PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 16 APR 2021 6:23PM by PIB Chandigarh

 

https://static.pib.gov.in/WriteReadData/userfiles/image/image002855I.png https://static.pib.gov.in/WriteReadData/userfiles/image/image00102T2.jpg

 

#Unite2FightCorona

#IndiaFightsCorona

 

 

  • ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ ਦੇਸ਼ ਵਿੱਚ ਲਗਾਈਆਂ ਜਾਂਦੀਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 11.72 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।

  • ਦੇਸ਼ ਭਰ ਵਿੱਚ 26 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

  • 79 ਫੀਸਦੀ ਤੋਂ ਵੱਧ ਨਵੇਂ ਮਾਮਲੇ 10 ਰਾਜਾਂ ਚੋਂ ਰਿਪੋਰਟ ਹੋਏ ਹਨ।

  • ਭਾਰਤ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲੇ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 2,17,353 ਨਵੇਂ ਕੇਸ ਸਾਹਮਣੇ ਆਏ ਹਨ।

  • ਰਾਸ਼ਟਰੀ ਰਿਕਵਰੀ ਦੀ ਦਰ 87.80 ਫੀਸਦ ਦਰਜ ਕੀਤੀ ਜਾ ਰਹੀ ਹੈ।

  • ਪਿਛਲੇ 24 ਘੰਟਿਆਂ ਦੌਰਾਨ  1,18,302 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ।

D1.jfif

 

ਪਿਛਲੇ 24 ਘੰਟਿਆਂ ਦੌਰਾਨ 27 ਲੱਖ ਤੋਂ ਵੱਧ ਵੈਕਸੀਨੇਸ਼ਨ ਖੁਰਾਕਾਂ ਨਾਲ ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 11.72 ਕਰੋੜ ਤੋਂ ਪਾਰ

  • ਦੇਸ਼ ਭਰ ਵਿੱਚ ਕੁੱਲ ਟੈਸਟ 26 ਕਰੋੜ ਤੋਂ ਵੱਧ ਕੀਤੇ ਗਏ।

  • 79 ਫ਼ੀਸਦੀ ਤੋਂ ਵੱਧ ਨਵੇਂ ਮਾਮਲੇ 10 ਰਾਜਾਂ ਚੋਂ ਰਿਪੋਰਟ ਹੋਏ ਹਨ।

  • ਭਾਰਤ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲੇ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 2,17,353 ਨਵੇਂ ਕੇਸ ਸਾਹਮਣੇ ਆਏ ਹਨ।

  • ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,25,47,866 ਤੇ ਪੁੱਜ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ 87.80 ਫ਼ੀਸਦੀ ਦਰਜ ਕੀਤੀ ਜਾ ਰਹੀ ਹੈ।

  • ਪਿਛਲੇ 24 ਘੰਟਿਆਂ ਦੌਰਾਨ  1,18,302 ਰਿਕਵਰੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ।

  • 10 ਪ੍ਰਦੇਸ਼ਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ। 

  • ਇਹ ਹਨ - ਲੱਦਾਖ (ਯੂਟੀ), ਤ੍ਰਿਪੁਰਾ, ਮੇਘਾਲਿਆ, ਸਿੱਕਮ, ਨਾਗਾਲੈਂਡ, ਮਿਜ਼ੋਰਮ, ਮਣੀਪੁਰ, ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼।

 

https://pib.gov.in/PressReleasePage.aspx?PRID=1712270

 

ਪ੍ਰਧਾਨ ਮੰਤਰੀ ਨੇ ਆਕਸੀਜਨ ਦੀ ਉਚਿਤ ਸਪਲਾਈ ਸੁਨਿਸ਼ਚਿਤ ਕਰਨ ਲਈ ਇਸ ਦੀ ਉਪਲਬਧਤਾ ਦੀ ਸਥਿਤੀ ਦੀ ਸਮੀਖਿਆ

  • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਕਸੀਜਨ ਸਪਲਾਈ ਦੀ ਮੌਜੂਦਾ ਸਥਿਤੀ ਅਤੇ ਸਭ ਤੋਂ ਵੱਧ ਕੇਸਾਂ ਵਾਲੇ ਸਾਰੇ 12 ਰਾਜਾਂ (ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਮਿਲ ਨਾਡੂ, ਪੰਜਾਬ, ਹਰਿਆਣਾ ਤੇ ਰਾਜਸਥਾਨ) ਵਿੱਚ ਆਉਂਦੇ 15 ਦਿਨਾਂ ਦੌਰਾਨ ਇਨ੍ਹਾਂ ਦੀ ਅਨੁਮਾਨਿਤ ਵਰਤੋਂ ਦੀ ਵਿਸਤ੍ਰਿਤ ਸਮੀਖਿਆ ਕੀਤੀ। ਇਨ੍ਹਾਂ ਰਾਜਾਂ ਵਿੱਚ ਜ਼ਿਲ੍ਹਾ ਪੱਧਰੀ ਸਥਿਤੀ ਬਾਰੇ ਸੰਖੇਪ ਵੇਰਵਾ ਪੇਸ਼ ਕੀਤਾ ਗਿਆ ਸੀ।

  • ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸਮੁੱਚੇ ਦੇਸ਼ ਵਿੱਚ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਦੀ ਬੇਰੋਕ ਤੇ ਖੁੱਲ੍ਹ ਕੇ ਆਵਾਜਾਈ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ। ਸਰਕਾਰ ਨੇ ਸੁਖਾਲੀ ਆਵਾਜਾਈ ਨੂੰ ਸੁਨਿਸ਼ਚਿਤ ਕਰਨ ਲਈ ਆਕਸੀਜਨ ਲਿਜਾਣ ਵਾਲੇ ਟੈਂਕਰਾਂ ਦੀ ਹਰ ਤਰ੍ਹਾਂ ਦੀ ਅੰਤਰ–ਰਾਜੀ ਆਵਾਜਾਈ ਨੂੰ ਪਰਮਿਟਾਂ ਦੀ ਰਜਿਸਟ੍ਰੇਸ਼ਨ ਤੋਂ ਛੂਟ ਦੇ ਦਿੱਤੀ ਹੈ। 

  • ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਰਾਜ ਤੇ ਟ੍ਰਾਂਸਪੋਰਟਰਜ਼ ਨੂੰ ਟੈਂਕਰਾਂ ਦੀ 24 ਘੰਟੇ ਆਵਾਜਾਈ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ ਤੇ ਡਰਾਇਵਰਾਂ ਨੂੰ ਸ਼ਿਫ਼ਟਾਂ ਵਿੱਚ ਕੰਮ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਤੇਜ਼ੀ ਨਾਲ ਕੰਮ ਯਕੀਨੀ ਹੋ ਸਕੇ ਤੇ ਮੰਗ ਵਿੱਚ ਵਾਧੇ ਕਾਰਣ ਉਚਿਤ ਸਮਰੱਥਾ ਨਾਲ ਕੰਮ ਹੋ ਸਕੇ। ਸਿਲੰਡਰ ਭਰਨ ਵਾਲੇ ਪਲਾਂਟਸ ਨੂੰ ਵੀ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਵਰਤੋਂ ਕਰ ਕੇ 24 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ। 

  • ਸਰਕਾਰ ਉਦਯੋਗਿਕ ਸਿਲੰਡਰਾਂ ਦੀ ਪੂਰੇ ਸ਼ੁੱਧੀਕਰਣ ਤੋਂ ਬਾਅਦ ਹੀ ਮੈਡੀਕਲ ਆਕਸੀਜਨ ਵਾਸਤੇ ਵਰਤੋਂ ਦੀ ਇਜਾਜ਼ਤ ਦੇ ਰਹੀ ਹੈ। ਇਸੇ ਤਰ੍ਹਾਂ ਟੈਂਕਰਾਂ ਦੀ ਘਾਟ ਹੋਣ ਦੀ ਸੰਭਾਵਨਾ ਉੱਤੇ ਕਾਬੂ ਪਾਉਣ ਲਈ ਨਾਈਟ੍ਰੋਜਨ ਅਤੇ ਆਰਗਨ ਟੈਂਕਰਾਂ ਨੂੰ ਵੀ ਆਪਣੇ–ਆਪ ਹੀ ਆਕਸੀਜਨ ਦੇ ਟੈਂਕਰਾਂ ਵਿੱਚ ਤਬਦੀਲ ਕਰਨ ਦੀ ਇਜਾਜ਼ਤ ਹੋਵੇਗੀ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਮੈਡੀਕਲ ਗ੍ਰੇਡ ਵਾਲੀ ਆਕਸੀਜਨ ਦਰਾਮਦ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਵੀ ਜਾਣਕਾਰੀ ਦਿੱਤੀ।

https://pib.gov.in/PressReleasePage.aspx?PRID=1712292

 

ਡਾਕਟਰ ਹਰਸ਼ ਵਰਧਨ ਨੇ ਰਾਜਧਾਨੀ ਵਿੱਚ ਕੋਵਿਡ 19 ਦੇ ਕੇਸਾਂ ਵਿੱਚ ਆਏ ਹਾਲ ਹੀ ਦੇ ਉਛਾਲ ਦੀ ਰੋਸ਼ਨੀ ਵਿੱਚ ਏਮਸ ਨਵੀਂ ਦਿੱਲੀ ਵਿੱਚ ਤਿਆਰੀਆਂ ਦੀ ਸਮੀਖਿਆ ਕੀਤੀ

 

  • ਡਾਕਟਰ ਹਰਸ਼ ਵਰਧਨ ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ, ਜੋ ਕੋਵਿਡ ਅਤੇ ਗ਼ੈਰ ਕੋਵਿਡ ਮੈਡੀਕਲ ਹਾਲਤਾਂ ਵਿੱਚ ਇਲਾਜ ਕਰ ਰਹੇ ਹਨ, ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਪਣੀਆਂ ਮੌਜੂਦਾ ਡਿਊਟੀਆਂ ਕਰਨ ਬਾਰੇ ਆ ਰਹੀਆਂ ਮੁਸ਼ਕਿਲਾਂ ਨੂੰ ਨੋਟ ਕਰਦਿਆਂ ਵਾਰਡਾਂ ਵਿੱਚ ਜਨਰਲ, ਆਈ ਸੀ ਯੂ ਵਾਰਡਾਂ ਵਿੱਚ ਆਕਸੀਜਨ ਯੁਕਤ ਬੈੱਡਸ ਤੇ ਹੋਰ ਬੈੱਡਸ ਦੀ ਉਪਲਬਧਤਾ ਨਾਲ ਨਜਿੱਠਣ ਲਈ ਵੇਰਵਾ ਸਹਿਤ ਸਮੀਖਿਆ ਕੀਤੀ।

  • ਉਨ੍ਹਾਂ ਨੇ ਏਮਸ ਨਵੀਂ ਦਿੱਲੀ ਦੇ ਜੈਪ੍ਰਕਾਸ਼ ਨਾਰਾਇਣ ਏਪੈਕਸ ਟ੍ਰੋਮਾ ਸੈਂਟਰ ਦੇ ਵਾਰਡ ਦੇ ਮਰੀਜ਼ਾਂ ਨੂੰ ਦੇਖਿਆ। ਇਹ ਕੋਵਿਡ ਸਮਰਪਿਤ ਹਸਪਤਾਲ ਹੈ ਅਤੇ ਉਨ੍ਹਾਂ ਨੇ ਜ਼ੇਰੇ ਇਲਾਜ ਕਈ ਮਰੀਜ਼ਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਰੋਗੀਆਂ ਨੂੰ ਸਭ ਤੋਂ ਵਧੀਆ ਸੰਭਵ ਸਿਹਤ ਸੰਭਾਲਣ ਦਾ ਭਰੋਸਾ ਦਿੱਤਾ।

  • ਡਾਕਟਰ ਹਰਸ਼ ਵਰਧਨ ਨੇ ਬਾਅਦ ਵਿੱਚ ਮੀਡੀਆ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਮੌਕੇ ਕੋਵਿਡ ਉਚਿਤ ਵਿਵਹਾਰ ਦੇ ਕਈ ਗੁਣਾਂ ਨੂੰ ਲੋਕਾਂ ਨੂੰ ਯਾਦ ਕਰਾਇਆ। ਉਨ੍ਹਾਂ ਕਿਹਾ, “ਇਸ ਸਮੇਂ ਸਾਡੀ ਸਭ ਤੋਂ ਵੱਡੀ ਲੜਾਈ ਲੋਕਾਂ ਨੂੰ ਕੋਵਿਡ ਉਚਿਤ ਵਿਵਹਾਰ ਸਿਖਾਉਣਾ ਹੈ। ਲੋਕਾਂ ਨੇ ਇਸ ਲਈ ਗ਼ੈਰ ਜਿ਼ੰਮਵਾਰਾਨਾ ਪਹੁੰਚ ਅਪਣਾਈ ਹੈ, ਜੋ ਬਹੁਤ ਖ਼ਤਰਨਾਕ ਹੈ। ਕੋਵਿਡ ਉਚਿਤ ਵਿਹਾਰ ਸਭ ਤੋਂ ਵੱਡਾ ਸਮਾਜਿਕ ਸਾਧਨ ਹੈ। ਸਾਨੂੰ ਚੇਨ ਤੋੜਨੀ ਹੋਵੇਗੀ।” ਕੋਵਿਡ ਮੁਕਤ ਵਾਤਾਵਰਨ ਲਈ ਜਨਤਾ ਨੂੰ ਸੀ ਏ ਬੀ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੇ ਅੰਕੜੇ ਪੇਸ਼ ਕੀਤੇ ਅਤੇ ਆਮ ਲੋਕਾਂ ਦੇ ਨਾਲ ਨਾਲ ਸਿਹਤ ਸੰਭਾਲ ਤੇ ਪਹਿਲੀ ਕਤਾਰ ਵਾਲੇ ਯੋਧਿਆਂ ਦੇ ਸਖ਼ਤ ਮਿਹਨਤ ਦੇ ਨਾਲ ਨਾਲ ਆਮ ਲੋਕਾਂ ਦੀ ਮਿਹਨਤ ਨੂੰ ਦਰਸਾਇਆ। ਉਨ੍ਹਾਂ ਕਿਹਾ, “ਭਾਰਤ ਵਿੱਚ 52 ਜ਼ਿਲ੍ਹੇ ਹਨ, ਜਿਨ੍ਹਾਂ ਵਿੱਚ ਪਿਛਲੇ 7 ਦਿਨਾਂ ਵਿੱਚ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ, 34 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚ ਪਿਛਲੇ 14 ਦਿਨਾਂ ਦੌਰਾਨ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ, 4 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚ ਪਿਛਲੇ 21 ਦਿਨਾਂ ਵਿੱਚ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ ਅਤੇ 44 ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਵਿੱਚ ਪਿਛਲੇ 28 ਦਿਨਾਂ ਵਿੱਚ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ ਹੈ”। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਰੇਮਡੀਸਿਵਰ ਅਤੇ ਲਤੋਲੀਜ਼ੂਮੈਬ ਵਰਗੀਆਂ ਦਵਾਈਆਂ ਦੀ ਕਾਲਾਬਜ਼ਾਰੀ ਖਤਮ ਕਰਨ ਲਈ ਚੁੱਕੇ ਗਏ ਵਿਸਥਾਰਿਤ ਕਦਮਾਂ ਦੀ ਵੀ ਜਾਣਕਾਰੀ ਦਿੱਤੀ।

 

https://pib.gov.in/PressReleasePage.aspx?PRID=1712354

 

ਕੇਂਦਰੀ ਸਿਹਤ ਮੰਤਰਾਲੇ ਨੇ ਕੇਂਦਰੀ ਮੰਤਰਾਲਿਆਂ ਅਤੇ ਉਨ੍ਹਾਂ ਦੇ ਪੀਐਸਯੂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਪ੍ਰਬੰਧਨ ਲਈ ਹਸਪਤਾਲਾਂ ਵਿੱਚ ਸਮਰਪਿਤ ਬੈੱਡ ਸਥਾਪਤ ਕਰਨ ਸਲਾਹ ਦਿੱਤੀ ਹੈ 

  • ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਨਿਯੰਤਰਣ ਅਧੀਨ ਹਸਪਤਾਲਾਂ ਜਾਂ ਉਨ੍ਹਾਂ ਦੇ ਪੀਐੱਸਯੂ ਨੂੰ ਵਿਸ਼ੇਸ਼ ਸਮਰਪਿਤ ਸਥਾਪਨਾ ਕਰਨ ਲਈ ਨਿਰਦੇਸ਼ ਜਾਰੀ ਕਰਨ। ਕੋਵਿਡ ਕੇਅਰ ਲਈ ਹਸਪਤਾਲ ਦੇ ਅੰਦਰ ਹਸਪਤਾਲ ਦੇ ਵਾਰਡ ਜਾਂ ਵੱਖਰੇ ਬਲਾਕ, ਜਿਵੇਂ ਪਿਛਲੇ ਸਾਲ ਕੀਤਾ ਗਿਆ ਸੀ। 

  • ਕੇਂਦਰੀ ਸਿਹਤ ਮੰਤਰੀਆਂ ਨੂੰ ਲਿਖੇ ਪੱਤਰ ਵਿੱਚ, ਕੇਂਦਰੀ ਸਿਹਤ ਸਕੱਤਰ ਨੇ ਦੁਹਰਾਇਆ ਸੀ ਕਿ ਦੇਸ਼ ਭਰ ਵਿੱਚ ਕੋਵਿਡ ਮਾਮਲਿਆਂ ਵਿੱਚ ਅਚਾਨਕ ਵਾਧੇ ਦੀ ਮੌਜੂਦਾ ਸਥਿਤੀ ਨੂੰ ਅਜਿਹੇ ਸਾਰੇ ਕੇਂਦਰੀ ਮੰਤਰਾਲਿਆਂ/ਵਿਭਾਗਾਂ ਅਤੇ ਉਨ੍ਹਾਂ ਦੇ ਪੀਐਸਯੂ ਦੇ ਨਿਯੰਤਰਣ ਵਿਚਲੇ ਹਸਪਤਾਲਾਂ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਹਮਾਇਤੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

  • ਇਹਨਾਂ ਹਸਪਤਾਲਾਂ ਦੇ ਵਾਰਡਾਂ/ਬਲਾਕਾਂ ਵਿੱਚ ਲੋੜੀਂਦੇ ਇਲਾਜ ਦਾ ਲਾਭ ਲੈਣ ਲਈ, ਕੇਂਦਰੀ ਮੰਤਰਾਲਿਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਅਜਿਹੇ ਸਮਰਪਿਤ ਹਸਪਤਾਲ ਵਾਰਡਾਂ/ਬਲਾਕਾਂ ਦਾ ਵੇਰਵਾ ਜਨਤਕ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਜਾਂ/ਜ਼ਿਲ੍ਹਿਆਂ ਦਾ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਜਿੱਥੇ ਵੀ ਇਹ ਹਸਪਤਾਲ ਸਥਿਤ ਹਨ, ਸਬੰਧਿਤ ਸਿਹਤ ਵਿਭਾਗਾਂ ਨਾਲ ਮਿਲ ਕੇ ਤਾਲਮੇਲ ਕੀਤਾ ਜਾਵੇ। ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਇਸ ਮੰਤਵ ਲਈ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਲੋੜੀਂਦੇ ਤਾਲਮੇਲ ਲਈ ਇੱਕ ਨੋਡਲ ਅਧਿਕਾਰੀ ਨੂੰ ਮੰਤਰਾਲੇ/ਵਿਭਾਗ ਤੋਂ ਨਾਮਜ਼ਦ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਸੰਪਰਕ ਵੇਰਵੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਕੇਂਦਰੀ ਸਿਹਤ ਮੰਤਰਾਲੇ ਨਾਲ ਸਾਂਝੇ ਕੀਤੇ ਜਾਣ।

 

https://pib.gov.in/PressReleasePage.aspx?PRID=1712265

 

ਕੇਂਦਰੀ ਗ੍ਰਹਿ ਸਕੱਤਰ ਨੇ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਦੁਆਰਾ ਕੋਵਿਡ 19 ਸਥਿਤੀ ਅਤੇ ਜਨਤਕ ਸਿਹਤ ਉਪਾਵਾਂ ਲਈ ਕੰਟੇਨਮੈਂਟ ਤੇ ਪ੍ਰਬੰਧਨ ਦਾ ਜਾਇਜ਼ਾ ਲਿਆ

ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ ਨੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨਾਲ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵੱਲੋਂ ਸੂਬਾ ਸਿਹਤ ਅਥਾਰਟੀ ਦੁਆਰਾ ਕੋਵਿਡ 19 ਦੇ ਪ੍ਰਬੰਧਨ ਤੇ ਕੰਟੇਨਮੈਂਟ ਲਈ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਵੀ ਸਮੀਖਿਆ ਕੀਤੀ। ਡਾਕਟਰ ਵੀ ਕੇ ਪਾਲ, ਮੈਂਬਰ (ਸਿਹਤ), ਨੀਤੀ ਆਯੋਗ, ਡਾਕਟਰ ਬਲਰਾਮ ਭਾਰਗਵ ਡੀ ਜੀ ਆਈ ਸੀ ਐੱਮ ਆਰ, ਡਾਕਟਰ ਪ੍ਰੋਫੈਸਰ ਸੁਨੀਲ ਕੁਮਾਰ, ਡੀ ਜੀ ਐੱਚ ਐੱਸ ਨੇ ਦੋਨਾਂ ਰਾਜਾਂ ਦੇ ਸਿਹਤ ਸਕੱਤਰਾਂ ਡੀ ਜੀ ਪੁਲਿਸ, ਮੁੱਖ ਸਕੱਤਰਾਂ ਸਮੇਤ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।

ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਸਮੇਤ ਮਹਾਰਾਸ਼ਟਰ ਦੇਸ਼ ਵਿੱਚ ਕੇਵਲ ਤਿੰਨ ਰਾਜ ਹਨ, ਜਿਨ੍ਹਾਂ ਵਿੱਚ ਇੱਕ ਲੱਖ ਤੋਂ ਵੱਧ ਐਕਟਿਵ ਕੇਸ ਹਨ। ਦੋਨਾਂ ਰਾਜਾਂ/ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿੱਚ ਨਵੇਂ ਕੋਵਿਡ ਕੇਸ ਦਰਜ ਹੋ ਰਹੇ ਹਨ ਅਤੇ ਕੋਵਿਡ 19 ਨਾਲ ਕਾਫੀ ਮੌਤਾਂ ਹੋ ਰਹੀਆਂ ਹਨ। ਛੱਤੀਸਗੜ੍ਹ ਵਿੱਚ 7 ਦਿਨਾ ਔਸਤਨ ਦੇ ਅਧਾਰ ਤੇ 6.2 ਫ਼ੀਸਦੀ ਹਫ਼ਤਾਵਾਰੀ ਨਵੇਂ ਕੇਸ ਦਰਜ ਕੀਤੇ ਗਏ ਹਨ। ਪਿਛਲੇ 2 ਹਫ਼ਤਿਆਂ ਵਿੱਚ ਸੂਬੇ ਵਿੱਚ ਤਕਰੀਬਨ ਲੱਗਭਗ 131 % ਦਾ ਵਾਧਾ ਹੋਇਆ ਹੈ। ਛੱਤੀਸਗੜ੍ਹ ਦੇ 22 ਜ਼ਿਲ੍ਹਿਆਂ ਵਿੱਚ ਪਿਛਲੇ 30 ਦਿਨਾਂ ਦੌਰਾਨ ਦਰਜ ਕੀਤੇ ਗਏ ਸਭ ਤੋਂ ਜਿ਼ਆਦਾ ਕੇਸ ਉਨ੍ਹਾਂ ਵੱਲੋਂ ਦਰਜ ਕੀਤੇ ਗਏ ਕੇਸਾਂ ਤੋਂ ਪਾਰ ਹੋ ਗਏ ਨੇ। ਰਾਏਪੁਰ, ਦੁਰਗ, ਰਾਜਨੰਦ ਗਾਓਂ ਅਤੇ ਬਿਲਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ। 17 ਤੋਂ 23 ਮਾਰਚ 2021 ਹਫ਼ਤੇ ਦੇ ਮੁਕਾਬਲੇ 7 ਅਪ੍ਰੈਲ ਤੋਂ 13 ਅਪ੍ਰੈਨ 2021 ਦੇ ਹਫ਼ਤੇ ਵਿੱਚ ਆਰਟੀ ਪੀਸੀਆਰ ਟੈਸਟਾਂ ਦੀ ਗਿਣਤੀ 34 ਫ਼ੀਸਦੀ ਤੋਂ ਘੱਟ ਕੇ 28 ਫ਼ੀਸਦੀ ਹੋ ਗਈ ਹੈ, ਜਦਕਿ ਐਂਟੀਜਨ ਟੈਸਟਾਂ ਦੀ ਗਿਣਤੀ 53 % ਤੋਂ ਵੱਧ ਕੇ 62 % ਹੋ ਗਈ ਹੈ। 

 

https://pib.gov.in/PressReleasePage.aspx?PRID=1712352

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

 

  • ਮਹਾਰਾਸ਼ਟਰ: ਵੀਰਵਾਰ ਨੂੰ ਰਾਜ ਵਿੱਚ 3 ਲੱਖ 69 ਹਜ਼ਾਰ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ। ਪੂਨੇ ਵਿੱਚ ਸਭ ਤੋਂ ਵੱਧ 59,190 ਟੀਕੇ ਲਗਾਏ ਗਏ, ਇਸ ਤੋਂ ਬਾਅਦ ਮੁੰਬਈ ਵਿੱਚ 50930 ਟੀਕੇ ਲਗਾਏ ਗਏ ਹਨ। ਥਾਨਾ ਵਿੱਚ 32085 ਟੀਕਿਆਂ ਨਾਲ ਤੀਜੇ ਨੰਬਰ ’ਤੇ ਹੈ। ਉਸੇ ਦਿਨ ਮਹਾਰਾਸ਼ਟਰ ਵਿੱਚ 61,695 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਮੌਜੂਦਾ ਐਕਟਿਵ ਮਾਮਲਿਆਂ ਦੀ ਗਿਣਤੀ 6,20,060 ਹੋ ਗਈ ਹੈ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਜ਼ਿਲ੍ਹਾ ਸਿਹਤ ਵਿਭਾਗਾਂ ਨੂੰ ਸਲਾਹ ਦਿੱਤੀ ਕਿ ਉਹ ਬੈਡਾਂ ਦੀ ਸਮਰੱਥਾ ਵਧਾਉਣ, ਰੇਮੇਡੀਸਿਵਰ ਅਤੇ ਮੈਡੀਕਲ ਆਕਸੀਜਨ ਵਰਗੀਆਂ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਪਾਜ਼ਿਟਿਵ ਮਰੀਜ਼ਾਂ ਦਾ ਸੰਸਥਾਗਤ ਆਈਸੋਲੇਸ਼ਨ ਵਿੱਚ ਰੱਖਣਾ  ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਕੁਆਰੰਟੀਨ ਨਿਯਮਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਸ ਤਰ੍ਹਾਂ ਕਈਆਂ ਨੂੰ ਹੋਰ ਸੰਕਰਮਿਤ ਕਰ ਦਿੰਦੇ ਹਨ। ਇਸ ਦੌਰਾਨ, ਮੁੰਬਈ ਦੀ ਸੀਵਿਕ ਬਾਡੀ ਨੇ ਬਿਨਾਂ ਲੱਛਣ ਵਾਲੇ ਜਾਂ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦੇ ਅਨੁਕੂਲਣ ਲਈ ਚਾਰ ਅਤੇ ਪੰਜ ਸਿਤਾਰਾ ਹੋਟਲ ਲੈ ਲਏ ਹਨ।

  • ਗੁਜਰਾਤ: ਗੁਜਰਾਤ ਸਰਕਾਰ ਨੇ ਰਾਜ ਵਿੱਚ ਪੈਦਾ ਹੋਣ ਵਾਲੀ ਸਾਰੀ 100 ਫ਼ੀਸਦੀ ਆਕਸੀਜਨ ਦੀ ਵਰਤੋਂ ਸਿਹਤ ਖੇਤਰ ਲਈ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਵਿਜੈ ਰੁਪਾਣੀ ਨੇ ਕਿਹਾ ਕਿ ਰਾਜ ਸਰਕਾਰ ਨੇ ਪਿਛਲੇ 15 ਦਿਨਾਂ ਵਿੱਚ 18,000 ਕੋਵਿਡ ਨਵੇਂ ਬੈਡ ਸ਼ਾਮਲ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ 8,000 ਹੋਰ ਬੈਡ ਸ਼ਾਮਲ ਕੀਤੇ ਜਾਣਗੇ। ਗੁਜਰਾਤ ਵਿੱਚ ਵੀਰਵਾਰ ਨੂੰ ਕੋਵਿਡ-19 ਦੇ 8152 ਨਵੇਂ ਕੇਸ ਸਾਹਮਣੇ ਆਏ ਹਨ। ਅਹਿਮਦਾਬਾਦ ਤੋਂ ਸ਼ਭ ਤੋਂ ਵੱਧ 2631 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਸੂਰਤ ਤੋਂ 1551 ਨਵੇਂ ਕੇਸ ਸਾਹਮਣੇ ਆਏ ਹਨ। ਗੁਜਰਾਤ ਵਿੱਚ ਹੁਣ ਕੁੱਲ ਐਕਟਿਵ ਕੇਸ 44298 ਹਨ।

  • ਰਾਜਸਥਾਨ: ਕੋਵਿਡ-19 ਦੀ ਦੂਜੀ ਲਹਿਰ ਨੂੰ ਰੋਕਣ ਲਈ ਰਾਜਸਥਾਨ ਸਰਕਾਰ ਨੇ ਵੀਰਵਾਰ ਰਾਤ ਨੂੰ ਸ਼ੁੱਕਰਵਾਰ ਸ਼ਾਮੀ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਜਿਵੇਂ ਕਿ ਦੁੱਧ ਅਤੇ ਐੱਲਪੀਜੀ ਸਪਲਾਈ, ਬੈਂਕਿੰਗ ਸੇਵਾਵਾਂ ਨੂੰ ਛੋਟ ਹੋਵੇਗੀ। ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ, ਸਵਾਈ ਮਾਨ ਸਿੰਘ ਮੈਡੀਕਲ ਕਾਲਜ ਨੇ ਇੱਕ ਕੋਵਿਡ-19 ਪ੍ਰਬੰਧਨ ਪ੍ਰੋਟੋਕੋਲ 2021 ਜਾਰੀ ਕੀਤਾ ਹੈ ਜਿਸ ਵਿੱਚ ਡਾਕਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇੱਕ ਐਂਟੀ-ਵਾਇਰਲ ਡਰੱਗ - ਰੇਮੇਡੀਸਿਵਰ ਅਤੇ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸੂਝਵਾਨ ਤਰੀਕੇ ਨਾਲ ਵਰਤੋਂ ਕਰਨ ਕਿਉਂਕਿ ਇਸਦੀ ਮੰਗ ਵੱਧ ਗਈ ਹੈ। ਸਿਹਤ ਵਿਭਾਗ ਨੇ ਕਾਲੇ ਬਾਜ਼ਾਰੀ ਨੂੰ ਰੋਕਣ ਲਈ ਕੈਮਿਸਟਾਂ ਨੂੰ ਰੇਮੇਡੀਸੀਵਰ ਦੀ ਵੱਧ ਵਿਕਰੀ ’ਤੇ ਪਾਬੰਦੀ ਲਗਾਈ ਹੈ, ਜਦੋਂ ਕਿ ਐੱਲਐੱਮਓ ਦੀ ਨਿਰੰਤਰ ਸਪਲਾਈ ਲਈ ਸਿਹਤ ਵਿਭਾਗ ਨੇ ਕੁਲੈਕਟਰਾਂ ਨੂੰ ਸਟਾਕ ਰੱਖਣ ਲਈ ਕਿਹਾ ਹੈ ਅਤੇ ਉਦਯੋਗ ਵਿਭਾਗ ਨੂੰ ਪੱਤਰ ਜਾਰੀ ਕਰਦਿਆਂ ਉਨ੍ਹਾਂ ਨੂੰ ਕਿਹਾ ਹੈ ਰਾਜ ਵਿੱਚ ਐੱਲਐੱਮਓ ਪੈਦਾ ਕਰਨ ਵਾਲੇ ਉਦਯੋਗਾਂ ਦੀ ਸੂਚੀ ਭੇਜਣ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ 6,658 ਪਾਜ਼ਿਟਿਵ ਮਰੀਜ਼ ਪਾਏ ਗਏ ਹਨ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਨੂੰ ਆਕਸੀਜਨ ਸਪਲਾਈ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਨੂੰ ਤਕਰੀਬਨ 450 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਲਈ ਭੀਲਈ, ਰੁੜਕੇਲਾ ਅਤੇ ਦਿਓਰੀ ਤੋਂ ਸਹਿਮਤੀ ਦਿੱਤੀ ਗਈ ਸੀ। ਰਾਜ ਦੇ ਜ਼ਿਲ੍ਹਿਆਂ ਵਿੱਚ 94 ਕੋਵਿਡ ਕੇਅਰ ਸੈਂਟਰ ਸ਼ੁਰੂ ਹੋ ਗਏ ਹਨ। ਪ੍ਰਬੰਧਾਂ ਲਈ ਹਰੇਕ ਜ਼ਿਲ੍ਹੇ ਨੂੰ 2 ਕਰੋੜ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਸਦੇ ਨਾਲ ਹੀ, ਇੱਕ ਕਰੋੜ ਰੁਪਏ ਮੁੱਖ ਮੰਤਰੀ ਦੇ ਰਾਹਤ ਫੰਡ ਵਿੱਚੋਂ ਹਰੇਕ ਜ਼ਿਲ੍ਹੇ ਨੂੰ ਵੱਖਰੇ ਤੌਰ ’ਤੇ ਜਾਰੀ ਕੀਤੇ ਗਏ ਹਨ। ਮੱਧ ਪ੍ਰਦੇਸ਼ ਵਿੱਚ ਵੀਰਵਾਰ ਨੂੰ 10,166 ਤਾਜ਼ਾ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਦਕਿ 3997 ਮਰੀਜ਼ ਲਾਗ ਤੋਂ ਰਿਕਵਰ ਹੋਏ ਹਨ। ਰਾਜ ਸਰਕਾਰ ਨੇ ਕੋਵਿਡ-19 ਦੀ ਵਿਗੜਦੀ ਸਥਿਤੀ ਦੇ ਨਤੀਜੇ ਵਜੋਂ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ।

  • ਛੱਤੀਸਗੜ੍ਹ: ਤੇਜ਼ੀ ਨਾਲ ਵੱਧ ਰਹੇ ਕੋਵਿਡ ਸੰਕਟ ਦੇ ਵਿਚਕਾਰ, ਛੱਤੀਸਗੜ੍ਹ ਸਰਕਾਰ ਨੇ ਜ਼ਰੂਰੀ ਸੇਵਾਵਾਂ ਨਿਗਰਾਨੀ ਐਕਟ (ਈਐੱਸਐੱਮਏ) ਲਈ ਬੇਨਤੀ ਕੀਤੀ ਹੈ। 15 ਅਪ੍ਰੈਲ ਤੱਕ ਰਾਜ ਵਿੱਚ ਹਰ ਰੋਜ਼ 386.92 ਮੀਟ੍ਰਿਕ ਟਨ ਆਕਸੀਜਨ ਗੈਸ ਦਾ ਉਤਪਾਦਨ ਹੋ ਰਿਹਾ ਹੈ, ਜਦੋਂ ਕਿ ਇਸ ਵੇਲੇ 5 ਹਜ਼ਾਰ 898 ਮਰੀਜ਼ਾਂ ਲਈ ਪ੍ਰਤੀ ਦਿਨ ਸਿਰਫ 110.30 ਮੀਟ੍ਰਿਕ ਟਨ ਆਕਸੀਜਨ ਦੀ ਜ਼ਰੂਰਤ ਹੈ। ਵਾਜਬ ਕੀਮਤ ਵਾਲੀਆਂ ਦੁਕਾਨਾਂ ਨੂੰ ਰਾਸ਼ਨ ਵੰਡਣ ਵੇਲੇ ਸਾਰੇ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਵੀਰਵਾਰ ਨੂੰ ਰਾਜ ਵਿੱਚ ਕੋਰੋਨਾ ਦੇ 15,256 ਨਵੇਂ ਕੇਸ ਆਏ। ਇਸ ਦੇ ਨਾਲ, ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 5,01,500 ਹੋ ਗਈ ਹੈ। ਛੱਤੀਸਗੜ੍ਹ ਸਰਕਾਰ ਨੇ ਸਾਰੇ ਯਾਤਰੀਆਂ ਨੂੰ ਹਵਾਈ ਜਾਂ ਰੇਲਵੇ ਰਾਹੀਂ ਰਾਜ ਵਿੱਚ ਦਾਖਲ ਹੋਣ ’ਤੇ ਨੈਗੀਟਿਵ ਆਰਟੀ-ਪੀਸੀਆਰ ਰਿਪੋਰਟ ਲੈ ਕੇ ਆਉਣ ਲਈ ਕਿਹਾ ਹੈ ਜੋ ਕਿ 72 ਘੰਟਿਆਂ ਤੋਂ ਵੱਧ ਦੀ ਨਹੀਂ ਹੋਣੀ ਚਾਹੀਦੀ।

  • ਕੇਰਲ: ਰਾਜ ਵਿੱਚ ਦੁਪਹਿਰ ਤੱਕ ਕੁੱਲ 24,953 ਵਿਅਕਤੀਆਂ ਨੇ ਕੋਵਿਡ ਟੀਕਾਕਰਣ ਕਰਵਾਇਆ ਹੈ। ਇਸ ਵਿੱਚੋਂ 19,376 ਨੇ ਆਪਣੀ ਪਹਿਲੀ ਖੁਰਾਕ ਅਤੇ 5,577 ਨੇ ਆਪਣੀ ਦੂਜੀ ਖੁਰਾਕ ਲਈ ਹੈ। ਰਾਜ ਵਿੱਚ ਹੁਣ ਤੱਕ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 2,06,116 ਹੈ। ਇਸ ਵਿੱਚੋਂ 1,66,306 ਪਹਿਲੀ ਖੁਰਾਕ ਅਤੇ 39,810 ਦੂਜੀ ਖੁਰਾਕ ਦੇ ਟੀਕੇ ਸੀ। ਇਸ ਦੌਰਾਨ, ਰਾਜ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਏ ਕੋਵਿਡ-19 ਦੇ ਵਾਧੇ ਨੂੰ ਦੋ ਮਹੀਨਿਆਂ ਵਿੱਚ ਰੋਕਣ ਕਰਨ ਲਈ ਤਿੰਨ-ਪੱਖੀ ਰਣਨੀਤੀ ਬਣਾਈ ਹੈ। ਇਸ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 2.5 – 2.5 ਲੱਖ ਟੈਸਟ ਕੀਤੇ ਜਾਣੇ ਸ਼ਾਮਲ ਹਨ, ਸਮਾਗਮਾਂ ਵਿੱਚ ਲੋਕਾਂ ਦੀ ਗਿਣਤੀ ਵਿੱਚ ਕਮੀ ਕੀਤੀ ਹੈ ਅਤੇ ਮਾਲਾਂ ਵਿੱਚ ਦਾਖਲ ਹੋਣ ਲਈ ਕੋਵਿਡ ਨੈਗੀਟਿਵ ਸਰਟੀਫਿਕੇਟ ਨੂੰ ਲਾਜ਼ਮੀ ਬਣਾਇਆ ਹੈ। ਵੀਰਵਾਰ ਨੂੰ 60,900 ਟੈਸਟਾਂ ਤੋਂ ਬਾਅਦ ਰਾਜ ਵਿੱਚ 8126 ਨਵੇਂ ਕੇਸ ਸਾਹਮਣੇ ਆਏ ਹਨ, ਰਾਜ ਵਿੱਚ ਟੈਸਟ ਪੋਜ਼ੀਟਿਵਟੀ ਦਰ 13.34% ਤੱਕ ਚਲੀ ਗਈ ਹੈ।

  • ਤਮਿਲ ਨਾਡੂ: ਵੀਰਵਾਰ ਨੂੰ ਰਾਜ ਵਿੱਚ ਕੋਵਿਡ ਦੇ 58,097 ਐਕਟਿਵ ਮਾਮਲਿਆਂ ਦੇ ਆਉਣ ਨਾਲ, ਤਮਿਲ ਨਾਡੂ ਨੇ 31 ਜੁਲਾਈ, 2020 ਨੂੰ ਆਏ 57,968 ਕੇਸਾਂ ਦੇ ਆਪਣੇ ਪਹਿਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੱਲ੍ਹ ਕੁੱਲ 7,987 ਨਵੇਂ ਕੇਸ ਆਏ ਅਤੇ 29 ਮੌਤਾਂ ਹੋਈਆਂ ਹਨ, ਜੋ 2021 ਵਿੱਚ ਸਭ ਤੋਂ ਵੱਧ ਹਨ। ਵੀਰਵਾਰ ਨੂੰ ਕੁੱਲ 2,17,666 ਲੋਕਾਂ ਨੂੰ 4,408 ਸੈਸ਼ਨਾਂ ’ਤੇ ਟੀਕਾ ਲਗਾਇਆ ਗਿਆ, ਟੀਕਾਕਰਣ ਵਿੱਚ ਸਹਿ-ਬਿਮਾਰੀ ਵਾਲੇ 45-59 ਸਾਲ ਦੀ ਉਮਰ ਦੇ 1,15,970 ਵਿਅਕਤੀ ਅਤੇ 85,111 ਬਜ਼ੁਰਗ ਸ਼ਾਮਲ ਸੀ। ਟੀਕੇ ਲਗਵਾਉਣ ਵਾਲਿਆਂ ਦੀ ਗਿਣਤੀ 43,90,629 ਹੋ ਗਈ ਹੈ। ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਦੀਆਂ ਸਹੂਲਤਾਂ ਵਧ ਕੇ 780 ਕੇਐੱਲ ਹੋ ਗਈਆਂ ਹਨ। ਲੋਕਾਂ ਨੂੰ ਆਰਟੀ-ਪੀਸੀਆਰ ਟੈਸਟ ਦੇ ਨਾਲ-ਨਾਲ ਟੀਕਾਕਰਣ ਲਈ ਯੋਗ ਵਿਅਕਤੀਆਂ ਦੀ ਪਛਾਣ ਕਰਨ ਲਈ ਡੋਰ-ਟੂ-ਡੋਰ ਬੁਖਾਰ ਸਰਵੇਖਣ ਨੂੰ ਬਹਾਲ ਕਰ ਦਿੱਤਾ ਗਿਆ ਹੈ। ਰਾਜ ਦੇ ਸਿਹਤ ਵਿਭਾਗ ਦੇ ਦੂਜੇ ਪੜਾਅ ਵਿੱਚ ਮਦੁਰਈ ਵਿੱਚ ਮਦੁਰਈ ਦੀ ਆਬਾਦੀ ਵਿੱਚ ਸਾਰਸ-ਸੀਓਵੀ-2 ਦੇ ਐਕਸਪੋਜਰ ਨੂੰ ਮਾਪਣ ਲਈ ਸੀਰੋ ਨਿਗਰਾਨੀ ਚੱਲ ਰਹੀ ਹੈ।

  • ਕਰਨਾਟਕ: ਰਾਜ ਸਰਕਾਰ ਦੁਆਰਾ 15-04-2021 ਲਈ ਜਾਰੀ ਕੀਤੇ ਗਏ ਕੋਵਿਡ ਬੁਲੇਟਿਨ ਦੇ ਅਨੁਸਾਰ, ਨਵੇਂ ਕੇਸਾਂ ਦੀ ਗਿਣਤੀ: 14738; ਕੁੱਲ ਐਕਟਿਵ ਕੇਸ: 96561; ਨਵੀਂ ਕੋਵਿਡ ਮੌਤਾਂ: 66; ਕੁੱਲ ਕੋਵਿਡ ਮੌਤਾਂ: 13112। ਕੱਲ੍ਹ ਤਕਰੀਬਨ, 73,687 ਵਿਅਕਤੀਆਂ ਨੂੰ ਰਾਜ ਵਿੱਚ ਟੀਕੇ ਲਗਾਏ ਗਏ ਹਨ, ਜਿਸ ਨਾਲ ਰਾਜ ਵਿੱਚ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 62,74,260 ਹੋ ਗਈ ਹੈ। ਵੀਰਵਾਰ ਨੂੰ ਕਰਨਾਟਕ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਸਾਹਮਣੇ ਆਏ ਮਾਮਲਿਆਂ ਵਿੱਚੋਂ 10,497 ਕੇਸ ਇਕੱਲੇ ਬੰਗਲੁਰੂ ਸ਼ਹਿਰੀ ਦੇ ਸਨ। ਰੋਜ਼ਾਨਾ ਕੋਰੋਨਾ ਵਾਇਰਸ ਸੰਕਰਮਣ ਵਾਲੇ ਲੋਕਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋ ਪੂਰੇ ਬੰਗਲੁਰੂ ਵਿੱਚ 10 ਹੋਰ ਕੋਵਿਡ ਕੇਅਰ ਸੈਂਟਰ (ਸੀਸੀਸੀ) ਸਥਾਪਤ ਕੀਤੇ ਜਾਣਗੇ। ਕਰਨਾਟਕ ਹਾਈ ਕੋਰਟ ਨੇ ਵੀਰਵਾਰ ਨੂੰ ਰਾਜ ਦੇ ਡੀਜੀਪੀ ਅਤੇ ਆਈਜੀਪੀ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦੇਣ ਕਿ ਜੋ ਵੀ ਮਾਸਕ ਨਹੀਂ ਪਹਿਨਦਾ ਅਤੇ ਸਮਾਜਿਕ ਦੂਰੀਆਂ ਬਣਾਈ ਰੱਖਣ ਦੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਨ੍ਹਾਂ ਸਾਰਿਆਂ ਵਿਰੁੱਧ ਐੱਫ਼ਆਈਆਰ ਦਰਜ ਕਰਨ।

  • ਆਂਧਰ ਪ੍ਰਦੇਸ਼: ਰਾਜ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 5086 ਨਵੇਂ ਕੇਸ ਸਾਹਮਣੇ ਆਏ ਹਨ, 14 ਮੌਤਾਂ ਹੋਈਆਂ ਹਨ, ਜਦੋਂ ਕਿ ਸੰਕਰਮਣ ਦੀ ਪਾਜ਼ਿਟਿਵੀਟੀ ਦਰ 6.05 ਫ਼ੀਸਦੀ ਤੱਕ ਪਹੁੰਚ ਗਈ ਹੈ। ਕੁੱਲ ਕੇਸਾਂ ਦੀ ਗਿਣਤੀ 9,42,135 ਹੋ ਗਈ ਹੈ, ਮਰਨ ਵਾਲਿਆਂ ਦੀ ਗਿਣਤੀ 7353 ਹੋ ਗਈ ਹੈ। ਇਸੇ ਦੌਰਾਨ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੇ ਅਧਿਕਾਰੀਆਂ ਨੂੰ ਕੋਵਿਡ ਟੀਕਾਕਰਣ ਪ੍ਰੋਗਰਾਮ ਨੂੰ ਤੇਜ਼ ਕਰਨ ਲਈ ਕਿਹਾ ਹੈ। ਵੀਰਵਾਰ ਨੂੰ ਇੱਕ ਸਮੀਖਿਆ ਬੈਠਕ ਵਿੱਚ, ਉਨ੍ਹਾਂ ਨੇ ਸਿਹਤ ਅਧਿਕਾਰੀਆਂ ਦੁਆਰਾ ਬੁੱਧਵਾਰ ਨੂੰ 6.28 ਲੱਖ ਟੀਕੇ ਲਗਾਉਣ ਲਈ ਵਧਾਈ ਦਿੱਤੀ। ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਵੀਰਵਾਰ ਨੂੰ ਸਟੇਟ ਕੋਵਿਡ ਕਮਾਂਡ ਐਂਡ ਕੰਟਰੋਲ ਸੈਂਟਰ ਨੂੰ 21 ਏਆਈਐੱਸ ਅਧਿਕਾਰੀਆਂ ਨਾਲ ਮੁੜ ਸੁਰਜੀਤ ਕੀਤਾ ਹੈ, ਜੋ ਰੋਜ਼ਾਨਾ ਅਧਾਰ ’ਤੇ ਕੋਵਿਡ-19 ਪ੍ਰਬੰਧਨ ਅਤੇ ਟੀਕਾਕਰਣ ਲਈ ਜ਼ਰੂਰੀ ਕਦਮ ਚੁੱਕਣਗੇ ਅਤੇ ਨਿਗਰਾਨੀ ਕਰਨ ਅਤੇ ਮਾਰਗਦਰਸ਼ਨ ਕਰਨ ਲਈ ਲੋੜੀਂਦੇ ਉਪਾਅ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਨਗੇ।

  • ਤੇਲੰਗਾਨਾ: ਵੀਰਵਾਰ ਨੂੰ ਰਾਜ ਵਿੱਚ ਕੁੱਲ 1,54,568 ਵਿਅਕਤੀਆਂ ਨੂੰ ਕੋਵਿਡ ਦੀ ਪਹਿਲੀ ਖੁਰਾਕ ਅਤੇ 13,631 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਹੁਣ, ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ 22,90,562 ਵਿਅਕਤੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 3,36,009 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਇਸ ਦੌਰਾਨ ਰਾਜ ਵਿੱਚ ਕੱਲ੍ਹ ਕੁੱਲ 3,840 ਨਵੇਂ ਕੋਵਿਡ ਕੇਸ ਆਏ ਅਤੇ 9 ਮੌਤਾਂ ਹੋਈਆਂ ਹਨ। ਹੁਣ, ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 3,41,885 ਤੱਕ ਪਹੁੰਚ ਗਈ ਹੈ ਅਤੇ ਮੌਤਾਂ ਦੀ ਗਿਣਤੀ 1,797 ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 30,494 ਹੈ ਅਤੇ ਇਨ੍ਹਾਂ ਵਿੱਚੋਂ 20,215 ਹੋਮ/ ਸੰਸਥਾਗਤ ਕੁਆਰੰਟੀਨ ਵਿੱਚ ਹਨ। ਰਾਜ ਸਰਕਾਰ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਿੱਚ 25 ਫ਼ੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ, ਕੋਵਿਡ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਅਤੇ ਬੈੱਡਾਂ ਦੀ ਘਾਟ ਦੇ ਮੱਦੇਨਜ਼ਰ ਸਾਰੇ ਹਸਪਤਾਲਾਂ ਨੂੰ ਗੈਰ-ਐਮਰਜੈਂਸੀ ਸਰਜਰੀਆਂ ਮੁਲਤਵੀ ਕਰਨ ਲਈ ਕਿਹਾ ਗਿਆ ਹੈ।

  • ਮਣੀਪੁਰ: ਸਿਹਤ ਵਿਭਾਗ ਦੇ ਤਾਜ਼ਾ ਅਪਡੇਟ ਅਨੁਸਾਰ ਵੀਰਵਾਰ ਨੂੰ ਮਣੀਪੁਰ ਵਿੱਚ ਕੋਵਿਡ-19 ਦੇ 18 ਕੇਸ ਆਏ ਜੋ ਬੁੱਧਵਾਰ ਨੂੰ 21 ਸਨ, ਜਦਕਿ 10 ਹੋਰ ਲੋਕ ਰਿਕਵਰ ਹੋਏ ਹਨ। ਸਿਹਤ ਵਿਭਾਗ ਦੇ ਤਾਜ਼ਾ ਅਪਡੇਟ ਅਨੁਸਾਰ ਰਾਜ ਵਿੱਚ ਕੋਵਿਡ-19 ਟੀਕੇ ਦੇ ਲਾਭਪਾਤਰੀਆਂ ਦੀ ਕੁੱਲ ਗਿਣਤੀ ਇੱਕ ਲੱਖ ਨੂੰ ਪਾਰ ਕਰਕੇ 1,01,069 ਹੋ ਗਈ ਹੈ, ਕਿਉਂਕਿ ਬੁੱਧਵਾਰ ਨੂੰ ਰਾਜ ਭਰ ਵਿੱਚ 2,288 ਹੋਰ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਬੁੱਧਵਾਰ ਤੱਕ ਕੁੱਲ 32,109 ਸਿਹਤ ਕਰਮਚਾਰੀਆਂ ਨੂੰ ਕੋਵਿਡ ਦਾ ਟੀਕਾ ਲਗਾਇਆ ਗਿਆ ਸੀ।

  • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਵਧ ਰਹੇ ਕੇਸਾਂ ਕਾਰਨ ਰਾਜ ਸਰਕਾਰ ਨੇ ਆਪਣੀ ਟੀਕਾਕਰਣ ਮੁਹਿੰਮ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ 16 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ 12 ਵੀਂ ਜਮਾਤ ਦੀ ਪ੍ਰੀਖਿਆ ਹੋਰ ਅੱਗੇ ਵਧੇਗੀ। ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਅਚਾਨਕ ਹੋਣ ਵਾਲੇ ਵਾਧੇ ਦੇ ਕਾਰਨ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਕੀਤੀ। ਹੁਣ ਤੱਕ ਮੇਘਾਲਿਆ ਵਿੱਚ ਕੋਰੋਨਾ ਟੀਕੇ ਦੀਆਂ 1.61 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

  • ਸਿੱਕਿਮ: ਸਿੱਕਿਮ ਵਿੱਚ 41 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿੱਕਿਮ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦੇ 229 ਐਕਟਿਵ ਕੇਸ ਹਨ। ਸਿੱਕਿਮ ਨੇ 11 ਤੋਂ 14 ਅਪ੍ਰੈਲ ਤੱਕ ਚਾਰ ਦਿਨਾਂ ਦੇ ਟੀਕਾ ਉਤਸਵ ਵਿੱਚ 26,328 ਟੀਕੇ ਲਗਾਏ। ਟੀਕਾ ਉਤਸਵ ਦੇ ਦੌਰਾਨ ਪੂਰਬੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 13,701 ਟੀਕੇ ਲਗਾਏ ਗਏ, ਇਸ ਤੋਂ ਬਾਅਦ ਪੱਛਮੀ ਜ਼ਿਲ੍ਹੇ ਵਿੱਚ 5,940 ਟੀਕੇ ਲਗਾਏ ਗਏ। ਦੱਖਣੀ ਜ਼ਿਲ੍ਹੇ ਵਿੱਚ ਕੋਵਿਡ-19 ਦੇ ਕੁੱਲ 4,625 ਟੀਕੇ ਅਤੇ ਉੱਤਰੀ ਜ਼ਿਲ੍ਹੇ ਵਿੱਚ 2,062 ਟੀਕੇ ਲਗਾਏ ਗਏ ਸੀ।

  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ ਦੇ 42 ਨਵੇਂ ਕੇਸ ਆਏ ਹਨ। ਐਕਟਿਵ ਮਾਮਲੇ 121 ਹਨ ਜਦੋਂ ਕਿ ਕੁੱਲ ਕੇਸ ਵਧ ਕੇ 12,482 ਹੋ ਗਏ ਹਨ।

  • ਪੰਜਾਬ: ਰਾਜ ਵਿੱਚ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 286816 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 30033 ਹੈ। ਮੌਤਾਂ ਦੀ ਕੁੱਲ ਗਿਣਤੀ 7722 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 470636 ਟੀਕੇ ਲਗਾਏ ਅਤੇ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ ਮਿਲਾ ਕੇ 141039 ਟੀਕੇ ਲਗਾਏ ਗਏ ਹਨ। 45 ਸਾਲ ਤੋਂ ਉੱਪਰ ਦੇ 1512913 ਵਿਅਕਤੀਆਂ ਨੂੰ ਪਹਿਲੀ ਖੁਰਾਕ ਦੇ ਟੀਕੇ ਲਗਾਏ ਗਏ ਅਤੇ 44101 ਵਿਅਕਤੀਆਂ ਨੂੰ ਦੂਜੀ ਖੁਰਾਕ ਦੇ ਟੀਕੇ ਲਗਾਏ ਗਏ ਹਨ।

  • ਹਰਿਆਣਾ: ਅੱਜ ਤੱਕ ਪਾਏ ਗਏ ਕੁੱਲ ਕੇਸਾਂ ਦੀ ਗਿਣਤੀ 335800 ਹੈ। ਕੋਵਿਡ ਦੇ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 30518 ਹੈ। ਮੌਤਾਂ ਦੀ ਗਿਣਤੀ 3334 ਹੈ। ਅੱਜ ਤੱਕ ਟੀਕਾ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 3034430 ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੁੱਲ ਕੋਵਿਡ-19 ਦੇ ਕੇਸ 32397 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 3371 ਹੈ। ਅੱਜ ਤੱਕ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 407 ਹੈ।

  • ਹਿਮਾਚਲ ਪ੍ਰਦੇਸ਼: ਹਾਲੇ ਤੱਕ ਕੋਵਿਡ ਪਾਜ਼ਿਟਿਵ ਆਏ ਮਰੀਜ਼ਾਂ ਦੀ ਕੁੱਲ ਗਿਣਤੀ 73353 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 7362 ਹੈ। ਹੁਣ ਤੱਕ ਹੋਈਆਂ ਮੌਤਾਂ ਦੀ ਕੁੱਲ ਗਿਣਤੀ 1146 ਹੈ।

 

d6.jfif d3.jfif

d5.jfif

 

d4.jfif

 

 

****

 

ਐੱਮਵੀ/ਏਪੀ



(Release ID: 1712417) Visitor Counter : 196