ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਰੱਗਜ਼ ਅਤੇ ਕਾਸਮੈਟਿਕਸ ਐਕਟ ਅਧੀਨ 8 ਮੈਡੀਕਲ ਵਸਤਾਂ ਲਈ ਨਵਾਂ ਰੈਗੂਲੇਟਰੀ ਸ਼ਾਸਨ


ਮੈਡੀਕਲ ਉਪਕਰਣ ਨਿਯਮਾਂ (2017) ਦੇ ਅਧੀਨ ਨਿਯਮਤ ਆਦੇਸ਼ ਲਾਗੂ ਕਰਦੇ ਸਮੇਂ ਸਪਲਾਈ ਲੜੀ ਦੀ ਨਿਰੰਤਰਤਾ ਅਤੇ ਪਹੁੰਚ ਨੂੰ ਯਕੀਨੀ ਬਣਾਉਣ ਲਈ 6 ਮਹੀਨਿਆਂ ਦੇ ਪਰਿਵਰਤਨ ਸਮੇਂ ਦੀ ਇਜਾਜ਼ਤ ਦਿੱਤੀ ਗਈ

Posted On: 18 APR 2021 7:05PM by PIB Chandigarh

ਭਾਰਤੀ ਉਦਯੋਗ ਦੀਆਂ ਜਰੂਰਤਾਂ ਦੀ ਪੂਰਤੀ ਲਈ ਇਕ ਕਿਰਿਆਸ਼ੀਲ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਂਦਿਆਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਅੱਠ ਨਿਯਮਤ ਮੈਡੀਕਲ ਉਪਕਰਣਾਂ ਦੀ ਨਿਰੰਤਰ ਪਹੁੰਚ ਯਕੀਨੀ ਬਣਾਉਣ ਲਈ ਇਕ ਮਹੱਤਵਪੂਰਨ ਫੈਸਲਾ ਲਿਆ ਹੈ

ਮੰਤਰਾਲੇ ਨੇ ਪਹਿਲਾਂ ਡਰੱਗਜ਼ ਅਤੇ ਕਾਸਮੈਟਿਕਸ ਐਕਟ ਅਧੀਨ ਨਿਯਮਿਤ ਹੇਠ ਲਿਖੀਆਂ ਮੈਡੀਕਲ ਵਸਤਾਂ ਨੂੰ ਅਧਿਸੂਚਿਤ ਕੀਤਾ ਸੀ ਜੋ (ਐੱਸ. 775 (ਈ) ਮਿਤੀ 08 ਫਰਵਰੀ, 2019 ਨੂੰ ਮੈਡੀਕਲ ਉਪਕਰਣਾਂ ਦੇ ਨਿਯਮ 2017 ਅਧੀਨ) 1 ਅਪ੍ਰੈਲ, 2021 ਤੋਂ ਲਾਗੂ ਹੋਣਾ ਸੀ

1. ਸਾਰੇ ਇੰਪਲਾਂਟੇਬਲ ਮੈਡੀਕਲ ਉਪਕਰਣ;

2. ਸੀਟੀ ਸਕੈਨ ਉਪਕਰਣ;

3. ਐਮਆਰਆਈ ਉਪਕਰਣ;

4. ਡਿਫਿਬ੍ਰਿਲੇਟਰਸ;

5. ਪੀਈਟੀ ਉਪਕਰਣ;

6. ਡਾਇਲਿਸਿਸ ਮਸ਼ੀਨ;

7. ਐਕਸ-ਰੇ ਮਸ਼ੀਨ; ਅਤੇ

8. ਬੋਨ ਮੈਰੋ ਸੈੱਲ ਵੱਖ ਕਰਨ ਵਾਲਾ ਸੈਪਾਰੇਟਰ

 

ਇਸ ਹਿਸਾਬ ਨਾਲ, ਉਕਤ ਆਦੇਸ਼ ਅਨੁਸਾਰ, ਦਰਾਮਦਕਾਰਾਂ/ ਨਿਰਮਾਤਾਵਾਂ ਨੂੰ ਕੇਂਦਰੀ ਲਾਇਸੈਂਸਿੰਗ ਅਥਾਰਟੀ ਜਾਂ ਸਟੇਟ ਲਾਇਸੈਂਸਿੰਗ ਅਥਾਰਟੀ ਤੋਂ ਉਪਰੋਕਤ ਉਪਕਰਣਾਂ ਦੀ ਦਰਾਮਦ/ਨਿਰਮਾਣ ਲਈ 1 ਅਪ੍ਰੈਲ 2021 ਤੋਂ ਜਿਵੇਂ ਵੀ ਮਾਮਲਾ ਹੋਵੇ, ਦਰਾਮਦ/ ਨਿਰਮਾਣ ਲਾਇਸੈਂਸ ਲੈਣ ਦੀ ਜ਼ਰੂਰਤ ਹੁੰਦੀ ਹੈ

 

ਸਪਲਾਈ ਲੜੀ ਦੀ ਨਿਰੰਤਰਤਾ ਅਤੇ ਇਹਨਾਂ ਮੈਡੀਕਲ ਉਪਕਰਣਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ, ਨਵੇਂ ਰੈਗੂਲੇਟਰੀ ਸ਼ਾਸਨ ਵਿੱਚ ਸੁਚਾਰੂ ਪਰਿਵਰਤਨ ਲਾਗੂ ਕਰਦੇ ਹੋਈਆਂ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੁਣ ਫੈਸਲਾ ਲਿਆ ਹੈ ਕਿ ਇੱਕ ਮੌਜੂਦਾ ਦਰਾਮਦਕਾਰ / ਨਿਰਮਾਤਾ, ਜੋ ਪਹਿਲਾਂ ਹੀ ਇਨ੍ਹਾਂ ਉਪਕਰਣਾਂ ਦੀ ਦਰਾਮਦ / ਨਿਰਮਾਣ ਕਰ ਰਿਹਾ ਹੈ, ਨੇ ਕੇਂਦਰੀ ਲਾਇਸੈਂਸਿੰਗ ਅਥਾਰਟੀ ਜਾਂ ਸਟੇਟ ਲਾਇਸੈਂਸੀ ਅਥਾਰਟੀ ਨੂੰ ਬਿਨੈ ਪੱਤਰ ਸੌਂਪਿਆ ਹੈ, ਜਿਵੇਂ ਕਿ ਮਾਮਲਾ ਹੋ ਸਕਦਾ ਹੈ, ਐਮਡੀਆਰ, 2017 ਦੀਆਂ ਵਿਵਸਥਾਵਾਂ ਤਹਿਤ ਉਪਰੋਕਤ ਉਪਕਰਣ/ਉਪਕਰਣਾਂ ਦੀ ਦਰਾਮਦ/ਨਿਰਮਾਣ ਲਾਇਸੈਂਸ ਦੇਣ ਲਈ, ਉਹ ਜਾਇਜ਼ ਸਮਝਿਆ ਜਾਵੇਗਾ ਅਤੇ ਇਸ ਆਰਡਰ ਦੇ ਜਾਰੀ ਹੋਣ ਤੋਂ 6 ਮਹੀਨਿਆਂ ਤੱਕ ਜਾਂ ਉਸ ਸਮੇਂ ਤੱਕ ਦਰਾਮਦ/ਨਿਰਮਾਣ ਜਾਰੀ ਰੱਖ ਸਕਦਾ ਹੈ ਜਦ ਤੱਕ ਕਿ ਕੇਂਦਰੀ ਲਾਇਸੈਂਸਿੰਗ ਅਥਾਰਟੀ ਜਾਂ ਰਾਜ ਲਾਇਸੈਂਸਿੰਗ ਅਥਾਰਟੀ ਵੱਲੋਂ, ਉਕਤ ਅਰਜ਼ੀ ਬਾਰੇ ਫੈਸਲਾ, ਜੋ ਵੀ ਪਹਿਲਾਂ ਹੋਵੇ, ਨਹੀਂ ਲੈ ਲਿਆ ਜਾਂਦਾ ਇਸ ਸੰਬੰਧੀ ਆਦੇਸ਼ ਡਰੱਗਜ਼ ਕੰਟਰੋਲਰ ਜਨਰਲ (ਭਾਰਤ) ਵੱਲੋਂ 18 ਅਪ੍ਰੈਲ 2021 ਨੂੰ ਸੀਡੀਐਸਸੀਓ ਦੀ ਵੈੱਬਸਾਈਟ ਰਾਹੀਂ ਜਾਰੀ ਕੀਤੇ ਗਏ ਹਨ

--------------------------------------------------------

ਐਮ ਵੀ



(Release ID: 1712598) Visitor Counter : 179