ਰੱਖਿਆ ਮੰਤਰਾਲਾ

ਸੀ.ਏ.ਐਸ. ਦਾ ਫ਼ਰਾਂਸ ਦੌਰਾ

Posted On: 19 APR 2021 10:05AM by PIB Chandigarh

ਫਰਾਂਸੀਸੀ ਹਵਾਈ ਅਤੇ ਪੁਲਾੜ ਸੇਨਾਵਾਂ ਦੇ ਨਾਲ ਲਗਾਤਾਰ ਵੱਧਦੇ ਦੁਵੱਲੇ ਰੱਖਿਆ ਸਹਿਯੋਗ ਦੇ ਮੱਦੇਨਜਰ, ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰਿਆ ਪੀ.ਵੀ.ਐਸ.ਐਮ. .ਵੀ.ਐਸ.ਐਮ ਵੀ.ਐਮ .ਡੀ.ਸੀ., ਅੱਜ ਆਧਿਕਾਰਿਕ ਯਾਤਰਾਤੇ ਫ਼ਰਾਂਸ ਲਈ ਰਵਾਨਾ ਹੋ ਗਏ। ਸੀ..ਐਸ. ਦੀ 19-23 ਅਪ੍ਰੈਲ ਦੀ ਯਾਤਰਾ ਦੇ ਦੌਰਾਨ ਦੋਂਵੇਂ ਹਵਾਈ ਸੇਨਾਵਾਂ ਦੇ ਵਿੱਚ ਸਹਿਯੋਗ ਨੂੰ ਵਿਸਥਾਰ ਦੇਣ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ।

ਸੀ..ਐਸ. ਫ਼ਰਾਂਸ ਦੇ ਸੀਨਿਅਰ ਅਧਿਕਾਰੀਆਂ ਦੀ ਅਗਵਾਈ ਦੇ ਨਾਲ ਬੈਠਕਾਂ ਅਤੇ ਚਰਚਾ ਕਰਨਗੇ, ਨਾਲ ਹੀ ਉਹ ਏਅਰਬੇਸਾਂ ਅਤੇ ਪਰਿਚਾਲਨ ਕੇਂਦਰਾਂ ਦਾ ਦੌਰਾ ਕਰਨਗੇ ਉਨ੍ਹਾਂ ਦੀ ਇਸ ਯਾਤਰਾ ਤੋਂ ਪਹਿਲਾਂ ਫਰਵਰੀ 2020 ਵਿੱਚ ਫਰਾਂਸੀਸੀ ਹਵਾਈ ਅਤੇ ਪੋਲਾਰਡ ਸੇਨਾਵਾਂ ( ਐਫ..ਐਸ.ਐਫ.) ਦੇ ਚੀਫ ਆਫ ਸਟਾਫ ਜਨਰਲ ਫਿਲਿਪ ਲੇਵਿਨੇ ਭਾਰਤ ਦੇ ਦੌਰੇਤੇ ਆਏ ਸਨ

ਹਾਲ ਦੇ ਸਮੇਂ ਵਿੱਚ ਦੋਂਵੇਂ ਹਵਾਈ ਸੇਨਾਵਾਂ ਵਿੱਚ ਮਹੱਤਵਪੂਰਣ ਪਰਿਚਾਲਨ ਸਹਭਾਗਿਤਾ ਵਧੀ ਹੈ ਆਈ..ਐਫ. ਅਤੇ ਐਫ..ਐਸ.ਐਫ. ਦੁਵੱਲੇ ਹਵਾਈ ਯੁੱਧ ਦੇ ਅਭਿਆਸ ਲੜੀ ਗਰੁੜ ਵਿੱਚ ਹਿੱਸਾ ਲੈਂਦੇ ਹਨ, ਨਾਲ ਹੀ ਹੋਪ ਐਕਸਰਸਾਇਜੇਜ ਵਿੱਚ ਜੋ ਆਖਰੀ ਵਾਰ ਐਕਸ ਡੇਜਰਟ ਨਾਇਟ-21 ਅਭਿਆਸ ਜਨਵਰੀ 2021 ਵਿੱਚ ਏਅਰਫੋਰਸ ਸਟੇਸ਼ਨ ਜੋਧਪੁਰ ਵਿੱਚ ਹੋਇਆ ਸੀ। ਆਈ..ਐਫ ਅਤੇ ਐਫ..ਐਸ.ਐਫ. ਨੇ ਮਾਰਚ 2021 ਵਿੱਚ ਹੋਰ ਮਿੱਤਰ ਦੇਸ਼ਾਂ ਦੇ ਨਾਲ ਸੰਯੁਕਤ ਅਰਬ ਅਮੀਰਾਤ ਹਵਾਈ ਸੇਨਾ ਵਲੋਂ ਆਯੋਜਿਤ ਐਕਸ ਡੇਜਰਟ ਫਲੈਗ ਯੁੱਧਾਭਿਆਸ ਵਿੱਚ ਹਿੱਸਾ ਲਿਆ ਸੀ।

 

ਸੀ..ਐਸ. ਦੀ ਇਹ ਯਾਤਰਾ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਣ ਸਾਬਤ ਹੋਵੇਗੀ

 

*******

ਏਬੀਬੀ/ਏਐਮ/ਜੇਪੀ



(Release ID: 1712742) Visitor Counter : 212