ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਗ੍ਰਿਹ ਸਕੱਤਰ ਨੇ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਦੁਆਰਾ ਕੋਵਿਡ 19 ਸਥਿਤੀ ਅਤੇ ਜਨਤਕ ਸਿਹਤ ਉਪਾਵਾਂ ਲਈ ਕੰਟੇਨਮੈਂਟ ਤੇ ਪ੍ਰਬੰਧਨ ਦਾ ਜਾਇਜ਼ਾ ਲਿਆ
Posted On:
16 APR 2021 4:14PM by PIB Chandigarh
ਕੇਂਦਰੀ ਗ੍ਰਿਹ ਸਕੱਤਰ ਸ਼੍ਰੀ ਅਜੇ ਕੁਮਾਰ ਭੱਲਾ ਨੇ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨਾਲ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਕੋਵਿਡ 19 ਦੀ ਸਥਿਤੀ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵੱਲੋਂ ਸੂਬਾ ਸਿਹਤ ਅਥਾਰਟੀ ਦੁਆਰਾ ਕੋਵਿਡ 19 ਦੇ ਪ੍ਰਬੰਧਨ ਤੇ ਕੰਟੇਨਮੈਂਟ ਲਈ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਵੀ ਸਮੀਖਿਆ ਕੀਤੀ । ਡਾਕਟਰ ਵੀ ਕੇ ਪਾਲ , ਮੈਂਬਰ (ਸਿਹਤ) , ਨੀਤੀ ਆਯੋਗ , ਡਾਕਟਰ ਬਲਰਾਮ ਭਾਰਗਵ ਡੀ ਜੀ ਆਈ ਸੀ ਐੱਮ ਆਰ , ਡਾਕਟਰ ਪ੍ਰੋਫੈਸਰ ਸੁਨੀਲ ਕੁਮਾਰ , ਡੀ ਜੀ ਐੱਚ ਐੱਸ ਨੇ ਦੋਨਾਂ ਸੂਬਿਆਂ ਦੇ ਸਿਹਤ ਸਕੱਤਰਾਂ ਡੀ ਜੀ ਪੁਲਿਸ , ਮੁੱਖ ਸਕੱਤਰਾਂ ਸਮੇਤ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ।
ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਸਮੇਤ ਮਹਾਰਾਸ਼ਟਰ ਦੇਸ਼ ਵਿੱਚ ਕੇਵਲ ਤਿੰਨ ਸੂਬੇ ਨੇ , ਜਿਨ੍ਹਾਂ ਵਿੱਚ ਇੱਕ ਲੱਖ ਤੋਂ ਵੱਧ ਐਕਟਿਵ ਕੇਸ ਹਨ । ਦੋਨਾਂ ਸੂਬਿਆਂ / ਛੱਤੀਸਗੜ੍ਹ ਤੇ ਉੱਤਰ ਪ੍ਰਦੇਸ਼ ਵਿੱਚ ਰੋਜ਼ਾਨਾ ਬਹੁਤ ਵੱਡੀ ਗਿਣਤੀ ਵਿੱਚ ਨਵੇਂ ਕੋਵਿਡ ਕੇਸ ਦਰਜ ਹੋ ਰਹੇ ਹਨ ਅਤੇ ਕੋਵਿਡ 19 ਨਾਲ ਕਾਫੀ ਮੌਤਾਂ ਹੋ ਰਹੀਆਂ ਹਨ । ਛੱਤੀਸਗੜ੍ਹ ਵਿੱਚ 7 ਦਿਨਾ ਔਸਤਨ ਦੇ ਅਧਾਰ ਤੇ 6.2 ਫ਼ੀਸਦ ਹਫ਼ਤਾਵਾਰੀ ਨਵੇਂ ਕੇਸ ਦਰਜ ਕੀਤੇ ਗਏ ਹਨ । ਪਿਛਲੇ 2 ਹਫ਼ਤਿਆਂ ਵਿੱਚ ਸੂਬੇ ਵਿੱਚ ਤਕਰੀਬਨ ਲੱਗਭਗ 131 % ਦਾ ਵਾਧਾ ਹੋਇਆ ਹੈ । ਛੱਤੀਸਗੜ੍ਹ ਦੇ 22 ਜਿ਼ਲਿ੍ਆਂ ਵਿੱਚ ਪਿਛਲੇ 30 ਦਿਨਾਂ ਦੌਰਾਨ ਦਰਜ ਕੀਤੇ ਗਏ ਸਭ ਤੋਂ ਜਿ਼ਆਦਾ ਕੇਸ ਉਨ੍ਹਾਂ ਵੱਲੋਂ ਦਰਜ ਕੀਤੇ ਗਏ ਕੇਸਾਂ ਤੋਂ ਪਾਰ ਹੋ ਗਏ ਨੇ । ਰਾਏਪੁਰ , ਦੁਰਗ , ਰਾਜਨੰਦ ਗਾਂਓਂ ਅਤੇ ਬਿਲਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਜਿ਼ਲ੍ਹੇ ਹਨ । 17 ਤੋਂ 23 ਮਾਰਚ 2021 ਹਫ਼ਤੇ ਦੇ ਮੁਕਾਬਲੇ 7 ਅਪ੍ਰੈਲ ਤੋਂ 13 ਅਪ੍ਰੈਨ 2021 ਦੇ ਹਫ਼ਤੇ ਵਿੱਚ ਆਰ ਟੀ / ਪੀ ਸੀ ਆਰ ਟੈਸਟਾਂ ਦੀ ਗਿਣਤੀ 34 ਫ਼ੀਸਦ ਤੋਂ ਘੱਟ ਕੇ 28 ਫ਼ੀਸਦ ਹੋ ਗਈ ਹੈ , ਜਦਕਿ ਐਂਟੀਜਨ ਟੈਸਟਾਂ ਦੀ ਗਿਣਤੀ 53 % ਤੋਂ ਵੱਧ ਕੇ 62 % ਹੋ ਗਈ ਹੈ ।
**************************
ਐੱਮ ਵੀ
(Release ID: 1712352)
Visitor Counter : 243