ਰੱਖਿਆ ਮੰਤਰਾਲਾ
ਭਾਰਤੀ ਫੌਜ ਨੇ ਗੋਲਡਨ ਵਿਕਟਰੀ ਵਰ੍ਹੇ ਦੇ ਜਸ਼ਨਾਂ ਲਈ ਸਲੋਗਨ ਲਿਖਣ ਲਈ ਆਨਲਾਈਨ ਐਂਟਰੀਆਂ ਦਾ ਸੱਦਾ ਦਿੱਤਾ
प्रविष्टि तिथि:
07 APR 2021 12:29PM by PIB Chandigarh
ਭਾਰਤ-ਪਾਕਿ ਯੁੱਧ ਦੌਰਾਨ 1971 'ਚ ਪਾਕਿਸਤਾਨ' ਤੇ ਭਾਰਤ ਦੀ ਸ਼ਾਨਦਾਰ ਜਿੱਤ ਦੀ 50 ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਦੇਸ਼ ਭਰ 'ਚ ਸਵਰਨਮ ਵਿਜੇ ਵਰਸ਼ ਜਸ਼ਨ ਮਨਾਏ ਜਾ ਰਹੇ ਹਨ। ਇਨ੍ਹਾਂ ਜਸ਼ਨਾਂ ਦੇ ਹਿੱਸੇ ਵਜੋਂ, ਭਾਰਤੀ ਫੌਜ ਆਪਣੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਅਤੇ ਉਜਾਗਰ ਕਰਨ ਲਈ ਕਈ ਸਮਾਗਮਾਂ ਦਾ ਆਯੋਜਨ ਕਰ ਰਹੀ ਹੈ । ਚਾਰ ਵਿਜੇ ਮਸ਼ਾਲਾਂ ਪਹਿਲਾਂ ਹੀ ਚਾਰ ਮੁੱਖ ਦਿਸ਼ਾਵਾਂ ਵਿਚ ਭੇਜੀਆਂ ਜਾ ਚੁੱਕੀਆਂ ਹਨ ਅਤੇ ਇਹ ਮਸ਼ਾਲਾਂ ਇਕ ਫ਼ਾਰਮੇਸ਼ਨ ਤੋਂ ਦੂਜੀ ਨੂੰ ਸੌਂਪੀਆਂ ਜਾਣਗੀਆਂ ।
ਭਾਰਤੀ ਫੌਜ 1 ਅਪਰੈਲ ਤੋਂ 31 ਮਈ, 2021 ਤੱਕ ਚੱਲ ਰਹੇ ਸਵਰਨਮ ਵਿਜੇ ਵਰਸ਼ ਜਸ਼ਨਾਂ ਦੇ ਹਿੱਸੇ ਵਜੋਂ ਇੱਕ ਆਨਲਾਈਨ ਸਲੋਗਨ ਲਿਖਣ ਮੁਕਾਬਲੇ ਵੀ ਕਰਵਾ ਰਹੀ ਹੈ। ਸਾਰੇ ਭਾਰਤੀ ਨਾਗਰਿਕ ਇਸ ਮੁਕਾਬਲੇ ਵਿਚ ਹਿੱਸਾ ਲੈਣ ਦੇ ਪੂਰੀ ਤਰ੍ਹਾਂ ਹੱਕਦਾਰ ਹਨ। ਐਂਟਰੀਆਂ swarnimvijayvarsh.adgpi[at]gmail[dot]com ਤੇ ਭੇਜੀਆਂ ਜਾ ਸਕਦੀਆਂ ਹਨ । ਮੁਕਾਬਲੇ ਦਾ ਵੇਰਵਾ ਭਾਰਤੀ ਫੌਜ ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਹੈਂਡਲਜ਼ 'ਤੇ ਉਪਲਬਧ ਹਨ।
ਚੁਣੇ ਗਏ ਸਲੋਗਨ ਦੀ ਵਰਤੋਂ ਭਾਰਤੀ ਫੌਜ ਦੇ ਅਧਿਕਾਰਤ ਮੀਡੀਆ ਹੈਂਡਲ ਦੁਆਰਾ ਕੀਤੀ ਜਾਵੇਗੀ ਅਤੇ ਜੇਤੂ ਐਂਟਰੀਆਂ ਨੂੰ ਨਕਦ ਇਨਾਮ ਦੇ ਨਾਲ ਨਾਲ ਕ੍ਰੈਡਿਟ ਦਿੱਤਾ ਜਾਵੇਗਾ । ਸਲੋਗਨ ਮੁਕਾਬਲੇ ਵਿਚ ਕਈ ਪ੍ਰੋਗਰਾਮ ਅਤੇ ਮੁਕਾਬਲੇ ਹੋਣਗੇ, ਜਿਨ੍ਹਾਂ ਦੇ ਵੇਰਵੇ ਬਾਅਦ ਵਿਚ ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਜਾਣਗੇ । ਇਹ ਮੁਕਾਬਲਾ ਆਪਣੇ ਨਾਗਰਿਕਾਂ ਨਾਲ ਨੇੜਤਾ ਸਬੰਧ ਬਣਾਉਣ ਅਤੇ 1971 ਦੀ ਭਾਰਤ-ਪਾਕਿ ਜੰਗ ਵਿਚ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਦੀਆਂ ਭਾਰਤੀ ਫੌਜ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ, ਜਿਸ ਕਾਰਨ ਬੰਗਲਾਦੇਸ਼ ਦੀ ਆਜ਼ਾਦੀ ਹੋਈ ਸੀ।
*****
ਏ.ਏ., ਬੀ.ਐੱਸ.ਸੀ., ਵੀ.ਬੀ.ਵਾਈ
(रिलीज़ आईडी: 1710244)
आगंतुक पटल : 276