ਵਿੱਤ ਮੰਤਰਾਲਾ

ਭਾਰਤੀ ਇਕੁਇਟੀ ਬਜ਼ਾਰਾਂ ਵਿੱਚ 2,74,034 ਕਰੋੜ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਦਾ ਪ੍ਰਵਾਹ

Posted On: 06 APR 2021 10:28AM by PIB Chandigarh

ਭਾਰਤੀ ਇਕੁਇਟੀ ਬਜ਼ਾਰਾਂ ਵਿੱਚ 2,74,034 ਕਰੋੜ ਦਾ ਜ਼ਬਰਦਸਤ ਵਿਦੇਸ਼ੀ ਪੋਰਟਫੋਲੀਓ ਦਾ ਪ੍ਰਵਾਹ ਮਾਲੀ ਵਰ੍ਹੇ 2020—21 ਵਿੱਚ ਦੇਖਿਆ ਗਿਆ ਹੈ । ਜੋ ਭਾਰਤੀ ਅਰਥਚਾਰੇ ਦੀ ਮੌਲਿਕਤਾ ਵਿੱਚ ਵਿਦੇਸ਼ੀ ਨਿਵੇਸ਼ਕਾਂ ਦਾ ਦ੍ਰਿੜ ਵਿਸ਼ਵਾਸ ਦਰਸਾਉਂਦਾ ਹੈ ।

FY 2020-21

Net investment in Equity (in Rs Crs)

April

-6884

May

14569

June

21832

July

7563

August

47080

September

-7783

October

19541

November

60358

December

62016

January

19473

February

25787

March

10952

Total for FY 20-21

274034

Up to 1st April 2021; source: NSDL


ਇਹ ਮਜ਼ਬੂਤ ਐੱਫ ਪੀ ਆਈ ਪ੍ਰਵਾਹ ਅਰਥਚਾਰੇ ਦੀ ਰਿਕਵਰੀ ਨੂੰ ਕਈ ਪੜਾਵਾਂ ਦੇ ਨਵੀਨਤਮ ਢੰਗ ਨਾਲ ਡਿਜ਼ਾਈਨ ਕੀਤੇ ਪੈਕੇਜੇਜ਼ ਕਾਰਨ ਸੰਭਾਵਨਾ ਤੋਂ ਤੇਜ਼ੀ ਨਾਲ ਵਾਪਸ ਆਇਆ ਹੈ । ਸਰਕਾਰ ਅਤੇ ਰੈਗੂਲੇਟਰਜ਼ ਨੇ ਹਾਲ ਹੀ ਵਿੱਚ ਐੱਫ ਪੀ ਆਈਜ਼ ਲਈ ਨਿਵੇਸ਼ ਮਾਹੌਲ ਤੇ ਪਹੁੰਚ ਨੂੰ ਸੁਖਾਲਾ ਬਣਾਉਣ ਲਈ ਸੁਧਾਰ ਵਜੋਂ ਕੀਤੇ ਮੁੱਖ ਨੀਤੀ ਪਹਿਲਕਦਮੀਆਂ ਕਾਰਨ ਆਇਆ ਹੈ । ਸਰਕਾਰ ਅਤੇ ਰੈਗੂਲੇਟਰਜ਼ ਵੱਲੋਂ ਹਾਲ ਹੀ ਵਿੱਚ ਐੱਫ ਪੀ ਆਈ ਦੇ ਜ਼ਰੀਏ ਨਿਵੇਸ਼ ਵਧਾਉਣ ਲਈ ਕਈ ਪ੍ਰਮੁੱਖ ਨੀਤੀਗਤ ਬਦਲਾਅ ਕੀਤੇ ਗਏ ਹਨ , ਇਹਨਾਂ ਵਿੱਚ ਐੱਫ ਪੀ ਆਈ ਰੈਗੂਲੇਟਰੀ ਸ਼ਾਸਨ ਨੂੰ ਤਰਕਸੰਗਤ ਅਤੇ ਸਰਲ ਬਣਾਉਣਾ , ਆਨਲਾਈਨ ਕਾਮਨ ਐਪਲੀਕੇਸ਼ਨ ਫਾਰਮ (ਸੀ ਏ ਏ ਐੱਫ) ਦਾ ਸੰਚਾਲਨ ਸੇਬੀ ਦੇ ਨਾਲ ਪੰਜੀਕਰਨ , ਪੈਨ ਅਲਾਟਮੈਂਟ ਅਤੇ ਬੈਂਕ ਅਤੇ ਡੀਮੈਟ ਖਾਤੇ ਖੋਲ੍ਹਣਾ ਆਦਿ ਸ਼ਾਮਲ ਹਨ । ਭਾਰਤੀ ਕੰਪਨੀਆਂ ਵਿੱਚ ਐੱਫ ਪੀ ਆਈ ਨਿਵੇਸ਼ ਸੀਮਾ ਵਿੱਚ 24% ਤੱਕ ਖੇਤਰੀ ਕੈਪ ਦਾ ਵਾਧਾ ਪ੍ਰਮੁੱਖ ਇਕੁਇਟੀ ਸੂਚਕ ਅੰਕਾਂ ਵਿੱਚ ਭਾਰਤੀ ਇਕੁਇਟੀਜ਼ ਵਿੱਚ ਵਾਧੇ ਲਈ ਇੱਕ ਉਤਪ੍ਰੇਰਕ ਰਹੀ ਹੈ । ਇਸ ਤਰ੍ਹਾਂ ਭਾਰਤੀ ਬਜ਼ਾਰ ਵਿੱਚ ਵੱਡੇ ਪੈਮਾਨੇ ਤੇ ਇਕੁਇਟੀ ਪ੍ਰਵਾਹ , ਐਕਟਿਵ ਤੇ ਪੈਸਿਵ ਮਾਧਿਅਮ ਰਾਹੀਂ ਆਇਆ ਹੈ ।
ਵਿੱਤੀ ਸਾਲ 2021—22 ਵਿੱਚ ਭਾਰਤ ਦੀ ਵਿਕਾਸ ਦਰ ਦਾ ਪੂਰਵ ਅਨੁਮਾਨ ਵਿਸ਼ਵ ਬੈਂਕ , ਆਈ ਐੱਮ ਐੱਫ ਅਤੇ ਕਈ ਵਿਸ਼ਵੀ ਖੋਜ ਸੰਸਥਾਵਾਂ ਦੁਆਰਾ 10% ਤੋਂ ਵੱਧ ਦੱਸਿਆ ਗਿਆ ਹੈ । ਜਿਸ ਤੋਂ ਇਹ ਪਤਾ ਲਗਦਾ ਹੈ ਕਿ ਭਾਰਤ ਨੇੜਲੇ ਭਵਿੱਖ ਵਿੱਚ ਇੱਕ ਆਕਰਸ਼ਕ ਨਿਵੇਸ਼ ਮੰਜਿ਼ਲ ਬਣੇਗਾ ।


ਐੱਮ ਜੀ / ਏ ਏ ਐੱਮ / ਏ ਕੇ / ਐੱਨ ਕੇ



(Release ID: 1709874) Visitor Counter : 179