ਰਸਾਇਣ ਤੇ ਖਾਦ ਮੰਤਰਾਲਾ
25 ਨਵੀਆਂ ਨਿਰਮਾਣ ਸਾਈਟਾਂ ਨੂੰ ਰੇਮਡੇਸਿਵਿਰ ਦੇ ਉਤਪਾਦਨ ਲਈ ਪ੍ਰਵਾਨਗੀ ਦਿੱਤੀ ਗਈ
ਉਤਪਾਦਨ 40 ਲੱਖ ਵਾਇਲਸ ਪ੍ਰਤੀ ਮਹੀਨੇ ਤੋਂ 90 ਲੱਖ ਵਾਇਲਸ ਪ੍ਰਤੀ ਮਹੀਨੇ ਤਕ ਵਧਾਇਆ ਗਿਆ ਹੈ
ਉਤਪਾਦਨ ਜਲਦੀ ਹੀ 3 ਲੱਖ ਵਾਇਲ ਪ੍ਰਤੀ ਦਿਨ ਤੱਕ ਪਹੁੰਚ ਜਾਵੇਗਾ
Posted On:
23 APR 2021 7:53PM by PIB Chandigarh
ਰਸਾਇਣ ਅਤੇ ਖਾਦ ਰਾਜ ਮੰਤਰੀ ਸ੍ਰੀ ਮਨਸੁਖ ਮਾਂਡਵੀਯਾ ਨੇ ਦੱਸਿਆ ਕਿ 12 ਅਪ੍ਰੈਲ ਤੋਂ ਰੈਮਡੇਸਿਵਿਰ ਦੇ ਉਤਪਾਦਨ ਲਈ 25 ਨਵੀਆਂ ਨਿਰਮਾਣ ਸਾਈਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ, “ਉਤਪਾਦਨ ਸਮਰੱਥਾ ਹੁਣ ਪ੍ਰਤੀ ਮਹੀਨਾ 90 ਲੱਖ ਵਾਇਲ ਤੱਕ ਵਧਾਈ ਗਈ ਹੈ । ਪਹਿਲਾਂ ਇਹ 40 ਲੱਖ ਵਾਇਲ ਪ੍ਰਤੀ ਮਹੀਨਾ ਸੀ। ਬਹੁਤ ਜਲਦੀ, 3 ਲੱਖ ਵਾਇਲ / ਦਿਨ ਦਾ ਉਤਪਾਦਨ ਹੋ ਜਾਵੇਗਾ। ਨਿਗਰਾਨੀ ਰੋਜ਼ਾਨਾ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ। ਅਸੀਂ ਰੇਮਡੇਸਿਵਿਰ ਸਪਲਾਈ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ । ”
-----------------------------------------------------------------
ਐਮ ਸੀ /ਕੇ ਪੀ/ਏ ਕੇ
(Release ID: 1713693)
Visitor Counter : 204