ਕਾਨੂੰਨ ਤੇ ਨਿਆਂ ਮੰਤਰਾਲਾ

ਸ਼੍ਰੀ ਜਸਟਿਸ ਨਥਾਲਪਤੀ ਵੈਂਕਟ ਰਮਣ ਨੂੰ ਭਾਰਤ ਦੇ ਚੀਫ ਜਸਟਿਸ ਨਿਯੁਕਤ ਕੀਤਾ ਗਿਆ

Posted On: 06 APR 2021 10:58AM by PIB Chandigarh

ਰਾਸ਼ਟਰਪਤੀ ਨੇ ਭਾਰਤ ਦੇ ਸੰਵਿਧਾਨ ਦੀ ਧਾਰਾ 124 ਦੀ ਕਲਾਜ਼ (2) ਰਾਹੀਂ ਉਨ੍ਹਾਂ ਨੂੰ ਪ੍ਰਾਪਤ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ, ਸੁਪਰੀਮ ਕੋਰਟ ਦੇ ਜੱਜ ਸ਼੍ਰੀ ਜਸਟਿਸ ਸ਼੍ਰੀ ਨਥਾਲਪਤੀ ਵੈਂਕਟ ਰਮਣ ਨੂੰ ਭਾਰਤ ਦਾ ਮੁੱਖ ਚੀਫ ਜਸਟਿਸ ਨਿਯੁਕਤ ਕੀਤਾ ਹੈ ਕਾਨੂੰਨ ਅਤੇ ਨਿਆਂ ਮੰਤਰਾਲਾ ਦੇ ਨਿਆਂ ਵਿਭਾਗ ਵਲੋਂ ਅੱਜ ਇਸ ਸੰਬਧ ਵਿਚ ਇਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਨਿਯੁਕਤੀ ਦਾ ਵਾਰੰਟ ਅਤੇ ਨਿਯੁਕਤੀ ਦੇ ਨੋਟਿਫਿਕੇਸ਼ਨ ਦੀ ਇਕ ਕਾਪੀ ਚੀਫ ਜਸਟਿਸ ਸ਼੍ਰੀ ਐਨ ਵੀ ਰਮਣ ਨੂੰ ਸੌਂਪ ਦਿੱਤੀ ਗਈ ਹੈ।SS

 

ਸ਼੍ਰੀ ਨਥਾਲਪਤੀ ਵੈਂਕਟ ਰਮਣ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਿਟਸ ਵਜੋਂ 24 ਅਪ੍ਰੈਲ, 2021 ਨੂੰ ਆਪਣਾ ਅਹੁਦਾ ਸੰਭਾਲਣਗੇ ਉਹ ਭਾਰਤ ਦੇ 48ਵੇਂ ਚੀਫ ਜਸਟਿਸ ਹੋਣਗੇ

 

ਉਹ ਪਹਿਲੀ ਪੀੜੀ ਦੇ ਵਕੀਲ ਹਨ ਜਿਨ੍ਹਾਂ ਦਾ ਪਿਛੋਕੜ ਖੇਤੀਬਾੜੀ ਪਰਿਵਾਰ ਦਾ ਹੈ ਅਤੇ ਆਂਧਰ ਪ੍ਰਦੇਸ਼ ਦੇ ਜਿਲ੍ਹੇ ਕ੍ਰਿਸ਼ਨਾ ਦੇ ਪਿੰਡ ਪੋਨਾਵਰਮ ਦੇ ਰਹਿਣ ਵਾਲੇ ਹਨ ਉਹ ਕਿਤਾਬਾਂ ਪੜਨ ਦੇ ਸ਼ੋਕੀਨ ਹਨ ਅਤੇ ਸਾਹਿਤ ਵਿੱਚ ਉਨ੍ਹਾਂ ਦੀ ਡੂੰਘੀ ਰੁਚੀ ਹੈ। ਉਨ੍ਹਾਂ ਦਾ ਕਰਨਾਟਕ ਸੰਗੀਤ ਪ੍ਰਤੀ ਬਹੁਤ ਲਗਾਅ ਹੈ

 

ਉਨ੍ਹਾਂ ਨੂੰ 10.02.1983 ਨੂੰ ਬਾਰ ਦਾ ਮੈਂਬਰ ਬਣਾਇਆ ਗਿਆ ਸੀ ਉਨ੍ਹਾਂ ਆਂਧਰ ਪ੍ਰਦੇਸ਼ ਦੀ ਹਾਈ ਕੋਰਟ, ਕੇਂਦਰੀ ਅਤੇ ਆਂਧਰ ਪ੍ਰਦੇਸ਼ ਦੇ ਪ੍ਰਸ਼ਾਸਨਿਕ ਟ੍ਰਿਬਿਊਨਲਾਂ ਅਤੇ ਸੁਪਰੀਮ ਕੋਰਟ ਵਿਚ ਪ੍ਰੈਕਟਿਸ ਕੀਤੀ ਉਨ੍ਹਾਂ ਨੂੰ ਸੰਵਿਧਾਨਕ, ਸਿਵਲ, ਲੇਬਰ, ਸਰਵਿਸ ਅਤੇ ਚੋਣ ਮਾਮਲਿਆਂ ਵਿਚ ਵਿਸ਼ੇਸ਼ਤਾ ਹਾਸਿਲ ਹੈ ਉਨ੍ਹਾਂ ਅੰਤਰ-ਰਾਜੀ ਦਰਿਆਈ ਟ੍ਰਿਬਿਊਨਲਾਂ ਵਿੱਚ ਵੀ ਪ੍ਰੈਕਟਿਸ ਕੀਤੀ ਹੈ

 

ਪ੍ਰੈਕਟਿਸ ਦੇ ਆਪਣੇ ਸਾਲਾਂ ਦੌਰਾਨ ਉਹ ਕਈ ਸਰਕਾਰੀ ਸੰਸਥਾਵਾਂ ਦੇ ਪੈਨਲ ਵਕੀਲ ਅਤੇ ਹੈਦਰਾਬਾਦ ਵਿਖੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਵਿਚ ਰੇਲਵੇ ਦੇ ਐਡਿਸ਼ਨਲ ਸਟੈਂਡਿੰਗ ਵਕੀਲ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਆਂਧਰ ਪ੍ਰਦੇਸ਼ ਦੇ ਐਡਿਸ਼ਨਲ ਐਡਵੋਕੇਟ ਜਨਰਲ ਵਜੋਂ ਸੇਵਾਵਾਂ ਦਿੱਤੀਆਂ

 

ਜਸਟਿਸ ਨਥਾਲਪਤੀ ਵੈਂਕਟ ਰਮਣ ਨੇ 17.02.2014 ਤੋਂ ਭਾਰਤ ਦੀ ਸੁਪਰੀਮ ਕੋਰਟ ਦੇ ਉਪ ਜੱਜ ਵਜੋਂ ਸੇਵਾ ਨਿਭਾਈਉਨ੍ਹਾਂ 7 ਮਾਰਚ, 2019 ਤੋਂ 26 ਨਵੰਬਰ, 2019 ਤੱਕ ਸੁਪਰੀਮ ਕੋਰਟ ਦੀ ਕਾਨੂੰਨੀ ਸੇਵਾਵਾਂ ਬਾਰੇ ਕਮੇਟੀ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ ਉਨ੍ਹਾਂ 27.11.2019 ਤੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (ਅਨਾਲਸਾ) ਦੇ ਕਾਰਜਕਾਰੀ ਚੇਅਰਮੈਨ ਵਜੋਂ ਵੀ ਕੰਮ ਕੀਤਾ

 

ਸ਼ੁਰੂਆਤ ਵਿਚ ਉਨ੍ਹਾਂ ਨੂੰ 27.06.2000 ਨੂੰ ਆਂਧਰ ਪ੍ਰਦੇਸ਼ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ ਸੀ ਉਨ੍ਹਾਂ ਆਪਣੀ ਪੇਰੈਂਟ ਹਾਈ ਕੋਰਟ ਦੇ ਐਕਟਿੰਗ ਚੀਫ ਜਸਟਿਸ ਵਜੋਂ ਵੀ 10.03.2013 ਤੋਂ 20.05.2013 ਤੱਕ ਕੰਮ ਕੀਤਾ

******

ਆਰਕੇਜੇ ਐਮ



(Release ID: 1709872) Visitor Counter : 190