ਨੀਤੀ ਆਯੋਗ

ਅਟਲ ਨਵਪ੍ਰਵਰਤਨ ਮਿਸ਼ਨ ਦੁਆਰਾ ਦੇਸ਼ ਭਰ ਵਿੱਚ ਸਥਾਪਿਤ 295 ਅਟਲ ਟਿੰਕਰਿੰਗ ਲੈਬਸ ਨੂੰ ਸੀਐੱਸਆਈਆਰ ਨੇ ਅਪਣਾਇਆ


ਇਸ ਦਾ ਉਦੇਸ਼ ਆਪਣੇ ਵਿਗਿਆਨਕਆਂ ਅਤੇ ਲੈਬਸ ਦਾ ਲਾਭ ਪ੍ਰਦਾਨ ਕਰ ਵਿਦਿਆਰਥੀਆਂ ਵਿੱਚ ਐੱਸਟੀਈਐੱਮ ਅਧਾਰਿਤ ਖੋਜ ਅਤੇ ਇਨੋਵੇਸ਼ਨ ਦੀ ਰੁਚੀ ਪੈਦਾ ਕਰਨਾ ਹੈ

Posted On: 09 APR 2021 5:31PM by PIB Chandigarh

 

ਨੀਤੀ ਆਯੋਗ ਦੇ ਅਧੀਨ ਅਟਲ ਨਵਪ੍ਰਵਰਤਨ ਮਿਸ਼ਨ (ਏਆਈਐੱਮ) ਦੀਆਂ ਦੇਸ਼ ਭਰ ਵਿੱਚ ਪ੍ਰਮੁੱਖ 295 ਅਟਲ ਟਿੰਕਰਿੰਗ ਲੈਬਸ ( ਏਟੀਐੱਲ ) ਨੂੰ ਅੱਜ ਆਧਿਕਾਰਿਕ ਤੌਰ ਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਨੇ ਅਪਣਾ ਲਿਆ ਹੈ, ਜੋ ਵਿਦਿਆਰਥੀਆਂ ਦੇ ਵਿੱਚ ਵਿਗਿਆਨਕ ਖੋਜ ਅਤੇ ਇਨੋਵੇਸ਼ਨ ਸੱਭਿਆਚਾਰ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਉਤਸ਼ਾਹੀ ਕਦਮ ਹੈ ।

 

ਸੀਐੱਸਆਈਆਰ ਨੇ ਆਪਣੀਆਂ 36 ਲੈਬਸ ਦੇ ਨਾਲ ਦੇਸ਼ ਭਰ ਵਿੱਚ 295 ਅਟਲ ਟਿੰਕਰਿੰਗ ਲੈਬਸ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਅਪਣਾਇਆ ਹੈ । ਇਹ ਦੇਸ਼ ਭਰ ਦੇ ਨੌਜਵਾਨ ਨਵਪ੍ਰਵਰਤਕਾਂ ਲਈ ਰਾਸ਼ਟਰ ਦੇ ਸਰਵਸ੍ਰੇਸ਼ਠ ਬੁੱਧੀਮਾਨ ਅਤੇ ਵਿਗਿਆਨਕਾਂ ਤੋਂ ਸਿੱਖਣ ਦਾ ਇੱਕ ਬੇਮਿਸਾਲ ਅਵਸਰ ਹੈ । ਇਹ ਅਸਰ ਪ੍ਰਾਪਤ ਕਰਕੇ ਪ੍ਰਗਤੀਸ਼ੀਲ ਵਿਦਿਆਰਥੀ ਆਪਣੇ ਸਕੂਲ , ਪਰਿਵਾਰਾਂ ਅਤੇ ਸਥਾਨਿਕ ਸਮੁਦਾਇਆਂ ਲਈ ਜੀਵੰਤ ਪ੍ਰੇਰਣਾ ਦਾ ਸਰੋਤ ਬਣ ਜਾਣਗੇ ।

 

ਸੀਐੱਸਆਈਆਰ ਸਿਖਰਲੇ ਖੋਜ ਵਿਦਵਾਨਾਂ ਅਤੇ ਵਿਗਿਆਨਕਾਂ ਨੂੰ ਨਿਯੁਕਤ ਕਰੇਗਾ ਜੋ ਹਰੇਕ ਅਟਲ ਟਿੰਕਰਿੰਗ ਲੈਬ ਵਿੱਚ ਸਲਾਹਕਾਰ ਦੀ ਭੂਮਿਕਾ ਨਿਭਾਉਣਗੇ ਅਤੇ ਵਿਸ਼ੇ ਮਾਹਰ ਦੇ ਰੂਪ ਵਿੱਚ ਕਾਰਜ ਕਰਨਗੇ । ਅਟਲ ਨਵਪ੍ਰਵਰਤਨ ਮਿਸ਼ਨ ਅਤੇ ਸੀਐੱਸਆਈਆਰ ਵਿਗਿਆਨਕ ਅਤੇ ਤਕਨੀਕੀ ਅਵਧਾਰਨਾਵਾਂ, ਵਿਚਾਰਾਂ ਜਾਂ ਸਮਾਜਿਕ ਮੁੱਦਿਆਂ ਨਾਲ ਸੰਬੰਧਿਤ ਕਈ ਵਿਸ਼ਿਆਂ ਤੇ ਵਿਦਿਆਰਥੀਆਂ ਲਈ ਵੈਬੀਨਾਰ ਦੀ ਇੱਕ ਲੜੀ ਵੀ ਆਯੋਜਿਤ ਕਰਨਗੇ ।

 

ਵਰਚੁਅਲ ਰਾਹੀਂ ਸਾਂਝੇਦਾਰੀ ਦੇ ਪ੍ਰੋਜੈਕਟ ਦੇ ਸ਼ੁਭਾਰੰਭ ਤੇ ਆਯੋਜਿਤ ਪ੍ਰੋਗਰਾਮ ਵਿੱਚ ਅਟਲ ਨਵਪ੍ਰਵਰਤਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਅਤੇ ਨੀਤੀ ਆਯੋਗ ਦੇ ਐਡੀਸ਼ਨਲ ਸਕੱਤਰ ਆਰ ਰਮਣਨ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਵਿਗਿਆਨਕ ਅਤੇ ਉਦਯੋਗਿਕ ਖੋਜ ਦੁਆਰਾ ਲਾਗੂ ਇਨੋਵੇਸ਼ਨਾਂ ਦੇ ਮਹੱਤਵਪੂਰਣ ਅਹਿਮੀਅਤ ਨੂੰ ਹੋਰ ਮਜ਼ਬੂਤ ਕੀਤਾ ਹੈ । ਇਸ ਲਈ , ਸੀਐੱਸਆਈਆਰ ਦੇ ਨਾਲ ਇਹ ਸਾਂਝੇਦਾਰੀ ਅਟਲ ਨਵਪ੍ਰਵਰਤਨ ਮਿਸ਼ਨ ਲਈ ਇੱਕ ਮਹੱਤਵਪੂਰਣ ਇਤਿਹਾਸਿਕ ਉਪਲੱਬਧੀ ਹੈ , ਜੋ ਜਨਤਕ ਅਤੇ ਨਿਜੀ ਸੰਗਠਨਾਂ ਦੇ ਨਾਲ ਐੱਸਟੀਈਐੱਮ ਖੋਜ ਅਤੇ ਇਨੋਵੇਸ਼ਨ ਸਹਿਯੋਗ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ ।

 

ਉਨ੍ਹਾਂ ਨੇ ਕਿਹਾ, “ਸੀਐੱਸਆਈਆਰ ਦੇ ਨਾਲ ਇਹ ਸਾਂਝੇਦਾਰੀ ਦੇਸ਼ ਦੇ ਨੌਜਵਾਨ ਸਕੂਲੀ ਵਿਦਿਆਰਥੀਆਂ ਨੂੰ ਏਟੀਐੱਲ ਦੁਆਰਾ ਉਪਲੱਬਧ ਕਰਵਾਏ ਗਏ ਅਵਸਰਾਂ ਲਈ ਵੱਡੀ ਪ੍ਰੇਰਣਾ ਪ੍ਰਦਾਨ ਕਰੇਗਾ, ਜੋ ਸੀਐੱਸਆਈਆਰ ਲੈਬਸ ਰਾਹੀਂ ਨਵੀਨਤਮ ਟੈਕਨੋਲੋਜੀਆਂ ਅਤੇ ਵਿਗਿਆਨਕ ਖੋਜਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਕਿਉਂਕਿ ਇਹ ਨਾ ਕੇਵਲ 2020 ਦੇ ਦ੍ਰਿਸ਼ਟੀਕੋਣ ਦੇ ਨਾਲ ਮੇਲ ਖਾਂਦਾ ਹੈ ਬਲਕਿ ਇਸ ਤੋਂ ਇੱਕ ਆਤਮਨਿਰਭਰ ਭਾਰਤ ਲਈ ਮਾਰਗਦਰਸ਼ਨ ਹੁੰਦਾ ਹੈ ।

 

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ, ਡਾ. ਸ਼ੇਖਰ ਸੀ. ਮਾਂਡੇ ਨੇ ਇਸ ਅਵਸਰ ਤੇ ਕਿਹਾ, “ਦੇਸ਼ ਦੇ ਨੌਜਵਾਨ ਵਿਦਿਆਰਥੀਆਂ ਤੱਕ ਪਹੁੰਚ ਬਣਾਉਣ ਵਿੱਚ ਸਮਰੱਥ ਹੋਣ ਲਈ ਸੀਐੱਸਆਈਆਰ ਦੇ ਇਤਿਹਾਸ ਵਿੱਚ ਇਹ ਬਹੁਤ ਦਿਲਚਸਪ ਅਤੇ ਮਹੱਤਵਪੂਰਣ ਪੜਾਵ ਹੈ । ਸੀਐੱਸਆਈਆਰ ਹਮੇਸ਼ਾ ਆਪਣੇ ਇਨੋਵੇਸ਼ਨਾਂ, ਵਿਗਿਆਨ ਅਤੇ ਟੈਕਨੋਲੋਜੀ ਰਾਹੀਂ ਭਾਰਤ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਪ੍ਰਮੁੱਖ "ਜਿਗਿਆਸਾ" ਪ੍ਰੋਗਰਾਮ ਰਾਹੀਂ ਪਿਛਲੇ ਕੁਝ ਸਾਲਾਂ ਵਿੱਚ 3 ਲੱਖ ਤੋਂ ਅਧਿਕ ਵਿਦਿਆਰਥੀਆਂ ਨਾਲ ਜੁੜਣ ਵਿੱਚ ਸਮਰੱਥ ਹੋਇਆ ਹੈ । ਏਆਈਐੱਮ ਦੇ ਨਾਲ ਇਹ ਸਾਂਝੇਦਾਰੀ ਸਾਨੂੰ ਅੱਗੇ ਵੀ ਵਿਦਿਆਰਥੀ ਸਮੁਦਾਏ ਨਾਲ ਸਾਡੇ ਸੰਪਰਕ ਦਾ ਵਿਸਤਾਰ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ ।

 

ਡਾ. ਮਾਂਡੇ ਨੇ ਦੇਸ਼ ਭਰ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਵਿੱਚ ਏਆਈਐੱਮ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮਾਂਡੇ ਨੇ ਕਿਹਾ ਕਿ ਏਆਈਐੱਮ ਨੇ ਪੂਰੇ ਭਾਰਤ ਵਿੱਚ ਇਨਕਿਉਬੇਸ਼ਨ ਕੇਂਦਰਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਲੰਬਾ ਸਫਰ ਤੈਅ ਕੀਤਾ ਹੈ।

 

https://static.pib.gov.in/WriteReadData/userfiles/image/image0015632.jpg

 

ਸੀਐੱਸਆਈਆਰ-ਐੱਨਆਈਈਐੱਸਟੀ, ਜੋਰਹਾਟ ਡਾ. ਜੀ. ਨਰਹਰੀ ਸ਼ਾਸਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ , “ਇਹ ਇੱਕ ਵੱਡੀ ਉਪਲਬਧੀ ਹੈ ਕਿ ਅਸੀ ਇਨੋਵੇਸ਼ਨ ਮਾਨਸਿਕਤਾ ਨੂੰ ਹੱਲ ਕਰਨ ਵਾਲੀ ਸਮੱਸਿਆ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਇਕੱਠੇ ਆ ਰਹੇ ਹਨ ਜੋ ਸੀਐੱਸਆਈਆਰ ਅਤੇ ਏਆਈਐੱਮ ਲਈ ਮਹੱਤਵਪੂਰਣ ਹੈ।

 

ਡਾ. ਸ਼ਾਸਤਰੀ ਨੇ ਕਿਹਾ, "ਇਹ ਇੱਕ ਸਿੱਖਣ ਦਾ ਅਨੁਭਵ ਹੈ ਕਿ ਕਿਵੇਂ ਵਿਸ਼ੇਸ਼ ਰੂਪ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਿਦਿਆਰਥੀ ਦੇਸ਼ ਦੇ ਭਵਿੱਖ ਦੇ ਵਿਗਿਆਨਕ ਬਣਨ ਦੀ ਦਿਸ਼ਾ ਵਿੱਚ ਬਹੁਤ ਹੀ ਆਕਰਸ਼ਕ ਤਰੀਕੇ ਨਾਲ ਏਟੀਐੱਲ ਵਿੱਚ ਕੰਮ ਕਰ ਰਹੇ ਹਨ ਅਤੇ ਨਿਸ਼ਚਿਤ ਤੌਰ ਤੇ ਇਸ ਦੇ ਲਈ ਦੇਸ਼ ਨੂੰ ਗਰਵ ਹੋਣਾ ਚਾਹੀਦਾ ਹੈ।"

 

ਐੱਚਆਰਡੀਜੀ ਦੇ ਹੈੱਡ ਡਾ.ਅੰਜਨ ਰੇਅ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਸੀਐੱਸਆਈਆਰ ਦੇ ਹਰ ਜ਼ੋਨ ਵਿੱਚ ਸੀਐੱਸਆਈਆਰ ਲੈਬਸ ਦੇ ਨਾਲ ਮਹੱਤਵਪੂਰਣ ਸਮਰੱਥਾ ਹੈ, ਜੋ ਦੇਸ਼ ਵਿੱਚ ਪ੍ਰਾਦੇਸ਼ਿਕ ਭਾਸ਼ਾਵਾਂ ਵਿੱਚ ਜੁੜ ਸਕਦੇ ਹਨ ਅਤੇ ਸਥਾਨਕ ਦੂਤ ਬਣ ਸਕਦੇ ਹਨ । ਮਾਣਯੋਗ ਪ੍ਰਧਾਨ ਮੰਤਰੀ ਦੀ ਇੱਛਾ ਦੇ ਅਨੁਸਾਰ ਜਿਗਿਯਾਸਾ 2.0 ਪ੍ਰੋਗਰਾਮ ਦੇ ਅਧੀਨ ਸੀਐੱਸਆਈਆਰ ਦੀ ਵਰਚੁਅਲ ਲੈਬ ਪਹਿਲਤਾ ਵਿੱਚ ਏਆਈਐੱਮ ਇੱਕ ਭਾਗੀਦਾਰ ਬਣ ਸਕਦਾ ਹੈ । ਇਹ ਭਾਗੀਦਾਰੀ ਦੇਸ਼ ਦੇ ਨੌਜਵਾਨ ਦੇ ਲਾਭ ਲਈ ਏਆਈਐੱਮ ਦੀ ਇਨੋਵੇਸ਼ਨ ਸ਼ਕਤੀ ਤੇ ਖੋਜ ਤੇ ਵਿਕਾਸ ਸਮਰੱਥਾ ਅਤੇ ਸੀਐੱਸਆਈਆਰ ਦੀ ਸਮਰੱਥਾ ਦਾ ਲਾਭ ਉਠਾ ਸਕਦੀ ਹੈ ।

 

ਏਆਈਐੱਮ ਅਤੇ ਸੀਐੱਸਆਈਆਰ ਦੋਵੇਂ ਇਸ ਨਵੀਨ ਸਾਂਝੇਦਾਰੀ ਰਾਹੀਂ ਨਵੀਂ ਮਹੱਤਵਪੂਰਣ ਉਪਲਬਧੀ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ ।

 

*****

ਡੀਐੱਸ/ਏਕੇਜੇ


 



(Release ID: 1711002) Visitor Counter : 196