PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 06 APR 2021 5:50PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

 C:\Users\user\Desktop\narinder\2021\April\7 april\image0041ZC0.png

  • ਇੱਕ ਦਿਨ ਵਿੱਚ ਸਭ ਤੋਂ ਅਧਿਕ ਟੀਕਾਕਰਣ, 43 ਲੱਖ ਤੋਂ ਅਧਿਕ ਟੀਕੇ ਲਗਾਏ ਗਏ

  • ਕੁੱਲ ਟੀਕਾਕਰਣ ਕਵਰੇਜ 8 ਕਰੋੜ ਤੋਂ ਅਧਿਕ ਹੋਈ

  • ਕੋਵਿਡ -19 ਦੇ ਟੈਸਟ ਦੀ ਕੁੱਲ ਸੰਖਿਆ 25 ਕਰੋੜ  ਦੇ ਪਾਰ

  • ਦੇਸ਼ ਵਿੱਚ ਇਸ ਵਕਤ ਕੋਵਿਡ  ਦੇ ਐਕਟਿਵ ਕੇਸ 7,88,223 ਤੱਕ ਪਹੁੰਚੇ

  • ਭਾਰਤ ਵਿੱਚ ਠੀਕ ਹੋ ਚੁੱਕੇ ਕੇਸਾਂ ਦੀ ਸੰਖਿਆ ਅੱਜ 1,17,32,279  ਦੇ ਪਾਰ, ਪਿਛਲੇ 24 ਘੰਟਿਆਂ ਵਿੱਚ 50,143 ਤੋਂ ਜ਼ਿਆਦਾ ਮਰੀਜ ਤੰਦੁਰੁਸਤ ਹੋਏ ਹਨ

  • ਰਾਸ਼ਟਰੀ ਰਿਕਵਰੀ ਦਰ ਹੁਣ 92.48 ਫ਼ੀਸਦੀ

  • ਕੇਂਦਰ ਨੇ 50 ਉੱਚ ਪੱਧਰੀ ਜਨ ਸਿਹਤ ਟੀਮਾਂ ਮਹਾਰਾਸ਼ਟਰ,ਛੱਤੀਸਗੜ੍ਹ ਅਤੇ ਪੰਜਾਬ ਲਈ ਰਵਾਨਾ ਕੀਤੀਆਂ,  ਇੱਥੇ ਕੋਵਿਡ - 19 ਦੀ ਰੋਕਥਾਮ ਅਤੇ ਨਿਯੰਤ੍ਰਨ ਲਈ ਤੇਜੀ ਨਾਲ ਉਪਾਅ ਕੀਤੇ ਜਾ ਰਹੇ ਹਨ

 

 

#Unite2FightCorona

#IndiaFightsCorona

C:\Users\user\Desktop\narinder\2021\April\7 april\image005RDYP.jpg

C:\Users\user\Desktop\narinder\2021\April\7 april\image0066HL1 (1).jpg

C:\Users\user\Desktop\narinder\2021\April\7 april\image007XKEW.jpg

C:\Users\user\Desktop\narinder\2021\April\7 april\image008ZF3F.jpg

 

ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ ਇੱਕ ਦਿਨ ਵਿੱਚ 43 ਲੱਖ ਤੋਂ ਵੱਧ ਵੈਕਸੀਨੇਸ਼ਨ ਦੀਆਂ ਖੁਰਾਕਾਂ ਦੀ ਉੱਚਤਮ ਟੀਕਾਕਰਨ ਕਵਰੇਜ ਨਾਲ ਇੱਕ ਨਵਾਂ ਮੀਲ ਪੱਥਰ ਪਾਰ ਕੀਤਾ ਹੈ, ਸੰਪੂਰਨ ਟੀਕਾਕਰਨ ਕਵਰੇਜ ਦਾ ਅੰਕੜਾ 8 ਕਰੋੜ ਤੋਂ ਪਾਰ ਪਹੁੰਚਿਆ, ਕੋਵਿਡ 19 ਟੈਸਟਿੰਗ ਦਾ ਕੁੱਲ ਅੰਕੜਾ 25 ਕਰੋੜ ਤੋਂ ਪਾਰ ਪੁੱਜਾ

ਭਾਰਤ ਦੀ ਕੋਵਿਡ 19 ਦੇ ਵਿਰੁੱਧ ਲੜਾਈ ਵਿੱਚ ਇਕ ਮਹੱਤਵਪੂਰਣ ਪ੍ਰਾਪਤੀ ਤਹਿਤ, ਪਿਛਲੇ 24 ਘੰਟਿਆਂ ਦੌਰਾਨ 43 ਲੱਖ ਤੋਂ ਵੱਧ ਟੀਕਾਕਰਨ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ, ਇਹ ਦੇਸ਼ ਵਿੱਚ ਹੁਣ ਤੱਕ ਦਾ ਟੀਕਾਕਰਨ ਕਵਰੇਜ ਦਾ ਸਭ ਤੋਂ ਉੱਚਾ ਅੰਕੜਾ ਹੈ। ਟੀਕਾਕਰਨ ਮੁਹਿੰਮ ਦੇ 80ਵੇਂ ਦਿਨ (5 ਅਪ੍ਰੈਲ 2021 ਨੂੰ ) 43,00,966 ਵੈਕਸੀਨੇਸ਼ਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 39,00,505 ਲਾਭਪਾਤਰੀਆਂ ਨੂੰ 48,095 ਸੈਸ਼ਨਾਂ ਦੌਰਾਨ ਪਹਿਲੀ ਖੁਰਾਕ ਦਾ ਟੀਕਾ ਲਗਾਇਆ ਗਿਆ ਅਤੇ 4,00,461 ਲਾਭਪਾਤਰੀਆਂ ਨੇ ਆਪਣੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ । ਇਕ ਹੋਰ ਮਹੱਤਵਪੂਰਣ ਪ੍ਰਾਪਤੀ ਤਹਿਤ, ਦੇਸ਼ ਵਿੱਚ ਲਗਾਈਆਂ ਗਈਆਂ ਕੋਵਿਡ 19 ਟੀਕਾਕਰਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 8.31 ਕਰੋੜ ਨੂੰ ਪਾਰ ਕਰ ਗਈ ਹੈ। ਪਹਿਲੀ ਖੁਰਾਕ  ਤਹਿਤ ਟੀਕਾਕਰਨ ਖੁਰਾਕਾਂ ਵੀ 7 ਕਰੋੜ (7,22,77,309)   ਦੇ  ਅਹਿਮ ਅੰਕੜੇ ਨੂੰ ਪਾਰ ਹੋ ਗਈਆਂ ਹਨ। ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 12,83,816 ਸੈਸ਼ਨਾਂ ਰਾਹੀਂ ਕੋਵਿਡ-19 ਦੀਆਂ ਕੁੱਲ 8,31,10,926 ਖੁਰਾਕਾਂ ਦਿੱਤੀਆਂ ਗਈਆਂ ਹਨ  । ਇਨ੍ਹਾਂ ਵਿੱਚ 89,60,061 ਸਿਹਤ ਸੰਭਾਲ ਵਰਕਰ ਸ਼ਾਮਲ ਹਨ ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 53,71,162  ਸਿਹਤ ਸੰਭਾਲ ਵਰਕਰ ਸ਼ਾਮਲ ਹਨ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ । 97,28,713 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 42,64,691 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), ਸ਼ਾਮਲ ਹਨ ।  60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 3,41,06,071 (ਪਹਿਲੀ ਖੁਰਾਕ ) ਅਤੇ 8,12,237 (ਦੂਜੀ ਖੁਰਾਕ), ਅਤੇ 45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 1,94,82,464 (ਪਹਿਲੀ ਖੁਰਾਕ) ਅਤੇ 3,85,527 (ਦੂਜੀ ਖੁਰਾਕ) ਸ਼ਾਮਲ ਹਨ । ਦੇਸ਼ ਵਿੱਚ ਕਰਵਾਏ ਗਏ ਕੁੱਲ ਕੋਵਿਡ ਟੈਸਟਾਂ ਨੇ 25 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਕੁੱਲ ਪੋਜ਼ੀਟਿਵਿਟੀ ਦਰ ਮਾਮੂਲੀ ਜਿਹੀ ਵੱਧ ਕੇ 5.07 ਫੀਸਦ ਹੋ ਗਈ ਹੈ। ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ । ਪਿਛਲੇ 24 ਘੰਟਿਆਂ ਦੌਰਾਨ 96,982 ਨਵੇਂ ਕੇਸ ਦਰਜ ਕੀਤੇ ਗਏ ਹਨ। 8 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ, ਦਿੱਲੀ, ਮੱਧ ਪ੍ਰਦੇਸ਼ ਅਤੇ ਗੁਜਰਾਤ ਸ਼ਾਮਿਲ ਹਨ, ਕੋਵਿਡ ਦੇ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ ਭਾਰੀ ਵਾਧੇ ਨੂੰ ਦਰਸਾ ਰਹੇ ਹਨ। ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 80.04 ਫੀਸਦ ਕੇਸ ਇਨ੍ਹਾਂ 8 ਰਾਜਾਂ ਤੋਂ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸ 47,288 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ 7,302 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਕਰਨਾਟਕ ਵਿਚ 5,279 ਨਵੇਂ ਕੇਸ ਸਾਹਮਣੇ ਆਏ ਹਨ।  ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 7,88,223 ਤੇ ਪਹੁੰਚ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਦਾ 6.21 ਫੀਸਦ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਨਵੇਂ ਐਕਟਿਵ ਮਾਮਲਿਆਂ ਵਿੱਚ 46,393 ਮਾਮਲਿਆਂ ਦਾ ਸ਼ੁੱਧ ਵਾਧਾ ਦਰਜ ਕੀਤਾ ਗਿਆ ਹੈ। ਇਕੱਲੇ ਮਹਾਰਾਸ਼ਟਰ ਵੱਲੋਂ ਹੀ ਦੇਸ਼ ਦੇ ਮੌਜੂਦਾ ਐਕਟਿਵ ਮਾਮਲਿਆਂ ਚ ਤਕਰੀਬਨ 57.42 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ। ਭਾਰਤ ਦੀ ਕੁੱਲ ਰਿਕਵਰੀ ਅੱਜ 1,17,32,279 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 92.48 ਫੀਸਦ ਤੇ ਪੁੱਜ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 50,143 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 446 ਮੌਤਾਂ ਰਿਪੋਰਟ ਹੋਈਆਂ ਹਨ। ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 8 ਸੂਬਿਆਂ ਦਾ ਹਿੱਸਾ 80.94 ਫੀਸਦ ਬਣ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (155) ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 72 ਮੌਤਾਂ ਰਿਪੋਰਟ ਹੋਈਆਂ ਹਨ। 13 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19 ਨਾਲ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ ਹੈ।  ਇਹ ਹਨ-  ਓਡੀਸ਼ਾ, ਅਸਾਮ, ਪੁਡੂਚੇਰੀ, ਲੱਦਾਖ (ਯੂਟੀ), ਦਮਨ ਤੇ ਦਿਊ , ਦਾਦਰਾ ਤੇ ਨਗਰ ਹਵੇਲੀ , ਨਾਗਾਲੈਂਡ, ਮੇਘਾਲਿਆ, ਮਨੀਪੁਰ, ਤ੍ਰਿਪੁਰਾ, ਲਕਸ਼ਦੀਪ, ਮਿਜੋਰਮ, ਅੰਡੇਮਾਨ ਤੇ ਨਿੱਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼ ।

For details : https://pib.gov.in/PressReleseDetail.aspx?PRID=1709810

ਕੇਂਦਰ ਨੇ ਮਹਾਰਾਸ਼ਟਰ, ਛੱਤੀਸਗੜ ਅਤੇ ਪੰਜਾਬ ਵਿੱਚ ਕੋਵਿਡ-19 ਨੂੰ ਕੰਟਰੋਲ ਕਰਨ ਅਤੇ ਇਸਦੀ ਰੋਕਥਾਮ ਲਈ 50 ਉੱਚ ਪੱਧਰੀ ਜਨਤਕ ਸਿਹਤ ਟੀਮਾਂ ਭੇਜੀਆਂ

ਕੇਂਦਰ ਸਰਕਾਰ ਨੇ 50 ਉੱਚ ਪੱਧਰੀ ਬਹੁ-ਅਨੁਸ਼ਾਸਨੀ ਜਨਤਕ ਸਿਹਤ ਟੀਮਾਂ ਦਾ ਗਠਨ ਕੀਤਾ ਹੈ ਅਤੇ ਇਨ੍ਹਾਂ ਨੂੰ ਮਹਾਰਾਸ਼ਟਰ, ਛੱਤੀਸਗੜ ਅਤੇ ਪੰਜਾਬ ਭਰ ਦੇ 50 ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਇਨ੍ਹਾਂ ਰਾਜਾਂ ਵੱਲੋਂ ਕੋਵਿਡ-19 ਦੇ  ਬਹੁਤ ਵੱਡੀ ਗਿਣਤੀ ਵਿੱਚ ਵੱਧ ਰਹੇ ਨਵੇਂ ਮਾਮਲਿਆਂ ਅਤੇ ਰੋਜ਼ਾਨਾ ਮੌਤਾਂ ਵਾਰੇ ਰਿਪੋਰਟ ਕੀਤੀ ਗਈ ਹੈ। ਟੀਮਾਂ ਨੂੰ ਮਹਾਰਾਸ਼ਟਰ ਦੇ 30 ਜ਼ਿਲ੍ਹਿਆਂ, ਛੱਤੀਸਗੜ੍ਹ ਦੇ 11 ਜ਼ਿਲ੍ਹਿਆਂ ਅਤੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਰਾਜ ਦੇ ਸਿਹਤ ਵਿਭਾਗ ਅਤੇ ਸਥਾਨਕ ਅਧਿਕਾਰੀਆਂ ਨੂੰ ਕੋਵਿਡ-19  ਦੀ ਨਿਗਰਾਨੀ, ਕੰਟਰੋਲ ਅਤੇ ਰੋਕਥਾਮ ਦੇ ਉਪਾਵਾਂ ਵਿੱਚ ਸਹਾਇਤਾ ਦਿੱਤੀ ਜਾ ਸਕੇ। ਦੋ-ਮੈਂਬਰੀ ਉੱਚ ਪੱਧਰੀ ਟੀਮ ਵਿੱਚ ਇੱਕ ਕਲੀਨਿਸ਼ਿਅਨ / ਮਹਾਮਾਰੀ ਵਿਗਿਆਨੀ ਅਤੇ ਇੱਕ ਜਨਤਕ ਸਿਹਤ ਮਾਹਰ ਸ਼ਾਮਲ ਹੁੰਦੇ ਹਨ। ਟੀਮਾਂ ਰਾਜਾਂ ਦਾ ਤੁਰੰਤ ਦੌਰਾ ਕਰਨਗੀਆਂ ਅਤੇ ਕੋਵਿਡ-19 ਪ੍ਰਬੰਧਨ ਦੇ ਸਮੁੱਚੇ ਅਮਲ ਦੀ ਨਿਗਰਾਨੀ ਕਰਨਗੀਆਂ, ਵਿਸ਼ੇਸ਼ ਤੌਰ ਤੇ ਨਿਗਰਾਨੀ ਅਤੇ ਕੰਟਰੋਲ ਕਾਰਜਾਂ ਸਮੇਤ ਟੈਸਟਿੰਗ ; ਕੋਵਿਡ ਅਨੁਕੂਲ ਵਿਵਹਾਰ ਨੂੰ ਲਾਗੂ ਕਰਨ,  ਹਸਪਤਾਲ ਬੈੱਡਾਂ, ਉਪਯੁਕਤ ਲਾਜਿਸਟਿਕਸ ਸਮੇਤ ਐਂਬੂਲੈਂਸਾਂ, ਵੈਂਟੀਲੇਟਰਾਂ, ਮੈਡੀਕਲ ਆਕਸੀਜਨ ਆਦਿ ਦੀ ਉਪਲਬਧਤਾ ਅਤੇ ਕੋਵਿਡ-19 ਟੀਕਾਕਰਣ ਦੀ ਪ੍ਰਗਤੀ ਆਦਿ ਦੇ ਮੁੱਦਿਆਂ ਤੇ ਇਹ ਟੀਮਾਂ ਆਪਣਾ ਧਿਆਨ ਕੇਂਦਰਤ ਕਰਨਗੀਆਂ।  ਭਾਰਤ ਸਰਕਾਰ ਦੇ ਤਿੰਨ ਸੀਨੀਅਰ ਅਧਿਕਾਰੀ ਮਹਾਰਾਸ਼ਟਰ, ਛੱਤੀਸਗੜ ਅਤੇ ਪੰਜਾਬ ਦੇ ਤਿੰਨ ਰਾਜਾਂ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ।

For details: https://pib.gov.in/PressReleseDetail.aspx?PRID=1709739

 

ਕੇਂਦਰ ਨੇ 45 ਸਾਲਾਂ ਤੋਂ ਹੇਠਾਂ ਦੀ ਉਮਰ ਵਾਲੇ ਕੋਵਿ਼ਡ ਟੀਕਾਕਰਨ ਲਾਭਪਾਤਰੀਆਂ ਦੀ ਸ਼ਨਾਖਤ ਵਿਚ ਬੇਨਿਯਮੀਆਂ ਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਿਆ, ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ ਤੋਂ ਸਪਸ਼ਟੀਕਰਨ ਮੰਗਦਿਆਂ ਕਾਰਣ ਦੱਸੋ ਨੋਟਿਸ ਜਾਰੀ ਕੀਤੇ

 

ਟੀਕਾਕਰਨ ਅਭਿਆਸ ਦੇਸ਼ ਵਿਚ ਸਭ ਤੋਂ ਜ਼ਿਆਦਾ ਕਮਜ਼ੋਰ ਆਬਾਦੀ ਸਮੂਹਾਂ ਦੀ ਕੋਵਿਡ-19 ਤੋਂ ਸੁਰੱਖਿਆ ਵਜੋਂ ਇਕ ਸਾਧਨ ਹੈ ਜਿਸ ਦੀ ਉੱਚਤਮ ਪੱਧਰ ਤੇ ਨਿਯਮਤ ਤੌਰ ਤੇ ਸਮੀਖਿਆ ਅਤੇ ਨਿਗਰਾਨੀ ਕੀਤੇ ਜਾਣ ਦੀ ਨਿਰੰਤਰ ਜ਼ਰੂਰਤ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਪ੍ਰਿੰਸੀਪਲ ਸਕੱਤਰ (ਸਿਹਤ), ਜੀਐਨਸੀਟੀਡੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਕੁਝ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀਜ਼) ਵਲੋਂ 45 ਸਾਲ ਦੀ ਉਮਰ ਤੋਂ ਹੇਠਾਂ ਦੇ ਕੋਵਿਡ ਟੀਕਾਕਰਨ ਲਾਭਪਾਤਰੀਆਂ ਦੀ ਸ਼ਨਾਖਤ ਵਿਚ ਬੇਨਿਯਮੀਆਂ ਵੱਲ ਦਿਵਾਇਆ ਹੈ। ਪ੍ਰਿੰਸੀਪਲ ਸਕੱਤਰ (ਸਿਹਤ), ਜੀਐਨਸੀਟੀਡੀ ਨੂੰ ਭੇਜੇ ਗਏ ਪੱਤਰ ਵਿਚ ਇਸ ਗੱਲ ਤੇ ਧਿਆਨ ਦਿਵਾਇਆ ਗਿਆ ਹੈ ਕਿ ਦਿੱਲੀ ਦੇ ਉੱਤਰ ਪੂਰਬੀ ਜ਼ਿਲ੍ਹੇ ਵਿਚ ਨਹਿਰੂ ਨਗਰ ਇਲਾਕੇ ਵਿਚ ਸਥਿਤ ਵਿਮਹੰਸ (ਵਿੱਦਿਆ ਸਾਗਰ ਇੰਸਟੀਚਿਊਟ ਆਫ ਮੈਂਟਲ ਹੈਲਥ, ਨਿਊਰੋ ਅਤੇ ਅਲਾਈਡ ਸਾਇੰਸਿਜ਼) ਵਲੋਂ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਵਿਚ ਗੰਭੀਰ ਕਮੀਆਂ ਪਾਈਆਂ ਗਈਆਂ ਹਨ ਜੋ ਇਕ ਪ੍ਰਾਈਵੇਟ ਕੋਵਿਡ ਵੈਕਸਿਨੇਸ਼ਨ ਕੇਂਦਰ ਵਜੋਂ ਕੰਮ ਕਰ ਰਿਹਾ ਹੈ। ਵਿਮਹੰਸ ਨੂੰ 45 ਸਾਲ ਦੀ ਉਮਰ ਤੋਂ ਹੇਠਾਂ ਦੇ ਲਾਭਪਾਤਰੀਆਂ ਨੂੰ ਸਿਹਤ ਸੰਭਾਲ ਵਰਕਰਾਂ (ਐਚਸੀਡਬਲਿਊਜ਼) ਅਤੇ ਫਰੰਟ ਲਾਈਨ ਵਰਕਰਾਂ (ਐਫਐਲਡਬਲਿਊਜ਼) ਵਜੋਂ ਰਜਿਸਟਰਡ ਕਰਨ ਦੀ ਗੱਲ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਟੀਕਾਕਰਨ ਦੀ ਚੱਲ ਰਹੀ ਮੁਹਿੰਮ ਦੀਆਂ ਵਿਵਸਥਾਵਾਂ ਅਨੁਸਾਰ 45 ਸਾਲ ਦੀ ਉਮਰ ਤੋਂ ਵੱਧ ਦੇ ਨਾਗਰਿਕਾਂ ਨੂੰ (1 ਅਪ੍ਰੈਲ, 2021 ਤੋਂ) ਸਿਹਤ ਸੰਭਾਲ ਵਰਕਰਾਂ (ਐਚਸੀਡਬਲਿਊਜ਼) ਅਤੇ ਫਰੰਟ ਲਾਈਨ ਵਰਕਰਾਂ (ਐਫਐਲਡਬਲਿਊਜ਼) 18 ਸਾਲ ਦੀ ਉਮਰ ਦੇ ਨਾਗਰਿਕਾਂ ਨੂੰ ਨੈਗਵੈਕ ਦੀਆਂ ਸਿਫਾਰਸ਼ਾਂ ਅਨੁਸਾਰ ਟੀਕਾ ਲਗਾਇਆ ਜਾ ਰਿਹਾ ਹੈ। ਸਿਹਤ ਮੰਤਰਾਲਾ ਵਲੋਂ ਤਸਦੀਕਸ਼ੁਦਾ ਇਸ ਪ੍ਰਾਈਵੇਟ ਕੋਵਿਡ ਟੀਕਾਕਰਨ ਕੇਂਦਰ ਤੋਂ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦਾ ਕੋਵਿਡ ਸੈਂਪਲ ਆਂਕੜੇ (19 ਮਾਰਚ - 3 ਅਪ੍ਰੈਲ, 2021) ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਯੋਗ ਲਾਭਪਾਤਰੀਆਂ ਦੇ ਦਾਇਰੇ ਤੋਂ ਬਾਹਰ ਕਈ ਲਾਭਪਾਤਰੀਆਂ (ਤਰਜੀਹੀ ਵਾਲੇ ਆਬਾਦੀ ਸਮੂਹਾਂ ਦੀ ਸ਼ਨਾਖਤ ਅਧੀਨ) ਨੂੰ ਕੇਂਦਰੀ ਸਿਹਤ ਮੰਤਰਾਲਾ ਵਲੋਂ ਨਿਰਧਾਰਤ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਟੀਕੇ ਲਗਾਏ ਗਏ ਹਨ।

For details: https://pib.gov.in/PressReleseDetail.aspx?PRID=1709708 

 

ਡਾ ਹਰਸ਼ ਵਰਧਨ ਨੇ ਏਕੀਕ੍ਰਿਤ ਸਿਹਤ ਸੂਚਨਾ ਪਲੇਟਫਾਰਮ (ਆਈਐਚਆਈਪੀ) ਲਾਂਚ ਕੀਤਾ, ਜੋ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐਸਪੀ) ਦਾ ਅਗਲੀ ਪੀੜ੍ਹੀ ਦਾ ਸੁਧਰਿਆ ਰੂਪ ਹੈ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ ਏਕੀਕ੍ਰਿਤ ਸਿਹਤ ਸੂਚਨਾ ਪਲੇਟਫਾਰਮ (ਆਈਐੱਚਆਈਪੀ) ਦਾ ਵਰਚੂਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ। ਮੁੱਖ ਮੰਤਰੀ ਸ਼੍ਰੀ ਤੀਰਥ ਸਿੰਘ ਰਾਵਤ (ਉੱਤਰਾਖੰਡ) ਵੀ ਵਰਚੂਅਲੀ ਮੌਜੂਦ ਸਨ। ਏਕੀਕ੍ਰਿਤ ਸਿਹਤ ਸੂਚਨਾ ਪਲੇਟਫਾਰਮ (ਆਈਐੱਚਆਈਪੀ) ਇਸ ਸਮੇਂ ਵਰਤੇ ਜਾਂਦੇ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ਆਈਡੀਐਸਪੀ) ਦਾ ਅਗਲੀ ਪੀੜ੍ਹੀ ਦਾ ਉੱਚ ਸੁਧਰਿਆ ਰੂਪ ਹੈ।  ਇਸ ਵਰਚੁਅਲ ਸਮਾਗਮ ਵਿੱਚ ਸ਼੍ਰੀ ਬਲਬੀਰ ਸਿੰਘ ਸਿੱਧੂ (ਪੰਜਾਬ), ਸ਼੍ਰੀ ਅਲੈਗਜ਼ੈਂਡਰ ਲਾਲੂ ਹੇਕ (ਮੇਘਾਲਿਆ), ਡਾ ਕੇ ਕੇ ਸੁਧਾਕਰ (ਕਰਨਾਟਕ), ਡਾ ਪ੍ਰਭਰਾਮ ਚੌਧਰੀ (ਮੱਧ ਪ੍ਰਦੇਸ਼), ਸ਼੍ਰੀ ਜੈ ਪ੍ਰਤਾਪ ਸਿੰਘ (ਉੱਤਰ ਪ੍ਰਦੇਸ਼), ਸ਼੍ਰੀ ਈਟੇਲਾ ਰਾਜੇਂਦਰ (ਤੇਲੰਗਾਨਾ), ਸ਼੍ਰੀ ਟੀ ਐਸ ਸਿੰਘ ਦਿਓ (ਛੱਤੀਸਗੜ), ਡਾ. ਆਰ. ਲਲਥੰਗਲਿਆਨਾ (ਮਿਜੋਰਮ), ਅਤੇ ਸ਼੍ਰੀ ਐਸ ਪੰਗਨਯੁ ਫੋਮ (ਨਾਗਾਲੈਂਡ) ਸਮੇਤ ਵੱਖ-ਵੱਖ ਰਾਜਾਂ ਦੇ ਸਿਹਤ ਮੰਤਰੀ ਹਾਜ਼ਰ ਹੋਏ। ਸਿਹਤ ਸੰਭਾਲ ਅਤੇ ਤਕਨਾਲੋਜੀ ਸੈਕਟਰ ਦੀ ਸ਼ਲਾਘਾ ਕਰਦਿਆਂ ਡਾ: ਹਰਸ਼ ਵਰਧਨ ਨੇ ਕਿਹਾ ਕਿ ਇਹ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਜੋ ਰੋਗ ਨਿਗਰਾਨੀ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਅਸੀਂ ਭਾਰਤ ਦੀ ਜਨਤਕ ਸਿਹਤ ਦੇ ਮਾਰਗ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ। ਭਾਰਤ ਵਿਸ਼ਵ ਦਾ ਅਜਿਹਾ ਪਹਿਲਾ ਦੇਸ਼ ਹੈ, ਜਿਸ ਨੇ ਅਜਿਹੀ ਤਕਨੀਕੀ ਰੋਗ ਨਿਗਰਾਨੀ ਪ੍ਰਣਾਲੀ ਨੂੰ ਅਪਣਾਇਆ ਹੈ। ” ਉਨ੍ਹਾਂ ਸਾਫਟਵੇਅਰ ਪਲੇਟਫਾਰਮ ਦੀ ਸਮੇਂ ਸਿਰ ਲੋੜ ਬਾਰੇ ਵਿਸਥਾਰ ਨਾਲ ਦੱਸਿਆ: “ਆਈਐਚਆਈਪੀ ਦੇ ਨਵੇਂ ਸੰਸਕਰਣ ਵਿੱਚ ਭਾਰਤ ਦੇ ਰੋਗ ਨਿਗਰਾਨੀ ਪ੍ਰੋਗਰਾਮ ਲਈ ਡਾਟਾ ਦਾਖਲ ਕਰਨਾ ਅਤੇ ਪ੍ਰਬੰਧਨ ਸ਼ਾਮਲ ਹੋਣਗੇ। ਪਹਿਲਾਂ ਦੀਆਂ 18 ਬਿਮਾਰੀਆਂ ਦੇ ਮੁਕਾਬਲੇ, ਹੁਣ 33 ਬਿਮਾਰੀਆਂ ਦਾ ਪਤਾ ਲਗਾਉਣ ਦੇ ਨਾਲ-ਨਾਲ, ਕਾਗਜ਼ ਮੁਕਤ ਹੋਣ ਤੋਂ ਬਾਅਦ, ਡਿਜੀਟਲ ਮੋਡ ਵਿੱਚ ਨਜ਼ਦੀਕੀ-ਰੀਅਲ-ਟਾਈਮ ਡਾਟਾ ਨੂੰ ਯਕੀਨੀ ਬਣਾਏਗਾ। 

For details: https://pib.gov.in/PressReleseDetail.aspx?PRID=1709676

 

ਕੋਵਿਡ-19 ਦੇ ਫੈਲਾਅ ‘ਤੇ ਕਾਰਗਰ ਤਰੀਕੇ ਨਾਲ ਕਾਬੂ ਪਾਉਣ ਲਈ 45 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਸਾਰੇ ਕੇਂਦਰੀ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਦੀ

ਕੇਂਦਰ ਸਰਕਾਰ ਨੇ 45 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ  ਦੇ ਆਪਣੇ ਸਾਰੇ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਨੂੰ ਕਿਹਾ ਹੈ ਤਾਂਕਿ ਕਾਰਗਰ ਰੂਪ ਨਾਲ ਕੋਵਿਡ-19 ਦੇ ਪ੍ਰਸਾਰ ਨੂੰ ਕਾਬੂ ਕੀਤਾ ਜਾ ਸਕੇ। ਪ੍ਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ ਮੰਤਰਾਲਾ ਦੁਆਰਾ ਅੱਜ ਜਾਰੀ ਆਦੇਸ਼ ਦੇ ਅਨੁਸਾਰ ਕੇਂਦਰੀ ਕਰਮਚਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਟੀਕਾਕਰਣ  ਦੇ ਬਾਅਦ ਵੀ ਵਾਰ-ਵਾਰ ਹੱਥ ਧੋਣ,  ਮਾਸਕ ਪਹਿਨਣ  ਅਤੇ ਸਾਮਜਿਕ ਦੂਰੀ ਦਾ ਪਾਲਣ ਕਰਕੇ ਕੋਵਿਡ ਉੱਚਿਤ ਸੁਭਾਅ ਦਾ ਪਾਲਣ ਕਰਨ।

For details: https://pib.gov.in/PressReleasePage.aspx?PRID=1709877

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

 

  • ਅਸਾਮ :  ਅਸਾਮ ਵਿੱਚ ਪਿਛਲੇ 48 ਘੰਟਿਆਂ ਵਿੱਚ ਕੋਵਿਡ- 19 ਸੰਕ੍ਰਮਣ ਨਾਲ ਦੋ ਹੋਰ ਪਾਜੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ ,  ਜਿਸ ਦੇ ਨਾਲ ਕੁੱਲ ਮੌਤ ਦਾ ਅੰਕੜਾ 1,109 ਹੋ ਗਿਆ ਹੈ ।  ਰਾਸ਼ਟਰੀ ਸਿਹਤ ਮਿਸ਼ਨ ,  ਅਸਾਮ ਦੁਆਰਾ ਐਤਵਾਰ ਨੂੰ ਜਾਰੀ  ਕੋਵਿਡ -19 ਮੀਡੀਆ ਬੁਲੇਟਿਨ  ਦੇ ਅਨੁਸਾਰ ,  4 ਅਪ੍ਰੈਲ,  2021 ਨੂੰ ਕੁੱਲ 7,075 ਕੋਵਿਡ - 19 ਟੈਸਟ ਕੀਤੇ ਗਏ ਸਨ ।

  • ਮਣੀਪੁਰ:   ਕੋਵਿਡ- 19 ਕਾਮਨ ਕੰਟਰੋਲ ਰੂਮ ਦੁਆਰਾ ਜਾਰੀ ਇੱਕ ਇਸ਼ਤਿਹਾਰ  ਦੇ ਅਨੁਸਾਰ,  ਸੋਮਵਾਰ ਨੂੰ ਮਣੀਪੁਰ ਵਿੱਚ ਕੋਵਿਡ -19 ਕੇਸ ਵਧ ਕੇ 29,428 ਹੋ ਗਏ ਹਨ।  24 ਘੰਟਿਆਂ  ਦੇ ਅੰਤਰਾਲ ਵਿੱਚ ਪੰਜ ਹੋਰ ਵਿਅਕਤੀਆਂ ਦੀ ਜਾਂਚ ਪਾਜੀਟਿਵ ਆਈ ਹੈ।

ਮੇਘਾਲਿਆ:  ਸਿਹਤ ਮੰਤਰੀ  ਏਐੱਲ ਹੇਕ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਆਪਣੀ ਉੱਚਿਤ ਦੇਖਭਾਲ ਨਹੀਂ ਕੀਤੀ ਗਈ ਤਾਂ ਕੋਵਿਡ-19 ਦੀ ਦੂਜੀ ਲਹਿਰ ਇੱਥੇ ਵੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੇਘਾਲਿਆ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ  ਦੇ ਕੇਸਾਂ ਵਿੱਚ ਵਾਧਾ ਦੇਖ ਰਿਹਾ ਹੈ ਅਤੇ ਰਾਜ ਵਿੱਚ ਕਈ ਲੋਕਾਂ ਦੀ ਵਾਪਸੀ ਨਾਲ ਇਹ ਖ਼ਤਰਾ ਹੋਰ ਵੱਧ ਰਿਹਾ ਹੈ.  ਇੱਥੇ ਲੌਕਡਾਉਨ- 1  ਦੇ ਦੌਰਾਨ ਦੀ ਸਥਿਤੀ ਫਿਰ ਤੋਂ ਖੜ੍ਹੀ ਹੋ ਸਕਦੀ ਹੈ।  ਡਾਇਰੈਕਟਰ ਆਵ੍ ਹੈਲਥ ਸਰਵਿਸੇਜ  (ਐੱਮਆਈ),  ਡਾ. ਅਮਨ ਵਾਰ ਨੇ ਸੋਮਵਾਰ ਨੂੰ ਦੱਸਿਆ ਕਿ ਨੌਰਥ - ਈਸਟਰਨ ਹਿੱਲ ਯੂਨੀਵਰਸਿਟੀ ਵਿੱਚ ਕੋਵਿਡ  ਦੇ ਚਾਰ ਹੋਰ ਕੇਸ ਸਾਹਮਣੇ ਆਏ ਹਨ ।

ਤ੍ਰਿਪੁਰਾ :  ਐੱਸਬੀਆਈ ਦੀ ਮੁੱਖ ਬ੍ਰਾਂਚ  ਦੇ 11 ਕਰਮਚਾਰੀਆਂ ਕੋਵਿਡ ਪਾਜੀਟਿਵ ਪਾਏ ਗਏ ਹਨ ਅਤੇ ਹੁਣ ਤੱਕ ਰਾਜ ਵਿੱਚ 7.5 ਲੱਖ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ।

ਸਿੱਕਿਮ :  ਸਿੱਕਿਮ ਨੇ ਕੋਵਿਡ - 19 ਦਾ ਇੱਕ ਕੇਸ 2 ਮਹੀਨੇ ਤੋਂ ਅਧਿਕ ਸਮੇਂ  ਦੇ ਬਾਅਦ ਰਿਕਾਰਡ ਕੀਤਾ ।  ਸਿੱਕਿਮ ਵਿੱਚ ਕੋਵਿਡ ਨਾਲ ਸਬੰਧਿਤ ਇੱਕ ਮੌਤ ਹੋਈ ਹੈ ਜਿਸ ਦੇ ਨਾਲ ਕੁੱਲ ਅੰਕੜਾ 136 ਤੱਕ ਪਹੁੰਚ ਗਿਆ ਹੈ ।  ਪੂਰਬੀ ਜ਼ਿਲ੍ਹੇ  ਦੇ ਸੋਚੀ ਤੋਂ 65 ਸਾਲ ਦੀ ਇੱਕ ਮਹਿਲਾ  ਦੀ ਮੌਤ ਦੀ ਖਬਰ ਹੈ।  ਇਸ ਵਿੱਚ,  ਸਿੱਕਿਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ  ਦੇ 6 ਨਵੇਂ ਕੇਸਾਂ  ਦੇ ਬਾਅਦ ਇੱਥੇ ਕੁੱਲ ਸੰਖਿਆ 6,263 ਹੋ ਗਈ ਹੈ ।  ਰਾਜ ਵਿੱਚ ਹੁਣ 56 ਐਕਟਿਵ ਕੇਸ ਹਨ ।

ਨਾਗਾਲੈਂਡ :  ਸੋਮਵਾਰ ਨੂੰ ਨਾਗਾਲੈਂਡ ਵਿੱਚ ਦੋ ਤਾਜ਼ਾ ਕੋਵਿਡ - 19 ਕੇਸਾਂ ਦਾ ਪਤਾ ਚਲਿਆ ਹੈ ਜਿਸ ਦੇ ਨਾਲ 136 ਪਾਜੀਟਿਵ ਕੇਸਾਂ  ਦੇ ਨਾਲ ਕੁੱਲ 12,365 ਇੱਥੇ ਹੋ ਚੁੱਕੇ ਹਨ ।

ਮਹਾਰਾਸ਼ਟਰ :  ਇਹ ਟੀਕਾਕਰਣ ਅਭਿਯਾਨ ਦੀ ਸ਼ੁਰੂਆਤ  ਦੇ ਬਾਅਦ ਤੋਂ ਲਾਭਾਰਥੀਆਂ ਨੂੰ ਵੈਕਸੀਨ ਦੀ 80 ਲੱਖ ਤੋਂ ਜ਼ਿਆਦਾ ਖੁਰਾਕ ਦੇਣ ਵਾਲਾ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ ।  ਦੂਜੀ ਲਹਿਰ ਦੀ ਤੀਬਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ  ਦੇ ਮੁੱਖ ਮੰਤਰੀ ਸ਼੍ਰੀ ਉੱਧਵ ਠਾਕਰੇ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਰਾਜ ਵਿੱਚ 25 ਸਾਲ ਤੋਂ ਅਧਿਕ ਉਮਰ  ਦੇ ਸਾਰੇ ਲੋਕਾਂ ਲਈ ਟੀਕਾਕਰਣ ਦੀ ਅਨੁਮਤੀ ਦਿੱਤੀ ਜਾਵੇ ।  ਰਾਜ ਨੇ ਕੇਂਦਰ ਨੂੰ ਟੀਕਿਆਂ  ਦੀ 1.5 ਕਰੋੜ ਅਤਿਰਿਕਤ ਖੁਰਾਕ  ਦੀ ਵੰਡ ਦਾ ਵੀ ਅਨੁਰੋਧ ਕੀਤਾ ਹੈ ।  ਮਹਾਰਾਸ਼ਟਰ ਨੇ ਸੋਮਵਾਰ ਨੂੰ 47,288 ਨਵੇਂ ਕੋਵਿਡ ਕੇਸ ਰਿਪੋਰਟ ਕੀਤੇ ਜਿਨ੍ਹਾਂ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 4.5 ਲੱਖ ਤੋਂ ਅਧਿਕ ਹੋ ਚੁੱਕੀ ਹੈ ।  ਇਸ ਵਿੱਚ ,  ਕੇਂਦਰ ਨੇ ਕੋਵਿਡ ਪ੍ਰਬੰਧਨ ਵਿੱਚ ਰਾਜ ਸਿਹਤ ਵਿਭਾਗ ਅਤੇ ਪਰਿਵਰਤਨ ਏਜੰਸੀਆਂ ਦੀ ਸਹਾਇਤਾ ਲਈ ਮਾਹਰਾਂ ਦੀਆਂ 30 ਟੀਮਾਂ ਨੂੰ ਮਹਾਰਾਸ਼ਟਰ ਵਿੱਚ ਪਹੁੰਚਾ ਦਿੱਤਾ ਹੈ ।

ਗੁਜਰਾਤ :  ਗੁਜਰਾਤ ਸਰਕਾਰ ਨੇ ਰਾਜ ਵਿੱਚ ਕੋਵਿਡ ਕੇਸਾਂ ਦੀ ਵੱਧਦੀ ਸੰਖਿਆ ਨੂੰ ਦੇਖਦੇ ਹੋਏ ਅੱਠ ਨਗਰ ਨਿਗਮਾਂ ਵਿੱਚ 50 -  550 ਬਿਸਤਰਿਆਂ  ਦੇ ਕੋਵਿਡ ਕੇਅਰ ਸੈਂਟਰ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ ।  ਗੁਜਰਾਤ ਨੇ ਸੋਮਵਾਰ ਨੂੰ 3,160 ਨਵੇਂ ਕੋਵਿਡ ਕੇਸ ਦਰਜ ਕੀਤੇ।  ਇਸ ਵਿੱਚ,  ਗੁਜਰਾਤ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਸੰਕ੍ਰਮਣ   ਦੇ ਪ੍ਰਸਾਰ ਨੂੰ ਰੋਕਣ ਲਈ ਤੱਤਕਾਲ ਕਦਮ   ਉਠਾਉਣ ਨੂੰ ਕਿਹਾ ਹੈ ।  ਅਧਿਕਾਰੀਆਂ ਨੂੰ ਪੂਰੇ ਰਾਜ ਵਿੱਚ ਸਾਰੀਆਂ ਰਾਜਨੀਤਿਕ ਬੈਠਕਾਂ ਅਤੇ ਵੱਡੀਆਂ ਸਭਾਵਾਂ ਨੂੰ ਰੋਕਣ ਲਈ ਕਿਹਾ ਗਿਆ ਹੈ।

ਰਾਜਸਥਾਨ :  ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ  ਨੇ ਵੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਟੀਕਾਕਰਣ ਲਈ ਉਮਰ ਸੀਮਾ ਹਟਾਉਣ ਦੀ ਅਪੀਲ ਕੀਤੀ ਹੈ ।  ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਭਾਰਤ ਵਿੱਚ ਉਪਯੋਗ ਕੀਤੇ ਜਾ ਰਹੇ ਦੋ ਟੀਕਿਆਂ  ਦੇ ਇਲਾਵਾ ,  ਹੋਰ ਟੀਕਿਆਂ ਨੂੰ ਵੀ ਅਨੁਮਤੀ ਦਿੱਤੀ ਜਾਣੀ ਚਾਹੀਦੀ ਹੈ ਤਾਕਿ ਅਧਿਕ ਤੋਂ ਅਧਿਕ ਲੋਕਾਂ ਨੂੰ ਬਿਨਾ ਦੇਰੀ  ਦੇ ਟੀਕਾ ਲਗਾਇਆ ਜਾ ਸਕੇ ।  ਸੋਮਵਾਰ ਨੂੰ ਰਾਜਸਥਾਨ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ 2,429 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 12 ਲੋਕਾਂ ਦੀ ਮੌਤ ਹੋਈ ਹੈ ।  

 ਮੱਧ ਪ੍ਰਦੇਸ਼ :  ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ  ਨੇ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਦੁਆਰਾ ਲੋਕਾਂ ਨੂੰ ਮਾਸਕ ਦਾ ਉਪਯੋਗ ਕਰਨ ਦੀ ਅਪੀਲ ਕਰਨ ਲਈ ‘ਮੇਰੀ ਸੁਰੱਖਿਆ ਮੇਰਾ ਮਾਸਕ’ ਅਭਿਯਾਨ ਸ਼ੁਰੂ ਕੀਤਾ ਜਾਵੇਗਾ ।  ਸੀਐੱਮ ਨੇ ਲੋਕਾਂ ਨੂੰ ਕੋਵਿਡ  ਦੇ ਉਚਿਤ ਵਿਵਹਾਰ  ਬਾਰੇ ਸੰਦੇਸ਼ ਫੈਲਾਉਣ ਅਤੇ ਟੀਕਾਕਰਣ ਨੂੰ ਹੁਲਾਰਾ ਦੇਣ ਲਈ ਮਾਸਕ ਵਲੰਟੀਅਰਾਂ ,  ਵੈਕਸੀਨ  ਵਲੰਟੀਅਰਾਂ  ,  ਮਹੱਲਾ  ਵਲੰਟੀਅਰਾਂ  ਆਦਿ ਬਨਣ ਦੀ ਵੀ ਅਪੀਲ ਕੀਤੀ ਹੈ ।  ਰਾਜ ਨੇ ਸੋਮਵਾਰ ਨੂੰ 3,398 ਨਵੇਂ ਕੋਵਿਡ ਕੇਸਾਂ ਦੀ ਸੂਚਨਾ ਦਿੱਤੀ ਜਿਸ ਦੇ ਨਾਲ ਐਕਟਿਵ ਕੇਸਾਂ ਦੀ ਸੰਖਿਆ 22,654 ਹੋ ਗਈ ਹੈ ।

 

ਫੈਕਟਚੈੱਕ

C:\Users\user\Desktop\narinder\2021\April\7 april\image009X1FY.jpg

C:\Users\user\Desktop\narinder\2021\April\7 april\image01086EZ.png

C:\Users\user\Desktop\narinder\2021\April\7 april\image011Y5E1.png

C:\Users\user\Desktop\narinder\2021\April\7 april\image0122CLS.png 

C:\Users\user\Desktop\narinder\2021\April\7 april\image013C6DN (1).png

C:\Users\user\Desktop\narinder\2021\April\7 april\image0145U3E.jpg

C:\Users\user\Desktop\narinder\2021\April\7 april\image015NZ4R (3).png

 

C:\Users\user\Desktop\narinder\2021\April\7 april\image016NA9C.jpg

C:\Users\user\Desktop\narinder\2021\April\7 april\image0171F6A.jpg 

C:\Users\user\Desktop\narinder\2021\April\7 april\image018WXDC.jpg

 

 

 

C:\Users\user\Desktop\narinder\2021\April\7 april\image019PWXX.jpg

 

 

************

ਵਾਈਬੀ

 


(Release ID: 1710643) Visitor Counter : 234