ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਪੰਜਾਬ, ਕੇਰਲ, ਤਾਮਿਲਨਾਡੂ, ਗੁਜਰਾਤ ਅਤੇ ਮੱਧ ਪ੍ਰਦੇਸ਼ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਲਗਾਤਾਰ ਵਾਧੇ ਸੰਬੰਧੀ ਰਿਪੋਰਟ ਦਰਜ ਕਰਵਾ ਰਹੇ ਹਨ


ਦੇਸ਼ ਭਰ ਵਿੱਚ 6.5 ਕਰੋੜ ਤੋਂ ਵਧ ਟੀਕਾਕਰਨ

45 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੋਵਿਡ -19 ਟੀਕਾਕਰਨ ਅੱਜ ਤੋਂ ਸ਼ੁਰੂ

Posted On: 01 APR 2021 11:31AM by PIB Chandigarh

ਅੱਠ ਰਾਜ- ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਪੰਜਾਬ, ਕੇਰਲ , ਤਾਮਿਲਨਾਡੂ, ਗੁਜਰਾਤ, ਅਤੇ ਮੱਧ ਪ੍ਰਦੇਸ਼ ਰੋਜ਼ਾਨਾ ਨਵੇਂ ਮਾਮਲਿਆਂ  ਵਿੱਚ ਲਗਾਤਾਰ ਵਾਧੇ ਸੰਬੰਧੀ ਰਿਪੋਰਟ ਦਰਜ ਕਰਵਾ ਰਹੇ ਹਨ। ਇਨ੍ਹਾਂ 8 ਰਾਜਾਂ ਨੇ ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਨਵੇਂ ਮਾਮਲਿਆਂ ਵਿੱਚ 84.61 ਫ਼ੀਸਦ ਦਾ ਯੋਗਦਾਨ ਦਿੱਤਾ ਹੈ ।

ਪਿਛਲੇ 24 ਘੰਟਿਆਂ ਦੌਰਾਨ 72,330 ਨਵੇਂ ਮਾਮਲੇ ਸਾਹਮਣੇ ਆਏ ਹਨ।

ਮਹਾਰਾਸ਼ਟਰ ਵਿੱਚ 39,544 ਮਾਮਲਿਆਂ ਨਾਲ, ਸਭ ਤੋਂ ਵੱਧ ਰੋਜ਼ਾਨਾ ਨਵੇਂ ਕੇਸ ਦਰਜ ਕੀਤੇ ਗਏ ਹਨ । ਇਸ ਤੋਂ

ਬਾਅਦ 4,563 ਕੇਸਾਂ ਨਾਲ ਛੱਤੀਸਗੜ ਦਾ ਨੰਬਰ ਹੈ ਜਦਕਿ ਕਰਨਾਟਕ ਵਿੱਚ 4,225 ਨਵੇਂ ਮਾਮਲੇ ਸਾਹਮਣੇ ਆਏ ਹਨ।

 https://static.pib.gov.in/WriteReadData/userfiles/image/image00152KT.jpg

 

ਦਸ ਰਾਜ, ਜਿਵੇਂ ਕਿ ਹੇਠਾਂ ਪ੍ਰਦਰਸ਼ਿਤ ਕੀਤਾ ਗਿਆ ਹੈ, ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਦੇ

ਰੁਝਾਨ ਨੂੰ ਦਰਸਾ ਰਹੇ ਹਨ।

 https://static.pib.gov.in/WriteReadData/userfiles/image/image002UAU2.jpghttps://static.pib.gov.in/WriteReadData/userfiles/image/image003HCD8.jpg

 

 

 

 

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ 5,84,055 'ਤੇ ਪਹੁੰਚ ਗਈ ਹੈ, ਜਿਹੜੀ ਭਾਰਤ ਦੇ ਕੁੱਲ

ਪੋਜ਼ੀਟਿਵ ਮਾਮਲਿਆਂ ਦਾ 4.78 ਫ਼ੀਸਦ ਬਣਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ  ਐਕਟਿਵ ਮਾਮਲਿਆਂ ਵਿੱਚ 31,489 ਕੇਸਾਂ ਦਾ ਸ਼ੁਧ ਵਾਧਾ ਦਰਜ ਕੀਤਾ ਗਿਆ ਹੈ ।

 

ਪੰਜ ਰਾਜ- ਮਹਾਰਾਸ਼ਟਰ, ਕਰਨਾਟਕ, ਕੇਰਲ, ਛੱਤੀਸਗੜ ਅਤੇ ਪੰਜਾਬ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਕੁਲ ਮਿਲਾ ਕੇ 78.9 ਫ਼ੀਸਦ ਦਾ ਹਿੱਸਾ ਪਾ ਰਹੇ ਹਨ। ਇਕੱਲੇ ਮਹਾਰਾਸ਼ਟਰ ਵੱਲੋਂ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 61 ਫੀਸਦ ਦਾ ਯੋਗਦਾਨ ਦਿਤਾ ਜਾ ਰਿਹਾ ਹੈ ।

 https://static.pib.gov.in/WriteReadData/userfiles/image/image004ZAMF.jpg

ਹੇਠਾਂ ਦਿੱਤਾ ਗਿਆ ਗ੍ਰਾਫ ਅਜਿਹੇ ਰਾਜਾਂ ਵੱਲ ਸੰਕੇਤ ਕਰਦਾ ਹੈ ਕਿ ਜਿਨ੍ਹਾਂ ਦੇ ਕੁੱਲ ਟੈਸਟਾਂ ਵਿੱਚ ਆਰਟੀ-ਪੀਸੀਆਰ ਟੈਸਟਾਂ ਦੀ ਘੱਟ ਹਿੱਸੇਦਾਰੀ ਦਰਜ ਕੀਤੀ ਜਾ ਰਹੀ ਹੈ। ਕੇਂਦਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾੰ ਨੂੰ ਸਲਾਹ ਦੇ ਰਿਹਾ ਹੈ ਕਿ ਉਹ ਆਰਟੀ-ਪੀਸੀਆਰ ਟੈਸਟਾਂ ਦੇ ਅਨੁਪਾਤ ਨੂੰ ਕੁੱਲ ਟੈਸਟਾਂ ਦੇ 70 ਫੀਸਦ ਤੋਂ ਵੱਧ ਤੱਕ ਲੈ ਕੇ ਜਾਉਣ।

https://static.pib.gov.in/WriteReadData/userfiles/image/image005N3W1.jpg

ਕੋਵਿਡ -19 ਟੀਕਾਕਰਨ ਦਾ ਅਗਲਾ ਪੜਾਅ 45 ਸਾਲ ਜਾਂ ਇਸਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਅੱਜ ਤੋਂ ਸ਼ੁਰੂ ਹੋ ਗਿਆ ਹੈ ।

ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ 10,86,241 ਸੈਸ਼ਨਾਂ ਰਾਹੀਂ 6.5 ਕਰੋੜ ਤੋਂ ਵੱਧ ( 6,51,17,896) ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ।.

ਇਨ੍ਹਾਂ ਵਿੱਚ 82,60,293 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 52,50,704 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 91,74,171 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 39,45,796 ਫਰੰਟ ਲਾਈਨ ਵਰਕਰ (ਦੂਜੀ ਖੁਰਾਕ),  

ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ  (45 ਸਾਲ ਤੋਂ  ਵੱਧ ਉਮਰ ਦੇ ) ਲਾਭਪਾਤਰੀ 78,36,667 (ਪਹਿਲੀ ਖੁਰਾਕ ) ਅਤੇ 

17,849 (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ 3,05,12,070 (ਪਹਿਲੀ ਖੁਰਾਕ ) ਅਤੇ 1,20,346 (ਦੂਜੀ ਖੁਰਾਕ ) ਲਾਭਪਾਤਰੀ ਸ਼ਾਮਲ ਹਨ ।

 

     ਸਿਹਤ ਸੰਭਾਲ ਵਰਕਰ

ਫਰੰਟ ਲਾਈਨ ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

 

ਕੁੱਲ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ ਖੁਰਾਕ

ਦੂਜੀ ਖੁਰਾਕ

ਪਹਿਲੀ    ਦੂਜੀ 

ਖੁਰਾਕ     ਖੁਰਾਕ

ਪਹਿਲੀ      ਦੂਜੀ  ਖੁਰਾਕ       ਖੁਰਾਕ     

82,60,293

52,50,704

91,74,171

39,45,796

78,36,667 17,849   

3.05,12,070 1,20,346

6,51,17,896

 

 ਟੀਕਾਕਰਨ ਮੁਹਿੰਮ ਦੇ 75 ਵੇਂ ਦਿਨ ( 31 ਮਾਰਚ, 2021), ਕੁੱਲ 20,63,543 ਟੀਕੇ ਦੀਆਂ  ਖੁਰਾਕਾਂ ਦਿੱਤੀਆਂ 

ਗਈਆਂ  ਹਨ। ਜਿਨ੍ਹਾਂ ਵਿਚੋਂ 17,94,166 ਲਾਭਪਾਤਰੀਆਂ ਨੂੰ 39,484 ਸੈਸ਼ਨਾਂ ਰਾਹੀਂ ਵੈਕਸੀਨ ਦੇ ਟੀਕੇ ਦੀ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਅਤੇ 2,69,377 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ ।

ਤਾਰੀਖ: 30 ਮਾਰਚ, 2021

 

ਸਿਹਤ ਸੰਭਾਲ 

ਵਰਕਰ

ਫਰੰਟ 

ਲਾਈਨ 

ਵਰਕਰ

45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ- ਰੋਗਾਂ ਵਾਲੇ ਲਾਭਪਾਤਰੀ

 

60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

ਦੂਜੀ

 ਖੁਰਾਕ

ਪਹਿਲੀ 

ਖੁਰਾਕ

ਦੂਜੀ 

ਖੁਰਾਕ

ਪਹਿਲੀ 

ਖੁਰਾਕ

     ਦੂਜੀ 

  ਖੁਰਾਕ

44,054

31,179

1.25,754

 1,55,329

4,83,710

11,025

11,40,648

71,844

17,94,166

  2,69,377

                       

 

 

ਭਾਰਤ ਵਿੱਚ ਕੋਵਿਡ -19 ਟੀਕਾਕਰਨ ਦੀ ਕੁੱਲ ਕਵਰੇਜ ਹੇਠਾਂ ਦਿਖਾਈ ਦੇ ਰਹਿ ਹੈ -

 https://static.pib.gov.in/WriteReadData/userfiles/image/image006V47Y.jpg

ਭਾਰਤ ਵਿੱਚ ਮੌਜੂਦਾ ਰਿਕਵਰੀ ਦੀ ਗਿਣਤੀ ਅੱਜ 1,14,74,683 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 93.89 ਫੀਸਦ ਹੋ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ ਰਿਕਵਰੀ 40,382 ਦਰਜ ਕੀਤੀ ਗਈ ਹੈ।

ਪਿਛਲੇ 24 ਘੰਟਿਆਂ ਦੌਰਾਨ 459 ਮੌਤਾਂ ਰਿਪੋਰਟ ਹੋਈਆਂ ਹਨ । ਨਵੀਆਂ ਦਰਜ ਕੀਤੀਆਂ ਜਾਣ ਵਾਲਿਆਂ ਮੌਤਾਂ ਵਿੱਚ 6

ਸੂਬਿਆਂ ਦਾ ਹਿੱਸਾ 83.01 ਫੀਸਦ ਬਣਦਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 227 ਲੋਕਾਂ ਦੀ ਮੌਤ ਹੋਈ ਹੈ।

ਇਸ ਤੋਂ ਬਾਅਦ ਪੰਜਾਬ ਵਿੱਚ ਰੋਜ਼ਾਨਾ 55 ਹੋਰ ਮੌਤਾਂ ਦੀ ਖਬਰ ਹੈ ।

 https://static.pib.gov.in/WriteReadData/userfiles/image/image007TVG7.jpg

 15 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ ਨਹੀਂ ਹੈ।

ਇਹ ਹਨ – ਚੰਡੀਗੜ੍ਹ, ਝਾਰਖੰਡ, ਉੜੀਸਾ, ਲੱਦਾਖ (ਯੂਟੀ), ਦਮਨ ਤੇ ਦਿਉ, ਦਾਦਰਾ ਤੇ ਨਗਰ ਹਵੇਲੀ, ਪੁਡੂਚੇਰੀ, ਮਨੀਪੁਰ, ਤ੍ਰਿਪੁਰਾ, ਸਿੱਕਿਮ, ਨਾਗਾਲੈਂਡ, ਲਕਸ਼ਦੀਪ, ਮੇਘਾਲਿਆ, ਮਿਜ਼ੋਰਮ, ਅੰਡੇਮਾਨ ਤੇ ਨਿਕੋਬਾਰ ਟਾਪੂ, ਅਤੇ ਅਰੁਣਾਚਲ ਪ੍ਰਦੇਸ਼।

****

ਐਮਵੀ / ਐਸਜੇ



(Release ID: 1709065) Visitor Counter : 257