ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਪੁਥਾਂਡੁ ਪਿਰਾਪੁ, ਰੋਂਗਾਲੀ ਬਿਹੂ, ਨਬ ਬਰਸ਼ ਅਤੇ ਵੈਸ਼ਾਖੜੀ ਦੀ ਪੂਰਵ ਸੰਧਿਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 13 APR 2021 5:25PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਪੁਥਾਂਡੁ ਪਿਰਾਪੁ, ਰੋਂਗਾਲੀ ਬਿਹੂ, ਨਬ ਬਰਸ਼ ਅਤੇ ਵੈਸ਼ਾਖੜੀ, ਜੋ 14 ਅਤੇ 15 ਅਪ੍ਰੈਲ,2021 ਨੂੰ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਨਾਏ ਜਾਣਗੇ, ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ-

"ਪੁਥਾਂਡੁ ਪਿਰਾਪੁ, ਰੋਂਗਾਲੀ ਬਿਹੂ, ਨਬ ਬਰਸ਼ ਅਤੇ ਵੈਸ਼ਾਖੜੀ ਦੇ ਸ਼ੁਭ ਅਵਸਰ 'ਤੇ, ਮੈਂ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਨਵੀਆਂ ਆਸਾਂ ਅਤੇ ਨਵੀਆਂ ਉਮੰਗਾਂ ਦੇ ਨਾਲ ਸਾਡੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵਿਭਿੰਨ ਰੂਪ ਵਿੱਚ ਮਨਾਏ ਜਾਣ ਵਾਲੇ ਇਹ ਨਵੇਂ ਵਰ੍ਹੇ ਦੇ ਪੁਰਬ ਬਹੁਲਵਾਦੀ ਪਰੰਪਰਾ ਦੇ ਪ੍ਰਤੀਕ ਹਨ। ਇਹ ਉਤਸਵ ਸਾਡੇ ਕਿਸਾਨਾਂ ਦੀ ਅਣਥੱਕ ਮਿਹਨਤ ਅਤੇ ਉਨ੍ਹਾਂ ਦੇ ਪ੍ਰਤੀ ਸਨਮਾਨ ਨੂੰ ਦਰਸਾਉਂਦੇ ਹਨ।

ਆਓ, ਇਸ ਅਵਸਰ 'ਤੇ ਅਸੀਂ ਸਾਰੇ ਮਿਲ ਕੇ ਸ਼ਾਂਤੀ, ਸਮ੍ਰਿੱਧੀ ਅਤੇ ਖੁਸ਼ਹਾਲੀ ਲਿਆਉਣ ਅਤੇ ਰਾਸ਼ਟਰ ਦੀ ਪ੍ਰਗਤੀ ਦੇ ਲਈ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਫੈਲਾਉਣ ਦਾ ਸੰਕਲਪ ਲਈਏ।

ਮੇਰੀ ਕਾਮਨਾ ਹੈ ਕਿ ਸਾਰੇ ਤੰਦਰੁਸਤ ਅਤੇ ਸੁਰੱਖਿਅਤ ਰਹਿਣ ਅਤੇ ਨਵੀਂ ਊਰਜਾ ਦੇ ਨਾਲ ਦੇਸ਼ ਦੀ ਪ੍ਰਗਤੀ ਦੇ ਲਈ ਇਕਜੁੱਟ ਹੋ ਕੇ ਅੱਗੇ ਵਧਣ।"

ਕਿਰਪਾ ਕਰਕੇ ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

**********************

 

ਡੀਐੱਸ/ਬੀਐੱਮ



(Release ID: 1711638) Visitor Counter : 115