ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਬਣੇ ਕੋਵਿਡ 19 ਟੀਕੇ ਲਈ ਰੈਗੁਲੇਟਰੀ ਰਸਤੇ ਜਾਰੀ ਕੀਤੇ ਹਨ ।

Posted On: 15 APR 2021 2:03PM by PIB Chandigarh

ਕੇਂਦਰ ਸਰਕਾਰ ਨੇ 13 ਅਪ੍ਰੈਲ 2021 ਨੂੰ ਇੱਕ ਵੱਡਾ ਸੁਧਾਰੀ ਉਪਾਅ ਕਰਦਿਆਂ ਕੋਵਿਡ 19 ਟੀਕਿਆਂ ਲਈ ਨਿਯੰਤਰਣ ਪ੍ਰਣਾਲੀ ਦੀ ਰਫ਼ਤਾਰ ਤੇਜ਼ ਕਰਨ ਅਤੇ ਮਹੱਤਵਪੂਰਨ ਪ੍ਰਵਾਹ ਲਈ ਸੀਮਿਤ ਵਰਤੋਂ ਲਈ ਵਿਦੇਸ਼ਾਂ ਵਿੱਚ ਬਣੇ ਕੋਵਿਡ 19 ਦੇ ਟੀਕਿਆਂ ਨੂੰ ਪ੍ਰਵਾਨਗੀ ਦਿੱਤੀ ਸੀ , ਜਿਨ੍ਹਾਂ ਨੂੰ ਯੂ ਐੱਸ ਐੱਫ ਡੀ , ਐੱਮ , ਯੂ ਕੇ ਐੱਮ ਐੱਚ ਆਰ , ਪੀ ਐੱਮ ਡੀ ਜਾਪਾਨ ਦੁਆਰਾ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ , ਜਾਂ ਜਿਹੜੇ ਟੀਕੇ ਡਬਲਿਊ ਐੱਚ ਦੀ ਐਮਰਜੈਂਸੀ ਸੂਚੀਬੱਧ ਹਨ , ਨੂੰ ਮਨਜ਼ੂਰੀ ਦਿੱਤੀ ਹੈ ਇਹ ਫ਼ੈਸਲਾ ਭਾਰਤ ਦੁਆਰਾ ਅਜਿਹੇ ਵਿਦੇਸ਼ੀ ਟੀਕਿਆਂ ਦੀ ਜਲਦੀ ਪਹੁੰਚ ਲਈ ਸਹੂਲਤ ਦੇਵੇਗਾ ਅਤੇ ਦਰਾਮਦ , ਜਿਸ ਵਿੱਚ ਬਲਕ ਡਰੱਗ ਸਮੱਗਰੀ ਸ਼ਾਮਿਲ ਹੈ , ਨੂੰ ਸਵਦੇਸ਼ੀ ਵਰਤੋਂ ਲਈ ਪੂਰੀ ਸਮਰੱਥਾ ਅਨੁਸਾਰ ਦਰਾਮਦ ਲਈ ਉਤਸ਼ਾਹਿਤ ਕਰੇਗਾ ਇਹ ਦਰਾਮਦ ਟੀਕਾ ਵਧਾਉਣ ਦੀ ਸਮਰੱਥਾ ਅਤੇ ਸਵਦੇਸ਼ੀ ਟੀਕੇ ਦੀ ਖੁ਼ਦ ਉਪਲਬਧਤਾ ਦੀ ਭਰਪੂਰ ਸਹਾਇਤਾ ਪ੍ਰਦਾਨ ਕਰੇਗਾ

ਕੇਂਦਰ ਸਰਕਾਰ ਨੇ ਅੱਜ ਭਾਰਤ ਵਿੱਚ ਸੀਮਿਤ ਵਰਤੋਂ ਲਈ ਯੂ ਐੱਸ ਐੱਫ ਡੀ , ਐੱਮ , ਯੂ ਕੇ ਐੱਮ ਐੱਚ ਆਰ , ਐੱਮ ਡੀ ਜਾਪਾਨ ਜਾਂ ਜੋ ਡਬਲਿਊ ਐੱਚ ਐਮਰਜੈਂਸੀ ਵਰਤੋਂ ਸੂਚੀ ਵਿੱਚ ਸੂਚੀਬੱਧ ਹਨ , ਵਿਦੇਸ਼ੀ ਟੀਕਿਆਂ ਨੂੰ ਭਾਰਤ ਵਿੱਚ ਦਿੱਤੀ ਪ੍ਰਵਾਨਗੀ ਲਈ ਨਿਯੰਤਰਣ ਰਸਤੇ ਜਾਰੀ ਕੀਤੇ ਹਨ

ਸੈਂਟਰਲ ਡਰੱਗ ਸਟੈਂਡਰਡਸ ਕੰਟਰੋਲ ਆਰਗੇਨਾਈਜ਼ੇਸ਼ਨ (ਸੀ ਡੀ ਐੱਸ ਸੀ ) ਜਿਸ ਦੀ ਅਗਵਾਈ ਡੀ ਸੀ ਜੀ ਆਈ ਵੱਲੋਂ ਕੀਤੀ ਜਾਂਦੀ ਹੈ , ਨੇ ਅੱਜ ਦੱਸਿਆ ਕਿ ਹੇਠ ਲਿਖੇ ਰਸਤੇ ਅਪਣਾਏ ਜਾਣਗੇ-

1. ਸੀ ਡੀ ਐੱਸ ਸੀ , ਐੱਨ ਜੀ ਵੀ ਸੀ ਦੀਆਂ ਸਿਫ਼ਾਰਸ਼ਾਂ ਤੇ ਅਧਾਰਿਤ ਵਿਦੇਸ਼ੀ ਪ੍ਰਵਾਨਗੀ ਵਾਲੇ ਕੋਵਿਡ ਟੀਕਿਆਂ ਲਈ ਪ੍ਰਵਾਨਗੀ ਲਈ ਵੇਰਵਾ ਸਹਿਤ ਦਿਸ਼ਾ ਨਿਰਦੇਸ਼ , ਜਿਸ ਵਿੱਚ ਨਿਯੰਤਰਣ ਰਸਤੇ ਹੋਣਗੇ , ਤਿਆਰ ਕਰੇਗਾ

2. ਇਹ ਦਿਸ਼ਾ ਨਿਰਦੇਸ਼ ਤਿਆਰ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਸੀ ਡੀ ਐੱਸ ਸੀ ਵੈੱਬਸਾਈਟ ਤੇ ਪੋਸਟ ਕਰ ਦਿੱਤਾ ਗਿਆ ਹੈ ਸੀ ਡੀ ਐੱਸ ਸੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਜਾਣਕਾਰੀ ਸਬੰਧਿਤ ਭਾਗੀਦਾਰਾਂ ਨੂੰ ਦੇਣ ਲਈ ਵੱਡੀ ਪੱਧਰ ਤੇ ਕਦਮ ਚੁੱਕੇਗਾ

3. ਅਰਜੀਕਰਤਾ ਐਮਰਜੈਂਸੀ ਸਥਿਤੀ ਵਿੱਚ ਸੀਮਿਤ ਵਰਤੋਂ ਦੀ ਪ੍ਰਵਾਨਗੀ ਲੈਣ ਲਈ ਸੀ ਡੀ ਐੱਸ ਸੀ ਨੂੰ ਅਰਜ਼ੀਆਂ ਦਾਇਰ ਕਰ ਸਕਦੇ ਹਨ

4. ਇਹ ਅਰਜੀ ਵਿਦੇਸ਼ੀ ਉਤਪਾਦਕਾਂ ਵੱਲੋਂ ਆਪਣੀ ਭਾਰਤੀ ਇਕਾਈ ਜਾਂ ਭਾਰਤ ਵਿੱਚ ਅਧਿਕਾਰਤ ਏਜੰਟ (ਇਹ ਉਸ ਕੇਸ ਵਿੱਚ ਹੋਵੇਗਾ , ਜਿੱਥੇ ਉਨ੍ਹਾਂ ਦੀ ਕੋਈ ਭਾਰਤੀ ਇਕਾਈ ਨਹੀਂ ਹੈ ) ਰਾਹੀਂ ਦਿੱਤੀ ਜਾ ਸਕਦੀ ਹੈ

5. ਸੀ ਡੀ ਐੱਸ ਸੀ ਐਮਰਜੈਂਸੀ ਸਥਿਤੀ ਵਿੱਚ ਸੀਮਿਤ ਵਰਤੋਂ ਲਈ ਅਜਿਹੀਆਂ ਅਰਜ਼ੀਆਂ ਨੂੰ ਪ੍ਰੋਸੈੱਸ ਕਰੇਗਾ ਅਤੇ ਡੀ ਸੀ ਜੀ ਆਈ ਅਰਜੀਕਰਤਾ ਵੱਲੋਂ ਮੁਕੰਮਲ ਅਰਜੀ ਦਾਇਰ ਕਰਨ ਦੀ ਤਰੀਕ ਤੋਂ 3 ਦਿਨਾਂ ਦੇ ਅੰਦਰ ਅੰਦਰ ਅਰਜੀਆਂ ਤੇ ਵਿਚਾਰ ਕਰਕੇ ਫ਼ੈਸਲਾ ਲਵੇਗਾ

6. ਡੀ ਸੀ ਜੀ ਆਈ ਹੇਠ ਲਿਖੀਆਂ ਸ਼ਰਤਾਂ ਤੇ ਐਮਰਜੈਂਸੀ ਸਥਿਤੀ ਵਿੱਚ ਸੀਮਿਤ ਵਰਤੋਂ ਦੀ ਪ੍ਰਵਾਨਗੀ ਦੇਵੇਗਾ

* ਟੀਕੇ ਕੌਮੀ ਕੋਵਿਡ 19 ਟੀਕਾਕਰਨ ਪ੍ਰੋਗਰਾਮ ਤਹਿਤ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਤੇ ਜਾਣਗੇ

* ਪਹਿਲੇ 100 ਲਾਭਪਾਤਰੀਆਂ ਨੂੰ ਅਜਿਹੇ ਟੀਕੇ ਲੱਗਣ ਤੋਂ ਬਾਅਦ 7 ਦਿਨਾਂ ਤੱਕ ਸੁਰੱਖਿਆ ਸਿੱਟਿਆਂ ਲਈ ਵਾਚਿਆ ਜਾਵੇਗਾ ਉਸ ਤੋਂ ਬਾਅਦ ਹੀ ਇਨ੍ਹਾਂ ਨੂੰ ਹੋਰ ਟੀਕਾਕਰਨ ਪ੍ਰੋਗਰਾਮ ਵਿੱਚ ਰੋਲਆਊਟ ਕੀਤਾ ਜਾ ਸਕਦਾ ਹੈ

* ਅਰਜੀਕਰਤਾ ਅਜਿਹੀ ਮਨਜ਼ੂਰੀ ਦੇ 30 ਦਿਨਾਂ ਦੇ ਅੰਦਰ ਅੰਦਰ ਕਲੀਨਿਕਲ ਟ੍ਰਾਇਲ ਦੀ ਪੋਸਟ ਪ੍ਰਵਾਨਗੀ ਲਈ ਅਰਜੀ ਦਾਇਰ ਕਰੇਗਾ

7. ਅਜਿਹੇ ਟੀਕਿਆਂ ਲਈ ਐਮਰਜੈਂਸੀ ਸਥਿਤੀ ਵਿੱਚ ਸੀਮਿਤ ਵਰਤੋਂ ਲਈ ਪ੍ਰਵਾਨਗੀ ਲੈਣ ਲਈ ਅਰਜੀਆਂ ਦੇ ਨਾਲ ਟ੍ਰਾਇਲ ਪ੍ਰੋਟੋਕੋਲ , ਦਰਾਮਦ ਪੰਜੀਕਰਨ ਪ੍ਰਮਾਣ ਪੱਤਰ ਲਈ ਅਰਜੀ ਅਤੇ ਦਰਾਮਦ ਲਾਈਸੈਂਸ ਲਈ ਅਰਜੀ ਵੀ ਦਾਇਰ ਕਰ ਸਕਦੇ ਹਨ

8. ਸੀ ਡੀ ਐੱਸ ਸੀ ਅਰਜੀਆਂ ਲਈ ਪੰਜੀਕਰਨ ਪ੍ਰਮਾਣ ਪੱਤਰ (ਵਿਦੇਸ਼ਾਂ ਵਿੱਚ ਉਤਪਾਦਨ ਜਗ੍ਹਾ ਅਤੇ ਉਤਪਾਦ : ਇਸ ਕੇਸ ਵਿੱਚ ਕੋਵਿਡ ਟੀਕਾ) ਅਤੇ ਦਰਾਮਦ ਲਾਈਸੈਂਸ , ਐਮਰਜੈਂਸੀ ਸਥਿਤੀ ਵਿੱਚ ਸੀਮਿਤ ਵਰਤੋਂ ਦੀ ਪ੍ਰਵਾਨਗੀ ਮਿਲਣ ਦੀ ਤਰੀਕ ਤੋਂ 3 ਦਿਨਾਂ ਦੇ ਵਿੱਚ ਵਿੱਚ ਸਾਰੀ ਪ੍ਰਕਿਰਿਆ ਕਰੇਗਾ

9. ਟੀਕਿਆਂ ਦੇ ਬੈਚ ਜਾਰੀ ਕਰਨ ਲਈ ਸੀ ਡੀ ਐੱਸ ਸੀ ਦੇ ਮੌਜੂਦਾ ਪ੍ਰੋਟੋਕੋਲ ਅਨੁਸਾਰ ਟੀਕੇ ਦਾ ਹਰ ਬੈਚ ਸੈਂਟਰਲ ਡਰੱਗਸ ਲੈਬਾਰਟਰੀ ਕਸੌਲੀ ਦੁਆਰਾ ਜਾਰੀ ਕੀਤਾ ਜਾਵੇਗਾ ਇਸ ਤੋਂ ਬਾਅਦ ਹੀ ਇਸ ਨੂੰ ਕੌਮੀ ਕੋਵਿਡ 19 ਟੀਕਾਕਰਨ ਪ੍ਰੋਗਰਾਮ ਤਹਿਤ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਤਿਆ ਜਾ ਸਕਦਾ ਹੈ

10. ਅਰਜੀਕਰਤਾ ਸੀ ਡੀ ਐੱਲ ਪ੍ਰਵਾਨਗੀ ਦੀ ਪ੍ਰਾਪਤੀ ਤੋਂ ਬਾਅਦ ਹੀ ਸ਼ੁਰੂ ਵਿੱਚ ਕੇਵਲ 100 ਲਾਭਪਾਤਰੀਆਂ ਲਈ ਕੋਵਿਡ ਟੀਕੇ ਦੀ ਵਰਤੋਂ ਕਰੇਗਾ ਅਤੇ ਸੀ ਡੀ ਐੇੱਸ ਸੀ ਨੂੰ ਸੁਰੱਖਿਆ ਡਾਟਾ ਦਾਇਰ ਕਰੇਗਾ

11. ਸੀ ਡੀ ਐੱਸ ਸੀ ਅਰਜੀਕਰਤਾ ਵੱਲੋਂ ਦਾਇਰ ਕੀਤੇ ਸੁਰੱਖਿਅਤ ਡਾਟਾ ਦੀ ਸਮੀਖਿਆ ਕਰੇਗਾ ਅਤੇ ਇਸ ਨੂੰ ਸੰਤੋਸ਼ਜਨਕ ਪਾਏ ਜਾਣ ਤੋਂ ਬਾਅਦ ਹੀ ਅਰਜੀਕਰਤਾ ਨੂੰ ਟੀਕੇ ਨੂੰ ਵਰਤਣ ਦਾ ਅਧਿਕਾਰ ਦੇਵੇਗਾ

12. ਸੀ ਡੀ ਐੱਸ ਸੀ ਪ੍ਰਸਤਾਵਵ ਪ੍ਰਾਪਤ ਹੋਣ ਦੇ 7 ਦਿਨਾਂ ਦੇ ਅੰਦਰ ਅੰਦਰ ਸਬਜੈਕਟ ਮਾਹਿਰ ਕਮੇਟੀ ਦੀ ਸਲਾਹ ਨਾਲ ਬ੍ਰਿਜਿੰਗ ਟ੍ਰਾਇਲ ਲਈ ਪ੍ਰੋਟੋਕੋਲ ਦੀ ਪ੍ਰਵਾਨਗੀ ਦੇਵੇਗਾ

13. ਅਰਜੀਕਰਤਾ ਪ੍ਰਵਾਨਤ ਪ੍ਰੋਟੋਕੋਲ ਵਿੱਚ ਵਿਸ਼ੇਸ਼ ਤੌਰ ਤੇ ਦਿੱਤੀ ਸਮਾਂ ਸੀਮਾ ਦੇ ਅੰਦਰ ਅੰਦਰ ਬ੍ਰਿਜਿੰਗ ਟ੍ਰਾਇਲ ਕਰੇਗਾ ਅਤੇ ਬ੍ਰਿਜਿੰਗ ਟ੍ਰਾਇਲ ਵਿੱਚ ਜਨਰੇਟ ਡਾਟਾ ਨੂੰ ਸੀ ਡੀ ਐੱਸ ਸੀ ਕੋਲ ਦਾਇਰ ਕਰੇਗਾ

14. ਬ੍ਰਿਜਿੰਗ ਟ੍ਰਾਇਲ ਨਤੀਜੀਆਂ ਦੀ ਪ੍ਰਾਪਤੀ ਤੋਂ ਬਾਅਦ ਡੀ ਸੀ ਜੀ ਆਈ ਐਮਰਜੈਂਸੀ ਸਥਿਤੀ ਵਿੱਚ ਸੀਮਿਤ ਵਰਤੋਂ ਲਈ ਦਿੱਤੀ ਗਈ ਪ੍ਰਵਾਨਗੀ ਦਾ ਫਿਰ ਤੋਂ ਜਾਇਜ਼ਾ ਲਵੇਗਾ


 

ਐੱਮ ਵੀ



(Release ID: 1712063) Visitor Counter : 223