ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ ਦੀ 95ਵੀਂ ਸਲਾਨਾ ਮੀਟ ਅਤੇ ਵਾਇਸ-ਚਾਂਸਲਰਾਂ ਦੇ ਨੈਸ਼ਨਲ ਸੈਮੀਨਾਰ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਡਾ. ਬੀਆਰ ਅੰਬੇਡਕਰ ਬਾਰੇ, ਸ਼੍ਰੀ ਕਿਸ਼ੋਰ ਮਕਵਾਨਾ ਦੁਆਰਾ ਲਿਖੀਆਂ ਪੁਸਤਕਾਂ ਵੀ ਰਿਲੀਜ਼ ਕਰਨਗੇ
Posted On:
13 APR 2021 11:27AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਅਪ੍ਰੈਲ 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤੀ ਯੂਨੀਵਰਸਟੀਆਂ ਦੀ 95ਵੀਂ ਸਲਾਨਾ ਮੀਟ ਅਤੇ ਵਾਇਸ-ਚਾਂਸਲਰਾਂ ਦੇ ਨੈਸ਼ਨਲ ਸੈਮੀਨਾਰ ਨੂੰ ਸੰਬੋਧਨ ਕਰਨਗੇ। ਉਹ ਸ਼੍ਰੀ ਕਿਸ਼ੋਰ ਮਕਵਾਨਾ ਦੁਆਰਾ ਲਿਖੀਆਂ, ਡਾ.ਬੀਆਰ ਅੰਬੇਡਕਰ ਨਾਲ ਸਬੰਧਿਤ ਚਾਰ ਪੁਸਤਕਾਂ ਵੀ ਲਾਂਚ ਕਰਨਗੇ। ਗੁਜਰਾਤ ਦੇ ਰਾਜਪਾਲ ਅਤੇ ਮੁੱਖ ਮੰਤਰੀ ਅਤੇ ਕੇਂਦਰੀ ਸਿੱਖਿਆ ਮੰਤਰੀ ਵੀ ਮੌਜੂਦ ਰਹਿਣਗੇ। ਇਸ ਆਯੋਜਨ ਦੀ ਮੇਜ਼ਬਾਨੀ ਡਾ. ਬਾਬਾ ਸਾਹੇਬ ਅੰਬੇਡਕਰ ਓਪਨ ਯੂਨੀਵਰਸਿਟੀ, ਅਹਿਮਦਾਬਾਦ ਦੁਆਰਾ ਕੀਤੀ ਜਾ ਰਹੀ ਹੈ।
ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ ਅਤੇ ਵਾਇਸ-ਚਾਂਸਲਰਾਂ ਦੇ ਨੈਸ਼ਨਲ ਸੈਮੀਨਾਰ ਬਾਰੇ
ਦੇਸ਼ ਵਿਚ ਉੱਚ ਸਿੱਖਿਆ ਦੀ ਇੱਕ ਸਰਬ-ਸ੍ਰੇਸ਼ਠ ਸੰਸਥਾ, ਐਸੋਸੀਏਸ਼ਨ ਆਵ੍ ਇੰਡੀਅਨ ਯੂਨੀਵਰਸਿਟੀਜ਼ (ਏਆਈਯੂ) ਇਸ ਸਾਲ 14- 15 ਅਪ੍ਰੈਲ 2021 ਨੂੰ ਆਪਣੀ 95ਵੀਂ ਸਲਾਨਾ ਮੀਟ ਕਰ ਰਹੀ ਹੈ। ਸਲਾਨਾ ਮੀਟਿੰਗ ਇੱਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਏਆਈਯੂ ਨੇ ਆਪਣੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਨਾ ਹੁੰਦਾ ਹੈ, ਵਿੱਤੀ ਸਟੇਟਮੈਂਟ ਪੇਸ਼ ਕਰਨੀ ਹੁੰਦੀ ਹੈ ਅਤੇ ਆਉਣ ਵਾਲੇ ਸਾਲ ਲਈ ਗਤੀਵਿਧੀਆਂ ਦੀ ਯੋਜਨਾ ਦੀ ਰੂਪ-ਰੇਖਾ ਤਿਆਰ ਕਰਨੀ ਹੁੰਦੀ ਹੈ। ਇਹ ਵਾਇਸ-ਚਾਂਸਲਰਾਂ ਦੀਆਂ ਜ਼ੋਨਲ ਮੀਟਿੰਗਾਂ ਦੀਆਂ ਸਿਫਾਰਸ਼ਾਂ ਅਤੇ ਸਾਲ ਭਰ ਸੰਚਾਲਿਤ ਹੋਈਆਂ ਹੋਰ ਵਿਚਾਰ-ਵਟਾਂਦਰਿਆਂ ਬਾਰੇ ਮੈਂਬਰਾਂ ਨੂੰ ਸੂਚਿਤ ਕਰਨ ਲਈ ਵੀ ਇੱਕ ਪਲੈਟਫਾਰਮ ਹੈ।
ਇਸ ਮੀਟਿੰਗ ਦੌਰਾਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਅਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਦਿੱਗਜਾਂ ਦੀ ਸਰਪ੍ਰਸਤੀ ਹੇਠ 1925 ਵਿਚ ਸਥਾਪਿਤ ਕੀਤੀ ਗਈ ਏਆਈਯੂ ਦਾ 96ਵਾਂ ਸਥਾਪਨਾ ਦਿਵਸ ਵੀ ਮਨਾਇਆ ਜਾਵੇਗਾ।
ਇਸ ਮੀਟ ਦੇ ਦੌਰਾਨ 'ਭਾਰਤ ਵਿੱਚ ਉੱਚ ਸਿੱਖਿਆ ਵਿੱਚ ਬਦਲਾਅ ਲਿਆਉਣ ਲਈ ਰਾਸ਼ਟਰੀ ਸਿੱਖਿਆ ਨੀਤੀ -2020 ਨੂੰ ਲਾਗੂ ਕਰਨਾ' ਵਿਸ਼ੇ 'ਤੇ ਵਾਇਸ-ਚਾਂਸਲਰਾਂ ਦਾ ਰਾਸ਼ਟਰੀ ਸੈਮੀਨਾਰ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦਾ ਟੀਚਾ ਆਪਣੇ ਪ੍ਰਾਥਮਿਕ ਹਿਤਧਾਰਕਾਂ ਯਾਨੀ ਕਿ ਵਿਦਿਆਰਥੀਆਂ ਦੇ ਹਿਤ ਵਿੱਚ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਬਾਰੇ ਇੱਕ ਸਪਸ਼ਟ ਕਾਰਜ-ਯੋਜਨਾ ਦੇ ਨਾਲ, ਹਾਲ ਹੀ ਵਿੱਚ ਲਾਂਚ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ- 2020 ਲਈ ਲਾਗੂਕਰਨ ਰਣਨੀਤੀ ਤਿਆਰ ਕਰਨਾ ਹੈ।
ਰਿਲੀਜ਼ ਕੀਤੀਆਂ ਜਾਣ ਵਾਲੀਆਂ ਪੁਸਤਕਾਂ ਬਾਰੇ
ਪ੍ਰਧਾਨ ਮੰਤਰੀ, ਸ਼੍ਰੀ ਕਿਸ਼ੋਰ ਮਕਵਾਨਾ ਦੁਆਰਾ ਲਿਖੀਆਂ, ਬਾਬਾ ਸਾਹੇਬ ਭੀਮ ਰਾਓ ਅੰਬੇਡਕਰ ਦੇ ਜੀਵਨ 'ਤੇ ਅਧਾਰਿਤ ਹੇਠ ਲਿਖੀਆਂ ਚਾਰ ਪੁਸਤਕਾਂ ਵੀ ਰਿਲੀਜ਼ ਕਰਨਗੇ:
ਡਾ. ਅੰਬੇਡਕਰ ਜੀਵਨ ਦਰਸ਼ਨ,
ਡਾ. ਅੰਬੇਡਕਰ ਵਿਅਕਤੀ ਦਰਸ਼ਨ,
ਡਾ. ਅੰਬੇਡਕਰ ਰਾਸ਼ਟਰ ਦਰਸ਼ਨ, ਅਤੇ
ਡਾ. ਅੰਬੇਡਕਰ ਆਯਾਮ ਦਰਸ਼ਨ
*****
ਡੀਐੱਸ / ਏਕੇਜੇ
(Release ID: 1711419)
Visitor Counter : 188
Read this release in:
Odia
,
Assamese
,
English
,
Urdu
,
Hindi
,
Marathi
,
Manipuri
,
Bengali
,
Gujarati
,
Tamil
,
Telugu
,
Kannada
,
Malayalam