ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੌਰਡਨ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੇ ਅਵਸਰ ’ਤੇ ਮਹਾਮਹਿਮ ਸ਼ਾਹ ਅਬਦੁੱਲ੍ਹਾ II ਅਤੇ ਜੌਰਡਨ ਦੀ ਹਾਸ਼ਮੀ ਸਲਤਨਤ ਦੇ ਲੋਕਾਂ ਨੂੰ ਵਧਾਈ ਦਿੱਤੀ

Posted On: 13 APR 2021 10:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਜੌਰਡਨ ਰਾਜ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਮਹਾਮਹਿਮ ਰਾਜਾ ਅਬਦੁੱਲ੍ਹਾ II ਅਤੇ ਜੌਰਡਨ ਦੇ ਹਾਸ਼ਮੀ ਸਲਤਨਤ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।

 

ਆਪਣੇ ਵੀਡੀਓ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਮਹਾਮਹਿਮ ਰਾਜਾ ਅਬਦੁੱਲ੍ਹਾ II ਅਤੇ ਜੌਰਡਨ ਦੇ ਲੋਕਾਂ ਲਈ  ਹਾਰਦਿਕ ਵਧਾਈਆਂ ਅਤੇ ਆਪਣੀਆਂ ਨਿੱਘੀਆਂ ਸ਼ੁਭਕਾਮਨਾਵਾਂ ਪ੍ਰਗਟਾਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮਹਾਮਹਿਮ ਦੀ ਦੂਰ ਦ੍ਰਿਸ਼ਟੀ ਵਾਲੀ ਅਗਵਾਈ ਦੀ ਪ੍ਰਸ਼ੰਸਾ ਕੀਤੀ, ਜਿਸ ਦੇ ਤਹਿਤ ਜੌਰਡਨ ਨੇ ਟਿਕਾਊ ਅਤੇ ਸਮਾਵੇਸ਼ੀ ਪ੍ਰਗਤੀ ਹਾਸਿਲ ਕੀਤੀ ਹੈ, ਅਤੇ ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਖੇਤਰਾਂ ਵਿੱਚ ਵੀ ਸ਼ਾਨਦਾਰ ਵਿਕਾਸ ਕੀਤਾ ਹੈ। ਪੱਛਮੀ ਏਸ਼ੀਆ ਵਿੱਚ ਸ਼ਾਂਤੀ ਵਧਾਉਣ ਵਿੱਚ ਮਹਾਮਹਿਮ ਕਿੰਗ ਅਬਦੁੱਲ੍ਹਾ II  ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੌਰਡਨ ਅੱਜ ਵਿਸ਼ਵ ਦੇ ਇੱਕ ਮਹੱਤਵਪੂਰਨ ਖੇਤਰ ਵਿੱਚ ਇੱਕ ਸ਼ਕਤੀਸ਼ਾਲੀ ਅਵਾਜ਼ ਅਤੇ ਸੰਜਮ ਦੇ ਪ੍ਰਤੀਕ ਵਜੋਂ ਉੱਭਰਿਆ ਹੈ।

 

ਭਾਰਤ ਅਤੇ ਜੌਰਡਨ ਦੇ ਦਰਮਿਆਨ ਸਬੰਧਾਂ ਦੀ ਗਹਿਰਾਈ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਲ 2018 ਵਿੱਚ ਮਹਾਮਹਿਮ ਕਿੰਗ ਅਬਦੁੱਲ੍ਹਾ II  ਦੇ ਇਤਿਹਾਸਿਕ ਭਾਰਤ ਦੌਰੇ ਨੂੰ ਯਾਦ ਕੀਤਾ, ਜਿਸ ਦੌਰਾਨ ਮਹਾਮਹਿਮ ਨੇ ਸਾਲ 2004  ਦੇ ਸਹਿਣਸ਼ੀਲਤਾ, ਏਕਤਾ ਅਤੇ ਮਨੁੱਖੀ ਸਨਮਾਨ ਦੇ ਅੱਮਾਨ ਸੰਦੇਸ਼ ਨੂੰ ਦੁਹਰਾਇਆ ਸੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਜੌਰਡਨ ਇਸ ਆਸਥਾ ਵਿੱਚ ਇਕਜੁੱਟ ਸਨ ਕਿ ਸ਼ਾਂਤੀ ਅਤੇ ਖੁਸ਼ਹਾਲੀ ਦੇ ਲਈ, ਸੰਜਮ ਅਤੇ ਸ਼ਾਂਤਮਈ ਸਹਿ-ਹੋਂਦ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਧਿਰਾਂ ਸਮੁੱਚੀ ਮਾਨਵਤਾ ਦੇ ਬਿਹਤਰ ਭਵਿੱਖ ਲਈ ਸੰਯੁਕਤ ਪ੍ਰਯਤਨਾਂ ਵਿੱਚ ਮੋਢੇ ਨਾਲ ਮੋਢਾ ਮਿਲਾ ਕੇ ਚਲਦੀਆਂ ਰਹਿਣਗੀਆਂ।

 

****************

                                                                                                  

ਡੀਐੱਸ



(Release ID: 1711763) Visitor Counter : 94