ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ


ਮਹਾਮਾਰੀ ਦੌਰਾਨ ਹੋਏ ਜਾਨੀ ਨੁਕਸਾਨ ‘ਤੇ ਅਫ਼ਸੋਸ ਪ੍ਰਗਟਾਇਆ

ਡਾਕਟਰਾਂ, ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ, ਸਵੱਛਤਾ ਕਰਮਚਾਰੀਆਂ, ਐਂਬੂਲੈਂਸ ਡਰਾਇਵਰਾਂ, ਸੁਰੱਖਿਆ ਬਲਾਂ ਤੇ ਪੁਲਿਸ ਬਲਾਂ ਦੇ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ

ਸਰਕਾਰ ਆਕਸੀਜਨ ਦੀ ਵਧਦੀ ਮੰਗ ਪੂਰੀ ਕਰਨ ਲਈ ਤੇਜ਼ ਰਫ਼ਤਾਰ ਤੇ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ

1 ਮਈ ਤੋਂ ਬਾਅਦ 18 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਦਾ ਟੀਕਾਕਰਣ ਹੋ ਸਕੇਗਾ, ਭਾਰਤ ‘ਚ ਤਿਆਰ ਹੋਣ ਵਾਲੀ ਅੱਧੀ ਵੈਕਸੀਨ ਸਿੱਧੀ ਰਾਜਾਂ ਤੇ ਹਸਪਤਾਲਾਂ ਨੂੰ ਜਾਵੇਗੀ: ਪ੍ਰਧਾਨ ਮੰਤਰੀ

18 ਸਾਲ ਤੋਂ ਵੱਧ ਦੀ ਆਬਾਦੀ ਲਈ ਟੀਕਾਕਰਣ ਖੋਲ੍ਹਣ ਨਾਲ ਵੈਕਸੀਨ ਸ਼ਹਿਰਾਂ ਵਿੱਚ ਕਾਰਜ–ਬਲਾਂ ਲਈ ਤੁਰੰਤ ਉਪਲਬਧ ਹੋਵੇਗੀ: ਪ੍ਰਧਾਨ ਮੰਤਰੀ

ਜਾਨਾਂ ਬਚਾਉਣ ਦੇ ਨਾਲ–ਨਾਲ ਆਰਥਿਕ ਗਤੀਵਿਧੀਆਂ ਬਚਾਉਣ ਤੇ ਲੋਕਾਂ ਦੀ ਆਜੀਵਿਕਾ ਉੱਤੇ ਘੱਟ ਤੋਂ ਘੱਟ ਮਾੜਾ ਪ੍ਰਭਾਵ ਯਕੀਨੀ ਬਣਾਉਣ ਦੀ ਕੋਸ਼ਿਸ਼ ਹੈ: ਪ੍ਰਧਾਨ ਮੰਤਰੀ

ਰਾਜ ਸਰਕਾਰਾਂ ਨੂੰ ਮਜ਼ਦੂਰਾਂ ਦਾ ਵਿਸ਼ਵਾਸ ਵਧਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਉੱਥੇ ਹੀ ਟਿਕੇ ਰਹਿਣ ਲਈ ਜਚਾਉਣਾ ਚਾਹੀਦਾ ਹੈ, ਜਿੱਥੇ ਕਿਤੇ ਵੀ ਉਹ ਹਨ: ਪ੍ਰਧਾਨ ਮੰਤਰੀ

ਅਜੋਕੇ ਹਾਲਾਤ ‘ਚ, ਸਾਨੂੰ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੋਵੇਗਾ: ਪ੍ਰਧਾਨ ਮੰਤਰੀ

ਰਾਜ ਸਰਕਾਰਾਂ ਨੂੰ ਲੌਕਡਾਊਨ ਦੀ ਵਰਤੋਂ ਸਿਰਫ਼ ਆਖ਼ਰੀ ਉਪਾਅ ਵਜੋਂ ਕਰਨੀ ਚਾਹੀਦੀ ਹੈ, ਸਾਨੂੰ ਮਾਈਕ੍ਰੋ ਕੰਟੇਨਮੈਂਟ

Posted On: 20 APR 2021 10:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ–19 ਦੀ ਸਥਿਤੀ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ।

 

ਪ੍ਰਧਾਨ ਮੰਤਰੀ ਨੇ ਹਾਲੀਆ ਸਮਿਆਂ ਦੌਰਾਨ ਮਹਾਮਾਰੀ ਕਾਰਣ ਹੋਏ ਜਾਨੀ ਨੁਕਸਾਨ ਉੱਤੇ ਦੁੱਖ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਕਿਹਾ, ‘ਮੈਂ ਦੁੱਖ ਦੇ ਇਸ ਸਮੇਂ ਇੱਕ ਪਰਿਵਾਰਕ ਮੈਂਬਰ ਵਾਂਗ ਤੁਹਾਡੇ ਨਾਲ ਹਾਂ। ਚੁਣੌਤੀ ਵੱਡੀ ਹੈ, ਸਾਨੂੰ ਦ੍ਰਿੜ੍ਹ ਇਰਾਦੇ, ਹੌਸਲੇ ਤੇ ਤਿਆਰੀ ਨਾਲ ਸਮੂਹਕ ਤੌਰ ਉੱਤੇ ਇਸ ਦਾ ਮੁਕਾਬਲਾ ਕਰਨਾ ਹੋਵੇਗਾ।’ ਉਨ੍ਹਾਂ ਡਾਕਟਰਾਂ, ਮੈਡੀਕਲ ਸਟਾਫ, ਪੈਰਾਮੈਡੀਕਲ ਸਟਾਫ, ਸਵੱਛਤਾ ਕਰਮਚਾਰੀਆਂ, ਐਂਬੂਲੈਂਸ ਡਰਾਇਵਰਾਂ, ਸੁਰੱਖਿਆ ਬਲਾਂ ਤੇ ਪੁਲਿਸ ਬਲਾਂ ਵੱਲੋਂ ਕੋਰੋਨਾ ਵਿਰੁੱਧ ਜੰਗ ‘ਚ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਵਿਭਿੰਨ ਭਾਗਾਂ ‘ਚ ਆਕਸੀਜਨ ਦੀ ਵਧਦੀ ਜਾ ਰਹੀ ਮੰਗ ਨੂੰ ਪੂਰੀ ਕਰਨ ਲਈ ਤੇਜ਼–ਰਫ਼ਤਾਰ ਤੇ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਕੇਂਦਰ, ਰਾਜ ਸਰਕਾਰਾਂ ਤੇ ਨਿਜੀ ਖੇਤਰ ਕੋਸ਼ਿਸ਼ ਕਰ ਰਹੇ ਹਨ ਕਿ ਹਰੇਕ ਲੋੜਵੰਦ ਵਿਅਕਤੀ ਨੂੰ ਆਕਸੀਜਨ ਮਿਲ ਸਕੇ। ਆਕਸੀਜਨ ਦਾ ਉਤਪਾਦਨ ਤੇ ਸਪਲਾਈ ਵਧਾਉਣ ਦੀਆਂ ਕੋਸ਼ਿਸ਼ਾਂ ਵਿਭਿੰਨ ਪੱਧਰਾਂ ਉੱਤੇ ਚੱਲ ਰਹੀਆਂ ਹਨ। ਨਵੇਂ ਆਕਸੀਜਨ ਪਲਾਂਟਸ ਸਥਾਪਤ ਕਰਨ, ਇੱਕ ਲੱਖ ਨਵੇਂ ਸਿਲੰਡਰ ਮੁਹੱਈਆ ਕਰਵਾਉਣ, ਉਦਯੋਗਿਕ ਵਰਤੋਂ ਤੋਂ ਆਕਸੀਜਨ ਡਾਇਵਰਟ ਕਰਨ, ਆਕਸੀਜਨ ਰੇਲ ਜਿਹੇ ਕਦਮ ਚੁੱਕੇ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਬਹੁਤ ਥੋੜ੍ਹੇ ਸਮੇਂ ‘ਚ ਹੀ ਵੈਕਸੀਨ ਤਿਆਰ ਕਰ ਵਿਖਾਈ ਹੈ ਤੇ ਅੱਜ ਪੂਰੀ ਦੁਨੀਆਂ ਵਿੱਚੋਂ ਸਭ ਤੋਂ ਸਸਤੀ ਵੈਕਸੀਨ ਭਾਰਤ ਕੋਲ ਹੀ ਹੈ, ਜੋ ਭਾਰਤ ‘ਚ ਉਪਲਬਧ ਕੋਲਡ–ਚੇਨ ਦੇ ਅਨੁਕੂਲ ਹੈ। ਇੱਕਜੁਟਤਾ ਨਾਲ ਕੀਤੀ ਗਈ ਇਸ ਕੋਸ਼ਿਸ਼ ਸਦਕਾ, ਭਾਰਤ ਨੇ ਦੋ ‘ਮੇਡ ਇਨ ਇੰਡੀਆ’ (ਭਾਰਤ ‘ਚ ਬਣੀਆਂ) ਵੈਕਸੀਨਾਂ ਨਾਲ ਦੁਨੀਆ ਦੀ ਸਭ ਤੋਂ ਵਿਸ਼ਾਲ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਹੈ। ਇਸ ਟੀਕਾਕਰਣ ਮੁਹਿੰਮ ਦੇ ਪਹਿਲੇ ਗੇੜ ਤੋਂ, ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਵੈਕਸੀਨ ਵੱਧ ਤੋਂ ਵੱਧ ਥਾਵਾਂ ਤੇ ਲੋੜਵੰਦ ਲੋਕਾਂ ਤੱਕ ਪੁੱਜੇ। ਭਾਰਤ ਨੇ ਵਿਸ਼ਵ ‘ਚ ਬਹੁਤ ਥੋੜ੍ਹੇ ਸਮੇਂ ਅੰਦਰ ਵੈਕਸੀਨ ਦੀਆਂ ਪਹਿਲੀਆਂ 10 ਕਰੋੜ, 11 ਕਰੋੜ ਅਤੇ 12 ਕਰੋੜ ਖ਼ੁਰਾਕਾਂ ਦਿੱਤੀਆਂ ਸਨ।

 

ਵੈਕਸੀਨ ਨਾਲ ਸਬੰਧਿਤ ਕੱਲ੍ਹ ਦੇ ਫ਼ੈਸਲੇ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕ 1 ਮਈ ਤੋਂ ਬਾਅਦ 18 ਸਾਲਹ ਤੋਂ ਵੱਧ ਦੇ ਹਰੇਕ ਵਿਅਕਤੀ ਦਾ ਟੀਕਾਕਰਣ ਹੋ ਸਕੇਗਾ। ਭਾਰਤ ‘ਚ ਤਿਆਰ ਹੋਣ ਵਾਲੀ ਅੱਧ ਵੈਕਸੀਨ ਸਿੱਧੀ ਰਾਜਾਂ ਤੇ ਹਸਪਤਾਲਾਂ ਨੂੰ ਚਲੀ ਜਾਵੇਗੀ।

 

ਪ੍ਰਧਾਨ ਮੰਤਰੀ ਨੇ ਆਪਣੇ ਜ਼ੋਰ ਦਿੰਦਿਆਂ ਕਿਹਾ ਕਿ ਜਾਨਾਂ ਬਚਾਉਣ ਦੇ ਨਾਲ–ਨਾਲ ਆਰਥਿਕ ਗਤੀਵਿਧੀਆਂ ਬਚਾਉਣ ਅਤੇ ਲੋਕਾਂ ਦੀ ਆਜੀਵਿਕਾ ਉੱਤੇ ਘੱਟ ਤੋਂ ਘੱਟ ਮਾੜਾ ਅਸਰ ਯਕੀਨੀ ਬਣਾਉਣ ਦੀ ਕੋਸ਼ਿਸ਼ ਹੈ। 18 ਸਾਲ ਤੇ ਵੱਧ ਦੀ ਆਬਾਦੀ ਲਈ ਟੀਕਾਕਰਣ ਖੋਲ੍ਹਣ ਨਾਲ ਸ਼ਹਿਰਾਂ ਵਿੱਚ ਕਾਰਜ–ਬਲਾਂ ਲਈ ਵੈਕਸੀਨ ਤੁਰੰਤ ਉਪਲਬਧ ਹੋਵੇਗੀ। ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਕਰਮਚਾਰੀਆਂ ਦਾ ਭਰੋਸਾ ਵਧਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਗੱਲ ਜਚਾਉਣੀ ਚਾਹੀਦੀ ਹੈ ਕਿ ਉਹ ਉਨ੍ਹਾਂ ਹੀ ਸਥਾਨਾਂ ‘ਤੇ ਟਿਕੇ ਰਹਿਣ, ਜਿੱਥੇ ਕਿਤੇ ਵੀ ਉਹ ਹਨ। ਰਾਜਾਂ ਦੇ ਇਸ ਭਰੋਸੇ ਨਾਲ ਕਰਮਚਾਰੀਆਂ ਤੇ ਮਜ਼ਦੂਰਾਂ ਨੂੰ ਡਾਢੀ ਮਦਦ ਮਿਲੇਗੀ ਅਤੇ ਉਨ੍ਹਾਂ ਨੂੰ ਉੱਥੇ ਹੀ ਵੈਕਸੀਨ ਮਿਲੇਗੀ, ਜਿੱਥੇ ਵੀ ਉਹ ਹਨ ਅਤੇ ਉਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਨਹੀਂ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਲਹਿਰ ਦੇ ਮੁਢਲੇ ਦਿਨਾਂ ਦੇ ਮੁਕਾਬਲੇ ਅੱਜ ਚੁਣੌਤੀ ਦਾ ਟਾਕਰਾ ਕਰਨ ਲਈ ਸਾਡੇ ਕੋਲ ਬਿਹਤਰ ਗਿਆਨ ਤੇ ਵਸੀਲੇ ਹਨ। ਸ਼੍ਰੀ ਮੋਦੀ ਨੇ ਚੰਗਿਆਈ ਅਤੇ ਮਰੀਜ਼ਾਂ ਦੀ ਲੜਾਈ ਲਈ ਭਾਰਤ ਦੀ ਜਨਤਾ ਸਿਰ ਸਿਹਰਾ ਬੰਨ੍ਹਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਦੀ ਤਾਕਤ ਨਾਲ ਅਸੀਂ ਕੋਰੋਨਾ ਦੀ ਇਸ ਲਹਿਰ ਨੂੰ ਵੀ ਹਰਾਉਣ ਦੇ ਯੋਗ ਹੋਵਾਂਗੇ। ਉਨ੍ਹਾਂ ਸਮਾਜਕ ਸੰਗਠਨਾਂ ਦੇ ਯੋਗਦਾਨ ਨੂੰ ਸਲਾਮ ਕੀਤਾ, ਜੋ ਜ਼ਰੂਰਤ ਦੇ ਸਮੇਂ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਹਰੇਕ ਨੂੰ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਆਪਣੇ ਇਲਾਕਿਆਂ ਤੇ ਆਂਢ–ਗੁਆਂਢ ਵਿੱਚ ਕੋਵਿਡ ਲਈ ਵਾਜਬ ਵਿਵਹਾਰ ਬਣਾ ਕੇ ਰੱਖਣ ਦਾ ਸੱਦਾ ਦਿੱਤਾ। ਇਸ ਨਾਲ ਕੰਟੇਨਮੈਂਟ ਜ਼ੋਨਸ, ਕਰਫ਼ਿਊਜ਼ ਜਾਂ ਲੌਕਡਾਊਨਸ ਤੋਂ ਬਚਾਅ ਰੱਖਣ ‘ਚ ਮਦਦ ਮਿਲੇਗੀ। ਉਨ੍ਹਾਂ ਬੱਚਿਆਂ ਨੂੰ ਇੱਕ ਅਜਿਹਾ ਮਾਹੌਲ ਪੈਦਾ ਕਰਨ ਲਈ ਵੀ ਕਿਹਾ, ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਿਨਾ ਕਿਸੇ ਜ਼ਰੂਰਤ ਦੇ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੋਕੇ ਹਾਲਾਤ ਵਿੱਚ ਸਾਨੂੰ ਦੇਸ਼ ਨੂੰ ਲੌਕਡਾਊਨ ਤੋਂ ਬਚਾਉਣਾ ਹੋਵੇਗਾ। ਉਨ੍ਹਾਂ ਰਾਜ ਸਰਕਾਰਾਂ ਨੂੰ ਲੌਕਡਾਊਨ ਨੂੰ ਸਿਰਫ਼ ਆਖ਼ਰੀ ਉਪਾਅ ਵਜੋਂ ਵਰਤਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨਸ ਉੱਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਅਤੇ ਲੌਕਡਾਊਨ ਤੋਂ ਬਚਾਅ ਲਈ ਹਰ ਸੰਭਵ ਹੱਦ ਤੱਕ ਵਧੀਆ ਕੋਸ਼ਿਸ਼ ਕਰਨੀ ਹੋਵੇਗੀ।

 

********************

 

ਡੀਐੱਸ/ਏਕੇ(Release ID: 1713149) Visitor Counter : 210