ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੇਡ ਨੇ ਮਾਈ ਜੀਓਵੀ ਡਾਟ ਇਨ ਦੇ ਸਹਿਯੋਗ ਨਾਲ “ਟ੍ਰਾਈਬਸ ਇੰਡੀਆ ਦਾ ਬ੍ਰਾਂਡ ਐਂਬੇਸਡਰ ਬਣੋ ਅਤੇ “ਟ੍ਰਾਈਬਸ ਇੰਡੀਆ ਦਾ ਦੋਸਤ ਬਣੋ” ਦੇ ਨਾਮ ਨਾਲ ਦੋ ਕੁਇਜ਼ ਪ੍ਰਤੀਯੋਗਿਤਾਵਾਂ ਦੀ ਸ਼ੁਰੂਆਤ ਕੀਤੀ

Posted On: 03 APR 2021 11:19AM by PIB Chandigarh

ਭਾਰਤ ਸਰਕਾਰ ਦੇ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਧੀਨ ਪ੍ਰਸ਼ਾਸਕੀ ਨਿਯੰਤਰਣ ਵਾਲੀ ਨੋਡਲ ਮਾਰਕਿਟਿੰਗ ਏਜੰਸੀ ਕਬਾਇਲੀ ਸਹਿਕਾਰੀ ਮਾਰਕਿਟਿੰਗ ਵਿਕਾਸ ਮਹਾਸੰਘ” (ਟ੍ਰਾਈਫੇਡ) ਨੇ ਟ੍ਰਾਈਬਸ ਇੰਡੀਆ ਦਾ ਐਂਬੇਸੇਡਰ ਬਣੋਅਤੇ ਟ੍ਰਾਈਬਸ ਇੰਡੀਆ ਦਾ ਦੋਸਤ ਬਣੋਦੇ ਨਾਮ ਨਾਲ ਦੋ ਦਿਲਚਸਪ ਪ੍ਰਤੀਯੋਗਤਾਵਾਂ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਅਤੇ ਆਮ ਲੋਕਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਮੰਤਰਾਲਾ ਵੱਲੋਂ ਮਾਈਗੌਵ-ਇਨ ਦੇ ਸਹਿਯੋਗ ਨਾਲ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਪ੍ਰਤਿਯੋਗਤਾਵਾਂ ਕਬਾਇਲੀ ਪਾਰੰਪਰਿਕ ਸ਼ਿਲਪ, ਸੰਸਕ੍ਰਿਤੀ ਅਤੇ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਦੇ ਇੱਕਮਾਤਰ ਉਦੇਸ਼ ਦੇ ਨਾਲ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਨਵੀਆਂ ਪ੍ਰਤੀਯੋਗਤਾ ਦੇ ਮਾਧਿਅਮ ਰਾਹੀਂ ਕਬਾਇਲੀ ਵਿਰਾਸਤ, ਕਲਾ, ਸ਼ਿਲਪ ਦੇ ਬਾਰੇ ਵਿੱਚ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਂਮੀਦ ਕੀਤੀ ਜਾਂਦੀ ਹੈ ਕਿ ਕਬਾਇਲੀ ਵਿਰਾਸਤ ਦੇ ਬਾਰੇ ਵਿੱਚ ਅਧਿਕ ਜਾਗਰੂਕ ਹੋਣ ਅਤੇ ਜ਼ਿਆਦਾ ਜਾਣਕਾਰੀ ਪ੍ਰਾਪਤ ਹੋਣ ‘ਤੇ ਆਮ ਲੋਕ ਅਧਿਕ ਤੋਂ ਅਧਿਕ ਮਾਤਰਾ ਵਿੱਚ ਕਬਾਇਲੀ ਉਤਪਾਦਾਂ ਨੂੰ ਖਰੀਦਣਗੇ ਅਤੇ ਇਸ ਦੇ ਮਾਧਿਅਮ ਰਾਹੀਂ ਕੁਲ ਕਬਾਇਲੀ ਸਮੁਦਾਏ ਦੇ ਸਸ਼ਕਤੀਕਰਣ ਵਿੱਚ ਯੋਗਦਾਨ ਦੇ ਸਕਣਗੇ।

ਟ੍ਰਾਈਬਸ ਇੰਡੀਆ ਦਾ ਬ੍ਰਾਂਡ ਐਂਬੇਸਡਰ ਬਣੋਪ੍ਰਤੀਯੋਗਤਾ ਦੇ ਤਹਿਤ ਕਬਾਇਲੀ ਸਮੁਦਾਏ ਦੇ ਲੋਕਾਂ ਦੁਆਰਾ ਬਣਾਏ ਗਏ ਕਿਸੇ ਵੀ ਤਰ੍ਹਾਂ ਦੇ ਉਤਪਾਦ ਨਾਲ ਜੁੜੀ ਹੋਈ ਸਾਮਗੱਰੀ ਦੇਸ਼ਭਰ ਤੋਂ ਮੰਗਾਉਣ ਦਾ ਦਿੱਤਾ ਗਿਆ ਹੈ। ਅਜਿਹੇ ਲੇਖ ਪ੍ਰਸਾਰਿਤ ਕਰਨ ਵਾਲਿਆਂ ਨੂੰ ਇਸ ਵਿੱਚ ਕਬਾਇਲੀ ਉਤਪਾਦਾਂ ਦੇ ਇਸਤੇਮਾਲ ਦੇ ਬਾਰੇ ਵਿੱਚ ਆਪਣੇ ਨਿਜੀ ਅਨੁਭਵਾਂ ਦੇ ਨਾਲ ਹੀ ਅਜਿਹੇ ਉਤਪਾਦਾਂ ਦਾ ਸਮੁੱਚਾ ਵੇਰਵਾ ਵੀ ਦੇਣਾ ਹੋਵੇਗਾ। ਉਨ੍ਹਾਂ ਨੂੰ ਅਜਿਹੇ ਉਤਪਾਦ ਕਿਸ ਦੁਕਾਨ ਅਤੇ ਕਿਸ ਸਥਾਨ ਤੋਂ ਖਰੀਦੇ ਗਏ ਇਸ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਇਹ ਲੇਖ 30 ਸੈਂਕੇਡ ਤੋਂ ਪੰਜ ਮਿੰਟ ਤੱਕ ਦੀ ਮਿਆਦ ਦੇ ਲਘੂ ਵੀਡੀਓ ਫਿਲਮ ਦੇ ਰੂਪ ਵਿੱਚ ਹੋਣੇ ਚਾਹੀਦੇ ਹਨ।

ਪ੍ਰਤੀਯੋਗਤਾ ਵਿੱਚ ਦਾਖਲੇ ਦੇ ਤੌਰ ‘ਤੇ ਭੇਜੀ ਜਾਣ ਵਾਲੀ ਲਿਖਣ ਯੋਗ ਸਾਮੱਗਰੀ ਵਿੱਚ ਕਬਾਇਲੀ ਉਤਪਾਦਾਂ ਜਿਵੇਂ ਪੁਰਸ਼ਾਂ ਜਾਂ ਮਹਿਲਾਵਾਂ ਦੇ ਵਸਤਰ, ਗਹਿਣੇ, ਅਜਿਹੀਆਂ ਹੀ ਹੋਰ ਛੋਟੀਆਂ ਸਾਮੱਗਰੀਆਂ, ਪੇਂਟਿੰਗ, ਧਾਤੂ ਸ਼ਿਲਪ, ਟੇਰਾਕੋਟਾ ਅਤੇ ਮਿੱਟੀ ਦੇ ਬਰਤਨ , ਸਜਾਵਟੀ ਸਾਮਾਨ, ਖਾਦ ਅਤੇ ਜੈਵਿਕ ਉਤਪਾਦ, ਬੈਂਤ ਅਤੇ ਬਾਂਸ ਦੀਆਂ ਵਸਤੂਆਂ, ਸਟੇਸ਼ਨਰੀ, ਫਰਨੀਚਰ, ਘਰ ਦਾ ਸਾਮਾਨ ਅਤੇ ਵਿਅੰਜਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਅਜਿਹੀ ਲੇਖਨ ਸਾਮਗੱਰੀ ਨੂੰ ਯੂ-ਟਿਊਬ ‘ਤੇ ਅਪਲੋਡ ਕੀਤੇ ਗਏ ਵੀਡੀਓ ਲਿੰਕ ਦੇ ਰੂਪ ਵਿੱਚ ਸਾਂਝਾ ਕਰਨਾ ਹੋਵੇਗਾ। ਇਹ ਪ੍ਰਤੀਯੋਗਤਾ 14 ਮਈ, 2021 ਤੱਕ ਚੱਲੇਗੀ। ਪ੍ਰਤੀਯੋਗਤਾ ਲਈ 50 ਐਟਰੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਪੁਰਸਕਾਰ ਦੇ ਤੌਰ ‘ਤੇ ਇੱਕ ਉਪਹਾਰ ਵਾਊਚਰ ਦਿੱਤਾ ਜਾਵੇਗਾ ਜੋ ਸਾਰੇ ਟ੍ਰਾਈਬਸ ਇੰਡੀਆ ਸ਼ੋਅਰੂਮ ਅਤੇ ਟ੍ਰਾਈਬਸ ਇੰਡੀਆ ਡਾਟ ਕਾਮ ‘ਤੇ ਸਵੀਕਾਰਯੋਗ ਹੋਵੇਗਾ। ਅਧਿਕ ਵੇਰਵੇ ਲਈ https://www.mygov.in/task/be-brand-ambassador-tribes-india/ ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

ਫਰਵਰੀ ਵਿੱਚ ਮਾਈਜੀਓਵੀ ਦੇ ਸਹਿਯੋਗ ਨਾਲ ਭਾਰਤੀ ਸੰਸਕ੍ਰਿਤੀ ‘ਤੇ ਆਯੋਜਿਤ ਆਪਣੀ ਪਹਿਲੀ ਕੁਇਜ਼ ਪ੍ਰਤੀਯੋਗਤਾ ਦੀ ਸਫਲਤਾ ਤੋਂ ਉਤਸ਼ਾਹਿਤ ਹੋਕੇ ਟ੍ਰਾਈਫੇਡ ਨੇ ਟ੍ਰਾਈਬਸ ਇੰਡੀਆ ਨੂੰ ਦੋਸਤ ਬਣੋਦੇ ਨਾਮ ਨਾਲ ਕੁਇਜ਼ ਪ੍ਰਤੀਯੋਗਤਾ ਦਾ ਦੂਜਾ ਸੰਸਕਰਣ 2 ਅਪ੍ਰੈਲ ਨੂੰ ਜਾਰੀ ਕੀਤਾ। ਇਹ 14 ਮਈ, 2021 ਤੱਕ ਚੱਲੇਗਾ। ਇਸ ਨੂੰ ਮਾਈਜੀਓਵੀ ਪੋਰਟਲ ‘ਤੇ ਲਾਈਵ ਦੇਖਿਆ ਜਾ ਸਕਦਾ ਹੈ। ਪ੍ਰਤੀਯੋਗਤਾ ਵਿੱਚੋਂ 50 ਵਿਜੇਤਾਵਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਸਾਰਿਆਂ ਨੂੰ ਇਨਾਮ ਸਵਰੂਪ ਉਪਹਾਰ ਵਾਊਚਰ ਦਿੱਤੇ ਜਾਣਗੇ ਜੋ ਟ੍ਰਾਈਬਸ ਇੰਡੀਆ ਦੇ ਸਾਰੇ ਆਊਟਲੇਟ ਅਤੇ ਟ੍ਰਾਈਬਸ ਇੰਡੀਆ ਡਾਟ ਕਾਮ -ਤੇ ਸਵੀਕਾਰਯੋਗ ਹੋਣਗੇ। ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ https://quiz.mygov.in/quiz/be-a-friend-of-tribes-india-2021/‘ਤੇ ਸੰਪਰਕ ਕੀਤਾ ਜਾ ਸਕਦਾ ਹੈ

ਕਬਾਇਲੀ ਸਮੁਦਾਏ ਦੇ ਲੋਕਾਂ ਦੀ ਸੰਖਿਆ ਦੇਸ਼ ਦੀ ਆਬਾਦੀ ਵਿੱਚ 8% ਤੋਂ ਜਿਆਦਾ ਹੈ ਲੇਕਿਨ ਇਸ ਦੇ ਬਾਵਜੂਦ ਉਹ ਸਮਾਜ ਦੇ ਵੰਚਿਤ ਵਰਗਾਂ ਵਿੱਚੋਂ ਹਨ। ਆਮ ਲੋਕਾਂ ਵਿੱਚ ਇਹ ਇੱਕ ਗਲਤ ਧਾਰਨਾ ਬਣੀ ਹੋਈ ਹੈ ਕਿ ਕਬਾਇਲੀ ਲੋਕ ਪਿਛੜੇ ਹੋਏ ਹਨ ਅਤੇ ਉਨ੍ਹਾਂ ਨੂੰ ਬਹੁਤ ਕੁੱਝ ਸਿਖਾਏ ਜਾਣ ਅਤੇ ਉਨ੍ਹਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ। ਜਦੋਂ ਕਿ ਸਚਾਈ ਇਹ ਹੈ ਕਿ ਕਬਾਇਲੀ ਲੋਕ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਬਹੁਤ ਕੁੱਝ ਸਿਖਾਉਂਦੇ ਹਨ। ਉਨ੍ਹਾਂ ਦੀ ਕੁਦਰਤੀ ਸਾਦਗੀ ਅਤੇ ਉਨ੍ਹਾਂ ਦੀਆਂ ਰਚਨਾਵਾਂ ਬੇਹੱਦ ਪ੍ਰਭਾਵਿਤ ਕਰਨ ਵਾਲੀਆਂ ਹਨ। ਉਨ੍ਹਾਂ ਦੇ ਦੁਆਰਾ ਬਣਾਏ ਜਾਣ ਵਾਲੇ ਵਿਭਿੰਨ ਪ੍ਰਕਾਰ ਦੀਆਂ ਹਸਤਸ਼ਿਲਪ ਅਤੇ ਹੈਂਡਲੂਮ ਵਸਤਾਂ ਵਿੱਚ ਹੱਥ ਨਾਲ ਬੁਣੇ ਹੋਏ ਸੂਤੀ, ਰੇਸ਼ਮੀ ਕੱਪੜੇ, ਉਨੰ, ਧਾਤੂ ਸ਼ਿਲਪ, ਟੇਰਾਕੋਟਾ ਅਤੇ ਮੋਤੀਆਂ ਦਾ ਕੰਮ ਸ਼ਾਮਲ ਹੈ। ਇਸ ਪਾਂਰੰਪਰਿਕ ਕਲਾਵਾਂ ਨੂੰ ਰਾਖਵਾਂ ਰੱਖਣ ਅਤੇ ਹੁਲਾਰਾ ਦੇਣ ਦੀ ਜ਼ਰੂਰਤ ਹੈ।

ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਤਹਿਤ ਨੋਡਲ ਏਜੰਸੀ ਦੇ ਰੂਪ ਵਿੱਚ ਟ੍ਰਾਈਫੇਡ ਕਬਾਇਲੀ ਸਮੁਦਾਏ ਦੇ ਲੋਕਾਂ ਦੀ ਜੀਵਨ ਸ਼ੈਲੀ ਅਤੇ ਪਰੰਪਰਾਵਾਂ ਦੇ ਤੌਰ ਤਰੀਕਿਆਂ ਨੂੰ ਸੰਭਾਲਣ ਦੇ ਨਾਲ ਹੀ ਉਨ੍ਹਾਂ ਦੀ ਕਮਾਈ ਅਤੇ ਆਜੀਵਿਕਾ ਵਿੱਚ ਸੁਧਾਰ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਟ੍ਰਾਈਫੇਡ ਨੇ ਦੇਸ਼ ਭਰ ਵਿੱਚ ਕਬਾਇਲੀ ਸਮੁਦਾਏ ਦੀ ਖੁਸ਼ਹਾਲੀ ਅਤੇ ਮਾਰਕਿਟਿੰਗ ਸ਼ਿਲਪ, ਸੰਸਕ੍ਰਿਤੀ ਦੇ ਨਾਲ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦੇ ਬਿਹਤਰੀਨ ਉਤਪਾਦਾਂ ਦੇ ਵਿਪਣਨ ਨੂੰ ਹੁਲਾਰਾ ਦੇਣ ਲਈ ਕਈ ਤਰ੍ਹਾਂ ਦੀਆਂ ਪਹਿਲਾਂ ਵੀ ਕੀਤੀਆਂ ਹਨ। ਮਾਈਜੀਓਵੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਹ ਪਹਿਲ, ਸਥਾਨਕ ਉਤਪਾਦਾਂ ‘ਤੇ ਜ਼ੋਰ ਦੇਣ ਅਤੇ ਸਥਾਨਕ ਉੱਦਮਤਾ ਨੂੰ ਹੁਲਾਰਾ ਦੇਣ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨਵੀਂ ਸੋਚ ‘ਤੇ ਅਧਾਰਿਤ ਆਤਮਨਿਰਭਰ ਭਾਰਤ ਅਭਿਆਨ ਦੇ ਅਨੁਕੂਲ ਹੈ।

*****

NB/SK/Trifed/02.04.2021



(Release ID: 1709756) Visitor Counter : 194