬਧਤਾ ਨੂੰ ਵਧਾਉਣ ਅਤੇ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ, ਆਕਸੀਜਨ ਅਤੇ ਆਕਸੀਜਨ ਨਾਲ ਜੁੜੇ ਉਪਕਰਣਾਂ ਨਾਲ ਸਬੰਧਿਤ ਹੇਠ ਲਿਖੀਆਂ ਚੀਜ਼ਾਂ ਦੀ ਦਰਾਮਦ ਕਰਨ 'ਤੇ ਤਿੰਨ ਮਹੀਨਿਆਂ ਦੀ ਮਿਆਦ ਲਈ ਤੁਰੰਤ ਪ੍ਰਭਾਵ ਨਾਲ ਮੁੱਢਲੀ ਕਸਟਮਜ਼ ਡਿਊਟੀ ਅਤੇ ਸਿਹਤ ਸੈੱਸ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਗਿਆ: 

1.     ਮੈਡੀਕਲ ਗ੍ਰੇਡ ਆਕਸੀਜਨ

2.     ਫਲੋਅ ਮੀਟਰ, ਰੈਗੂਲੇਟਰ, ਕਨੈਕਟਰ ਅਤੇ ਟਿਉਬਿੰਗ ਦੇ ਨਾਲ ਆਕਸੀਜਨ ਕੰਸਟ੍ਰੇਟਰ 

3.     ਵੈਕਯੂਮ ਪ੍ਰੈਸ਼ਰ ਸਵਿੰਗ ਐਬਸੋਰਪਸ਼ਨ (ਵੀਪੀਐਸਏ) ਅਤੇ ਪ੍ਰੈਸ਼ਰ ਸਵਿੰਗ        ਐਬਸੋਰਪਸ਼ਨ (ਪੀਐਸਏ) ਆਕਸੀਜਨ ਪਲਾਂਟ, ਕ੍ਰਾਇਓਜੇਨਿਕ ਆਕਸੀਜਨ      ਹਵਾ  ਵੱਖ ਕਰਨ ਵਾਲੀਆਂ ਇਕਾਈਆਂ (ਏਐਸਯੂਜ) ਜੋ ਤਰਲ / ਗੈਸ            ਵਾਲੀ ਆਕਸੀਜਨ ਪੈਦਾ ਕਰਦੀਆਂ ਹਨ

4.     ਆਕਸੀਜਨ ਕੈਨਿਸਟਰ

           5.  ਆਕਸੀਜਨ ਫਿਲਿੰਗ ਸਿਸਟਮ

           6.   ਆਕਸੀਜਨ ਸਟੋਰੇਜ ਟੈਂਕ, ਆਕਸੀਜਨ ਸਿਲੰਡਰਾਂ ਸਮੇਤ ਕ੍ਰਾਇਓਜੈਨਿਕ                   ਸਿਲੰਡਰ ਅਤੇ ਟੈਂਕ

           7.  ਆਕਸੀਜਨ ਜੇਨਰੇਟਰ

           8 .ਸ਼ਿਪਿੰਗ ਆਕਸੀਜਨ ਲਈ ਆਈਐਸਓ ਕੰਟੇਨਰ

           9. ਆਕਸੀਜਨ ਲਈ ਕ੍ਰਾਇਓਜੈਨਿਕ ਰੋਡ ਟ੍ਰਾਂਸਪੋਰਟ ਟੈਂਕ

           10. ਉਪਰੋਕਤ ਹਿੱਸੇ ਆਕਸੀਜਨ ਦੇ ਉਤਪਾਦਨ, ਢੋਆ ਢੁਆਈ, ਵੰਡ ਜਾਂ                       ਸਟੋਰੇਜ ਲਈ ਉਪਕਰਣਾਂ ਦੇ ਨਿਰਮਾਣ ਲਈ ਵਰਤੇ ਜਾਣਗੇ

           11. ਕੋਈ ਹੋਰ ਉਪਕਰਣ ਜਿਸ ਤੋਂ ਆਕਸੀਜਨ ਤਿਆਰ ਕੀਤੀ ਜਾ ਸਕਦੀ ਹੋਵੇ 

           12. ਨੈਸਲ ਕੈਨੁਲਾ ਦੇ ਨਾਲ ਵੈਂਟੀਲੇਟਰ (ਉੱਚ ਵਹਾਅ ਉਪਕਰਣਾਂ ਦੇ ਤੌਰ ਤੇ   ਕੰਮ ਕਰਨ ਦੇ ਸਮਰੱਥ); ਸਾਰੀਆਂ ਅਸੈਸਰੀਆਂ ਅਤੇ ਟਿਊਬਿੰਗ ਸਮੇਤ                     ਕੰਪ੍ਰੈਸਰ; ਹਿਉਮਿਡਿਫਾਇਅਰਜ਼ ਅਤੇ ਵਾਇਰਲ ਫਿਲਟਰ

           13. ਸਾਰੀਆਂ ਅਟੈਚਮੈਂਟਾਂ ਦੇ ਨਾਲ ਉੱਚ ਪ੍ਰਵਾਹ ਨੈਸਲ ਕੈਨੂਲਾ ਉਪਕਰਣ

           14. ਗੈਰ-ਹਮਲਾਵਰ ਵੇੰਟਿਲੇਸ਼ਨ ਨਾਲ ਵਰਤਣ ਲਈ ਹੈਲਮੇਟ

           15. ਆਈਸੀਯੂ ਵੈਂਟੀਲੇਟਰਾਂ ਲਈ ਗੈਰ-ਹਮਲਾਵਰ ਵੇੰਟਿਲੇਸ਼ਨ ਓਰੋਨੈਸਲ                       ਮਾਸਕ

           16.  ਆਈਸੀਯੂ ਵੈਂਟੀਲੇਟਰਾਂ ਲਈ ਗੈਰ-ਹਮਲਾਵਰ ਵੇੰਟਿਲੇਸ਼ਨ ਨੈਸਲ ਮਾਸਕ

 

ਉਪਰੋਕਤ ਤੋਂ ਇਲਾਵਾ, ਇਹ ਵੀ ਫੈਸਲਾ ਕੀਤਾ ਗਿਆ ਕਿ ਕੋਵਿਡ ਟੀਕਿਆਂ ਦੀ ਦਰਾਮਦ 'ਤੇ ਮੁੱਢਲੀ ਕਸਟਮਜ਼ ਡਿਊਟੀ' ਤੇ ਵੀ 3 ਮਹੀਨਿਆਂ ਲਈ ਤੁਰੰਤ ਪ੍ਰਭਾਵ ਨਾਲ ਛੋਟ ਦਿੱਤੀ ਜਾਵੇ। 

ਇਹ ਇਨ੍ਹਾਂ ਚੀਜ਼ਾਂ ਦੀ ਉਪਲਬਧਤਾ ਨੂੰ ਹੁਲਾਰਾ ਦੇਵੇਗਾ ਅਤੇ ਉਨ੍ਹਾਂ ਨੂੰ ਸਸਤਾ ਬਣਾ ਦੇਵੇਗਾ। ਪ੍ਰਧਾਨ ਮੰਤਰੀ ਨੇ ਮਾਲ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਉਪਕਰਣਾਂ ਦੀ ਸਹਿਜ ਅਤੇ ਕਸਟਮ ਦੀ ਜਲਦੀ ਕਲੀਅਰੈਂਸ ਨੂੰ ਯਕੀਨੀ ਬਣਾਏ। ਜਿਸ ਅਨੁਸਾਰ, ਮਾਲ ਵਿਭਾਗ ਨੇ ਸ਼੍ਰੀ ਗੌਰਵ ਮਸਾਲਦਾਨ, ਸੰਯੁਕਤ ਸੱਕਤਰ, ਕਸਟਮਜ਼ ਨੂੰ ਉਪਰੋਕਤ ਦਸੀਆਂ ਚੀਜ਼ਾਂ ਦੀ ਕਸਟਮ ਕਲੀਅਰੈਂਸ ਨਾਲ ਜੁੜੇ ਮੁੱਦਿਆਂ ਲਈ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। 

ਆਕਸੀਜਨ ਅਤੇ ਡਾਕਟਰੀ ਸਪਲਾਈਆਂ ਦੀ ਸਪਲਾਈ ਵਿਚ ਸੁਧਾਰ ਲਈ ਭਾਰਤ ਸਰਕਾਰ ਨੇ ਪਿਛਲੇ ਕੁਝ ਦਿਨਾਂ ਵਿਚ ਬਹੁਤ ਸਾਰੇ ਕਦਮ ਚੁੱਕੇ ਹਨ। ਭਾਰਤੀ ਹਵਾਈ ਫੌਜ਼ (ਆਈਏਐਫ) ਦੇ ਜਹਾਜ਼ ਸਿੰਗਾਪੁਰ ਤੋਂ ਕ੍ਰਾਇਓਜੈਨਿਕ ਆਕਸੀਜਨ ਟੈਂਕ ਲਿਆ ਰਿਹਾ ਹੈ।  ਆਈਏਐਫ ਸਫ਼ਰ ਦੇ ਸਮੇਂ ਨੂੰ ਘਟਾਉਣ ਲਈ ਦੇਸ਼ ਵਿਚ ਆਕਸੀਜਨ ਟੈਂਕਾਂ ਦੀ  ਟ੍ਰਾਂਸਪੋਰਟਿੰਗ ਵੀ ਕਰ ਰਿਹਾ ਹੈ। ਇਸੇ ਤਰ੍ਹਾਂ ਕੱਲ੍ਹ ਇੱਕ ਵੱਡੇ ਫੈਸਲੇ ਵਿੱਚ ਮਈ ਅਤੇ ਜੂਨ 2021 ਦੇ ਮਹੀਨੇ ਲਈ 80 ਕਰੋੜ ਭਾਰਤੀਆਂ ਨੂੰ ਮੁਫਤ ਅਨਾਜ ਦਿੱਤਾ ਜਾਵੇਗਾ।

ਵਿੱਤ ਮੰਤਰੀ, ਵਣਜ ਅਤੇ ਉਦਯੋਗ ਮੰਤਰੀ, ਸਿਹਤ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ, ਨੀਤੀ ਆਯੋਗ ਦੇ ਮੈਂਬਰ, ਡਾ. ਗੁਲੇਰੀਆ ਅਤੇ ਮਾਲ, ਸਿਹਤ ਅਤੇ ਡੀਪੀਆਈਆਈਟੀ ਵਿਭਾਗਾਂ ਦੇ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

----------------------------------------------------------------

ਆਰ ਐਮ/ਐਮ ਵੀ /ਕੇ ਐਮ ਐਨ (Release ID: 1713810) Visitor Counter : 176