ਰੱਖਿਆ ਮੰਤਰਾਲਾ

ਸੀ.ਓ.ਏ.ਐਸ. ਜਨਰਲ ਐਮ.ਐੈਮ. ਨਰਵਣੇ ਬੰਗਲਾਦੇਸ਼ ਦੀ ਯਾਤਰਾ ਲਈ ਰਵਾਨਾ

Posted On: 08 APR 2021 10:10AM by PIB Chandigarh

ਭਾਰਤ ਅਤੇ ਬੰਗਲਾਦੇਸ਼ ’ਚ ਮਜਬੂਤ ਦੁਵੱਲੇ ਅਤੇ ਸੁਰੱਖਿਆ ਸੰਬੰਧਾਂ ਦੀ ਵਡਮੁੱਲਾ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਭਾਰਤੀ ਥਲ ਸੈਨਾ ਦੇ ਪ੍ਰਮੁੱਖ ਜਨਰਲ ਐਮ.ਐਮ. ਨਰਵਣੇ 8 ਤੋ 12 ਅਪ੍ਰੈਲ, 2021 ਤੱਕ ਬੰਗਲਾਦੇਸ਼ ਦੀ ਯਾਤਰਾ ਲਈ ਰਵਾਨਾ ਹੋਏ ਹਨ। ਜਨਰਲ ਨਰਵਣੇ ਦੀ ਯਾਤਰਾ ਸੁਨਹਰੀ ਵਿਜੈ ਉਤਸਵ ਦੇ ਵਿੱਚ ਹੈ ਜੋ ਬੰਗਲਾਦੇਸ਼ ਦੀ ਮੁਕਤੀ ਦੇ 50 ਸਾਲ ਪੂਰੇ ਹੋਣ ਦਾ ਪ੍ਰਤੀਕ ਹੈ। ਬੰਗਲਾਦੇਸ਼ ਦੇ ਮੁਕਤੀ ਅੰਦੋਲਨ ਨੂੰ ਬੰਗਬੰਧੁ ਸ਼ੇਖ ਮੁਜੀਬੁੱਰਹਮਾਨ ਦੇ ਇਤਿਹਾਸਿਕ ਅਗਵਾਈ ਅਤੇ ਮੁਕਤੀ ਵਾਹਿਨੀ ਦੇ ਨਾਇਕਾਂ ਵਲੋਂ ਸੰਭਵ ਬਣਾਇਆ ਗਿਆ ਸੀ, ਜਿਨ੍ਹਾਂ ਨੇ ਭਾਰਤੀ ਹਥਿਆਰਬੰਦ ਫੌਜਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਲੜਾਈ ਲੜੀ ਸੀ। 

ਫੌਜ ਪ੍ਰਮੁੱਖ 8 ਅਪ੍ਰੈਲ, 2021 ਨੂੰ ਸ਼ਿਖਾ ਅਨਿਰਬਾਨ ’ਚ ਫੁੱਲਾਂ ਦੇ ਹਾਰ ਪਾ ਕੇ ਲਿਬਰੇਸ਼ਨ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਗੇ । ਇਸਦੇ ਬਾਅਦ ਬੰਗਲਾਦੇਸ਼ ਦੇ ਹਥਿਆਰਬੰਦ ਫੌਜਾਂ ਦੇ ਤਿੰਨ ਸੇਵਾ ਮੁੱਖੀਆ  ਨਾਲ ਇੱਕ-ਇੱਕ ਕਰਕੇ ਬੈਠਕਾਂ ਹੋਣਗੀਆਂ। ਜਨਰਲ ਨਰਵਣੇ ਧਨਮੰਡੀ ਵਿੱਚ ਰਾਸ਼ਟਰਪਿਤਾ ਬੰਗਬੰਧੁ ਸ਼ੇਖ ਮੁਜੀਬੁੱਰਹਮਾਨ ਮੇਮੋਰਿਅਲ ਅਜਾਇਬ-ਘਰ ਵੀ ਜਾਣਗੇ, ਜਿੱਥੇ ਉਹ ਬੰਗਲਾਦੇਸ਼ ਦੇ ਸੰਸਥਾਪਕ ਨੂੰ ਸ਼ਰਧਾਂਜਲੀ ਦੇਣਗੇ।

ਸੀ.ਓ.ਏ.ਐਸ. 11 ਅਪ੍ਰੈਲ, 2021 ਨੂੰ ਢਾਕਾ ’ਚ ਬੰਗਲਾਦੇਸ਼ ਫੌਜ ਦੇ ਬਹੁਮੰਤਵੀ ’ਚ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਦੇ ਨਾਲ ਗੱਲਬਾਤ ਕਰਨਗੇ, ਜਿੱਥੇ ਉਹ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸਹਿਯੋਗ ਕੰਮਾਂ ’ਤੇ ਇੱਕ ਸੈਮੀਨਾਰ ਵਿੱਚ ਭਾਗ ਲੈਣਗੇ ਅਤੇ “ਚੇਂਜ ਨੇਚਰ ਆਫ ਗਲੋਬਲ ਕੰਫਲਿਕਟ : ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਦੀ ਭੂਮਿਕਾ ‘’ਤੇ ਭਾਸ਼ਣ ਦੇਣਗੇ ।

ਜਨਰਲ ਐੈਮ.ਐਮ. ਨਰਵਣੇ 12 ਅਪ੍ਰੈਲ, 2021 ਨੂੰ ਮਾਲੀ, ਦੱਖਣ ਸੂਡਾਨ ਅਤੇ ਮੱਧ ਅਫਰੀਕੀ ਲੋਕ-ਰਾਜ ਵਿੱਚ ਸੰਯੁਕਤ ਰਾਸ਼ਟਰ ਮਿਸ਼ਨਾਂ ਵਿੱਚ ਸ਼ਾਮਿਲ ਕਮਾਂਡਰਾਂ ਅਤੇ ਰਾਇਲ ਭੁਟਾਨੀ ਫੌਜ ਦੇ ਉਪ ਮੁੱਖ ਸੰਚਾਲਨ ਅਧਿਕਾਰੀ ਦੇ ਨਾਲ ਗੱਲਬਾਤ ਕਰਨਗੇ। ਉਹ ਸੰਯੁਕਤ ਰਾਸ਼ਟਰ, ਭਾਰਤ, ਬੰਗਲਾਦੇਸ਼, ਭੁਟਾਨ ਅਤੇ ਸ਼੍ਰੀਲੰਕਾ ਦੇ ਹਥਿਆਰਬੰਦ ਫੌਜਾਂ ਦੇ ਨਾਲ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ , ਤੁਰਕੀ ਅਤੇ ਸਊਦੀ ਅਰਬ ਦੇ ਆਬਜਰਵਰਾਂ ਸਮੇਤ ਸੰਯੁਕਤ ਰਾਸ਼ਟਰ ਦੇ ਇੱਕ ਲਾਜ਼ਮੀ ਬਹੁਪੱਖੀ ਅਭਿਆਸ ਸ਼ਾਂਤੀਰ ਓਗਰੋਸੇਨਾ ਦੇ ਸਮਾਪਤ ਸਮਾਰੋਹ ਵਿੱਚ ਵੀ ਸ਼ਾਮਿਲ ਹੋਣਗੇ। ਪ੍ਰਦਰਸ਼ਨ ਦੌਰਾਨ ਪ੍ਰਮੁੱਖ ਬੰਗਲਾਦੇਸ਼ੀ ਹਥਿਆਰਬੰਦ ਫੌਜਾਂ ਦੇ ਜਵਾਨਾਂ ਦੇ ਇਨਵੇਸ਼ਨ ਨੂੰ ਵੀ ਵੇਖਣਗੇ।

ਥਲ ਸੈਨਾਪਤੀ ਆਪਣੀ ਯਾਤਰਾ ਦੇ ਅੰਤਮ ਪੜਾਅ ਦੇ ਦੌਰਾਨ ਬੰਗਲਾਦੇਸ਼ ਇੰਸਟੀਚਿਊਟ ਆਫ ਪੀਸ ਸਪੋਰਟ ਐਂਡ ਟ੍ਰੇਨਿੰਗ ਆਪਰੇਸ਼ੰਸ ( ਬੀਆਈਪੀਐਸਓਟੀ)  ਦੇ ਮੈਬਰਾਂ ਦੇ ਨਾਲ ਗੱਲਬਾਤ ਕਰਨਗੇ।

ਇਹ ਯਾਤਰਾ ਦੋਨਾਂ ਸੇਨਾਵਾਂ ਵਿੱਚ ਦੁਵੱਲੇ ਸੰਬੰਧਾਂ ਨੂੰ ਹੋਰ ਮਜਬੂਤ ਕਰੇਗੀ ਅਤੇ ਰਣਨੀਤਕ ਮੁੱਦਿਆ ਦੀ ਮੇਜਬਾਨੀ ’ਤੇ ਦੋਨਾਂ ਦੇਸ਼ਾਂ ਵਿੱਚ ਨਜ਼ਦੀਕ ਸੰਜੋਗ ਅਤੇ ਸਹਿਯੋਗ ਦੇ ਉਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੇਗੀ।

 

********************************************


ਏੇਏ/ਬੀਐੇਸਸੀ/ਵੀਬੀਵਾਈ 
 



(Release ID: 1710528) Visitor Counter : 191