ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਰਾਜਧਾਨੀ ਵਿੱਚ ਕੋਵਿਡ 19 ਦੇ ਕੇਸਾਂ ਵਿੱਚ ਆਏ ਹਾਲ ਹੀ ਦੇ ਉਛਾਲ ਦੀ ਰੌਸ਼ਨੀ ਵਿੱਚ ਏਮਸ ਨਵੀਂ ਦਿੱਲੀ ਵਿੱਚ ਤਿਆਰੀਆਂ ਦੀ ਸਮੀਖਿਆ ਕੀਤੀ


“ਅਸੀਂ ਵਾਇਰਸ ਨੂੰ ਹਰਾਇਆ ਹੈ , ਜਦੋਂ ਅਸੀਂ ਇਸ ਬਾਰੇ ਜਿ਼ਆਦਾ ਕੁਝ ਨਹੀਂ ਜਾਣਦੇ ਸਾਂ ਅਤੇ ਅਸੀਂ ਇਸ ਨੂੰ ਫਿਰ ਹਰਾ ਸਕਦੇ ਹਾਂ ”

ਨਵੇਂ ਮਾਡਲ ਵਿਕਸਿਤ ਕਰਨ ਬਾਰੇ ਸੋਚੋ , ਜਿਨ੍ਹਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦੁਹਰਾਇਆ ਜਾ ਸਕਦਾ ਹੈ : ਡਾਕਟਰ ਹਰਸ਼ ਵਰਧਨ ਨੇ ਮੈਡੀਕਲ ਭਾਈਚਾਰੇ ਨੂੰ ਆਖਿਆ

“ਕੋਵਿਡ ਉਚਿਤ ਵਿਹਾਰ : ਸਭ ਤੋਂ ਵੱਡਾ ਸਮਾਜਿਕ ਸਾਧਨ ਹੈ । ਸਾਨੂੰ ਇਸ ਦੀ ਸੰਕ੍ਰਮਿਤ ਚੇਨ ਨੂੰ ਤੋੜਨਾ ਹੋਵੇਗਾ”

Posted On: 16 APR 2021 4:23PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ ਆਈ ਆਈ ਐੱਮ ਐੱਸ) ਨਵੀਂ ਦਿੱਲੀ ਦਾ ਦੌਰਾ ਕੀਤਾ ਤੇ ਰਾਜਧਾਨੀ ਵਿੱਚ ਕੋਵਿਡ ਕੇਸਾਂ ਦੇ ਹਾਲ ਹੀ ਵਿੱਚ ਆਏ ਉਛਾਲ ਦੀ ਰੌਸ਼ਨੀ ਵਿੱਚ ਕੋਵਿਡ 19 ਤਿਆਰੀਆਂ ਦੀ ਸਮੀਖਿਆ ਕੀਤੀ । ਉਨ੍ਹਾਂ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ ਆਈ ਆਈ ਐੱਮ ਐੱਸ) ਨਵੀਂ ਦਿੱਲੀ ਦੇ ਜੈਪ੍ਰਕਾਸ਼ ਨਾਰਾਇਣ ਏਪੈਕਸ ਟ੍ਰੋਮਾ ਸੈਂਟਰ (ਜੇ ਪੀ ਐੱਮ ਏ ਪੀ ਸੀ) ਕੇਂਦਰ ਤਹਿਤ ਜ਼ੇਰੇ ਇਲਾਜ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ ।

https://ci4.googleusercontent.com/proxy/oP5c22B4OogQsIpL2Sp5xZ0uW32aCA5G9i3S1Om8vxqyKguIntjSrtRHs6EwSM91ivPk9wdHJiagGBvHjGxFn8u_ZPk2wsIZXOByQkanti-jmK2wct4reFIoxQ=s0-d-e1-ft#https://static.pib.gov.in/WriteReadData/userfiles/image/image001GDNI.jpg   https://ci4.googleusercontent.com/proxy/rRqQ5e_4O71qQ3SpN7gcVtiWoRrTvV8AG-9MnsAUl16yZgsfqYDnd7KF4VcHKPku7jZ8fN8PbOEJaQ7o5gic73skBm15AAltzyCdRt3ZzZH87aoL0gk09PMvmA=s0-d-e1-ft#https://static.pib.gov.in/WriteReadData/userfiles/image/image002JJ62.jpg

 

ਡਾਕਟਰ ਹਰਸ਼ ਵਰਧਨ ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ, ਜੋ ਕੋਵਿਡ ਅਤੇ ਗ਼ੈਰ ਕੋਵਿਡ ਮੈਡੀਕਲ ਹਾਲਤਾਂ ਵਿੱਚ ਇਲਾਜ ਕਰ ਰਹੇ ਹਨ, ਦੀਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਆਪਣੀਆਂ ਮੌਜੂਦਾ ਡਿਊਟੀਆਂ ਕਰਨ ਬਾਰੇ ਆ ਰਹੀਆਂ ਮੁਸ਼ਕਿਲਾਂ ਨੂੰ ਨੋਟ ਕਰਦਿਆਂ ਵਾਰਡਾਂ ਵਿੱਚ ਜਨਰਲ , ਆਈ ਸੀ ਯੂ ਵਾਰਡਾਂ ਵਿੱਚ ਆਕਸੀਜਨ ਯੁਕਤ ਬੈੱਡਸ ਤੇ ਹੋਰ ਬੈੱਡਸ ਦੀ ਉਪਲਬਧਤਾ ਨਾਲ ਨਜਿੱਠਣ ਲਈ ਵੇਰਵਾ ਸਹਿਤ ਸਮੀਖਿਆ ਕੀਤੀ ।

ਸ਼ੁਰੂ ਵਿੱਚ ਕੋਰੋਨਾ ਯੋਧਿਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਇਸ ਸੰਕ੍ਰਮਿਤ ਬਿਮਾਰੀ ਦੀ ਮੌਲਿਕ ਜਾਣਕਾਰੀ ਹੋਣ ਕਰਕੇ ਮੁਕਾਬਲਤਨ ਸਾਡਾ ਅਗਲਾ ਕੰਮ ਸੌਖਾ ਹੋਵੇਗਾ । ਉਨ੍ਹਾਂ ਕਿਹਾ , “ਮੈਨੂੰ ਖੁਸ਼ੀ ਹੈ ਕਿ ਸਾਡੇ ਯੋਧੇ ਮੌਜੂਦਾ ਸਥਿਤੀ ਬਾਰੇ ਕੇਵਲ ਜਾਗਰੂਕ ਹੀ ਨਹੀਂ ਹਨ , ਬਲਕਿ ਚਿੰਤਿਤ ਵੀ ਹਨ । ਮੈਂ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕਰਨ ਇੱਥੇ ਆਇਆ ਹਾਂ ਅਤੇ ਅਸੀਂ ਕੀ ਕਰ ਸਕਦੇ ਹਾਂ , ਤਾਂ ਜੋ ਅਸੀਂ ਅੱਗੇ ਵੱਧ ਕੇ ਅਗਾਂਊਂ ਤੇ ਪਿਛਲੇ ਸਾਲ ਵਾਂਗ ਪੜਾਅਵਾਰ ਹੁੰਗਾਰਾ ਭਰ ਸਕੀਏ । ਇਸ ਤਰ੍ਹਾਂ ਵੀ ਨਹੀਂ ਹੈ ਕਿ ਅਸੀਂ 2020 ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕੀਤਾ , ਪਰ 2021 ਵਿੱਚ ਸਾਡੇ ਕੋਲ ਵਧੇਰੇ ਤਜ਼ਰਬਾ , ਵਧੇਰੇ ਜਾਣਕਾਰੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਬਿਮਾਰੀ ਨੂੰ ਸਮਝਣ ਲਈ ਤੱਥ ਹਨ । ਪਿਛਲੇ ਸਾਲ ਤੁਸੀਂ ਇੱਥੇ ਕੇਵਲ ਮਰੀਜ਼ਾਂ ਦੀ ਸਹਾਇਤਾ ਹੀ ਨਹੀਂ ਕੀਤੀ , ਬਲਕਿ ਟੈਲੀ ਸਲਾਹ ਮਸ਼ਵਰੇ ਰਾਹੀਂ ਦੇਸ਼ ਭਰ ਦੇ ਡਾਕਟਰਾਂ ਦੀ ਸਹਾਇਤਾ ਕੀਤੀ ਹੈ ” ।

ਕੇਂਦਰੀ ਸਿਹਤ ਮੰਤਰੀ ਨੇ ਭਾਰਤ ਦੁਆਰਾ ਮੈਡੀਕਲ ਉਪਕਰਨਾਂ ਵਿੱਚ ਸਵੈ ਨਿਰਭਰਤਾ ਪ੍ਰਾਪਤ ਕਰਨ ਲਈ ਲੰਬੇ ਸਫ਼ਰ ਨੂੰ ਉਜਾਗਰ ਕੀਤਾ । ਉਨ੍ਹਾਂ ਕਿਹਾ , “ਮੈਨੂੰ 5 ਅਪ੍ਰੈਲ 2020 ਦੀ ਆਪਣੀ ਹਾਲਤ ਯਾਦ ਹੈ ਜਦੋਂ ਸਾਡੇ ਕੋਲ ਪੀ ਪੀ ਈ ਕਿੱਟਸ , ਵੈਂਟੀਲੇਟਰਸ ਅਤੇ ਐੱਨ 95 ਮਾਸਕ ਨਹੀਂ ਸਨ । ਵਿਸ਼ਵ ਭਰ ਵਿੱਚ ਸਿਹਤ ਬੁਨਿਆਦੀ ਢਾਂਚਾ ਦੀ ਕਮੀ ਲਈ ਸਾਡੀ ਅਲੋਚਨਾ ਵੀ ਕੀਤੀ ਗਈ ਸੀ । ਅਸੀਂ ਬੁਨਿਆਦੀ ਢਾਂਚਾ ਅਤੇ ਉਤਪਾਦਨ ਸਮਰੱਥਾਵਾਂ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ । ਅਸੀਂ ਲੰਮਾ ਸਫ਼ਰ ਤੈਅ ਕੀਤਾ ਹੈ । ਅਸੀਂ ਵਾਇਰਸ ਨੂੰ ਹਰਾਇਆ ਹੈ , ਜਦੋਂ ਸਾਨੂੰ ਇਸ ਜਿ਼ਆਦਾ ਜਾਣਕਾਰੀ ਨਹੀਂ ਸੀ ਅਤੇ ਅਸੀਂ ਆਪਣੇ ਇੱਕ ਸਾਲ ਦੇ ਤਜ਼ਰਬੇ ਤੋਂ ਬਾਅਦ ਇਸ ਨੂੰ ਫਿਰ ਹਰਾ ਸਕਦੇ ਹਾਂ ” ।

ਮਹਾਮਾਰੀ ਸਮੇਂ ਗ਼ੈਰ ਕੋਵਿਡ ਕੇਸਾਂ ਦੇ ਇਲਾਜ ਦੀ ਮਹੱਤਤਾ ਬਾਰੇ ਬੋਲਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ , “ਸਾਨੂੰ ਗ਼ੈਰ ਕੋਵਿਡ ਰੋਗਾਂ ਬਾਰੇ ਵੀ ਸੋਚਣਾ ਹੋਵੇਗਾ । ਸਾਨੂੰ ਉਨ੍ਹਾਂ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ ਅਤੇ ਉਨ੍ਹਾਂ ਦੇ ਇਲਾਜ ਤੇ ਅਸਰ ਵੀ ਨਹੀਂ ਪੈਣ ਦੇਣਾ ਚਾਹੀਦਾ । ਅਸੀਂ ਹੁਣ ਸਾਰੇ ਉਪਾਵਾਂ ਨਾਲ ਲੈਸ ਹਾਂ । ਅਸੀਂ ਕੇਵਲ ਇਹ ਸੋਚਣਾ ਹੈ ਕਿ ਮੌਜੂਦਾ ਬਦਕਿਸਮਤ ਸਥਿਤੀ ਤੋਂ ਬਾਹਰ ਕਿਵੇਂ ਆਉਣਾ ਹੈ । ਸਾਨੂੰ ਨਵੇਂ ਮਾਡਲ ਵਿਕਸਿਤ ਕਰਨ ਬਾਰੇ ਸੋਚਣ ਦੀ ਲੋੜ ਹੈ , ਜਿਨ੍ਹਾਂ ਨੂੰ ਲਾਗੂ ਕੀਤਾ ਜਾ ਸਕੇ ਤੇ ਦੇਸ਼ ਹੋਰ ਹਿੱਸਿਆਂ ਵਿੱਚ ਦੁਹਰਾਇਆ ਜਾ ਸਕੇ । ਮੈਂ ਤੁਹਾਨੂੰ ਸਭ ਨੂੰ ਇੱਕ ਚੰਗੇ ਮਿਆਰੀ ਹੱਲ ਮੁਹੱਈਆ ਕਰਨਾ ਚਾਹੁੰਦਾ ਹਾਂ । ਮੈਂ ਇਨ੍ਹਾਂ ਨੂੰ ਲਾਗੂ ਕਰਕੇ ਤੁਹਾਡੀ ਸਹਾਇਤਾ ਲਈ ਵੱਧ ਤੋਂ ਵੱਧ ਕੋਸਿ਼ਸ਼ ਕਰਾਂਗਾ । ਦੇਸ਼ ਨੂੰ ਤੁਹਾਡੇ ਤੋਂ ਬੇਹੱਦ ਉਮੀਦਾਂ ਹਨ ” ।


 

https://ci4.googleusercontent.com/proxy/q42QXCWx37-6XPInzshuwDi4nA4TDpzPn95kM7Svg7Vws7E8i6P5v33CaZe3F5sVuTm-3bPXR5RrOV4hzlX8MSu3yq0ryWsAVAtDsbnNDtUzOy7dj5Y-aMa1lQ=s0-d-e1-ft#https://static.pib.gov.in/WriteReadData/userfiles/image/image003N1TL.jpg  https://ci3.googleusercontent.com/proxy/2fbPu5TYzy79mDq1cJXWD1LgbQvHpAHr2GGSTPubpr1YIGiTnUWvAbJOBU6czTefVffp1Jfb7VnT-RnkgOfUfe1JgegTZIp7piWq9W2TgcZqFjkFgQMRA5lwMw=s0-d-e1-ft#https://static.pib.gov.in/WriteReadData/userfiles/image/image004C23T.jpg

https://ci6.googleusercontent.com/proxy/lAQMX7LEIMAuQJAaxhfBH1G-YHS5fzjS5oIKIf0OIpTvo-opDUbr3VWcG6o2cMlnKPiAyWiJTzeSD3hV-FwJN3Y5oIpRLGsqgzgwWoWiIgbKkR7P4tBoOZepxw=s0-d-e1-ft#https://static.pib.gov.in/WriteReadData/userfiles/image/image005RP6L.jpg  https://ci4.googleusercontent.com/proxy/wqUZeeoVUuDdxEU-LyzcXjSA2jqg5WDXX-c5SfjmHpTSVR6vIexa_x9uE2VUZiy0sd-bTKfVeZn6p8cC_5ySBWxjfk3TXctJE2TvDKHMy9tej1XB5-MnxsYmQw=s0-d-e1-ft#https://static.pib.gov.in/WriteReadData/userfiles/image/image006NN7Q.jpg


ਇਸ ਤੋਂ ਬਾਅਦ ਉਨ੍ਹਾਂ ਨੇ ਏਮਸ ਨਵੀਂ ਦਿੱਲੀ ਦੇ ਜੈਪ੍ਰਕਾਸ਼ ਨਾਰਾਇਣ ਏਪੈਕਸ ਟ੍ਰੋਮਾ ਸੈਂਟਰ ਦੇ ਵਾਰਡ ਦੇ ਮਰੀਜ਼ਾਂ ਨੂੰ ਦੇਖਿਆ । ਇਹ ਕੋਵਿਡ ਸਮਰਪਿਤ ਹਸਪਤਾਲ ਹੈ ਅਤੇ ਉਨ੍ਹਾਂ ਨੇ ਜ਼ੇਰੇ ਇਲਾਜ ਕਈ ਮਰੀਜ਼ਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਨੇ ਰੋਗੀਆਂ ਨੂੰ ਸਭ ਤੋਂ ਵਧੀਆ ਸੰਭਵ ਸਿਹਤ ਸੰਭਾਲਣ ਦਾ ਭਰੋਸਾ ਦਿੱਤਾ ।

ਡਾਕਟਰ ਹਰਸ਼ ਵਰਧਨ ਨੇ ਬਾਅਦ ਵਿੱਚ ਮੀਡੀਆ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਮੌਕੇ ਕੋਵਿਡ ਉਚਿਤ ਵਿਵਹਾਰ ਦੇ ਕਈ ਗੁਣਾਂ ਨੂੰ ਲੋਕਾਂ ਨੂੰ ਯਾਦ ਕਰਾਇਆ । ਉਨ੍ਹਾਂ ਕਿਹਾ , “ਇਸ ਸਮੇਂ ਸਾਡੀ ਸਭ ਤੋਂ ਵੱਡੀ ਲੜਾਈ ਲੋਕਾਂ ਨੂੰ ਕੋਵਿਡ ਉਚਿਤ ਵਿਵਹਾਰ ਸਿਖਾਉਣਾ ਹੈ । ਲੋਕਾਂ ਨੇ ਇਸ ਲਈ ਗ਼ੈਰ ਜਿ਼ੰਮਵਾਰਾਨਾ ਪਹੁੰਚ ਅਪਣਾਈ ਹੈ , ਜੋ ਬਹੁਤ ਖ਼ਤਰਨਾਕ ਹੈ । ਕੋਵਿਡ ਉਚਿਤ ਵਿਹਾਰ ਸਭ ਤੋਂ ਵੱਡਾ ਸਮਾਜਿਕ ਸਾਧਨ ਹੈ । ਸਾਨੂੰ ਚੇਨ ਤੋੜਨੀ ਹੋਵੇਗੀ ”  । ਕੋਵਿਡ ਮੁਕਤ ਵਾਤਾਵਰਨ ਲਈ ਜਨਤਾ ਨੂੰ ਸੀ ਏ ਬੀ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੇ ਅੰਕੜੇ ਪੇਸ਼ ਕੀਤੇ ਅਤੇ ਆਮ ਲੋਕਾਂ ਦੇ ਨਾਲ ਨਾਲ ਸਿਹਤ ਸੰਭਾਲ ਤੇ ਪਹਿਲੀ ਕਤਾਰ ਵਾਲੇ ਯੋਧਿਆਂ ਦੇ ਸਖ਼ਤ ਮਿਹਨਤ ਦੇ ਨਾਲ ਨਾਲ ਆਮ ਲੋਕਾਂ ਦੀ ਮਿਹਨਤ ਨੂੰ ਦਰਸਾਇਆ । ਉਨ੍ਹਾਂ ਕਿਹਾ , “ਭਾਰਤ ਵਿੱਚ 52 ਜਿ਼ਲ੍ਹੇ ਹਨ , ਜਿਨ੍ਹਾਂ ਵਿੱਚ ਪਿਛਲੇ 7 ਦਿਨਾਂ ਵਿੱਚ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ , 34 ਜਿ਼ਲ੍ਹੇ ਅਜਿਹੇ ਹਨ , ਜਿਨ੍ਹਾਂ ਵਿੱਚ ਪਿਛਲੇ 14 ਦਿਨਾਂ ਦੌਰਾਨ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ , 4 ਜਿ਼ਲ੍ਹੇ ਅਜਿਹੇ ਹਨ , ਜਿਨ੍ਹਾਂ ਵਿੱਚ ਪਿਛਲੇ 21 ਦਿਨਾਂ ਵਿੱਚ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ ਅਤੇ 44 ਜਿ਼ਲ੍ਹੇ ਅਜਿਹੇ ਹਨ , ਜਿਨ੍ਹਾਂ ਵਿੱਚ ਪਿਛਲੇ 28 ਦਿਨਾਂ ਵਿੱਚ ਕੋਈ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ ਹੈ” । ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਰੇਮਡੀਸਿਵਰ ਅਤੇ ਲਤੋਲੀਜ਼ੂਮੈਬ ਵਰਗੀਆਂ ਦਵਾਈਆਂ ਦੀ ਕਾਲਾਬਜ਼ਾਰੀ ਖਤਮ ਕਰਨ ਲਈ ਚੁੱਕੇ ਗਏ ਵਿਸਥਾਰਿਤ ਕਦਮਾਂ ਦੀ ਵੀ ਜਾਣਕਾਰੀ ਦਿੱਤੀ ।

ਡਾਕਟਰ ਰਣਦੀਪ ਗੁਲੇਰੀਆ , ਡਾਇਰੈਕਟਰ ਏ ਆਈ ਐੱਮ ਐੱਸ ਅਤੇ ਹੋਰ ਸੀਨੀਅਰ ਡਾਕਟਰਾਂ ਨੇ ਵੀ ਇਸ ਵਿਆਪਕ ਸਮੀਖਿਆ ਦੌਰੇ ਦੌਰਾਨ ਕੇਂਦਰੀ ਮੰਤਰੀ ਨਾਲ ਸਨ ।


 

***********************************

ਐੱਮ ਵੀ
 



(Release ID: 1712354) Visitor Counter : 176


Read this release in: English , Urdu , Hindi , Telugu