ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਡਾ. ਹਰੇਕ੍ਰਿਸ਼ਣ ਮਹਤਾਬ ਦੁਆਰਾ ਲਿਖੀ ਪੁਸਤਕ ਓਡੀਸ਼ਾ ਇਤਿਹਾਸ ਦਾ ਹਿੰਦੀ ਸੰਸਕਰਣ ਜਾਰੀ ਕੀਤਾ
‘ਉਤਕਲ ਕੇਸ਼ਰੀ’ ਦੇ ਵੱਡੇ ਯੋਗਦਾਨ ਨੂੰ ਯਾਦ ਕੀਤਾ
ਸੁਤੰਤਰਤਾ ਸੰਗਰਾਮ ਵਿੱਚ ਓਡੀਸ਼ਾ ਦੇ ਯੋਗਦਾਨ ਨੂੰ ਸ਼ਰਧਾਂਜਲੀ ਦਿੱਤੀ
ਇਤਿਹਾਸ ਲੋਕਾਂ ਨਾਲ ਵਿਕਸਿਤ ਹੋਇਆ, ਵਿਦੇਸ਼ੀ ਵਿਚਾਰ ਪ੍ਰਕਿਰਿਆ ਨੇ ਵੰਸ਼ਵਾਦ ਅਤੇ ਮਹਿਲਾਂ ਦੀਆਂ ਕਹਾਣੀਆਂ ਨੂੰ ਇਤਿਹਾਸ ਵਿੱਚ ਬਦਲ ਦਿੱਤਾ: ਪ੍ਰਧਾਨ ਮੰਤਰੀ
ਓਡੀਸ਼ਾ ਦਾ ਇਤਿਹਾਸ ਸਮੁੱਚੇ ਭਾਰਤ ਦੀ ਇਤਿਹਾਸਿਕ ਤਾਕਤ ਦੀ ਪ੍ਰਤੀਨਿਧਤਾ ਕਰਦਾ ਹੈ: ਪ੍ਰਧਾਨ ਮੰਤਰੀ
Posted On:
09 APR 2021 2:02PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਉਤਕਲ ਕੇਸ਼ਰੀ’ ਡਾ. ਹਰੇਕ੍ਰਿਸ਼ਣ ਮਹਤਾਬ ਦੁਆਰਾ ਲਿਖੀ ਪੁਸਤਕ ‘ਓਡੀਸ਼ਾ ਇਤਹਾਸ’ ਦਾ ਹਿੰਦੀ ਅਨੁਵਾਦ ਜਾਰੀ ਕੀਤਾ। ਹੁਣ ਤੱਕ ਓਡੀਆ ਅਤੇ ਅੰਗ੍ਰੇਜ਼ੀ ਵਿੱਚ ਉਪਲਬਧ ਇਸ ਪੁਸਤਕ ਦਾ ਹਿੰਦੀ ਵਿੱਚ ਅਨੁਵਾਦ ਸ਼੍ਰੀ ਸ਼ੰਕਰਲਾਲ ਪੁਰੋਹਿਤ ਦਆਰਾ ਕੀਤਾ ਗਿਆ ਹੈ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਸ੍ਰੀ ਭਰਤਰੀਹਰੀ ਮਹਤਾਬ, ਐੱਮਪੀ (ਲੋਕ ਸਭਾ), ਕਟਕ ਵੀ ਹਾਜ਼ਰ ਸਨ।
ਇਸ ਮੌਕੇ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਲਗਭਗ ਡੇਢ ਸਾਲ ਪਹਿਲਾਂ ਦੇਸ਼ ਨੇ ‘ਉਤਕਲ ਕੇਸ਼ਰੀ’ ਡਾ. ਹਰੇਕ੍ਰਿਸ਼ਣ ਮਹਤਾਬ ਦੀ 120 ਵੀਂ ਜਯੰਤੀ ਮਨਾਈ ਸੀ। ਉਨ੍ਹਾਂ ਵੱਲੋਂ ਲਿਖੀ ਪ੍ਰਸਿੱਧ ਪੁਸਤਕ ‘ਓਡੀਸ਼ਾ ਇਤਿਹਾਸ’ ਦਾ ਹਿੰਦੀ ਸੰਸਕਰਣ ਸਮਰਪਿਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਓਡੀਸ਼ਾ ਦਾ ਵੰਨ-ਸੁਵੰਨਾ ਅਤੇ ਵਿਆਪਕ ਇਤਿਹਾਸ ਦੇਸ਼ ਦੇ ਲੋਕਾਂ ਤੱਕ ਪਹੁੰਚੇ।
ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੰਗਰਾਮ ਵਿੱਚ ਡਾ. ਮਹਤਾਬ ਦੁਆਰਾ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ ਅਤੇ ਸਮਾਜ ਸੁਧਾਰ ਲਈ ਉਨ੍ਹਾਂ ਦੇ ਸੰਘਰਸ਼ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਦੌਰਾਨ, ਡਾ. ਮਹਤਾਬ ਉਸ ਪਾਰਟੀ ਦਾ ਵਿਰੋਧ ਕਰਦੇ ਹੋਏ ਜੇਲ੍ਹ ਗਏ ਜਿਸ ਵਿੱਚ ਰਹਿੰਦੇ ਹੋਏ ਉਹ ਮੁੱਖ ਮੰਤਰੀ ਬਣੇ ਸਨ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਉਹ ਆਜ਼ਾਦੀ ਅਤੇ ਦੇਸ਼ ਦੇ ਲੋਕਤੰਤਰ, ਦੋਹਾਂ ਨੂੰ ਬਚਾਉਣ ਲਈ ਜੇਲ੍ਹ ਗਏ।”
ਪ੍ਰਧਾਨ ਮੰਤਰੀ ਨੇ ਭਾਰਤੀ ਕਾਂਗਰਸ ਇਤਿਹਾਸ ਅਤੇ ਓਡੀਸ਼ਾ ਦੇ ਇਤਿਹਾਸ ਨੂੰ ਰਾਸ਼ਟਰੀ ਮੰਚ 'ਤੇ ਲਿਜਾਣ ਵਿੱਚ ਡਾ. ਮਹਤਾਬ ਦੀ ਮਹੱਤਵਪੂਰਨ ਭੂਮਿਕਾ ਦਾ ਉੱਲੇਖ ਕੀਤਾ। ਉਨ੍ਹਾਂ ਦੇ ਯੋਗਦਾਨ ਨੇ ਓਡੀਸ਼ਾ ਵਿੱਚ ਅਜਾਇਬ ਘਰ, ਪੁਰਾਲੇਖ ਅਤੇ ਪੁਰਾਤੱਤਵ ਸੈਕਸ਼ਨਸ ਨੂੰ ਸੰਭਵ ਬਣਾਇਆ।
ਪ੍ਰਧਾਨ ਮੰਤਰੀ ਨੇ ਇਤਿਹਾਸ ਦੇ ਅਧਿਕ ਵਿਆਪਕ ਅਧਿਐਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਇਤਿਹਾਸ ਸਿਰਫ ਅਤੀਤ ਦਾ ਇੱਕ ਸਬਕ ਹੀ ਨਹੀਂ ਹੋਣਾ ਚਾਹੀਦਾ ਬਲਕਿ ਇਸ ਵਿੱਚ ਭਵਿੱਖ ਨੂੰ ਵੀ ਪ੍ਰਤੀਬਿੰਬਤ ਕੀਤਾ ਜਾਣਾ ਚਾਹੀਦਾ ਹੈ। ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਂਦੇ ਹੋਏ ਅਤੇ ਸਾਡੇ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਨੂੰ ਯਾਦ ਕਰਦਿਆਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਰਿਹਾ ਹੈ। ਸ਼੍ਰੀ ਮੋਦੀ ਨੇ ਇਸ ਤੱਥ 'ਤੇ ਦੁੱਖ ਪ੍ਰਗਟਾਇਆ ਕਿ ਸੁਤੰਤਰਤਾ ਸੰਗਰਾਮ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਘਟਨਾਵਾਂ ਅਤੇ ਕਹਾਣੀਆਂ ਉਚਿਤ ਰੂਪ ਵਿੱਚ ਦੇਸ਼ ਦੇ ਸਾਹਮਣੇ ਨਹੀਂ ਆ ਸਕੀਆਂ। ਉਨ੍ਹਾਂ ਕਿਹਾ ਕਿ ਭਾਰਤੀ ਪਰੰਪਰਾ ਅਨੁਸਾਰ ਇਤਿਹਾਸ ਸਿਰਫ ਰਾਜਿਆਂ ਅਤੇ ਮਹਿਲਾਂ ਤੱਕ ਹੀ ਸੀਮਿਤ ਨਹੀਂ ਹੈ। ਇਤਿਹਾਸ ਹਜ਼ਾਰਾਂ ਸਾਲਾਂ ਵਿੱਚ ਲੋਕਾਂ ਦੇ ਨਾਲ ਵਿਕਸਿਤ ਹੋਇਆ। ਇਹ ਵਿਦੇਸ਼ੀ ਵਿਚਾਰ ਪ੍ਰਕਿਰਿਆ ਹੀ ਹੈ ਜਿਸ ਨੇ ਰਾਜਵੰਸ਼ਾਂ ਅਤੇ ਮਹੱਲਾਂ ਦੀਆਂ ਕਹਾਣੀਆਂ ਨੂੰ ਇਤਿਹਾਸ ਵਿੱਚ ਬਦਲ ਦਿੱਤਾ ਹੈ। ਰਾਮਾਇਣ ਅਤੇ ਮਹਾਭਾਰਤ, ਜਿਨ੍ਹਾਂ ਵਿੱਚ ਜ਼ਿਆਦਾ ਵਰਣਨ ਆਮ ਲੋਕਾਂ ਦਾ ਹੈ, ਦੀ ਮਿਸਾਲ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਕਿਸਮ ਦੇ ਲੋਕ ਨਹੀਂ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਆਮ ਵਿਅਕਤੀ ਹੀ ਫੋਕਸ ਪੁਆਇੰਟ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਇਕਾ ਵਿਦਰੋਹ, ਗੰਜਮ ਵਿਦਰੋਹ ਤੋਂ ਲੈ ਕੇ ਸੰਬਲਪੁਰ ਸੰਘਰਸ਼ ਜਿਹੇ ਹੋਰ ਸੰਘਰਸ਼ਾਂ ਨਾਲ, ਓਡੀਸ਼ਾ ਦੀ ਧਰਤੀ ਨੇ ਹਮੇਸ਼ਾ ਬ੍ਰਿਟਿਸ਼ ਸ਼ਾਸਨ ਵਿਰੁੱਧ ਬਗਾਵਤ ਦੀ ਅੱਗ ਨੂੰ ਨਵੀਂ ਊਰਜਾ ਦਿੱਤੀ। ਸੰਬਲਪੁਰ ਅੰਦੋਲਨ ਦੇ ਸੁਰੇਂਦਰ ਸਾਈ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ। ਪ੍ਰਧਾਨ ਮੰਤਰੀ ਨੇ ਪੰਡਿਤ ਗੋਪਬੰਧੂ, ਆਚਾਰੀਆ ਹਰਿਹਰ ਅਤੇ ਡਾ. ਹਰੇਕ੍ਰਿਸ਼ਣ ਮਹਤਾਬ ਵਰਗੇ ਨੇਤਾਵਾਂ ਦੇ ਵਿਸ਼ਾਲ ਯੋਗਦਾਨ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਰਮਾਦੇਵੀ, ਮਾਲਤੀ ਦੇਵੀ, ਕੋਕਿਲਾ ਦੇਵੀ ਅਤੇ ਰਾਣੀ ਭਾਗਯਵਤੀ ਦੇ ਯੋਗਦਾਨ ਲਈ ਆਭਾਰ ਪ੍ਰਗਟ ਕੀਤਾ। ਪ੍ਰਧਾਨ ਮੰਤਰੀ ਨੇ ਕਬਾਇਲੀ ਭਾਈਚਾਰੇ ਦੇ ਯੋਗਦਾਨ ਦਾ ਵੀ ਉੱਲੇਖ ਕੀਤਾ ਜਿਨ੍ਹਾਂ ਨੇ ਆਪਣੀ ਦੇਸ਼ ਭਗਤੀ ਅਤੇ ਬਹਾਦਰੀ ਨਾਲ ਹਮੇਸ਼ਾ ਬ੍ਰਿਟਿਸ਼ਾਂ ਨੂੰ ਪ੍ਰੇਸ਼ਾਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਛੱਡੋ ਅੰਦੋਲਨ ਦੇ ਮਹਾਨ ਕਬਾਇਲੀ ਆਗੂ ਲਕਸ਼ਮਣ ਨਾਇਕ ਜੀ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਓਡੀਸ਼ਾ ਦਾ ਇਤਿਹਾਸ ਸਮੁੱਚੇ ਭਾਰਤ ਦੀ ਇਤਿਹਾਸਕ ਤਾਕਤ ਦੀ ਪ੍ਰਤੀਨਿਧਤਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਵਿੱਚ ਪ੍ਰਤੀਬਿੰਬਤ ਇਹ ਤਾਕਤ ਵਰਤਮਾਨ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੁੜੀ ਹੋਈ ਹੈ ਅਤੇ ਸਾਡੇ ਲਈ ਇੱਕ ਮਾਰਗ-ਦਰਸ਼ਕ ਵਜੋਂ ਕੰਮ ਕਰਦੀ ਹੈ।
ਰਾਜ ਦੇ ਵਿਕਾਸ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰੋਬਾਰ ਅਤੇ ਉਦਯੋਗ ਲਈ ਸਭ ਤੋਂ ਪਹਿਲੀ ਲੋੜ ਬੁਨਿਆਦੀ ਢਾਂਚਾ ਹੈ। ਉਨ੍ਹਾਂ ਦੱਸਿਆ ਕਿ ਓਡੀਸ਼ਾ ਵਿੱਚ ਹਜ਼ਾਰਾਂ ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ, ਤਟਵਰਤੀ ਰਾਜਮਾਰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਨਾਲ ਰਾਜ ਦੇ ਹਿੱਸਿਆਂ ਨੂੰ ਆਪਸ ਵਿੱਚ ਜੋੜਿਆ ਜਾਏਗਾ। ਇਸ ਦੇ ਨਾਲ ਹੀ ਪਿਛਲੇ 6-7 ਵਰ੍ਹਿਆਂ ਵਿੱਚ ਰਾਜ ਵਿੱਚ ਸੈਂਕੜੇ ਕਿਲੋਮੀਟਰ ਲੰਬੀਆਂ ਰੇਲ ਲਾਈਨਾਂ ਵੀ ਵਿਛਾਈਆਂ ਗਈਆਂ ਹਨ। ਬੁਨਿਆਦੀ ਢਾਂਚੇ ਤੋਂ ਬਾਅਦ, ਉਦਯੋਗ ਵੱਲ ਧਿਆਨ ਦਿੱਤਾ ਗਿਆ ਹੈ। ਇਸ ਦਿਸ਼ਾ ਵਿੱਚ ਉਦਯੋਗਾਂ ਅਤੇ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰਾਜ ਵਿੱਚ ਤੇਲ ਖੇਤਰ ਅਤੇ ਸਟੀਲ ਸੈਕਟਰ ਵਿੱਚ ਵੱਡੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਹਜ਼ਾਰਾਂ ਕਰੋੜਾਂ ਦਾ ਨਿਵੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਨੀਲੇ ਇਨਕਲਾਬ ਰਾਹੀਂ ਓਡੀਸ਼ਾ ਦੇ ਮਛੇਰਿਆਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਪ੍ਰਧਾਨ ਮੰਤਰੀ ਨੇ ਕੌਸ਼ਲ ਖੇਤਰ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਬਾਰੇ ਵੀ ਗੱਲ ਕੀਤੀ। ਰਾਜ ਦੇ ਨੌਜਵਾਨਾਂ ਦੇ ਹਿਤ ਲਈ, ਰਾਜ ਦੇ ਆਈਆਈਟੀ ਭੁਵਨੇਸ਼ਵਰ, ਆਈਆਈਐੱਸਈਆਰ ਬਰਹਮਪੁਰ, ਇੰਡੀਅਨ ਇੰਸਟੀਟਿਊਟ ਆਵ੍ ਸਕਿੱਲਸ, ਆਈਆਈਟੀ ਸੰਬਲਪੁਰ ਜਿਹੇ ਸੰਸਥਾਨਾਂ ਦੀ ਨੀਂਹ ਰੱਖੀ ਗਈ ਹੈ।
ਪ੍ਰਧਾਨ ਮੰਤਰੀ ਨੇ ਓਡੀਸ਼ਾ ਦੇ ਇਤਿਹਾਸ ਅਤੇ ਇਸ ਦੀ ਭਵਯਤਾ ਨੂੰ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਲਿਜਾਣ ਦਾ ਸੱਦਾ ਦਿੱਤਾ। ਉਨ੍ਹਾਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸੱਚਮੁੱਚ ਲੋਕਾਂ ਦੀ ਲਹਿਰ ਬਣਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਮੁਹਿੰਮ ਨਾਲ ਠੀਕ ਉਸੇ ਤਰ੍ਹਾਂ ਦੀ ਊਰਜਾ ਦਾ ਪ੍ਰਵਾਹ ਹੋਵੇਗਾ, ਜਿਸ ਤਰ੍ਹਾਂ ਦੀ ਸੁਤੰਤਰਤਾ ਸੰਗਰਾਮ ਦੇ ਦੌਰਾਨ ਦੇਖੀ ਗਈ ਸੀ।
****
ਡੀਐੱਸ
(Release ID: 1710707)
Visitor Counter : 213
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam