ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਦੇ ਜਹਾਜ਼ ਅਤੇ ਹਵਾਈ ਜਹਾਜ਼ ਅਭਿਆਸ ਲਾ ਪੇਰੂਜ਼ ਵਿਚ ਹਿੱਸਾ ਲੈਣਗੇ
Posted On:
05 APR 2021 1:12PM by PIB Chandigarh
ਭਾਰਤੀ ਜਲ ਸੈਨਾ ਦੇ ਜਹਾਜ਼ ਆਈਐਨਐਸ ਸੱਤਪੁਰਾ (ਜਿਸ ਵਿੱਚ ਇਕ ਇੰਟੈਗਰਲ ਹੈਲੀਕਾਪਟਰ ਵੀ ਹੈ) ਅਤੇ ਆਈਐੱਨਐੱਸ ਕਿਲਟਨ ਦੇ ਨਾਲ ਪੀ 8 ਆਈ ਲੌਂਗ ਰੇਂਜ ਮੈਰੀਟਾਈਮ ਪੈਟਰੋਲ ਏਅਰਕ੍ਰਾਫਟ ਪਹਿਲੀ ਵਾਰ, ਪੂਰਬੀ ਹਿੰਦ ਮਹਾਸਾਗਰ ਦੇ ਖੇਤਰ ਵਿੱਚ 05 ਤੋਂ 07 ਅਪ੍ਰੈਲ 2021 ਤੱਕ ਕਰਵਾਏ ਜਾ ਰਹੇ ਬਹੁਪੱਖੀ ਸਮੁੰਦਰੀ ਅਭਿਆਸ ਲਾ ਪੇਰੂਜ਼ ਵਿੱਚ ਹਿੱਸਾ ਲੈ ਰਹੇ ਹਨ। ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਸਮੁੰਦਰ ਵਿੱਚ ਫ੍ਰੈਂਚ ਨੇਵੀ (ਐੱਫਐੱਨ), ਰਾਇਲ ਆਸਟਰੇਲੀਅਨ ਨੇਵੀ (ਆਰਏਐਨ), ਜਪਾਨ ਮੈਰੀਟਾਈਮ ਸੇਲ੍ਫ਼ ਡਿਫੈਂਸ ਫੋਰਸ (ਜੇਐਮਐਸਡੀਐਫ) ਅਤੇ ਅਮਰੀਕੀ ਜਲ ਸੈਨਾ (ਯੂਐਸਐਨ) ਦੇ ਸਮੁੰਦਰੀ ਜਹਾਜ਼ਾਂ ਨਾਲ ਤਿੰਨ ਦਿਨਾਂ ਦੌਰਾਨ ਅਭਿਆਸ ਕਰਨਗੇ।
ਫ੍ਰੈਂਚ ਨੇਵੀ ਦੀ ਅਗਵਾਈ ਵਾਲੇ ਅਭਿਆਸ ਲਾ ਪੇਰੂਜ਼ ਵਿੱਚ ਐੱਫਐੱਨ ਸਮੁੰਦਰੀ ਜਹਾਜ਼ ਟੋਨੇਰੇ, ਜੋ ਇਕ ਦੋਹਰਾ ਹਮਲਾ ਕਰਨ ਵਾਲਾ ਸਮੁੰਦਰੀ ਜਹਾਜ਼ ਅਤੇ ਫ੍ਰਾਈਗੇਟ ਸਰਕੌਫ ਵੱਲੋਂ ਭਾਗੀਦਾਰੀ ਹੋਵੇਗੀ। ਅਮਰੀਕੀ ਜਲ ਸੈਨਾ ਐਂਫ਼ੀਬਿਅਸ ਡੌਕ ਸਮੁੰਦਰੀ ਜਹਾਜ਼ ਸੋਮਰਸੇਟ ਰਾਹੀਂ ਅਭਿਆਸ ਵਿੱਚ ਹਿੱਸਾ ਲੈ ਰਿਹਾ ਹੈ। ਆਰਏਐਨ ਵੱਲੋਂ ਅਭਿਆਸ ਵਿੱਚ ਸ਼ਮੂਲੀਅਤ ਲਈ ਹਰ ਮੇਜਸਟੀ ਦੇ ਆਸਟਰੇਲੀਅਨ ਸਮੁੰਦਰੀ ਜਹਾਜ਼ਾਂ (ਐਚਐਮਏਐਸ) ਅੰਜ਼ੈਕ, ਇੱਕ ਫ੍ਰਾਈਗੇਟ ਅਤੇ ਟੈਂਕਰ ਸਾਇਰਿਅਸ ਨੂੰ ਤਾਇਨਾਤ ਕੀਤਾ ਗਿਆ ਹੈ ਜਦਕਿ ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਸਮੁੰਦਰੀ ਜਹਾਜ਼ (ਜੇਐਮਐਸਡੀਐਫ) ਨੂੰ ਵਿਨਾਸ਼ਕਾਰੀ ਅਕੇਬੋਨੋ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਸਮੁੰਦਰੀ ਜਹਾਜ਼ਾਂ ਤੋਂ ਇਲਾਵਾ, ਸਮੁੰਦਰੀ ਜਹਾਜ਼ਾਂ ਤੇ ਰੱਖੇ ਗਏ ਇੰਟੈਗਰਲ ਹੈਲੀਕਾਪਟਰ ਵੀ ਅਭਿਆਸ ਵਿਚ ਹਿੱਸਾ ਲੈਣਗੇ।
ਅਭਿਆਸ ਲਾ ਪੇਰੂਜ਼ ਗੁੰਝਲਦਾਰ ਅਤੇ ਉੱਨਤ ਸਮੁੰਦਰੀ ਜਹਾਜ਼ਾਂ ਦੇ ਆਪ੍ਰੇਸ਼ਨਾਂ ਨੂੰ ਦਰਸਾਏਗਾ, ਜਿਨਾਂ ਵਿੱਚ ਸਰਫੇਸ ਵਾਰ ਫੇਅਰ, ਐਂਟੀ ਏਅਰ ਵਾਰ ਫੇਅਰ ਅਤੇ ਏਅਰ ਡਿਫੈਂਸ ਅਭਿਆਸ, ਹਥਿਆਰ ਚਲਾਉਣ ਦੇ ਅਭਿਆਸ, ਕਰਾਸ ਡੈੱਕ ਫਲਾਇੰਗ ਆਪ੍ਰੇਸ਼ਨ, ਟੈਕਟਿਕਲ ਮੇਨੋਓਵਰਸ ਅਤੇ ਸੀਮੈਨਸ਼ਿਪ ਐਵੋਲੂਸ਼ਨਸ ਆਦਿ ਸਮੁੰਦਰ ਵਿਖੇ ਪ੍ਰਦਰਸ਼ਨ ਲਈ ਸ਼ਾਮਲ ਹਨ।
ਅਭਿਆਸ, ਮਿੱਤਰ ਜਲ ਸੇਨਾਵਾਂ ਦਰਮਿਆਨ ਉੱਚ ਪੱਧਰ ਦੇ ਸਹਿਯੋਗ, ਤਾਲਮੇਲ ਅਤੇ ਅੰਤਰ-ਕਾਰਜਸ਼ੀਲਤਾ ਦਰਸਾਏਗਾ। ਅਭਿਆਸ ਵਿਚ ਭਾਰਤੀ ਜਲ ਸੈਨਾ ਵੱਲੋਂ ਹਿੱਸਾ ਲੈਣਾ, ਮਿੱਤਰ ਜਲ ਸੇਨਾਵਾਂ ਨਾਲ ਸਾਂਝੇ ਕੀਤੇ ਗਏ ਵੱਡਮੁੱਲੇ ਵਿਚਾਰਾਂ ਨੂੰ ਦਰਸਾਉਂਦਾ ਹੈ, ਜੋ ਸਮੁੰਦਰਾਂ ਦੀ ਆਜ਼ਾਦੀ ਅਤੇ ਇਕ ਖੁੱਲੇ, ਸਮੂਹਿਕ ਇੰਡੋ-ਪੈਸੀਫਿਕ ਅਤੇ ਨਿਯਮਾਂ ਤੇ ਅਧਾਰਤ ਅੰਤਰਰਾਸ਼ਟਰੀ ਆਰਡਰ ਪ੍ਰਤੀ ਵਚਨਬੱਧਤਾ ਨੂੰ ਯਕੀਨੀ ਬਣਾਉਂਦਾ ਹੈ।
-------------------------------------------------------------------------------------
ਏ ਬੀ ਬੀ ਬੀ /ਵੇ ਐਮ /ਐਮ ਐਸ
(Release ID: 1709686)
Visitor Counter : 318