ਮੰਤਰੀ ਮੰਡਲ

ਕੈਬਨਿਟ ਨੇ ਸਫੈਦ ਵਸਤਾਂ (ਏਅਰ ਕੰਡੀਸ਼ਨਰ ਅਤੇ ਐੱਲਈਡੀ ਲਾਈਟ) ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈ) ਨੂੰ ਪ੍ਰਵਾਨਗੀ ਦਿੱਤੀ


ਭਾਰਤ ਵਿੱਚ ਇਨ੍ਹਾਂ ਵਸਤਾਂ ਦੇ ਉਤਪਾਦਨ ‘ਤੇ ਅਗਲੇ 5 ਵਰ੍ਹਿਆਂ ਦੌਰਾਨ ਪ੍ਰੋਤਸਾਹਨ ਦੇ ਰੂਪ ਵਿੱਚ 6,238 ਕਰੋੜ ਰੁਪਏ ਦਿੱਤੇ ਜਾਣਗੇ



ਅਗਲੇ 5 ਵਰ੍ਹਿਆਂ ਲਈ 1.68 ਲੱਖ ਕਰੋੜ ਰੁਪਏ ਦੇ ਉਤਪਾਦਨ ਅਤੇ 64,400 ਕਰੋੜ ਰੁਪਏ ਦੇ ਨਿਰਯਾਤ ਦਾ ਅਨੁਮਾਨ

ਇਸ ਯੋਜਨਾ ਨਾਲ ਅਗਲੇ 5 ਵਰ੍ਹਿਆਂ ਦੇ ਦੌਰਾਨ 7,920 ਕਰੋੜ ਰੁਪਏ ਦੇ ਅਤਿਰਿਕਤ ਨਿਵੇਸ਼, 49,300 ਕਰੋੜ ਰੁਪਏ ਦੀ ਰੈਵੇਨਿਊ ਪ੍ਰਾਪਤੀ ਅਤੇ 4 ਲੱਖ ਨੌਕਰੀਆਂ ਦੇ ਸਿਰਜਣ ਵਿੱਚ ਮਦਦ ਮਿਲੇਗੀ

Posted On: 07 APR 2021 3:55PM by PIB Chandigarh

ਆਤਮਨਿਰਭਰ ਭਾਰਤਦੇ ਵਿਜ਼ਨ ਦੇ ਅਨੁਰੂਪ ਇੱਕ ਮਹੱਤਵਪੂਰਨ ਫ਼ੈਸਲੇ ਦੇ ਤਹਿਤ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ 6,238 ਕਰੋੜ ਰੁਪਏ ਦੀ ਬਜਟ - ਵੰਡ ਦੇ ਨਾਲ ਸਫੈਦ ਵਸਤਾਂ (ਏਅਰ ਕੰਡੀਸ਼ਨਰ ਅਤੇ ਐੱਲਈਡੀ ਲਾਈਟ) ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈ) ਨੂੰ ਪ੍ਰਵਾਨਗੀ ਦੇ ਦਿੱਤੀ ਹੈ ।

 

ਪੀਐੱਲਆਈ ਯੋਜਨਾ ਦਾ ਪ੍ਰਮੁੱਖ ਉਦੇਸ਼ ਖੇਤਰ ਅਧਾਰਿਤ ਅਸਮਰੱਥਾਵਾਂ ਨੂੰ ਦੂਰ ਕਰਕੇ, ਵੱਡੇ ਪੈਮਾਨੇ ਦੀ ਅਰਥਵਿਵਸਥਾ ਦਾ ਨਿਰਮਾਣ ਅਤੇ ਯੋਗਤਾ ਨੂੰ ਸੁਨਿਸ਼ਚਿਤ ਕਰਦੇ ਹੋਏ ਭਾਰਤ ਵਿੱਚ ਨਿਰਮਾਣ ਨੂੰ ਵਿਸ਼ਵ ਪੱਧਰ ਤੇ ਮੁਕਾਬਲੇਯੋਗ ਬਣਾਉਣਾ ਹੈਇਸ ਦੀ ਰੂਪ-ਰੇਖਾ ਭਾਰਤ ਵਿੱਚ ਉਪਕਰਣਾਂ ਅਤੇ ਕਲ - ਪੁਰਜ਼ਿਆਂ ਦੇ ਸੰਪੂਰਨ ਈਕੋ-ਸਿਸਟਮ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਗਈ ਹੈ, ਤਾਕਿ ਭਾਰਤ ਨੂੰ ਵਿਸ਼ਵ ਸਪਲਾਈ- ਚੇਨ ਦਾ ਮਹੱਤਵਪੂਰਨ ਹਿੱਸਾ ਬਣਾਇਆ ਜਾ ਸਕੇਇਸ ਯੋਜਨਾ ਨਾਲ ਆਲਸੀ ਨਿਵੇਸ਼ ਆਕਰਸ਼ਿਤ ਕਰਨ, ਵੱਡੇ ਪੈਮਾਨੇ ਤੇ ਰੋਜਗਾਰ ਦੇ ਅਵਸਰ ਪੈਦਾ ਕਰਨ ਅਤੇ ਨਿਰਯਾਤ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ

 

ਪੀਐੱਲਆਈ ਯੋਜਨਾ ਤਹਿਤ ਏਅਰ ਕੰਡੀਸ਼ਨਰ ਅਤੇ ਐੱਲਈਡੀ ਲਾਈਟ ਦੇ ਨਿਰਮਾਣ ਨਾਲ ਜੁੜੀਆਂ ਕੰਪਨੀਆਂ ਨੂੰ ਅਗਲੇ 5 ਵਰ੍ਹਿਆਂ ਦੌਰਾਨ ਭਾਰਤ ਵਿੱਚ ਬਣੀਆਂ ਵਸਤਾਂ ਦੀ ਇੰਕਰੀਮੈਂਟਲ ਸੇਲ ਤੇ 4% ਤੋਂ 6% ਦੀ ਦਰ ਨਾਲ ਪ੍ਰੋਤਸਾਹਨ ਦਿੱਤਾ ਜਾਵੇਗਾਲੋੜੀਂਦੇ ਖੇਤਰਾਂ ਵਿੱਚ ਆਲਸੀ ਨਿਵੇਸ਼ ਆਕਰਸ਼ਿਤ ਕਰਨ ਲਈ ਕਈ ਪ੍ਰਕਾਰ ਦੇ ਕਲ - ਪੁਰਜ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈਯੋਜਨਾ ਲਈ ਕੰਪਨੀਆਂ ਦੀ ਚੋਣ ਕਲ - ਪੁਰਜ਼ਿਆਂ ਦੇ ਨਿਰਮਾਣ ਜਾਂ ਉਪਕਰਣ ਦੇ ਹਿੱਸੇ ਦਾ ਨਿਰਮਾਣ (ਸਬ ਅਸੈਂਬਲਿੰਗ) ਨੂੰ ਪ੍ਰੋਤਸਾਹਨ ਦੇਣ ਦੇ ਅਧਾਰ ਤੇ ਕੀਤਾ ਜਾਵੇਗਾ, ਜਿਨ੍ਹਾਂ ਉਪਕਰਣਾਂ ਦਾ ਵਰਤਮਾਨ ਵਿੱਚ ਭਾਰਤ ਵਿੱਚ ਪੂਰੀ ਸਮਰੱਥਾ ਦੇ ਨਾਲ ਨਿਰਮਾਣ ਨਹੀਂ ਕੀਤਾ ਜਾ ਰਿਹਾ ਹੈਤਿਆਰ ਵਸਤਾਂ ਨੂੰ ਸਿਰਫ ਜੋੜਨ (ਅਸੈਂਬਲ ਕਰਨ) ਲਈ ਪ੍ਰੋਤਸਾਹਨ ਨਹੀਂ ਦਿੱਤਾ ਜਾਵੇਗਾ

 

ਕਈ ਟੀਚਾਗਤ ਖੇਤਰਾਂ ਲਈ ਪੂਰਵ - ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਕੰਪਨੀਆਂ ਯੋਜਨਾ ਵਿੱਚ ਹਿੱਸਾ ਲੈਣ ਦੇ ਯੋਗ ਮੰਨੀਆਂ ਜਾਣਗੀਆਂਬ੍ਰਾਊਨ ਫੀਲਡ ਅਤੇ ਗ੍ਰੀਨ ਫੀਲਡ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਵੀ ਪ੍ਰੋਤਸਾਹਨ ਯੋਜਨਾ ਦੇ ਯੋਗ ਮੰਨੀਆਂ ਜਾਣਗੀਆਂ ਪ੍ਰੋਤਸਾਹਨ ਦਾ ਦਾਅਵਾ ਕਰਨ ਲਈ ਅਧਾਰ ਸਾਲ ਤੇ ਬਣੀਆਂ ਵਸਤਾਂ ਦੇ ਸੰਦਰਭ ਵਿੱਚ ਇੰਕਰੀਮੈਂਟਲ ਨਿਵੇਸ਼ ਅਤੇ ਇੰਕਰੀਮੈਂਟਲ ਸੇਲ ਦੀ ਸ਼ਰਤ ਨੂੰ ਪੂਰਾ ਕਰਨਾ ਹੋਵੇਗਾ ।

 

ਭਾਰਤ ਸਰਕਾਰ ਦੀ ਕਿਸੇ ਹੋਰ ਪੀਐੱਲਆਈ ਯੋਜਨਾ ਦਾ ਲਾਭ ਉਠਾ ਰਹੀ ਕੋਈ ਕੰਪਨੀ ਸਮਾਨ ਉਤਪਾਦ ਦੇ ਸੰਦਰਭ ਵਿੱਚ ਯੋਜਨਾ ਦੇ ਤਹਿਤ ਯੋਗ ਨਹੀਂ ਮੰਨੀ ਜਾਵੇਗੀ, ਲੇਕਿਨ ਕੰਪਨੀ , ਭਾਰਤ ਸਰਕਾਰ ਜਾਂ ਰਾਜ ਸਰਕਾਰਾਂ ਦੀਆਂ ਹੋਰ ਯੋਜਨਾਵਾਂ ਦਾ ਲਾਭ ਪ੍ਰਾਪਤ ਕਰ ਸਕਦੀ ਹੈ । ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸ ਦੇ ਲਈ ਕਿਸੇ ਸਥਾਨ , ਖੇਤਰ ਜਾਂ ਆਬਾਦੀ ਵਿਸ਼ੇਸ਼ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈਐੱਮਐੱਸਐੱਮਈ ਕੰਪਨੀਆਂ ਸਮੇਤ ਦੇਸ਼ ਅਤੇ ਵਿਦੇਸ਼ ਦੀਆਂ ਕਈ ਕੰਪਨੀਆਂ ਨੂੰ ਇਸ ਯੋਜਨਾ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ

 

ਉਮੀਦ ਹੈ ਕਿ ਇਹ ਯੋਜਨਾ , ਏਸੀ ਅਤੇ ਐੱਲਈਡੀ ਲਾਈਟ ਉਦਯੋਗ ਵਿੱਚ ਉੱਚ ਵਿਕਾਸ ਦਰ ਹਾਸਲ ਕਰਨ , ਭਾਰਤ ਵਿੱਚ ਸਹਾਇਕ ਕਲ - ਪੁਰਜ਼ਿਆਂ ਦੇ ਸੰਪੂਰਨ ਈਕੋ - ਸਿਸਟਮ ਨੂੰ ਵਿਕਸਿਤ ਕਰਨ ਅਤੇ ਭਾਰਤ ਵਿੱਚ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਵਿਸ਼ਵ ਪੱਧਰ ਦੀਆਂ ਕੰਪਨੀਆਂ ਨੂੰ ਤਿਆਰ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਵੇਗੀ । ਇਨ੍ਹਾਂ ਕੰਪਨੀਆਂ ਨੂੰ ਘਰੇਲੂ ਬਜ਼ਾਰ ਵਿੱਚ ਵਿਕਰੀ ਲਈ ਲਾਜ਼ਮੀ ਬੀਆਈਐੱਸ ਅਤੇ ਬੀਈਈ ਮਿਆਰਾਂ ਅਤੇ ਆਲਸੀ ਬਜ਼ਾਰਾਂ ਵਿੱਚ ਲਾਗੂ ਮਿਆਰਾਂ ਨੂੰ ਪੂਰਾ ਕਰਨਾ ਹੋਵੇਗਾਇਸ ਯੋਜਨਾ ਨਾਲ ਜਾਂਚ, ਵਿਕਾਸ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਅਤੇ ਟੈਕਨੋਲੋਜੀ ਅੱਪਗ੍ਰੇਡਸ਼ਨ ਵਿੱਚ ਸਹਾਇਤਾ ਮਿਲੇਗੀ

ਅਨੁਮਾਨ ਹੈ ਕਿ ਪੀਐੱਲਆਈ ਯੋਜਨਾ ਨਾਲ ਅਗਲੇ 5 ਵਰ੍ਹਿਆਂ ਦੇ ਦੌਰਾਨ 7,920 ਕਰੋੜ ਰੁਪਏ ਦਾ ਇੰਕਰੀਮੈਂਟਲ ਨਿਵੇਸ਼ ਹੋਵੇਗਾ ; 1,68,000 ਕਰੋੜ ਰੁਪਏ ਦਾ ਇੰਕਰੀਮੈਂਟਲ ਉਤਪਾਦਨ ਹੋਵੇਗਾ , 64,400 ਕਰੋੜ ਰੁਪਏ ਮੁੱਲ ਦੀਆਂ ਵਸਤਾਂ ਦਾ ਨਿਰਯਾਤ ਹੋਵੇਗਾ ; 49,300 ਕਰੋੜ ਰੁਪਏ ਦੀ ਪ੍ਰਤੱਖ ਅਤੇ ਅਪ੍ਰਤੱਖ ਰੈਵੇਨਿਊ ਪ੍ਰਾਪਤੀ ਹੋਵੇਗੀ ਅਤੇ ਰੋਜਗਾਰ ਦੇ 4 ਲੱਖ ਪ੍ਰਤੱਖ ਅਤੇ ਅਪ੍ਰਤੱਖ ਅਵਸਰ ਸਿਰਜੇ ਜਾਣਗੇ ।

*******

DS ਡੀਐੱਸ

 

(Release ID: 1710215) Visitor Counter : 275