ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ ’ਚ ਨਕਸਲੀਆਂ ਦਾ ਸਾਹਮਣਾ ਕਰਦੇ ਸਮੇਂ ਸ਼ਹੀਦ ਹੋਏ ਬਹਾਦੁਰ ਸੁਰੱਖਿਆ ਮੁਲਾਜਮਾਂ ਨੂੰ ਜਗਦਲਪੁਰ ’ਚ ਦਿੱਤੀ ਸ਼ਰਧਾਂਜਲੀ
ਸ਼ਹੀਦ ਸੁਰੱਖਿਆ ਮੁਲਾਜਮਾਂ ਨੂੰ ਨਮਨ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਤੁਹਾਡੇ ਸ਼ੋਰਿਆ ਅਤੇ ਕੁਰਬਾਨੀ ਨੂੰ ਕਦੇ ਨਹੀਂ ਭੁਲਾ ਪਾਏਗਾ
ਪੂਰਾ ਦੇਸ਼ ਸੌਕ ਸੰਤਪਤ ਪਰਿਵਾਰਾਂ ਦੇ ਨਾਲ ਖੜਾ ਹੈ, ਅਸ਼ਾਂਤੀ ਦੇ ਵਿਰੁੱਧ ਇਸ ਲੜਾਈ ਨੂੰ ਅਸੀ ਅੰਤਿਮ ਰੂਪ ਦੇਣ ਲਈ ਸੰਕਲਪਿਤ ਹਾਂ
ਛੱਤੀਸਗੜ ਪੁਲਸ, ਸੀ.ਆਰ.ਪੀ.ਐਫ. ਅਤੇ ਕੋਬਰਾ ਬਟਾਲੀਅਨ ਦੇ ਜੋ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਭਾਰਤ ਸਰਕਾਰ ਅਤੇ ਪੂਰੇ ਦੇਸ਼ ਵਲੋਂ ਸ਼ਰਧਾਂਜਲੀ ਦਿੰਦਾ ਹਾਂ
ਮੋਦੀ ਸਰਕਾਰ ਦੀ ਪਹਲ ਨਕਸਲੀਆਂ ਦੇ ਖਿਲਾਫ ਇਸ ਲੜਾਈ ਨੂੰ ਅੰਜਾਮ ਤੱਕ ਲੈ ਜਾਣਾ, ਬੀਤੇ ਕੁੱਝ ਸਾਲਾਂ ਵਿੱਚ ਨਕਸਲੀਆਂ ਦੇ ਖਿਲਾਫ ਲੜਾਈ ਅਖੀਰਲੇ ਮੋੜ ’ਤੇ ਪਹੁੰਚੀ ਹੈ
Posted On:
05 APR 2021 8:00PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ ਵਿੱਚ ਨਕਸਲੀਆਂ ਦਾ ਸਾਹਮਣਾ ਕਰਦੇ ਸਮੇਂ ਸ਼ਹੀਦ ਹੋਏ ਬਹਾਦੁਰ ਸੁਰੱਖਿਆ ਮੁਲਾਜਮਾਂ ਨੂੰ ਅੱਜ ਜਗਦਲਪੁਰ ਵਿੱਚ ਸ਼ਰਧਾਂਜਲੀ ਦਿੱਤੀ। ਸ਼ਹੀਦ ਸੁਰੱਖਿਆ ਮੁਲਾਜਮਾਂ ਨੂੰ ਨਮਨ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਤੁਹਾਡੀ ਵੀਰਤਾ ਅਤੇ ਕੁਰਬਾਨੀ ਨੂੰ ਕਦੀ ਵੀ ਭੁਲਾ ਨਹੀਂ ਪਾਏਗਾ। ਪੂਰਾ ਦੇਸ਼ ਗਮਗੀਨ ਪਰਿਵਾਰਾਂ ਦੇ ਨਾਲ ਖੜਾ ਹੈ । ਕੇਂਦਰੀ ਗ੍ਰਿਹ ਮੰਤਰੀ ਨੇ ਇਹ ਵੀ ਕਿਹਾ ਕਿ ਅਸ਼ਾਂਤੀ ਦੇ ਵਿਰੁੱਧ ਇਸ ਲੜਾਈ ਨੂੰ ਅਸੀ ਅੰਤਮ ਰੂਪ ਦੇਣ ਲਈ ਸੰਕਲਪਿਤ ਹਾਂ ।
ਕੇਂਦਰੀ ਗ੍ਰਿਹ ਮੰਤਰੀ ਨੇ 3 ਅਪ੍ਰੈਲ ਨੂੰ ਸੁਰੱਖਿਆ ਮੁਲਾਜਮਾਂ ’ਤੇ ਹੋਏ ਨਕਸਲੀ ਹਮਲੇ ਦੇ ਮੱਦੇਨਜਰ ਲੇਫਟ ਵਿੰਗ ਐਕਸਟਰੀਮਿਜ਼ਮ ( LWE ) ਦੀ ਸਮੀਖਿਆ ਲਈ ਜਗਦਲਪੁਰ ’ਚ ਛੱਤੀਸਗੜ ਦੇ ਮੁੱਖ ਮੰਤਰੀ ਸ਼੍ਰੀ ਭੂਪੇਸ਼ ਬਘੇਲ ਅਤੇ ਉੱਚ ਅਧਿਕਾਰੀਆਂ ਦੇ ਨਾਲ ਇੱਕ ਉੱਚ ਪੱਧਰ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਦੇ ਬਾਅਦ ਸੰਪਾਦਕਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛੱਤੀਸਗੜ ਪੁਲਸ, ਸੀ.ਆਰ.ਪੀ.ਐਫ. ਅਤੇ ਕੋਬਰਾ ਬਟਾਲੀਅਨ ਦੇ ਜੋ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਭਾਰਤ ਸਰਕਾਰ ਅਤੇ ਪੂਰੇ ਦੇਸ਼ ਵਲੋਂ ਸ਼ਰਧਾਂਜਲੀ ਦਿੰਦੇ ਹਨ । ਸ਼੍ਰੀ ਸ਼ਾਹ ਨੇ ਕਿਹਾ ਕਿ ਬਹਾਦੁਰ ਸੁਰੱਖਿਆ ਮੁਲਾਜਮਾਂ ਦੀ ਇਹ ਕੁਰਬਾਨੀ ਵਿਅਰਥ ਨਹੀਂ ਜਾਵੇਗੀ ਅਤੇ ਇਸ ਲੜਾਈ ਨੂੰ ਆਖਰੀ ਮੋੜ ’ਤੇ ਪਹੁੰਚਾਉਣ ਲਈ ਉਨ੍ਹਾਂ ਦੀ ਕੁਰਬਾਨੀ ਦੇਸ਼ ਹਮੇਸ਼ਾ ਯਾਦ ਰੱਖੇਗਾ ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨਕਸਲੀਆਂ ਦੇ ਖਿਲਾਫ ਇਸ ਲੜਾਈ ਨੂੰ ਅੰਜਾਮ ਤੱਕ ਲੈ ਜਾਣਾ ਮੋਦੀ ਸਰਕਾਰ ਦੀ ਪਹਿਲ ਹੈ । ਬੀਤੇ ਕੁੱਝ ਸਾਲਾਂ ਵਿੱਚ ਨਕਸਲੀਆਂ ਦੇ ਖਿਲਾਫ ਲੜਾਈ ਅਖੀਰਲੇ ਮੋੜ ’ਤੇ ਪਹੁੰਚੀ ਹੈ ਅਤੇ ਇਸ ਬਦਕਿਸਮਤੀ ਭਰੀ ਘਟਨਾ ਨੇ ਇਸਨੂੰ ਹੋਰ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਛੱਤੀਸਗੜ ਦੇ ਮੁੱਖ ਮੰਤਰੀ ਸ਼੍ਰੀ ਭੂਪੇਸ਼ ਬਘੇਲ ਅਤੇ ਸਾਰੇ ਫੋਰਸ ਦੇ ਅਫਸਰਾਂ ਦੇ ਨਾਲ ਰਿਵਿਊ ਮੀਟਿੰਗ ’ਚ ਅਫਸਰਾਂ ਵਲੋਂ ਹੀ ਇਹ ਸੁਝਾਅ ਆਇਆ ਹੈ ਕਿ ਨਕਸਲੀਆਂ ਦੇ ਖਿਲਾਫ ਲੜਾਈ ਦੀ ਰਫ਼ਤਾਰ ਕਿਸੇ ਤਰ੍ਹਾਂ ਘੱਟ ਨਹੀਂ ਹੋਵੇ, ਜੋ ਇਹ ਦੱਸਦਾ ਹੈ ਕਿ ਸਾਡੇ ਜਵਾਨਾਂ ਦਾ ਮਨੋਬਲ ਹੁਣ ਵੀ ਕਾਇਮ ਹੈ।
ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਉਹ ਦੇਸ਼ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਇਹ ਲੜਾਈ ਰੁਕੇਗੀ ਨਹੀਂ ਸਗੋਂ ਹੋਰ ਤੇਜ ਰਫ਼ਤਾਰ ਦੇ ਨਾਲ ਅੱਗੇ ਵਧੇਗੀ। ਅਸੀ ਇਸਨੂੰ ਅੰਜਾਮ ਤੱਕ ਲੈ ਜਾਵਾਗੇ ਅਤੇ ਇਸ ਲੜਾਈ ਦੇ ਅੰਤ ਵਿੱਚ ਨਕਸਲਵਾਦੀਆਂ ਦੇ ਖਿਲਾਫ ਸਾਡੀ ਫਤਹਿ ਨਿਸ਼ਚਿਤ ਹੈ। ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਬੀਤੇ 5-6 ਸਾਲ ਵਿੱਚ ਛੱਤੀਸਗੜ ਦੇ ਨਕਸਲ ਖੇਤਰਾਂ ਵਿੱਚ ਜਿੰਨੇ ਵੀ ਸੁਰੱਖਿਆ ਕੈਂਪ ਅੰਦਰ ਤੱਕ ਲੈ ਜਾਣੇ ਸਨ ਉਸ ਵਿੱਚ ਸਾਨੂੰ ਕਾਫ਼ੀ ਵੱਡੀ ਮਾਤਰਾ ਵਿੱਚ ਸਫਲਤਾ ਮਿਲੀ ਹੈ। ਛੱਤੀਸਗੜ ਸ਼ਾਸਨ ਅਤੇ ਭਾਰਤ ਸਰਕਾਰ ਨੇ ਮਿਲਕੇ ਅੰਦਰ ਜਾਣ ਦੀ ਰਫ਼ਤਾਰ ਨੂੰ ਵਧਾਇਆ ਹੈ ਅਤੇ ਇਸ ਝੁੰਝਲਾਹਟ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਕਾਸ ਦੇ ਮੋਰਚੇ ’ਤੇ ਵੀ ਢੇਰ ਸਾਰੇ ਕੰਮ ਹੋਏ ਹੈ, ਹਾਲਾਂਕਿ ਕੋਰੋਨਾ ਦੇ ਕਾਰਨ ਬੀਤੇ ਇੱਕ ਸਾਲ ਵਿੱਚ ਰਫ਼ਤਾਰ ਥੋੜ੍ਹੀ ਮੰਦ ਹੋਈ ਪਰ ਆਦਿਵਾਸੀ ਜਨਪ੍ਰਤੀਨਿਧਿ, ਛੱਤੀਸਗੜ ਦੇ ਮੁੱਖ ਮੰਤਰੀ ਅਤੇ ਹੋਰ ਸੰਸਦਾਂ ਵਲੋਂ ਜਿੰਨੇ ਵੀ ਸੁਝਾਅ ਮਿਲੇ ਉਨ੍ਹਾਂ ਸਾਰਿਆ ’ਤੇ ਕਾਰਵਾਈ ਚਾਲੂ ਹੈ। ਕੇਂਦਰੀ ਗ੍ਰਿਹ ਮੰਤਰੀ ਨੇ ਇਹ ਵੀ ਕਿਹਾ ਕਿ ਕੇਂਦਰ ਅਤੇ ਰਾਜ ਦੋਵੇ ਸਰਕਾਰਾਂ ਮਿਲਕੇ ਟ੍ਰਾਈਬਲ ਖੇਤਰ ਦੇ ਅੰਦਰ ਇੱਕ ਪਾਸੇ ਵਿਕਾਸ ਦੇ ਕੰਮਾਂ ਨੂੰ ਤੇਜ ਕਰਨ ਅਤੇ ਦੂਜੇ ਪਾਸੇ ਹਥਿਆਰਬੰਦ ਗੁਟਾਂ ਦੇ ਖਿਲਾਫ ਲੜਾਈ ਨੂੰ ਤੇਜ ਰਫ਼ਤਾਰ ਦੇ ਨਾਲ ਅੱਗੇ ਵਧਾਉਣ ਅਤੇ ਉਸਨੂੰ ਅੰਜਾਮ ਤੱਕ ਪਹੁੰਚਾਉਣ ਲਈ ਦ੍ਰਿੜਤਾ ਦੇ ਨਾਲ ਲੜ ਰਹੀਆਂ ਹਨ ।
ਸ਼੍ਰੀ ਅਮਿਤ ਸ਼ਾਹ ਨੇ ਸ਼ਹੀਦ ਜਵਾਨਾਂ ਦੇ ਮੈਂਬਰਾਂ ਨੂੰ ਕਿਹਾ ਕਿ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੇ ਦੇਸ਼ ਲਈ ਜੋ ਕੁਰਬਾਨੀ ਦਿੱਤੀ ਹੈ ਉਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਸੰਕਟ ਦੀ ਇਸ ਦੁਖਦ ਘੜੀ ਵਿੱਚ ਪੂਰਾ ਰਾਸ਼ਟਰ ਤੁਹਾਡੇ ਨਾਲ ਖੜਾ ਹੈ। ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਜਿਸ ਉਦੇਸ਼ ਨਾਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਉਸ ਉਦੇਸ਼ ਨੂੰ ਅਸੀ ਜ਼ਰੂਰ ਸਿੱਧ ਕਰਾਂਗੇ।
ਐਨ ਡਬਲਯੂ/ਆਰਕੇ/ਪੀਕੇ/ਏਡੀ/ਡੀਡੀਡੀ
(Release ID: 1709804)
Visitor Counter : 172