ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਡੀਜੀਟੀ-ਐੱਮਐੱਸਡੀਈ ਨੇ ਕਰਾਫਟ ਇੰਸਟ੍ਰਕਟਰ ਟ੍ਰੇਨਿੰਗ ਸਕੀਮ (ਸੀਆਈਟੀਐੱਸ) 2019-2020 ਲਈ ਆਲ ਇੰਡੀਆ ਟ੍ਰੇਡ ਟੈਸਟ ਦੇ ਨਤੀਜੇ ਐਲਾਨੇ
Posted On:
06 APR 2021 4:24PM by PIB Chandigarh
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਦੀ ਅਗਵਾਈ ਹੇਠ ਡਾਇਰੈਕਟੋਰੇਟ ਜਨਰਲ ਆਫ਼ ਟ੍ਰੇਨਿੰਗ (ਡੀਜੀਟੀ) ਨੇ ਅੱਜ ਸੀਆਈਟੀਐੱਸ ਅਕਾਦਮਿਕ ਸੈਸ਼ਨ 2019-2020 ਲਈ ਆਲ ਇੰਡੀਆ ਟ੍ਰੇਡ ਟੈਸਟ (ਏਆਈਟੀਟੀ) ਦੇ ਨਤੀਜਿਆਂ ਦਾ ਐਲਾਨ ਕੀਤਾ। 2019-20 ਦੇ ਸੈਸ਼ਨ ਲਈ, ਦੇਸ਼ ਭਰ ਵਿੱਚ 79 ਪ੍ਰੀਖਿਆ ਕੇਂਦਰਾਂ ਵਿੱਚ ਹੋਈ ਪ੍ਰੀਖਿਆ ਵਿੱਚ, 34 ਟ੍ਰੇਡਾਂ ਅਤੇ 45 ਸੰਸਥਾਵਾਂ ਦੇ ਕੁੱਲ 7,535 ਟ੍ਰੇਨੀਜ਼ ਸ਼ਾਮਲ ਹੋਏ। ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਫਾਰ ਵਿਮੈਨ, ਜੈਪੁਰ ਦੀ ਡਰੈੱਸ ਮੇਕਿੰਗ ਟ੍ਰੇਡ ਦੀ ਟ੍ਰੇਨੀ ਸੁਸ਼੍ਰੀ ਸਾਵਿਤਰੀ ਨੇ 95.44% ਅੰਕ ਪ੍ਰਾਪਤ ਕਰਕੇ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੁੱਲ ਮਿਲਾ ਕੇ, ਕੁੱਲ 242 ਟ੍ਰੇਨੀਜ਼ ਨੇ 90% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 80.57% ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ। ਨਤੀਜੇ : https://ncvtmis.gov.in/Pages/CFI/Home.aspx ‘ਤੇ ਉਪਲਬਧ ਹਨ।
ਕੋਰੋਨਾ ਮਹਾਮਾਰੀ ਦੇ ਕਾਰਨ, ਥਿਊਰੀ ਅਤੇ ਪ੍ਰੈਕਟੀਕਲ ਪ੍ਰੀਖਿਆਵਾਂ ਅਕਤੂਬਰ ਅਤੇ ਨਵੰਬਰ 2020 ਵਿੱਚ, ਦੋ ਬੈਚਾਂ ਵਿੱਚ ਕੋਵਿਡ ਪ੍ਰੋਟੋਕੋਲ ਦੀ ਸਖਤ ਪਾਲਣਾ ਕਰਦੇ ਹੋਏ ਕਰਾਈਆਂ ਗਈਆਂ ਸਨ।
ਡੀਜੀਟੀ ਦੁਆਰਾ ਕੌਸ਼ਲ ਟ੍ਰੇਨਿੰਗ ਵਿੱਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ, ਆਈਟੀਆਈ ਟ੍ਰੇਨੀਜ਼ ਨੂੰ, ਕਰਾਫਟਸ ਇੰਸਟ੍ਰਕਟਰ ਟ੍ਰੇਨਿੰਗ ਸਕੀਮ (ਸੀਆਈਟੀਐੱਸ) ਦੇ ਅਧੀਨ ਕਰਾਫਟਸ ਇੰਸਟ੍ਰਕਟਰ ਟ੍ਰੇਨਿੰਗ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।
ਇੰਸਟ੍ਰਕਟਰ ਟ੍ਰੇਨੀਜ਼ ਨੂੰ ਮਾਨਵ-ਸ਼ਕਤੀ ਨੂੰ ਕੌਸ਼ਲ ਟ੍ਰੇਨਿੰਗ ਮੁਹੱਈਆ ਕਰਾਉਣ ਲਈ, ਕੌਸ਼ਲ ਅਤੇ ਟ੍ਰੇਨਿੰਗ ਦੇ ਢੰਗ ਦੋਵਾਂ ਵਿੱਚ, ਹੁਨਰ ਸਿਖਾਉਣ ਦੀਆਂ ਤਕਨੀਕਾਂ ਬਾਰੇ ਵਿਆਪਕ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਸਾਲ ਭਰ ਦੀ ਇਸ ਸੀਆਈਟੀਐੱਸ ਟ੍ਰੇਨਿੰਗ ਦੇ ਅਖੀਰ ਵਿੱਚ, ਡੀਜੀਟੀ ਦੁਆਰਾ 34 ਟਰੇਡਾਂ ਵਿੱਚੋਂ ਹਰੇਕ ਲਈ ਆਲ ਇੰਡੀਆ ਟ੍ਰੇਡ ਟੈਸਟ (ਏਆਈਟੀਟੀ) ਔਨਲਾਈਨ ਆਯੋਜਿਤ ਕੀਤਾ ਜਾਂਦਾ ਹੈ।
ਸਫਲ ਟ੍ਰੇਨੀਜ਼ ਨੂੰ ਵਧਾਈ ਦਿੰਦਿਆਂ ਸੁਸ਼੍ਰੀ ਨੀਲਮ ਸ਼ਮੀ ਰਾਓ, ਡਾਇਰੈਕਟਰ ਜਨਰਲ (ਟ੍ਰੇਨਿੰਗ), ਡੀਜੀਟੀ ਨੇ ਕਿਹਾ, “ਭਾਰਤ ਨੂੰ ਵਿਸ਼ਵ ਦੀ ਕੌਸ਼ਲ ਰਾਜਧਾਨੀ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੰਕਲਪ ਦੇ ਮੱਦੇਨਜ਼ਰ ਸੀਆਈਟੀਐੱਸ ਦੁਆਰਾ ਮਾਹਿਰ ਕੌਸ਼ਲ ਟ੍ਰੇਨਿੰਗ ਦੇਣ ਵਾਲੇ ਪੈਦਾ ਕਰਕੇ, ਉਨ੍ਹਾਂ ਦੇ ਜ਼ਰੀਏ ਅਹਿਮ ਭੂਮਿਕਾ ਅਦਾ ਕੀਤੀ ਜਾ ਰਹੀ ਹੈ, ਜੋ ਹੱਥੀਂ-ਕੌਸ਼ਲ ਅਤੇ ਗਿਆਨ ਦੇ ਨਾਲ ਸਸ਼ਕਤ ਹੋ ਕੇ, ਜ਼ਮੀਨੀ ਪੱਧਰ 'ਤੇ ਕੌਸ਼ਲ ਟ੍ਰੇਨਿੰਗ ਪ੍ਰਦਾਨ ਕਰਨਗੇ। ਨਾਲ ਹੀ ਇਹ ਵੀ ਧਿਆਨ ਦੇਣ ਯੋਗ ਹੈ ਕਿ ਇਸ ਪ੍ਰੀਖਿਆ ਵਿੱਚ ਮਹਿਲਾਵਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, ਜੋ ਕਿ ਮਹਿਲਾ ਸਸ਼ਕਤੀਕਰਣ ਪ੍ਰਤੀ ਸਾਡਾ ਧਿਆਨ ਕੇਂਦਰਤ ਹੋਣ ਬਾਰੇ ਵੀ ਸੰਕੇਤ ਕਰਦਾ ਹੈ।”
ਮਲਟੀਪਲ-ਚੁਆਇਸ ਪ੍ਰਸ਼ਨਾਂ (ਐੱਮਸੀਕਿਊਜ਼) ਦੇ ਟੈਸਟ ਵਿੱਚ, ਉਮੀਦਵਾਰਾਂ ਦੇ ਟ੍ਰੇਡ ਸਬੰਧੀ ਗਿਆਨ ਦੀ ਜਾਂਚ ਕੀਤੀ ਜਾਂਦੀ ਹੈ। ਪ੍ਰੈਕਟੀਕਲ ਪ੍ਰੀਖਿਆ ਟ੍ਰੇਨੀ ਦੁਆਰਾ ਪ੍ਰਾਪਤ ਕੀਤੇ ਹੈਂਡਜ਼-ਔਨ-ਸਕਿਲ ਨੂੰ ਪਰਖਣ ਲਈ ਲਈ ਜਾਂਦੀ ਹੈ ਜਿੱਥੇ ਇੱਕ ਬਾਹਰੀ ਪ੍ਰੀਖਿਅਕ, ਇੱਕ ਫੀਲਡ ਮਾਹਿਰ, ਟ੍ਰੇਨੀਜ਼ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦਾ ਹੈ। ਟ੍ਰੇਨਿੰਗ ਦੇ ਸਫਲਤਾਪੂਰਵਕ ਮੁਕੰਮਲ ਹੋਣ 'ਤੇ ਟ੍ਰੇਨੀਜ਼ ਨੂੰ ਨੈਸ਼ਨਲ ਕਰਾਫਟ ਇੰਸਟ੍ਰਕਟਰ ਸਰਟੀਫਿਕੇਟ (ਐੱਨਸੀਆਈਸੀ) ਦਿੱਤਾ ਜਾਂਦਾ ਹੈ।
ਸਾਰੇ ਟਰੇਡਾਂ ਲਈ ਟਾਪਰਾਂ ਦੀ ਸੂਚੀ ਵੈੱਬਸਾਈਟ https://www.dgt.gov.in ਅਤੇ ਐੱਨਐੱਸਟੀਆਈਜ਼ ਅਤੇ ਆਰਡੀਐੱਸਡੀਈਜ਼ ਦੀਆਂ ਸਾਰੀਆਂ ਵੈੱਬਸਾਈਟਾਂ https://dgt.gov.in/central-institutes-lists 'ਤੇ ਵੀ ਵੇਖੀ ਜਾ ਸਕਦੀ ਹੈ।
**********
ਬੀਐੱਨ / ਆਰਆਰ
(Release ID: 1709981)
Visitor Counter : 164