ਪ੍ਰਧਾਨ ਮੰਤਰੀ ਦਫਤਰ
ਭਾਰਤ–ਨੀਦਰਲੈਂਡ ਵਰਚੁਅਲ ਸਮਿਟ (ਅਪ੍ਰੈਲ 09, 2021)
Posted On:
08 APR 2021 7:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਅਪ੍ਰੈਲ, 2021 ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨਾਲ ਵਰਚੁਅਲ ਸਮਿਟ ਕਰਨਗੇ।
ਇਹ ਸਮਿਟ ਸੰਸਦੀ ਚੋਣਾਂ ’ਚ ਪ੍ਰਧਾਨ ਮੰਤਰੀ ਰੂਟੇ ਦੀ ਹਾਲੀਆ ਜਿੱਤ ਤੋਂ ਬਾਅਦ ਹੋਵੇਗੀ ਅਤੇ ਨਿਯਮਿਤ ਉੱਚ–ਪੱਧਰੀ ਆਪਸੀ ਗੱਲਬਾਤ ਦੁਆਰਾ ਬਣੇ ਦੁਵੱਲੇ ਸਬੰਧਾਂ ਨੂੰ ਰਫ਼ਤਾਰ ਦੇਵੇਗੀ। ਇਸ ਸਮਿਟ ਦੌਰਾਨ ਦੋਵੇਂ ਆਗੂ ਦੁਵੱਲੇ ਸਹਿਯੋਗ ਬਾਰੇ ਵਿਸਤਾਰਪੂਰਬਕ ਵਿਚਾਰ–ਵਟਾਂਦਰਾ ਕਰਨਗੇ ਅਤੇ ਆਪਸੀ ਸਬੰਧ ਨੂੰ ਮਜ਼ਬੂਤ ਕਰਨ ਦੇ ਨਵੇਂ ਤਰੀਕੇ ਲੱਭਣਗੇ। ਉਹ ਆਪਸੀ ਹਿਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਵਿਚਾਰਾਂ ਦਾ ਅਦਾਨ–ਪ੍ਰਦਾਨ ਵੀ ਕਰਨਗੇ।
ਜਮਹੂਰੀਅਤ, ਕਾਨੂੰਨ ਦੇ ਰਾਜ ਤੇ ਆਜ਼ਾਦੀ ਦੀਆਂ ਸਾਂਝੀਆਂ ਕਦਰਾਂ–ਕੀਮਤਾਂ ਦੇ ਅਧਾਰ ਉੱਤੇ ਭਾਰਤ ਤੇ ਨੀਦਰਲੈਂਡ ਦੇ ਸੁਖਾਵੇਂ ਤੇ ਸਾਂਝੇ ਦੋਸਤਾਨਾ ਸਬੰਧ ਹਨ। ਯੂਰੋਪ ਮਹਾਦੀਪ ’ਚ ਨੀਦਰਲੈਂਡ ਸਭ ਤੋਂ ਵੱਧ ਗਿਣਤੀ ’ਚ ਪ੍ਰਵਾਸੀ ਭਾਰਤੀਆਂ ਦਾ ਘਰ ਹੈ। ਦੋਵੇਂ ਦੇਸ਼ ਜਲ–ਪ੍ਰਬੰਧ, ਖੇਤੀਬਾੜੀ, ਤੇ ਫ਼ੂਡ ਪ੍ਰੋਸੈਸਿੰਗ, ਸਿਹਤ–ਸੰਭਾਲ਼, ਸਮਾਰਟ ਸਿਟੀਜ਼ ਤੇ ਸ਼ਹਿਰੀ ਗਤੀਸ਼ੀਲਤਾ, ਵਿਗਿਆਨ ਤੇ ਟੈਕਨੋਲੋਜੀ, ਅਖੁੱਟ ਊਰਜਾ ਅਤੇ ਪੁਲਾੜ ਜਿਹੇ ਅਨੇਕ ਖੇਤਰਾਂ ’ਚ ਇੱਕ–ਦੂਸਰੇ ਨੂੰ ਸਹਿਯੋਗ ਦਿੰਦੇ ਹਨ। ਦੋਵੇਂ ਦੇਸ਼ਾਂ ਦੀ ਇੱਕ ਮਜ਼ਬੂਤ ਆਰਥਿਕ ਭਾਈਵਾਲੀ ਵੀ ਹੈ ਅਤੇ ਨੀਦਰਲੈਂਡ ਭਾਰਤ ’ਚ ਤੀਜਾ ਸਭ ਤੋਂ ਵੱਡਾ ਨਿਵੇਸ਼ਕ ਹੈ। ਭਾਰਤ ’ਚ 200 ਤੋਂ ਵੱਧ ਡੱਚ ਕੰਪਨੀਆਂ ਹਨ ਤੇ ਨੀਦਰਲੈਂਡ ’ਚ ਭਾਰਤੀ ਕਾਰੋਬਾਰੀ ਅਦਾਰਿਆਂ ਦੀ ਵੀ ਇੰਨੀ ਕੁ ਹੀ ਮੌਜੂਦਗੀ ਹੈ।
****
ਡੀਐੱਸ/ਏਕੇ
(Release ID: 1710529)
Visitor Counter : 189
Read this release in:
Hindi
,
English
,
Urdu
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam