ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ-19 ਤੇ ਮੰਤਰੀਆਂ ਦੇ ਸਮੂਹ (ਜੀਓਐਮ) ਦੀ 24ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


"149 ਜ਼ਿਲ੍ਹਿਆਂ ਵਿਚ ਪਿਛਲੇ 7 ਦਿਨਾਂ ਤੋਂ ਕੋਈ ਨਵੇਂ ਮਾਮਲੇ ਨਹੀਂ ਹਨ, 8 ਜ਼ਿਲ੍ਹੇ ਪਿਛਲੇ 14 ਦਿਨਾਂ ਤੋਂ, 3 ਜ਼ਿਲ੍ਹੇ ਪਿਛਲੇ 21 ਦਿਨਾਂ ਤੋਂ ਅਤੇ 63 ਜ਼ਿਲ੍ਹੇ ਪਿਛਲੇ 28 ਦਿਨਾਂ ਤੋਂ ਕੋਵਿਡ ਤੋਂ ਮੁਕਤ ਹਨ"

ਮੰਤਰੀਆਂ ਨੂੰ ਟੀਕਿਆਂ ਦੀ ਮੌਜੂਦਾ ਉਤਪਾਦਨ ਸਮਰੱਥਾ ਅਤੇ ਤਾਕਤ ਵਿਚ ਵਾਧੇ ਅਤੇ ਕਲੀਨਿਕਲ ਪਰੀਖਣਾਂ ਅਧੀਨ ਟੀਕਿਆਂ ਦੀ ਸਮੇਂ ਰੇਖਾ ਬਾਰੇ ਜਾਣਕਾਰੀ ਦਿੱਤੀ ਗਈ

Posted On: 09 APR 2021 2:31PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਵੀਡੀਓ ਕਾਨਫਰੈਂਸਿੰਗ ਰਾਹੀਂ ਕੋਵਿਡ-19 ਤੇ ਉੱਚ ਪੱਧਰੀ ਮੰਤਰੀਆਂ ਦੇ ਸਮੂਹ (ਜੀਓਐਮ) ਦੀ 24ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਐਸ ਪੁਰੀ, ਜਹਾਜ਼ਰਾਨੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ, ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਵੀ ਉਨ੍ਹਾਂ ਨਾਲ ਮੀਟਿੰਗ ਵਿਚ ਸ਼ਿਰਕਤ ਕੀਤੀ।

 ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵਿਨੋਦ ਕੇ ਪਾਲ ਵੀ ਵਰਚੁਅਲੀ ਮੌਜੂਦ ਸਨ।

  

ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀਆਂ ਪ੍ਰਾਪਤੀਆਂ ਦਾ ਵੇਰਵਾ ਦੇਂਦਿਆ ਕੇਂਦਰੀ ਸਿਹਤ ਮੰਤਰੀ ਨੇ ਦੱਸਿਆ, "3 ਕਰੋੜ ਟੀਕੇ 60 + ਉਮਰ ਦੇ ਲੋਕਾਂ ਨੂੰ ਲਗਾਏ ਜਾ ਚੁੱਕੇ ਹਨ ਅਤੇ ਅੱਜ ਸਵੇਰੇ 9 ਵਜੇ ਤੱਕ 9.43 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨ। ਭਾਰਤ ਨੇ ਵੈਕਸੀਨ ਮੈਤਰੀ ਰਾਹੀਂ ਵਿਸ਼ਵ ਭਾਈਚਾਰੇ ਦੀ ਵੀ ਸਹਾਇਤਾ ਕੀਤੀ ਹੈ ਜਿਸ ਅਧੀਨ ਕੋਵਿਡ-19 ਟੀਕੇ ਦੀਆਂ 6.45 ਕਰੋੜ ਖੁਰਾਕਾਂ 85 ਦੇਸ਼ਾਂ ਨੂੰ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। 3.58 ਕਰੋੜ ਖੁਰਾਕਾਂ ਵਪਾਰਕ ਸਮਝੌਤਿਆਂ ਅਧੀਨ 25 ਦੇਸ਼ਾਂ ਨੂੰ ਸਪਲਾਈ ਕੀਤੀਆਂ ਗਈਆਂ ਹਨ, 44 ਦੇਸ਼ਾਂ ਨੂੰ 1.04 ਕਰੋੜ ਖੁਰਾਕਾਂ ਗਰਾਂਟ ਵਜੋਂ ਅਤੇ 1.82 ਕਰੋੜ ਖੁਰਾਕਾਂ 39 ਦੇਸ਼ਾਂ ਨੂੰ ਕੋਵੈਕਸ ਅਧੀਨ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ।" ਉਨ੍ਹਾਂ ਕਿਹਾ ਕਿ ਪਿਛਲੇ 7 ਦਿਨਾਂ ਤੋਂ 149 ਜ਼ਿਲ੍ਹਿਆਂ ਵਿਚ ਕੋਵਿਡ ਮਾਮਲਿਆਂ ਦਾ ਕੋਈ ਕੇਸ ਨਹੀਂ ਹੈ, 8 ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਤੋਂ ਕੋਵਿਡ ਦਾ ਕੋਈ ਨਵਾਂ ਕੇਸ ਨਹੀਂ ਆਇਆ ਜਦਕਿ 3 ਜ਼ਿਲ੍ਹਿਆਂ ਵਿਚ ਪਿੱਛਲੇ 21 ਦਿਨਾਂ ਤੋਂ ਅਤੇ 63 ਜ਼ਿਲ੍ਹਿਆਂ ਵਿਚ ਪਿੱਛਲੇ 28 ਦਿਨਾਂ ਤੋਂ ਕੋਵਿਡ ਦਾ ਕੋਈ ਮਾਮਲਾ ਰਿਪੋਰਟ ਨਹੀਂ ਕੀਤਾ ਗਿਆ।

 

ਕੁੱਲ ਕੀਤੇ ਗਏ ਟੈਸਟਾਂ ਅਤੇ ਉਪਲਬਧ ਸਿਹਤ ਬੁਨਿਆਦੀ ਢਾਂਚੇ ਤੇ ਹੋਰ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ, "ਹੁਣ ਤੱਕ ਅਸੀਂ 25,71,98,105 ਟੈਸਟ ਕੀਤੇ ਹਨ ਅਤੇ 13,64,205 ਟੈਸਟ ਬੀਤੇ 24 ਘੰਟਿਆਂ ਵਿਚ ਕੀਤੇ ਗਏ ਹਨ। ਸਾਡੇ ਦੇਸ਼ ਵਿਚ ਉਪਲਬਧ ਲੈਬਾਰਟਰੀਆਂ ਦੀ ਕੁਲ ਗਿਣਤੀ 2449 ਹੈ ਜਿਨ੍ਹਾਂ ਵਿਚ 1,230 ਸਰਕਾਰੀ ਅਤੇ 1219 ਪ੍ਰਾਈਵੇਟ ਟੈਸਟ ਲੈਬਾਰਟਰੀਆਂ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਪ੍ਰਬੰਧਨ ਲਈ ਹਸਪਤਾਲ ਬੁਨਿਆਦੀ ਢਾਂਚੇ ਨੂੰ ਦੇਸ਼ ਨੇ ਚੰਗੇ ਤਰੀਕੇ ਨਾਲ ਤੇਜ਼ ਕੀਤਾ ਹੈ। ਦੇਸ਼ ਵਿਚ 2,084 ਸਮਰਪਤ ਕੋਵਿਡ ਹਸਪਤਾਲ (ਕੇਂਦਰ ਦੇ 89 ਅਤੇ ਰਾਜਾਂ ਦੇ 1995) ਜਿਨ੍ਹਾਂ ਵਿਚ ਕੁੱਲ 4,68,974 ਕੋਵਿਡ ਬੈੱਡ ਹਨ, ਸਥਾਪਤ ਕੀਤੇ ਗਏ ਹਨ। ਕੁੱਲ 4,68,974 ਕੋਵਿਡ ਬੈੱਡਾਂ ਵਿਚੋਂ 2,63,573 ਆਈਸੋਲੇਸ਼ਨ ਬੈੱਡ, 50,408 ਆਈਸੀਯੂ ਬੈੱਡ ਅਤੇ 1,54,993 ਆਕਸੀਜਨ ਦੀ ਸਹਾਇਤਾ ਵਾਲੇ ਬੈੱਡ ਹਨ। ਇਸ ਦੇ ਨਾਲ ਹੀ 4043 (ਕੇਂਦਰ ਦੇ 85 ਅਤੇ ਰਾਜਾਂ ਦੇ 3958) ਸਮਰਪਤ ਕੋਵਿਡ ਸਿਹਤ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿਚ ਕੁਲ 3,57,096 ਕੋਵਿਡ ਬੈੱਡ ਹਨ ਜਿਨ੍ਹਾਂ ਵਿਚੋਂ 2,31,462 ਆਈਸੋਲੇਸ਼ਨ ਬੈੱਡ, 25,459 ਆਈਸੀਯੂ ਬੈੱਡ ਅਤੇ 1,00,175 ਆਕਸੀਜਨ ਦੀ ਸਹਾਇਤਾ ਵਾਲੇ ਬੈੱਡ ਹਨ। ਕੁੱਲ 12,673 ਕੁਆਰੰਟੀਨ ਸੈਂਟਰ ਅਤੇ 9,313 ਕੁਲ ਕੋਵਿਡ ਦੇਖਭਾਲ ਕੇਂਦਰ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ 28 ਕੋਵਿਡ ਦੇਖਭਾਲ ਕੇਂਦਰ ਸਿਰਫ ਦਿੱਲੀ ਵਿਚ ਕੁੱਲ 9421 ਆਈਸੋਲੇਸ਼ਨ ਬੈੱਡਾਂ ਨਾਲ ਸਥਾਪਤ ਕੀਤੇ ਗਏ ਹਨ। ਉਨ੍ਹਾਂ ਵੈਂਟੀਲੇਟਰਾਂ ਦੀ ਕੁਲ ਉਪਲਬਧਤਾ ਦੇ ਸੰਬੰਧ ਵਿਚ ਰਾਜਾਂ ਨੂੰ ਵੰਡੇ ਗਏ ਮੈਡੀਕਲ ਉਪਕਰਣਾਂ ਦੀ ਸਥਿਤੀ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਿਸ ਵਿਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਵਾਂ ਵਿਚ ਵੰਡੀਆਂ ਗਈਆਂ ਕੁਲ ਪੀਪੀਈ ਕਿੱਟਾਂ ਅਤੇ ਕੁਲ ਐਨ-95 ਮਾਸਕਾਂ ਦੀ ਵੰਡ ਵੀ ਸ਼ਾਮਿਲ ਹੈ।"

  

ਡਾ ਹਰਸ਼ ਵਰਧਨ ਨੇ ਦੱਸਿਆ ਕਿ ਸਿਹਤ ਮੰਤਰਾਲਾ ਦੀਆਂ ਕੋਵਿਡ-19 ਦੀ ਕੰਟੇਨਮੈਂਟ ਅਤੇ ਪ੍ਰਬੰਧਨ ਲਈ ਸਿਹਤ ਮੰਤਰਾਲਾ ਦੇ ਐਸਓਪੀਜ਼ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਲਈ ਸਮੂਹਕ ਕੋਸ਼ਿਸ਼ਾਂ ਤੇ ਧਿਆਨ ਨਵੇਂ ਸਿਰੇ ਤੋਂ ਕੇਂਦ੍ਰਿਤ ਕਰਨ ਦੇ ਨਾਲ ਨਾਲ ਕੋਵਿਡ ਅਨੁਕੂਲ ਵਿਵਹਾਰਾਂ ਦੇ ਪ੍ਰਚਾਰ ਅਤੇ ਵਿਅਕਤੀਗਤ ਅਨੁਸ਼ਾਸਨ ਨਾਲ ਭਾਰਤ, ਹਾਲ ਵਿਚ ਹੀ ਕੋਵਿਡ ਮਾਮਲਿਆਂ ਵਿਚ ਹੋਏ ਵਾਧੇ ਤੇ ਕਾਬੂ ਪਾਉਣ ਦੇ ਯੋਗ ਹੋ ਜਾਵੇਗਾ। ਉਨ੍ਹਾਂ ਨੂੰ ਇਹ ਪ੍ਰੇਰਨਾ ਅਤੇ ਮਾਰਗ ਦਰਸ਼ਨ ਪ੍ਰਧਾਨ ਮੰਤਰੀ ਦੀ ਕਲ੍ਹ ਹੋਈ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ-ਰਾਜਪਾਲਾਂ / ਪ੍ਰਸ਼ਾਸਕਾਂ ਨਾਲ ਹੋਈ ਗੱਲਬਾਤ ਤੋਂ ਮਿਲੀ ਹੈ ਜਿਸ ਵਿਚ ਇਨ੍ਹਾਂ ਗੱਲਾਂ ਤੇ ਬਹੁਤ ਮਹੱਤਵ ਦਿੱਤਾ ਗਿਆ ਹੈ।

 

ਦੇਸ਼ ਵਿਚ ਸਿਖਰ ਤੇ 11 ਉੱਚ ਭਾਰ (ਮਾਮਲਿਆਂ) ਵਾਲੇ ਰਾਜਾਂ ਵਿਚ ਕੋਵਿਡ ਦੀ ਸਥਿਤੀ ਦੀ ਵਿਸਥਾਰਤ ਪੇਸ਼ਕਸ਼ ਰਾਹੀਂ ਡਾ. ਸੁਰਜੀਤ ਕੁਮਾਰ ਸਿੰਘ, ਡਾਇਰੈਕਟਰ (ਐਨਸੀਡੀਸੀ) ਨੇ ਚਾਨਣਾ ਪਾਉਂਦਿਆਂ ਕਿਹਾ ਕਿ 8 ਅਪ੍ਰੈਲ, 2021 ਨੂੰ ਜਿਵੇਂ ਕਿ ਭਾਰਤ ਦੀ 7 ਦਿਨਾਂ ਮਾਮਲਾ ਵਾਧਾ ਦਰ ਸਿਰਫ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ (12.93%) ਹੈ। ਹਾਲਾਂਕਿ ਦੇਸ਼ ਰੋਜ਼ਾਨਾ 5.37% ਦਾ ਔਸਤਨ ਵਾਧਾ (ਜਿਵੇਂ ਕਿ 8 ਅਪ੍ਰੈਲ, 2021 ਨੂੰ) ਵੇਖ ਰਿਹਾ ਸੀ, ਰਾਸ਼ਟਰੀ ਮਾਮਲਾ ਮੌਤ ਅਨੁਪਾਤ 1.28% ਹੇਠਾਂ ਆਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਕੁਲ ਰਾਸ਼ਟਰੀ ਸਿਹਤਯਾਬੀ ਦਰ ਵਿੱਚ ਗਿਰਾਵਟ ਹੈ ਜੋ ਇਸ ਵੇਲੇ 91.22%ਹੈ, ਜੋ ਚੱਲ ਰਹੀ ਕੋਵਿਡ ਮਾਮਲਿਆਂ ਦੇ ਵਾਧੇ ਦੀ ਸਥਿਤੀ ਦੇ ਮੱਦੇਨਜ਼ਰ ਹੈ। 

 

ਵਿਸਥਾਰਤ ਪੇਸ਼ਕਸ਼ ਰਾਹੀਂ ਇਹ ਵੀ ਦੱਸਿਆ ਗਿਆ ਸੀ ਕਿ 11 ਰਾਜਾਂ ਨੇ ਇਕੱਠਿਆਂ 54% ਦਾ ਯੋਗਦਾਨ ਕੁਲ ਨਵੇਂ ਕੋਵਿਡ ਮਾਮਲਿਆਂ ਵਿਚ ਅਤੇ 65% ਦਾ ਯੋਗਦਾਨ ਦੇਸ਼ ਵਿਚ ਕੁਲ ਮੌਤਾਂ ਵਿਚ ਪਾਇਆ ਹੈ। ਮਹਾਰਾਸ਼ਟਰ ਅਤੇ ਪੰਜਾਬ ਵਿਚ ਮੌਤਾਂ ਦੀ ਉੱਚ ਗਿਣਤੀ ਪਿਛਲੇ 14 ਦਿਨਾਂ ਦੌਰਾਨ ਹੋਰ ਵਧੀ ਹੈ (ਦੇਸ਼ ਵਿਚ ਕੁਲ ਮੌਤਾਂ ਦਾ 64%)। ਫਰਵਰੀ, 2021 ਤੋਂ ਸਾਰੇ 11 ਰਾਜਾਂ ਵਿਚ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਵੇਖਿਆ ਗਿਆ ਹੈ। ਇਨ੍ਹਾਂ ਵਿਚੋਂ 11 ਮਾਮਲੇ ਨੌਜਵਾਨ ਆਬਾਦੀ ਵਿਚ (15-44 ਸਾਲ ਦੀ ਉਮਰ) ਵਿਚ ਰਿਪੋਰਟ ਕੀਤੇ ਗਏ ਹਨ ਅਤੇ ਮੌਤਾਂ ਵਿਚੋਂ ਵੱਧ ਵਿਅਕਤੀਆਂ ਦੀ ਮੌਤ ਬਜ਼ੁਰਗ ਆਬਾਦੀ ਵਿਚ ਹੋਈ ਹੈ (60 ਸਾਲ ਤੋਂ ਵੱਧ)। ਮਹਾਰਾਸ਼ਟਰ ਵਿਚ ਉੱਚ ਟੈਸਟ ਪੋਜ਼ੀਟਿਵਿਟੀ ਦਰ (25%)  ਅਤੇ ਛੱਤੀਸਗਡ਼੍ਹ (14%) ਵੇਖੀ ਗਈ ਹੈ। ਉਨ੍ਹਾਂ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਬਹੁਤ ਸਾਰੇ ਰਾਜਾਂ ਵਿਚ ਆਰਟੀਪੀਸੀਆਰ-ਆਰਏਟੀ ਦਾ ਅਨੁਪਾਤ ਤਸੱਲੀਬਖਸ਼ ਨਹੀਂ ਹੈ ਜਦਕਿ ਕਈ ਰਾਜਾਂ ਵਿਚ ਪ੍ਰਾਈਵੇਟ ਖੇਤਰ ਵਿਚ ਟੈਸਟਿੰਗ ਸਮਰੱਥਾ ਦਾ ਬਹੁਤ ਘੱਟ ਇਸਤੇਮਾਲ ਕੀਤਾ ਗਿਆ ਹੈ। ਦੌਰਾ ਕਰਨ ਵਾਲੀਆਂ ਟੀਮਾਂ ਤੋਂ ਮਿਲੀ ਫੀਡਬੈਕ ਵੀ ਕੋਵਿਡ ਅਨੁਕੂਲ ਵਿਵਹਾਰ, ਕੰਟੇਨਮੈਂਟ ਜ਼ੋਨ ਗਤੀਵਿਧੀਆਂ ਤੇ ਅਮਲ ਕਰਨ ਵਿਚ ਲਾਪਰਵਾਹੀ ਅਤੇ ਵਧੇ ਸਮਾਜਿਕ ਇਕੱਠਾਂ ਕਾਰਣ ਮਾਮਲਿਆਂ ਦੀ ਗਿਣਤੀ ਵਿਚ ਵਾਧੇ ਦਾ ਸੰਕੇਤ ਦਿੰਦੀ ਹੈ।  

 

ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ ਨੇ ਟੀਕਾਕਰਨ ਦੇ ਸੰਬੰਧ ਵਿਚ ਤਰਜੀਹੀ ਆਬਾਦੀ ਲਈ ਵਿਸ਼ਵ ਵਿਆਪੀ ਨਜ਼ਰੀਏ ਬਾਰੇ ਦੱਸਿਆ। ਉੱਥੇ ਹੀ ਵਿਗਿਆਨਕ ਅਤੇ ਪ੍ਰਮਾਣ ਆਧਾਰਤ ਨਜ਼ਰੀਏ ਨੇ ਭਾਰਤ ਸਰਕਾਰ ਨੂੰ ਆਪਣੀ ਆਬਾਦੀ ਦੇ ਉਮਰ ਸਮੂਹਾਂ ਵਿਚ ਕੋਵਿਡ ਟੀਕਾਕਰਨ ਲਈ ਤਰਜੀਹ ਦੇਣ ਦਾ ਮਾਰਗ ਦਰਸ਼ਨ ਕੀਤਾ ਹੈ। ਉਨ੍ਹਾਂ ਮੌਜੂਦਾ ਟੀਕਿਆਂ ਦੇ ਉਤਪਾਦਨ ਨੂੰ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਕਲੀਨਿਕਲ ਪਰੀਖਣਾਂ ਅਧੀਨ ਟੀਕਿਆਂ ਦੀ ਤਾਕਤ ਅਤੇ ਸਮੇਂ ਰੇਖਾ ਬਾਰੇ ਵੀ ਵਿਸਥਾਰ ਨਾਲ ਦੱਸਿਆ।

  

ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ (ਸਿਹਤ), ਸ਼੍ਰੀ ਅਮਿਤ ਖਰੇ, ਸਕੱਤਰ (ਸੂਚਨਾ ਅਤੇ ਪ੍ਰਸਾਰਣ), ਸ਼੍ਰੀ ਪ੍ਰਦੀਪ ਸਿੰਘ ਖਰੋਲਾ, ਸਕੱਤਰ (ਸ਼ਹਿਰੀ ਹਵਾਬਾਜ਼ੀ), ਡਾ. ਗੁਰੂਪ੍ਰਸਾਦ ਮੋਹਪਾਤਰਾ, ਸਕੱਤਰ (ਡੀਪੀਆਈਆਈਟੀ), ਸ਼੍ਰੀਮਤੀ ਐਸ ਅਪਰਨਾ, ਸਕੱਤਰ (ਫਾਰਮਾਸਿਊਟਿਕਲਜ਼), ਸ਼੍ਰੀ ਉਪੇਂਦਰ ਪ੍ਰਸਾਦ ਸਿੰਘ, ਸਕੱਤਰ (ਟੈਕਸਟਾਈਲ), ਡਾ. ਬਲਰਾਮ ਭਾਰਗਵ, ਸਕੱਤਰ (ਸਿਹਤ ਖੋਜ) ਅਤੇ ਡੀਜੀ ਆਈਸੀਐਮਆਰ ਸ਼੍ਰੀ ਦਾਮੂਰਵੀ, ਵਧੀਕ ਸਕੱਤਰ (ਵਿਦੇਸ਼ੀ ਮਾਮਲੇ), ਸ਼੍ਰੀ ਗੋਵਿੰਦ ਮੋਹਨ, ਵਧੀਕ ਸਕੱਤਰ (ਗ੍ਰਿਹ ਮਾਮਲੇ), ਡਾ. ਸੁਨੀਲ ਕੁਮਾਰ, ਡੀਜੀਐਚਐਸ (ਐਮਓਐਚਐਫਡਬਲਿਊ), ਸ਼੍ਰੀ ਅਮਿਤ ਯਾਦਵ, ਡੀਜੀ ਵਿਦੇਸ਼ੀ ਵਪਾਰ, (ਡੀਜੀਐਫਟੀ), ਡਾ. ਸੁਰਜੀਤ ਕੁਮਾਰ ਸਿੰਘ, ਡਾਇਰੈਕਟਰ (ਐਨਸੀਡੀਸੀ) ਅਤੇ ਹੋਰ ਸਿਹਤ ਅਧਿਕਾਰੀਆਂ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਭਾਗ ਲਿਆ। ਮੰਨੇ ਪ੍ਰਮੰਨੇ ਜਨਤਕ ਸਿਹਤ ਮਾਹਿਰ ਡਾ. ਆਰ ਗੰਗਾਖੇਡਕਰ ਵੀ ਮੌਜੂਦ ਸਨ।

----------------------------  

ਐਮਵੀ(Release ID: 1710733) Visitor Counter : 145