ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਰਜਨੀਕਾਂਤ ਨੂੰ 51ਵੇਂ ਦਾਦਾ ਸਾਹੇਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ
प्रविष्टि तिथि:
01 APR 2021 12:46PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ 51ਵੇਂ ਦਾਦਾ ਸਾਹੇਬ ਫਾਲਕੇ ਪੁਰਸਕਾਰ ਲਈ ਨਾਮ ਦਾ ਐਲਾਨ ਕੀਤਾ। ਸਾਲ 2019 ਲਈ ਪੁਰਸਕਾਰ ਉੱਘੇ ਅਦਾਕਾਰ ਸ਼੍ਰੀ ਰਜਨੀਕਾਂਤ ਨੂੰ ਦਿੱਤਾ ਜਾਵੇਗਾ। ਇਹ 3 ਮਈ ਨੂੰ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਨਾਲ ਹੀ ਪ੍ਰਦਾਨ ਕੀਤਾ ਜਾਵੇਗਾ।
https://twitter.com/PrakashJavdekar/status/137748456496525312
ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਵਿੱਚ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਲ 2019 ਦਾ ਦਾਦਾ ਸਾਹੇਬ ਫਾਲਕੇ ਅਵਾਰਡ ਭਾਰਤੀ ਸਿਨੇਮਾ ਦੇ ਇਤਿਹਾਸ ਦੇ ਮਹਾਨ ਐਕਟਰਸ ਵਿੱਚੋਂ ਇੱਕ ਰਜਨੀਕਾਂਤ ਜੀ ਨੂੰ ਦਿੱਤਾ ਜਾ ਰਿਹਾ ਹੈ। ਬਤੌਰ ਐਕਟਰ, ਪ੍ਰਡਿਊਸਰ ਅਤੇ ਸਕ੍ਰੀਨ ਰਾਈਟਰ ਉਨ੍ਹਾਂ ਦਾ ਯੋਗਦਾਨ ਆਈਕਾਨਿਕ ਰਿਹਾ ਹੈ। ਉਨ੍ਹਾਂ ਨੇ ਜਿਊਰੀ ਆਸ਼ਾ ਭੋਸਲੇ, ਸੁਭਾਸ਼ ਘਈ, ਮੋਹਨ ਲਾਲ, ਸ਼ੰਕਰ ਮਹਾਦੇਵਨ ਅਤੇ ਬਿਸਵਜੀਤ ਚੈਟਰਜੀ ਦਾ ਵੀ ਧੰਨਵਾਦ ਕੀਤਾ।
ਸੁਸ਼੍ਰੀ ਆਸ਼ਾ ਭੋਸਲੇ
ਸ਼੍ਰੀ ਮੋਹਨ ਲਾਲ
ਸ਼੍ਰੀ ਬਿਸਵਜੀਤ ਚੈਟਰਜੀ
ਸ਼੍ਰੀ ਸ਼ੰਕਰ ਮਹਾਦੇਵਨ
ਸ਼੍ਰੀ ਸੁਭਾਸ਼ ਘਈ
ਸ਼੍ਰੀ ਰਜਨੀਕਾਂਤ ਦੀਆਂ ਉਪਲਬਧੀਆਂ ਬਾਰੇ ਬੋਲਦੇ ਹੋਏ , ਮੰਤਰੀ ਨੇ ਕਿਹਾ ਕਿ ਉਹ ਇੱਕ ਪ੍ਰਤਿਸ਼ਠਿਤ ਅਦਾਕਾਰ ਹਨ ਜਿਨ੍ਹਾਂ ਨੇ ਪੰਜਾਹ ਸਾਲ ਤੋਂ ਭਾਰਤੀਆਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਮੰਤਰੀ ਨੇ ਇਸ ਉਪਲਬਧੀ 'ਤੇ ਪ੍ਰਸਿੱਧ ਅਦਾਕਾਰ ਨੂੰ ਵਧਾਈ ਦਿੱਤੀ।
ਸੌਰਭ ਸਿੰਘ
(रिलीज़ आईडी: 1709058)
आगंतुक पटल : 251