ਰੱਖਿਆ ਮੰਤਰਾਲਾ

ਕੋਵਿਡ -19 ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਏਐਫਐਸਐਸ ਜਰਮਨੀ ਤੋਂ ਆਕਸੀਜਨ ਉਤਪਾਦਨ ਪਲਾਂਟ ਆਯਾਤ ਕਰੇਗੀ


ਰੱਖਿਆ ਮੰਤਰਾਲਾ ਨੇ ਏਐਫਐਸਐਸ ਵਿੱਚ ਐਸਐਸਸੀ ਡਾਕਟਰਾਂ ਦੀਆਂ ਸੇਵਾਵਾਂ 31 ਦਸੰਬਰ 2021 ਤੱਕ ਵਧਾ ਦਿੱਤੀਆਂ

Posted On: 23 APR 2021 5:00PM by PIB Chandigarh

ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ.ਐੱਫ.ਐੱਮ.ਐੱਸ.) ਨੇ ਦੇਸ਼ ਭਰ ਵਿਚ ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਦੇ ਵਿਚਕਾਰ, ਜਰਮਨੀ ਤੋਂ ਆਕਸੀਜਨ ਉਤਪਾਦਨ ਪਲਾਂਟ ਅਤੇ ਕੰਨਟੇਨਰਾਂ ਦੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ। 23 ਮੋਬਾਈਲ ਆਕਸੀਜਨ ਉਤਪਾਦਨ ਪਲਾਂਟ ਜਰਮਨੀ ਤੋਂ ਹਵਾਈ ਮਾਰਗ ਰਾਹੀਂ ਲਿਆਂਦੇ ਜਾ ਰਹੇ ਹਨ, ਜਿਹੜੇ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਏ.ਐੱਫ.ਐੱਸ. ਹਸਪਤਾਲਾਂ ਵਿੱਚ ਲਗਾਏ ਜਾਣਗੇ। 

 

ਹਰੇਕ ਪਲਾਂਟ ਵਿੱਚ ਪ੍ਰਤੀ ਮਿੰਟ 40 ਲੀਟਰ ਆਕਸੀਜਨ ਅਤੇ 2,400 ਲੀਟਰ ਪ੍ਰਤੀ ਘੰਟਾ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਦਰ ਨਾਲ, ਇਹ ਪਲਾਂਟ 24 ਘੰਟਿਆਂ ਵਿੱਚ 20 ਤੋਂ 25 ਮਰੀਜ਼ਾਂ ਨੂੰ ਆਕਸੀਜਨ ਪ੍ਰਦਾਨ ਕਰ ਸਕਦਾ ਹੈ। ਪੋਰਟੇਬਲ ਹੋਣ ਕਾਰਨ ਇਨ੍ਹਾਂ ਪਲਾਂਟਾਂ ਦਾ ਫਾਇਦਾ ਇਹ ਹੈ ਕਿ ਇਨ੍ਹਾਂ ਨੂੰ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ। ਇਨ੍ਹਾਂ ਦੇ ਇਕ ਹਫਤੇ ਦੇ ਅੰਦਰ-ਅੰਦਰ ਭਾਰਤ ਆਉਣ ਦੀ ਉਮੀਦ ਹੈ।

 

ਇਕ ਹੋਰ ਮਹੱਤਵਪੂਰਨ ਫੈਸਲੇ ਤਹਿਤ, ਰੱਖਿਆ ਮੰਤਰਾਲਾ ਨੇ ਡਾਕਟਰੀ ਸੇਵਾਵਾਂ ਵਿੱਚ ਡਾਕਟਰਾਂ ਦੀ ਅਚਾਨਕ ਵੱਧੀ ਲੋੜ ਦੇ ਮੱਦੇਨਜ਼ਰ, ਏਐਫਐਮਐਸ ਵਿੱਚ ਸ਼ਾਰਟ ਸਰਵਿਸ ਕਮਿਸ਼ਨਡ (ਐਸਐਸਸੀ) ਅਧੀਨ ਆਪਣੇ ਸਾਰੇ ਡਾਕਟਰਾਂ ਦੀਆਂ ਸੇਵਾਵਾਂ ਨੂੰ 31 ਦਸੰਬਰ 2021 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਏਐਫਐਮਐਸ ਦੇ ਡਾਕਟਰਾਂ ਦੀ ਗਿਣਤੀ ਵਿਚ 238 ਦਾ ਵਾਧਾ ਕਰੇਗਾ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰੇਗਾ।


*************************

ਏਬੀਬੀ / ਕੇਏ / ਡੀਕੇ / ਸੈਵੀ / ਏਡੀਏ

 



(Release ID: 1713688) Visitor Counter : 238