ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ 3000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ

Posted On: 19 APR 2021 5:05PM by PIB Chandigarh

ਅਰਬ ਸਮੁੰਦਰ ਵਿੱਚ ਨਿਗਰਾਨੀ ਲਈ ਗਸ਼ਤ ਕਰ ਰਹੇ ਭਾਰਤੀ ਸੈਨਾ ਦੇ ਸਮੁੰਦਰੀ ਜਹਾਜ਼ ਸਵਰਨਾ ਨੇ ਇੱਕ ਮੱਛੀ ਫੜ੍ਹਨ ਵਾਲੇ ਜਹਾਜ਼ ਨੂੰ ਸ਼ੱਕੀ ਹਰਕਤਾਂ ਕਰਦਿਆਂ ਦੇਖਿਆ ਇਸ ਜਹਾਜ਼ ਦੀ ਜਾਂਚ ਕਰਨ ਲਈ ਜਹਾਜ਼ ਦੀ ਟੀਮ ਨੇ ਬੋਰਡਿੰਗ ਤੇ ਤਲਾਸ਼ੀ ਅਭਿਆਨ ਚਲਾਇਆ , ਜਿਸ ਦੌਰਾਨ 300 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕਰ ਲਏ ਹਨ
ਇਸ ਦੇ ਚਾਲਕ ਦਲ ਦੇ ਨਾਲ ਕਿਸ਼ਤੀ ਨੂੰ ਅਗਲੀ ਜਾਂਚ ਲਈ ਕੇਰਲ ਦੇ ਨਜ਼ਦੀਕੀ ਭਾਰਤੀ ਬੰਦਰਗਾਹ ਤੇ ਲਿਜਾਇਆ ਗਿਆ ਹੈ ਅੰਤਰਰਾਸ਼ਟਰੀ ਮਾਰਕੀਟ ਵਿੱਚ ਕਬਜ਼ੇ ਵਿੱਚ ਲਏ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ 3000 ਕਰੋੜ ਰੁਪਏ ਬਣਦੀ ਹੈ ਇਹ ਬਰਾਮਦਗੀ ਨਾ ਸਿਰਫ ਮਾਤਰਾ ਅਤੇ ਲਾਗਤ ਦੇ ਪੱਖੋਂ ਬਲਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤੇ , ਜੋ ਮੁਕਰਾਂਤ ਤੱਟ ਤੋਂ ਨਿਕਲਦੇ ਹਨ ਅਤੇ ਭਾਰਤੀ , ਮਾਲਦੀਵੀ ਤੇ ਸ਼੍ਰੀਲੰਕਾ ਦੀਆਂ ਮੰਜਿ਼ਲਾਂ ਵੱਲ ਚੱਲਦੇ ਹਨ , ਦੇ ਵਿਘਨ ਦੇ ਪੱਖ ਤੋਂ ਵੀ ਇੱਕ ਵੱਡੀ ਬਰਾਮਦਗੀ ਹੈ ਨਸ਼ੇ ਦੀ ਆਦਤ ਪੱਖੋਂ ਮਨੁੱਖੀ ਕੀਮਤ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦਾ ਵਪਾਰ ਅੱਤਵਾਦ ਤੇ ਅਪਰਾਧਿਕ ਵਿੱਚ ਲੱਗੇ ਸਿੰਡੀਕੇਟਸ ਨੂੰ ਲੁੱਟ ਲਈ ਖੁਰਾਕ ਦੇਂਦਾ ਹੈ

 

*******

ਬੀ ਬੀ / ਵੀ ਐੱਮ / ਐੱਮ ਐੱਸ



(Release ID: 1712745) Visitor Counter : 193