ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਗ੍ਰਿਹ ਸਕੱਤਰ ਨੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ 19 ਦੀ ਸਥਿਤੀ, ਕੰਟੇਨਮੈਂਟ ਤੇ ਹੋਰ ਪਬਲਿਕ ਸਿਹਤ ਉਪਾਵਾਂ ਦੀ ਸਮੀਖਿਆ ਕੀਤੀ


ਟੈਸਟਿੰਗ ਵਧਾਉਣ ਅਤੇ ਬੁਨਿਆਦੀ ਢਾਂਚਾ, ਵੱਡੇ ਕੰਟੇਨਮੈਂਟ ਜੋਨਜ਼, ਕੋਵਿਡ ਉਚਿਤ ਵਿਹਾਰ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਆਵਾਜਾਈ ਤੇ ਰੋਕ ਦੀ ਸਲਾਹ ਦਿੱਤੀ ਗਈ ਹੈ

ਆਉਂਦੇ ਤਿੰਨ ਹਫਤਿਆਂ ਲਈ ਹਸਪਤਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਬਾਰੇ ਅਗਾਂਊਂ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ

Posted On: 20 APR 2021 3:33PM by PIB Chandigarh

ਕੇਂਦਰੀ ਗ੍ਰਿਹ ਸਕੱਤਰ ਸ਼੍ਰੀ ਅਜੇ ਕੁਮਾਰ ਭੱਲਾ ਨੇ ਸ਼੍ਰੀ ਰਾਜੇਸ਼ ਭੂਸ਼ਣ ਕੇਂਦਰੀ ਸਿਹਤ ਸਕੱਤਰ ਨਾਲ ਭਾਰਤ ਦੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਰਣਨੀਤੀ ਅਤੇ ਪ੍ਰਬੰਧਨ ਤੇ ਕੋਵਿਡ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਸਮੀਖਿਆ ਕਰਨ  ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ । ਇਹ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਅਤੇ ਡਾਕਟਰ ਵੀ ਕੇ ਪੌਲ , ਮੈਂਬਰ (ਸਿਹਤ) ਨੀਤੀ ਆਯੋਗ , ਡਾਕਟਰ ਬਲਰਾਮ ਭਾਰਗਵ , ਸਕੱਤਰ , ਡੀ ਐੱਚ ਆਰ ਤੇ ਡੀ ਜੀ ਆਈ ਸੀ ਐੱਮ ਆਰ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ । ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡੀ ਜੀ ਪੁਲਿਸ ਵੀ ਇਸ ਵੀਡੀਓ ਕਾਨਫਰੰਸ ਵਿੱਚ ਅੱਜ ਸ਼ਾਮਲ ਹੋਏ ।
ਗ੍ਰਿਹ ਸਕੱਤਰ ਨੇ ਦੱਸਿਆ ਕਿ ਪਹਿਲੀ ਜਨਵਰੀ 2021 ਨੂੰ ਦੇਸ਼ ਭਰ ਵਿੱਚ 20,000 ਕੇਸਾਂ ਦੇ ਇੱਕ ਵੱਡੇ ਅੰਕੜੇ ਦਾ ਵਾਧਾ ਹੋਇਆ ਸੀ । ਭਾਰਤ ਵਿੱਚ ਤਕਰੀਬਨ 10 ਗੁਣਾ ਜਿ਼ਆਦਾ ਮਾਮਲੇ (2 ਲੱਖ ਕੇਸਾਂ ਤੋਂ ਵੱਧ) 15 ਅਪ੍ਰੈਲ 2021 ਤੋਂ ਰੋਜ਼ਾਨਾ ਦਰਜ ਕੀਤੇ ਜਾ ਰਹੇ ਹਨ । ਪਿਛਲੇ 11 ਦਿਨਾਂ ਵਿੱਚ ਤਕਰੀਬਨ ਨਵੇਂ ਕੇਸ 2 ਗੁਣਾ ਹੋ ਗਏ ਹਨ ਕਿਉਂਕਿ 09 ਅਪ੍ਰੈਲ ਨੂੰ 1.31 ਲੱਖ ਨਵੇਂ ਕੇਸ ਦਰਜ ਕੀਤੇ ਗਏ ਸਨ , ਜਦਕਿ 20 ਅਪ੍ਰੈਲ ਨੂੰ 2.73 ਲੱਖ ਕੇਸ ਦਰਜ ਕੀਤੇ ਗਏ ਹਨ । ਵੇਰਵੇ ਸਹਿਤ ਅਤੇ ਸਮੁੱਚੀ ਪੇਸ਼ਕਾਰੀ ਰਾਹੀਂ ਕੁੱਲ ਨਵੇਂ ਕੋਵਿਡ ਕੇਸਾਂ ਦੀ ਮੌਜੂਦਾ ਚਾਲ , ਹਫਤਾਵਾਰ ਟੈਸਟ , ਹਫਤਾਵਾਰ ਪੋਜ਼ੀਟਿਵਿਟੀ ਦਰ , ਹਫਤਾਵਾਰ ਨਵੇਂ ਕੋਵਿਡ ਕੇਸ , ਹਫਤਾਵਾਰ ਮੌਤਾਂ ਦੀ ਗਿਣਤੀ ਅਤੇ ਸਾਰੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਰ ਟੀ ਪੀ ਸੀ ਆਰ ਟੈਸਟਾਂ ਅਤੇ ਐਂਟੀਜਨ ਟੈਸਟਾਂ ਦੀ ਸਥਿਤੀ / ਅਨੂਪਾਤ ਪੇਸ਼ ਕੀਤੇ ਗਏ । ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਪੋਜ਼ੀਟਿਵ ਕੇਸਾਂ ਦੇ ਪ੍ਰਬੰਧਨ ਅਤੇ ਕੰਟੇਨਮੈਂਟ ਲਈ ਮੌਜੂਦਾ ਯਤਨਾਂ ਨੂੰ  ਸਾਂਝਾ ਕੀਤਾ । ਲੱਦਾਖ਼ , ਜੰਮੂ ਤੇ ਕਸ਼ਮੀਰ ਅਤੇ ਲਕਸ਼ਦੀਪ ਨੇ ਇਹਨਾਂ ਇਲਾਕਿਆਂ ਵਿੱਚ ਆਉਣ ਵਾਲੇ ਵੱਡੀ ਗਿਣਤੀ ਮੁਸਾਫਰਾਂ ਨੂੰ ਕੇਸਾਂ ਵਿੱਚ ਵਾਧੇ ਦਾ ਕਾਰਨ ਦੱਸਿਆ । ਲਕਸ਼ਦੀਪ ਵਿੱਚ 14 ਅਪ੍ਰੈਲ 2021 ਤੋਂ ਬਾਅਦ ਅਚਾਨਕ ਇੱਕ ਵੱਡਾ ਉਛਾਲ ਆਇਆ ਹੈ ਅਤੇ ਇਹ ਹਾਲ ਹੀ ਦੇ ਮੇਲੇ ਮੌਕਿਆਂ ਲਈ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਮੁੱਖ ਹਿੱਸਿਆਂ ਵਿੱਚ ਦੁਕਾਨਾਂ ਤੇ ਆਉਣ ਕਰਕੇ ਹੋਇਆ ਹੈ । ਜਿ਼ਆਦਾਤਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਰਾਤ ਦਾ ਕਰਫਿਊ ਅਤੇ ਟਾਪੂ ਵਿੱਚ ਆਉਣ ਜਾਣ ਤੇ ਰੋਕ ਸਮੇਤ ਆਵਾਜਾਈ ਰੋਕਾਂ ਲਗਾ ਦਿੱਤੀਆਂ ਹਨ । ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਟੀਕਾਕਰਨ ਵਧਾਉਣ ਲਈ ਘਰੋਂ ਘਰੀਂ ਜਾ ਰਹੇ ਹਨ । 90% ਮਰੀਜ਼ ਘਰ ਏਕਾਂਤਵਾਸ ਵਿੱਚ ਹਨ , ਜਿਹਨਾਂ ਦੀ ਨਿਗਰਾਨੀ ਮੋਬਾਈਲ ਟੀਮਾਂ ਕਰ ਰਹੀਆਂ ਹਨ । ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਨੇ ਬੈੱਡਾਂ ਦੀ ਕਮੀ ਬਾਰੇ ਵਿਚਾਰ ਚਰਚਾ ਕੀਤਾ ਅਤੇ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਅਤੇ ਡੀ ਆਰ ਡੀ ਓ ਦੇ ਹਾਲ ਹੀ ਵਿੱਚ ਸੰਚਾਲਿਤ ਕੀਤੇ ਕੋਵਿਡ ਹਸਪਤਾਲ ਦੁਆਰਾ ਸਮਰਥਨ ਨਾਲ ਵਧਾਏ ਗਏ ਯਤਨਾਂ ਨੂੰ ਪੇਸ਼ ਕੀਤਾ । ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਦਾ ਪਿਛਲੇ ਸਾਲ ਤੇ ਇਸ ਸਾਲ ਸਮੇਂ ਸਿਰ ਹਸਪਤਾਲ ਬੈੱਡਸ ਦੀ ਸਮਰੱਥਾ ਵਧਾਉਣ ਲਈ ਧੰਨਵਾਦ ਕੀਤਾ । ਉਹਨਾਂ ਨੇ ਟੈਸਟਾਂ ਨੂੰ ਵਧਾਉਣ ਅਤੇ ਟੈਸਟ ਨਤੀਜਿਆਂ ਦੇ ਸਮੇਂ ਨੂੰ ਘੱਟ ਕਰਨ ਬਾਰੇ ਵੀ ਦੱਸਿਆ ।
ਕੋਵਿਡ ਪ੍ਰਬੰਧਨ ਦੇ ਵੱਖ ਵੱਖ ਮੁੱਦਿਆਂ ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਕੇਂਦਰੀ ਗ੍ਰਿਹ ਸਕੱਤਰ ਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਵਿਡ ਦੀ ਉੱਭਰ ਰਹੀ ਸਥਿਤੀ ਦੇ ਸੰਬੰਧ ਵਿੱਚ ਲਗਾਤਾਰ ਨਿਗਰਾਨੀ ਕਰਨ ਦੀ ਅਪੀਲ ਕੀਤੀ । ਕੋਵਿਡ ਉਚਿਤ ਵਿਵਹਾਰ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ ਨਾਲ ਆਵਾਜਾਈ ਰੋਕਾਂ ਨੂੰ ਵੀ ਸਖ਼ਤੀ ਨਾਲ ਲਾਗੂ ਕਰਨ ਅਤੇ ਵੱਡੇ ਇਕੱਠਾਂ ਤੇ ਪਾਬੰਦੀ , ਬਜ਼ਾਰਾਂ ਲਈ ਨਿਯੰਤਰਿਤ ਸਮਾਂ ਆਦਿ ਤੇ ਵੀ ਜ਼ੋਰ ਦਿੱਤਾ ਗਿਆ । ਉਹਨਾਂ ਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਰ ਟੀ ਪੀ ਸੀ ਆਰ ਟੈਸਟਿੰਗ ਵਧਾਉਣ ਦੇ ਨਾਲ ਨਾਲ ਸਮੂਹਾਂ ਦੀ ਸਕਰੀਨਿੰਗ ਲਈ ਆਰ ਏ ਟੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ । ਕਲੀਨਿਕਲ ਪ੍ਰਬੰਧਨ ਦੀ ਜ਼ਰੂਰੀ ਸਮੀਖਿਆ ਦੇ ਨਾਲ ਨਾਲ ਟੈਸਟਿੰਗ ਅਤੇ ਹਸਪਤਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਜ਼ੋਰਦਾਰ ਸਿਫਾਰਸ਼ ਕੀਤੀ ਗਈ । ਬੇਹੱਦ ਚਿੰਤਾਜਨਕ ਦ੍ਰਿਸ਼ ਤੇ ਚਿੰਤਾ ਪ੍ਰਗਟ ਕਰਦਿਆਂ ਡਾਕਟਰ ਵੀ ਕੇ ਪੌਲ ਨੇ ਅਗਲੇ ਤਿੰਨ ਹਫਤਿਆਂ ਵਿੱਚ ਕੋਵਿਡ ਲਈ ਉਪਾਵਾਂ ਦੀ ਨਾਜ਼ੁਕਤਾ ਬਾਰੇ ਦੱਸਿਆ I ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਕਾਂ ਨੂੰ 3 ਹਫਤਿਆਂ ਲਈ ਅਗਾਂਊਂ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਕੋਵਿਡ ਪੋਜ਼ੀਟਿਵ ਲੋਕਾਂ ਦੀ ਫਟਾਫੱਟ ਪਛਾਣ ਲਈ ਸਰਵੇ ਕੀਤਾ ਜਾਣਾ ਚਾਹੀਦਾ ਹੈ । ਉਹਨਾਂ ਨੇ ਕੋਵਿਡ ਪ੍ਰਬੰਧਨ ਦੇ ਵੇਰਵਿਆਂ ਦੀ ਬਰੀਕੀ ਨਾਲ ਯੋਜਨਾ ਬਣਾਉਣ ਤੇ ਜ਼ੋਰ ਦਿੱਤਾ । ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ਼ ਲਈ ਉਹਨਾਂ ਨੇ ਮਜ਼ਦੂਰਾਂ ਦੇ ਆਉਣ ਨੂੰ ਨਿਯੰਤਰਨ ਕਰਨ ਅਤੇ ਕੰਟੇਨਮੈਂਟ ਜ਼ੋਨ ਦੀ ਨਿਗਰਾਨੀ ਕਰਨ ਦੀ ਸਿਫਾਰਸ਼ ਕੀਤੀ । ਉਹਨਾਂ ਨੇ ਟਾਪੂਆਂ ਨੂੰ ਵੱਡੇ ਕੰਟੇਨਮੈਂਟ ਜ਼ੋਨ ਬਣਾਉਣ ਦੀ ਸਲਾਹ ਦਿੱਤੀ ।
ਕੇਂਦਰੀ ਗ੍ਰਿਹ ਸਕੱਤਰ ਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ 19 ਤੇ ਕਾਬੂ ਪਾਉਣ ਅਤੇ ਪ੍ਰਬੰਧਨ ਲਈ ਉਹਨਾਂ ਦੇ ਸਾਰੇ ਯਤਨਾਂ ਲਈ ਭਾਰਤ ਸਰਕਾਰ ਦਾ ਪੂਰਾ ਸਮਰੱਥਨ ਲਗਾਤਾਰ ਦੇਣ ਲਈ ਭਰੋਸਾ ਦਿੱਤਾ ।

 

**************************

ਐੱਮ ਵੀ



(Release ID: 1712953) Visitor Counter : 191