ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਮੁਖਮੀਤ ਐੱਸ ਭਾਟੀਆ ਨੇ ਈ ਐੱਸ ਆਈ ਸੀ ਦੇ ਡਾਇਰੈਕਟਰ ਜਨਰਲ ਦਾ ਕਾਰਜਭਾਰ ਸੰਭਾਲਿਆ

Posted On: 01 APR 2021 4:01PM by PIB Chandigarh

 

https://ci3.googleusercontent.com/proxy/BhRZei37ezHd6Cg6oseDx7DoBMdp4Ww7zqvE8LNCDNQlmc2jLVMRGIOvEaJ6JRw5fLRhiQxzqgE6XM6gA2dQIku_bBlrTkYPNrgGfCpsVrJf348DpKOgVQDeQw=s0-d-e1-ft#https://static.pib.gov.in/WriteReadData/userfiles/image/image001OIYZ.jpg

 

ਸ਼੍ਰੀ ਮੁਖਮੀਤ ਐੱਸ ਭਾਟੀਆ , ਆਈ ਏ ਐੱਸ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਤਹਿਤ ਕਰਮਚਾਰੀ ਸੂਬਾ ਬੀਮਾ ਕਾਰਪੋਰੇਸ਼ਨ (ਈ ਐੱਸ ਆਈ ਸੀ) ਦੇ ਮੁੱਖ ਦਫ਼ਤਰ ਵਿੱਚ ਡਾਇਰੈਕਟਰ ਜਨਰਲ ਦਾ ਕਾਰਜਭਾਰ ਸੰਭਾਲਿਆ ਹੈ । ਸ਼੍ਰੀ ਭਾਟੀਆ ਝਾਰਖੰਡ ਕੈਡਰ ਦੇ 1990 ਬੈਚ ਦੇ ਆਈ ਏ ਐੱਸ ਅਧਿਕਾਰੀ ਹਨ । ਇਸ ਤੋਂ ਪਹਿਲਾਂ ਉਹ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਵਧੀਕ ਸਕੱਤਰ ਵਜੋਂ ਕੰਮ ਕਰ ਚੁੱਕੇ ਹਨ । ਉਹਨਾਂ ਨੂੰ ਜਿ਼ਲ੍ਹਾ ਅਤੇ ਸੂਬਾ ਪੱਧਰ ਸੰਸਥਾਵਾਂ ਦੇ ਪ੍ਰਬੰਧਨ ਅਤੇ ਸ਼ਾਸਨ ਵਿੱਚ ਵੱਡਾ ਤਜ਼ਰਬਾ ਹੈ । ਉਹ ਝਾਰਖੰਡ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਿੱਚ ਪ੍ਰਿੰਸੀਪਲ ਸਕੱਤਰ ਵਜੋਂ ਵੀ ਸੇਵਾ ਕਰ ਚੁੱਕੇ ਹਨ । ਸ਼੍ਰੀ ਭਾਟੀਆ ਨੇ ਮਦਰਾਸ ਯੂਨੀਵਰਸਿਟੀ ਤੋਂ ਰੱਖਿਆ ਅਤੇ ਰਣਨੀਤਕ ਅਧਿਅਨ ਵਿੱਚ ਐੱਮ ਫਿਲ , ਦਿੱਲੀ ਯੂਨੀਵਰਸਿਟੀ ਦੇ ਫੈਕਲਟੀ ਆਫ ਮੈਨੇਜਮੈਂਟ ਸਟਡੀਜ਼ ਤੋਂ ਕਾਰੋਬਾਰੀ ਪ੍ਰਸ਼ਾਸਨ ਵਿੱਚ ਮਾਸਟਰ ਡਿਗਰੀ ਅਤੇ ਅੰਤਰਰਾਸ਼ਟਰੀ ਵਿਕਾਸ ਵਿੱਚ ਯੂ ਐੱਸ ਏ ਕੈਂਬ੍ਰਿਜ , ਹਾਰਵਰਡ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਵਿਕਾਸ ਵਿੱਚ ਵੀ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ । ਉਹ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਦੇ ਗ੍ਰੈਜੂਏਟ ਹਨ । ਉਹਨਾਂ ਨੂੰ ਸ਼ਾਸਨ ਅਤੇ ਸੋਸ਼ਲ ਸੁਰੱਖਿਆ ਉੱਪਰ ਵੱਖ ਵੱਖ ਖੋਜ ਪੱਤਰ ਲਿਖਣ ਦਾ ਵੀ ਮਾਣ ਹਾਸਲ ਹੈ ।
 

ਐੱਮ ਐੱਸ / ਜੇ ਕੇ


(Release ID: 1709068)